ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਫੁੱਲ-ਮਾਲਾ ਭੇਟ ਕੀਤੀ ਮੁਹਾਲੀ ਦੇ ਕੌਮਾਂਤਰੀ ਹਾਕੀ ਸਟੇਡੀਅਮ ਦਾ ਨਾਮ ਬਲਬੀਰ ਸਿੰਘ...
ਜਲੰਧਰ, ਪਰਮਜੀਤ ਰੰਗਪੁਰੀ, 25 ਮਈ : ਕੁਝ ਦਿਨ ਪਹਿਲਾਂ ਕਪੂਰਥਲਾ ਵਿੱਚ ਏਐਸਆਈ ਵੱਲੋਂ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਪਹਿਲਵਾਨ ਦੀ ਹੱਤਿਆ ਦੇਮਾਮਲੇ ਵਿੱਚ ਜਲੰਧਰ ਵਿਖੇ ਪੰਜਾਬੀ ਏਕਤਾ ਪਾਰਟੀ ਸੁਖਪਾਲ ਸਿੰਘ ਖਹਿਰਾ ਵੱਲੋ ਦੇਸ਼ ਭਗਤ ਯਾਦਗਾਰ ਹਾਲ ਤੋਂ ਇੱਕ ਕੇਂਡਲ ਮਾਰਚ ਕੱਢਿਆ ਜਾਣਾ ਸੀ ਜਿਸਦੇਚਲਦੇ ਸੁਖਪਾਲ ਖਹਿਰਾ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ। ਦਸ ਦਈਏ ਕਿ ਸੁਖਪਾਲ ਖਹਿਰਾ ਨੇ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਜੇਕਰ ਸਰਕਾਰ ਟਿਕ ਟੋਕ ਵਾਲੀ ਨੂਰ ਦੇ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਪੁਲਿਸ ਦੀਨੌਕਰੀ ਦੇ ਸਕਦੇ ਹਨ ਤਾਂ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਪਹਿਲਵਾਨ ਦੇ ਪਰਿਵਾਰ ਨੂੰ ਵੀ ਸਰਕਾਰੀ ਨੌਕਰੀ ਦਿੱਤੀ ਜਾਵੇ। ਸੁਖਪਾਲ ਸਿੰਘ ਖਹਿਰਾ ਨੂੰ ਧਾਰਾ 188 ‘ਤੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ।
ਮਹਾਰਾਸ਼ਟਰ, 25 ਮਈ : ਮਹਾਰਾਸ਼ਟਰਾ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਦੀ ਅੱਜ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਚਵਾਨ ਮਹਾਰਾਸ਼ਟਰ ਕੈਬਨਿਟ ਦੇਦੂਜੇ ਮੰਤਰੀ, ਜਿਹਨਾਂ ਦੀ ਰਿਪੋਰਟ ਪੋਜ਼ੀਟਿਵ ਪਾਈ ਗਈ ਹੈ। ਦਸ ਦਈਏ ਕਿ ਇਸਤੋਂ ਪਹਿਲਾ ਜਿਤੇਂਦਰ ਅਵਧ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਸੀ, ਜਿਹਨਾਂ ਕੋਲ ਹਾਊਸਿੰਗ ਵਿਭਾਗ ਹੈ। ਚਵਾਨ ਨੂੰ ਅੱਜ ਸਵੇਰੇ ਨਾਂਦੇੜ ਦੇਇਕ ਨਿਜ਼ੀ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੋਂ ਉਹਨਾਂ ਨੂੰ ਮੁੰਬਈ ਲਿਆਉਣ ਦੀ ਤਿਆਰੀ ਕੀਤੀ ਗਈ ਹੈ।
ਚੰਡੀਗੜ੍ਹ, 25 ਮਈ : ਇੱਕ ਅਜਿਹਾ ਖਿਡਾਰੀ ਜਿਸ ਨੇ ਆਪਣੇ ਹਾਕੀ ਪ੍ਰਤੀ ਪਿਆਰ ਕਾਰਨ ਭਾਰਤ ਟੀਮ ਨੂੰ ਇੱਕ ਵੱਖਰੀ ਪਹਿਚਾਣ ਤਾਂ ਦੁਆਈ, ਨਾਲ ਹੀ ਬਲਬੀਰ ਸਿੰਘ ਸੀਨੀਅਰ ਨੇ ਭਾਰਤ ਦਾ ਨਾਮ ਦੁਨੀਆਂ ‘ਤੇ ਧਰੁਵ ਤਾਰੇ ਦੀ ਤਰ੍ਹਾਂ ਚਮਕਾਇਆ। ਇਸ ਖਿਡਾਰੀ ਨੇ ਜੋ ਆਪਣੇ ਦੌਰ ‘ਚ ਰਿਕਾਰਡ ਕਾਇਮ ਕੀਤੇ ਉਹਨਾਂ ਰਿਕਾਰਡਾਂ ਨੂੰ 70 ਸਾਲਾਂ ਬਾਅਦ ਵੀ ਕੋਈ ਤੋੜ ਸਕਿਆ। ਕੁਝ ਦਿਨ ਪਹਿਲਾ ਬਲਬੀਰ ਸਿੰਘ ਸੀਨੀਅਰ ਮੋਹਾਲੀ ਦੇ ਹਸਪਤਾਲ ‘ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸੀ। ਅੱਜ ਸਵੇਰੇ 6 ਵਜੇ ਦੇ ਕਰੀਬ ਉਹਨਾਂ ਦੀ ਮੌਤ ਹੋ ਗਈ ਅਤੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਦਸ ਦਈਏ ਕਿ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਇਕ ਮਹਾਨ ਖਿਡਾਰੀ ਨੂੰ ਕੋਈ ਵੀ ਭੁੱਲ ਨਹੀਂ ਸਕਦਾ। ਇਸ ਦੌਰਾਨ ਮੂਰਤੀਕਾਰ ਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਜਲਦ ਹੀ ਬਲਬੀਰ ਸਿੰਘ ਦਾ ਬੁੱਤ ਤਿਆਰ ਕਰਕੇ ਮੋਗੇ ਦੇ ਪਾਰਕ ’ਚ ਸਥਾਪਤ ਕੀਤਾ ਜਾਵੇਗਾ ਜੋ ਹਰ ਇਕ ਨੌਜਵਾਨ ਨੂੰ ਪ੍ਰੇਰਣਾ ਦਿੰਦਾ ਰਹੇਗਾ।
ਤਰਨਤਾਰਨ, ਪਵਨ ਸ਼ਰਮਾ, 25 ਮਈ: ਸ਼੍ਰੋਮਣੀ ਅਕਾਲੀ ਦਲ ਵੱਲੋ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਗੁਰੂ ਘਰਾਂ ਵੱਲੋ ਲੋੜਵੰਦ ਲੋਕਾਂ ਲਈ ਚਲਾਏ ਗਏਲੰਗਰਾਂ ਤੋ ਇਲਾਵਾ ਹਰ ਪ੍ਰਕਾਰ ਦੀ ਕੀਤੀ ਸੇਵਾ ਨੂੰ ਦੇਖਦਿਆਂ ਗੁਰੂ ਘਰਾਂ ਵਿੱਚ ਰਸਦ ਪਹੁੰਚਾਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ, ਜਿਸਦੇ ਚੱਲਦਿਆਂਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋ ਪਿੰਡ ਪੱਧਰ ਤੇ ਜਾ ਕੇ ਗੁਰੁ ਘਰਾਂ ਲਈ ਕਣਕ ਇਕੱਠੀ ਕਰਕੇ ਗੁਰੂ ਘਰਾਂ ਵਿੱਚ ਚੱਲ ਰਹੇ ਲੰਗਰਾਂ ਤੱਕ ਪਹੁੰਚਾਈਜਾ ਰਹੀ ਹੈ। ਜਿਸਦੇ ਚੱਲਦਿਆਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਕਾਲੀ ਵਰਕਰਾਂ ਵੱਲੋ ਹਲਕਾ ਇੰਚਾਰਜ ਅਲਵਿੰਦਰਪਾਲ ਸਿੰਘ ਪੱਖੋਕੇ ਦੀ ਅਗਵਾਈਹੇਠ ਕਣਕ ਇੱਕਤਰ ਕਰਨ ਦੀ ਸੇਵਾ ਨਿਭਾਉਦਿਆਂ ਉੱਕਤ ਕਣਕ ਨੂੰ ਤਰਨ ਤਾਰਨ ਸਥਿਤ ਗੁਰਦਵਾਰਾ ਸ੍ਰੀ ਗੁਰੂ ਅਰਜਨ ਦੇਵ ਜੀ ਦਰਬਾਰ ਸਾਹਿਬ ਵਿਖੇ ਭੇਟਕੀਤਾ ਗਿਆ। ਇਸ ਮੋਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋ ਗੁਰਦਵਾਰਾ ਸਾਹਿਬ ਦੇ ਮੈਨਜਰ ਕੁਲਦੀਪ ਸਿੰਘ ਵੱਲੋ ਆਈਆਂ ਸੰਗਤਾਂ ਅਤੇ ਮੋਹਤਵਾਰਾਂ ਨੂੰਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੋਕੇ ਅਕਾਲੀ ਆਗੂ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦਿਆ ਗੁਰੂਧਾਮਾਂ ਵੱਲੋਲੋੜਵੰਦ ਲੋਕਾਂ ਦੇ ਖਾਣ ਪੀਣ ਤੋ ਇਲਾਵਾ ਹਰ ਪ੍ਰਕਾਰ ਦ ਸੇਵਾ ਸੰਭਾਲ ਕੀਤੀ ਗਈ ਹੈ। ਜਿਸਦੇ ਫਲਸਰੂਪ ਉਹ ਅੱਜ ਤਿੰਨ ਟਰਾਲੀਆਂ ਕਣਕ ਸਥਾਨਕ ਗੁਰਦਵਾਰਾਸ੍ਰੀ ਗੁਰੁ ਅਰਜਨ ਦੇਵ ਜੀ ਦਰਬਾਰ ਸਾਹਿਬ ਵਿਖੇ ਭੇਟ ਕਰਨ ਆਏ ਹਨ ਜੋ ਕਿ ਸਿੱਖ ਸੰਗਤਾਂ ਵੱਲੋ ਇੱਕਤਰ ਕਰਕੇ ਪ੍ਰਦਾਨ ਕੀਤੀ ਗਈ ਹੈ। ਇਸ ਮੋਕੇ ਗੁਰਦਵਾਰਾਸਾਹਿਬ ਜੀ ਦੇ ਮੈਨਜਰ ਭਾਈ ਕੁਲਦੀਪ ਸਿੰਘ ਨੇ ਕਿਹਾ ਕਿ ਗੁਰੁ ਘਰ ਵੱਲੋ ਚੋਵੀ ਘੰਟੇ ਲੰਗਰ ਲਗਾਇਆ ਜਾਂਦਾ ਹੈ ਤੇ ਲਾਕਡਾਊਨ ਸਮੇ ਵੀ ਲਗਾਇਆਂ ਗਿਆਂਸੀ ਅਤੇ ਅਗਾਂਹ ਵੀ ਜਾਰੀ ਰਹੇਗਾ ਉਹਨਾਂ ਨੇ ਕਿਹਾ ਕਿ ਸੰਗਤਾਂ ਨੂੰ ਵੀ ਹੁਣ ਬੁਰਾ ਸਮਾ ਲੰਘਣ ਤੋ ਬਾਅਦ ਵੱਧ ਚੜ ਕੇ ਲੰਗਰ ਦੀ ਸੇਵਾ ਵਿੱਚ ਮਦਦ ਕਰਨੀਚਾਹੀਦੀ ਹੈ।
ਚੰਡੀਗੜ੍ਹ, 25 ਮਈ : ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਜ਼ਿੰਦਗੀ ‘ਤੇ ਮੌਤ ਦੀ ਲੜ੍ਹਾਈ ਹਾਰ ਗਏ।ਬਲਬੀਰ ਸਿੰਘ ਸੀਨੀਅਰ 96 ਵਰ੍ਹਿਆਂ ਦੀ ਉਮਰ’ਚ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਬਲਬੀਰ ਸਿੰਘ ਸੀਨੀਅਰ ਦਾ ਅੱਜ ਸਵੇਰੇ ਕਰੀਬ 6 ਵਜੇ ਦਿਹਾਂਤ ਹੋ ਗਿਆ। 3 ਵਾਰ ਬਣੇ ਸਨ ਬਲਬੀਰ ਸੀਨੀਅਰ ਓਲਿੰਪਿਕ ਗੋਲਡ ਮੈਡਲਿਸਟ। ਡਾਕਟਰਾਂ ਅਨੁਸਾਰ ਬਲਬੀਰ ਸਿੰਘ ਸੀਨੀਅਰ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। ਇਸ ਦੁਖਦਾਈ ਮੌਕੇ ‘ਤੇ PM ਮੋਦੀਨਰੇਂਦਰ ਮੋਦੀ ਨੇ ਕਿਹਾ ਕਿ ਪਦਮ ਸ਼੍ਰੀ ਬਲਬੀਰ ਸਿੰਘ ਸੀਨੀਅਰ ਇਕ ਯਾਦਗਾਰੀ ਖੇਡ ਪ੍ਰਦਰਸ਼ਨ ਲਈ ਯਾਦ ਕੀਤੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਉਹਬਿਨਾਂ ਸ਼ੱਕ ਇੱਕ ਸ਼ਾਨਦਾਰ ਹਾਕੀ ਖਿਡਾਰੀ ਸਨ, ਉਹਨਾਂ ਨੂੰ ਇੱਕ ਮਹਾਨ ਸਲਾਹਕਾਰ ਵਜੋਂ ਵੀ ਨਿਵਾਜਿਆ ਜਾਂਦਾ ਹੈ।
ਕੋਰੋਨਾ ਦਾ ਕਹਿਰ ਚੰਡੀਗੜ੍ਹ ਵਿੱਚ ਦਿਨੋਂ ਦਿਨ ਵੱਧ ਰਿਹਾ ਹੈ। ਦੱਸ ਦਈਏ ਅੱਜ ਭਾਵ ਸੋਮਵਾਰ ਨੂੰ ਕੋਰੋਨਾ ਦਾ ਕੇਂਦਰ ਬਣੇ ਬਾਪੂ ਧਾਮ ਤੋਂ 10 ਨਵੇਂ ਮਾਮਲਿਆਂ...
ਮਲੇਰਕੋਟਲਾ, ਮੁਹੰਮਦ ਜਮੀਲ, 25 ਮਈ : ਦੇਸ਼ ਭਰ ‘ਚ ਅੱਜ ਈਦ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ। ਜਿਸ ਦੇ ਚਲਦਿਆਂ ਮਲੇਰਕੋਟਲਾ ਸ਼ਹਿਰ ‘ਚ ਵੀ ਮੁਸਲਿਮ ਭਾਈਚਾਰੇ ਵੱਲੋਂ...
ਬਲਬੀਰ ਸਿੰਘ ਸੀਨੀਅਰ ਸਿਰਫ਼ ਇੱਕ ਨਾਮ ਨਹੀਂ ਇਹ ਭਾਰਤੀ ਰਾਸ਼ਟਰੀ ਖੇਡ ਮੰਨੀ ਜਾਂਦੀ ਹਾਕੀ ਦਾ ਇਤਿਹਾਸ ਲਿਖਣ ਵਾਲਾ ਸੁਨਹਿਰੀ ਸ਼ਬਦ ਹੈ। ਹਾਕੀ ਰਾਹੀਂ ਭਾਰਤ ਦਾ ਨਾਮ...
ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਦਾ ਅੱਜ ਚੰਡੀਗੜ੍ਹ ਵਿਖੇ 5:30 ਵਜੇ ਅੰਤਿਮ ਸਸਕਾਰ ਹੋਵੇਗਾ । ਪੰਜਾਬ ਸਰਕਾਰ ਇਸ ਮਹਾਨ ਸ਼ਖਸੀਅਤ ਦਾ ਸਰਕਾਰੀ ਸਨਮਾਨ ਨਾਲ ਅੰਤਿਮ...