ਜਗਰਾਓਂ, ਨਵਦੀਪ ਆਹਲੂਵਾਲੀਆ, 2 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਤਾਜ਼ਾ ਮਾਮਲਾ ਜਗਰਾਓਂ ਦੇ ਥਾਣਾ ਹਠੂਰ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਦੇ 42 ਸ਼ਰਧਾਲੂਆਂ ਵਿੱਚੋਂ 11 ਸ਼ਰਧਾਲੂਆਂ ਦੀ ਕਰੋਨਾ ਰਿਪੋਰਟ ਪੌਜ਼ਿਟਿਵ ਆਈ ਹੈ। ਦਸ ਦਈਏ ਕਿ ਇਹ ਸਾਰੇ ਸ਼ਰਧਾਲੂ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦਾਖਿਲ ਹਨ। ਜੇਕਰ ਇਸੇ ਤਰਾਂ ਕੋਰੋਨਾ ਦੇ ਕੇਸ ਵੱਧਦੇ ਰਹੇ ਤਾਂ ਉਹ ਦਿਨ ਦੂਰ ਨਹੀਂਜਦੋਂ ਪੰਜਾਬ ਵਿੱਚ ਵੀ ਇਟਲੀ ਅਤੇ ਅਮਰੀਕਾ ਵਾਂਗੂ ਹਾਲਾਤ ਹੋਣਗੇ।
ਪੰਜਾਬ ਵਿੱਤ ਮੰਤਰੀ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਉਹ ਰਾਸ਼ਟਰੀ ਝੰਡਾ ਲਹਿਰਾ ਰਹੇ ਹਨ। ਪਰ ਇਸ ਤਸਵੀਰ ਵਿੱਚ ਖ਼ਾਸ ਇਹ ਹੈ ਕਿ ਵਿੱਤ...
ਪੀਆਰਟੀਸੀ ਡਰਾਈਵਰ ਮਨਜੀਤ ਸਿੰਘ ਨੂੰ ਇਨਸਾਫ ਦਿਲਾਉਣ ਲਈ ਆਮ ਆਦਮੀ ਪਾਰਟੀ ਵੱਲੋੰ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ...
ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਲ ਪੰਜਾਬ ਭਾਜਪਾ ਦੀ ਪੂਰੀ ਟੀਮ ਨੇ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਅੱਜ 1 ਦਿਨ ਦੀ ਭੁੱਖ ਹੜਤਾਲ...
ਗੁਰਦਾਸਪੁਰ, 30 ਅਪ੍ਰੈਲ (ਗੁਰਪ੍ਰੀਤ ਚਾਵਲਾ): ਪੁਲਿਸ ਜ਼ਿਲ੍ਹਾ ਬਟਾਲਾ ਦੇ ਵੱਲੋੰ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪਟਿਆਲਾ ਜੇਲ੍ਹ ਤੋਂ ਲਿਆ ਕੇ ਬਟਾਲਾ ਅਦਾਲਤ ਵਿੱਚ ਪੇਸ਼ ਕਰ 3...
ਚੰਡੀਗੜ੍ਹ, 30 ਅਪ੍ਰੈਲ (ਪੰਜਾਬ) ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਇਸ ਪ੍ਰਸਿੱਧ ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ‘ਤੇ ਉਸਾਰੀ ਦਾ ਕੰਮ ਮੁੜ ਸ਼ੁਰੂ...
ਬਾਲੀਵੁਡ ਨੂੰ ਇਕ ਹੋਰ ਵੱਡਾ ਝੱਟਕਾ, ਇਰਫ਼ਾਨ ਖਾਨ ਦੇ ਦੇਹਾਂਤ ਤੋਂ ਬਾਅਦ ਰਿਸ਼ੀ ਕਪੂਰ ਵੀ ਦੁਨੀਆਂ ਨੂੰ ਕਹਿ ਗਏ ਅਲਵਿਦਾ। ਖਰਾਬ ਸਿਹਤ ਕਾਰਨ ਮਸ਼ਹੂਰ ਅਦਾਕਾਰ ਰਿਸ਼ੀ...
ਚੰਡੀਗੜ, 29 ਅਪ੍ਰੈਲ : ਪੰਜਾਬ ਰਾਜ ਵਿੱਚ ਅੱਜ ਕਣਕ ਦੀ ਖਰੀਦ ਦੇ 15ਵੇਂ ਦਿਨ 66781 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਜਿਸ ਵਿਚੋਂ ਸਰਕਾਰੀ ਏਜੰਸੀਆਂ ਵੱਲੋਂ 667871 ਮੀਟ੍ਰਿਕ ਟਨ ਅਤੇ ਆੜ੍ਹਤੀਆਂ ਵਲੋਂ 2310 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬੇ ਵਿੱਚ 665561 ਮੀਟ੍ਰਿਕ ਟਨ ਕਣਕ ਦੀਖਰੀਦ ਸਰਕਾਰੀ ਏਜੰਸੀਆਂ ਦੁਆਰਾ ਕੀਤੀ ਗਈ ਹੈ ਜਿਸ ਵਿਚੋਂ ਪਨਗ੍ਰੇਨ ਵੱਲੋਂ 165443 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 141343 ਮੀਟ੍ਰਿਕ ਟਨ ਅਤੇਪਨਸਪ ਵੱਲੋਂ 125857 ਮੀਟ੍ਰਿਕ ਟਨ ਕਣਕ ਖ਼ਰੀਦੀ ਗਈ ਹੈ ਜਦਕਿ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵਲੋਂ 102536 ਮੀਟ੍ਰਿਕ ਟਨ ਕਣਕ ਖ਼ਰੀਦੀਗਈ ਹੈ। ਕੇਂਦਰ ਸਰਕਾਰ ਦੀ ਏਜੰਸੀ ਐਫ.ਸੀ.ਆਈ. ਵੱਲੋਂ 79560 ਮੀਟ੍ਰਿਕ ਟਨ ਕਣਕ ਖ਼ਰੀਦੀ ਜਾ ਗਈ ਹੈ। ਇਸ ਤੋਂ ਇਲਾਵਾ ਪਨਗ੍ਰੇਨ ਵਲੋਂ ਪੰਜਾਬ ਵਿੱਚ ਜਨਤਕ ਵੰਡ ਲਈ 50822 ਮੀਟ੍ਰਿਕ ਟਨ ਕਣਕ ਵੀ ਖਰੀਦੀ ਗਈ ਹੈ। ਬੁਲਾਰੇ ਨੇ ਦੱਸਿਆ 15ਵੇਂ ਦਿਨ ਦੀ ਖਰੀਦ ਸਮੇਤ ਹੁਣ ਤੱਕ ਰਾਜ ਵਿੱਚ ਕੁੱਲ 6833074 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਬੁਲਾਰੇ ਨੇ ਦੱਸਿਆ ਕਿ ਅੱਜ ਪੰਜਾਬ ਰਾਜ ਦੀਆਂ ਮੰਡੀਆਂ ਵਿਚੋਂ 535434 ਲੱਖ ਮੀਟ੍ਰਿਕ ਟਨ ਕਣਕ ਦੀ ਚੁਕਾਈ ਕੀਤੀ ਗਈ ਹੈ ਅਤੇ 5717 ਕਰੋੜ ਰੁਪਏ ਦੀਅਦਾਇਗੀ ਕਰ ਦਿੱਤੀ ਗਈ ਹੈ
ਮੋਹਾਲੀ, 29 ਅਪ੍ਰੈਲ : ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਪੂਰੀ ਦੁਨੀਆਂ ਭਰ ‘ਚ ਲੌਕਡਾਊਨ ਲਗਾ ਦਿੱਤਾ ਹੈ ਅਤੇ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਕੋਰੋਨਾ ਵੱਧਦਾ ਹੀ ਰਿਹਾ। ਜਿਸਦੇ ਚਲਦਿਆਂ ਪ੍ਰਾਈਵੇਟ ਟੈਂਪੂ ਟਰੈਵਲ ਵਾਲਾ ਨਿੱਜੀ ਤੌਰ ‘ਤੇ ਆਪਣੀ ਗੱਡੀ ਰਾਹੀਂ ਨਾਂਦੇੜ ਸ਼੍ਰੀ ਹਜ਼ੂਰ ਸਾਹਿਬ ਤੋਂ ਸੰਗਤ ਲੈ ਕੇ ਅੱਜ ਮੋਹਾਲੀ ਪਹੁੰਚਿਆ। ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਗੱਡੀ ਵਿੱਚ ਆਏ 9 ਸ਼ਰਧਾਲੂਆਂ ਨੂੰ ਕੁਆਰੰਟੀਨ ਦੀ ਸਹੂਲੀਅਤ ਦਿੱਤੀ ਜਾਵੇਗੀ। ਦਸ ਦਈਏ ਕਿ ਅੱਜ ਇਹਨਾਂ ਸ਼ਰਧਾਲੂਆਂ ਨੂੰ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ ਤੇ ਕੱਲ ਇਹਨਾਂ ਸਾਰੀਆਂ ਦਾ ਟੈਸਟ ਕੀਤਾ ਜਾਵੇਗਾ।
ਚੰਡੀਗੜ, 29 ਅਪਰੈਲ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਕਾਰਨ ਆਪਣੀ ਜਾਨ ਗਵਾਉਣ ਵਾਲੇ ਏ.ਸੀ.ਪੀ. ਅਨਿਲ ਕੋਹਲੀ ਦੇ ਛੋਟੇ ਲੜਕੇ ਨੂੰ ਉਸ ਦੀਗਰੈਜੂਏਸ਼ਨ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ। 117 ਡੀ.ਐਸ.ਪੀਜ਼, 382 ਐਸ.ਐਚ.ਓਜ਼, ਏ.ਡੀ.ਜੀ.ਪੀਜ਼, ਆਈ.ਜੀਜ਼, ਐਸ.ਐਸ.ਪੀਜ਼ ਤੇ ਐਸ.ਪੀਜ਼ ਸਣੇ ਫੀਲਡ ਵਿੱਚ ਮੋਹਰੀ ਕਤਾਰ ‘ਚ ਡਟੇ ਅਫਸਰਾਂ ਤੇਕਰਮਚਾਰੀਆਂ ਨਾਲ ਬੁੱਧਵਾਰ ਨੂੰ ਪਹਿਲੀ ਵੀਡਿਓ ਕਾਨਫਰੰਸ ਵਿੱਚ ਡੀ.ਜੀ.ਪੀ. ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਕਿ ਏ.ਸੀ.ਪੀ. ਦੇ ਲੜਕੇ ਪਾਰਸ ਨੂੰ ਸ਼ਰਤ ‘ਤੇਨਿਯੁਕਤੀ ਪੱਤਰ ਦੇ ਦਿੱਤਾ ਹੈ ਜਿਸ ਉਤੇ ਉਸ ਨੇ ਵੀ ਸਹੀ ਪਾ ਦਿੱਤੀ ਹੈ ਜਿਸ ਅਨੁਸਾਰ ਉਸ ਨੂੰ ਗਰੈਜੂਏਸ਼ਨ ਮੁਕੰਮਲ ਹੋਣ ‘ਤੇ ਪੰਜਾਬ ਪੁਲਿਸ ਵਿੱਚ ਸਬਇੰਸਪੈਕਟਰ ਨਿਯੁਕਤ ਕਰ ਦਿੱਤਾ ਜਾਵੇਗਾ। ਡੀ.ਜੀ.ਪੀ. ਨੇ ਦੱਸਿਆ ਕਿ ਮੁੱਖ ਮੰਤਰੀ ਕੋਵਿਡ ਖਿਲਾਫ ਜੰਗ ਵਿੱਚ ਡਟੇ ਪੁਲਿਸ ਕਰਮੀਆਂ ਦੀ ਸਿਹਤ ਤੇ ਭਲਾਈਲਈ ਅਤਿਅੰਤ ਸਹਾਇਤਾ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਆਪਣੇ ਕਰਮੀਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇਸ਼ ਭਰ ਦੇ ਮੁੱਖ ਮੰਤਰੀਆਂ ਵਿੱਚੋਂ ਪਹਿਲੇ ਹਨ ਜਿਹਨਾਂ ਨੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਲਈ50 ਲੱਖ ਰੁਪਏ ਦਾ ਸਿਹਤ ਬੀਮਾ ਐਲਾਨਿਆ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਉਹਨਾਂ ਨੇ ਸੂਬਾ ਸਰਕਾਰ ਨੂੰ ਇਹ ਪ੍ਰਸਤਾਵ ਦਿੱਤਾ ਹੈ ਕਿ ਜਿਹੜਾ ਪੁਲਿਸ ਕਰਮੀਕੋਵਿਡ-19 ਨਾਲ ਜਾਨ ਗਵਾਉਂਦਾ ਹੈ, ਉਸ ਦੇ ਪਰਿਵਾਰ ਨੂੰ ਉਸ ਦੀ ਸੇਵਾ ਮੁਕਤੀ ਵਾਲੇ ਦਿਨ ਤੱਕ ਪੈਨਸ਼ਨ ਵਜੋਂ ਪੂਰੀ ਤਨਖਾਹ ਦਿੱਤੀ ਜਾਵੇ। ਸ੍ਰੀ ਗੁਪਤਾ ਨੇ ਸਪੱਸ਼ਟ ਕੀਤਾ ਕਿ ਫਰੰਟਲਾਈਨ ਵਾਲੇ ਪੁਲਿਸ ਕਰਮੀਆਂ ਲਈ ਰੱਖਿਅਕ ਉਪਕਰਨਾਂ ਅਤੇ ਫੰਡਾਂ ਦੀ ਕੋਈ ਕਮੀ ਨਹੀਂ ਹੈ। ਪੰਜਾਬ ਪੁਲਿਸ ਕੋਲਕੋਵਿਡ ਖਿਲਾਫ ਲੜ ਰਹੇ ਕਰਮੀਆਂ ਲਈ ਪਹਿਲਾਂ ਤੋਂ ਹੀ ਲੋੜੀਂਦੀਆਂ ਪੀ.ਪੀ.ਈਜ਼ ਕਿੱਟਾਂ ਅਤੇ ਅੱਖਾਂ ਨੂੰ ਬਚਾਉਣ ਲਈ ਸ਼ੀਸ਼ੇ ਦੇ ਕਵਰ ਮੌਜੂਦ ਹਨ। ਉਹਨਾਂ ਕਿਹਾ ਕਿ ਵੱਖ-ਵੱਖ ਜ਼ਿਲਿਆਂ ਨੂੰ 150 ਤੋਂ ਵੱਧ ਔਕਸੀਮੀਟਰ ਭੇਜੇ ਗਏ ਹਨ ਜਿਸ ਨਾਲ ਪੁਲਿਸ ਕਰਮੀਆਂ ਨੂੰ ਕੋਵਿਡ-19 ਕਾਰਨ ਸਾਹ ਦੀ ਸਮੱਸਿਆ ਦੀਛੇਤੀ ਚਿਤਾਵਨੀ ਮਿਲ ਸਕੇਗੀ। ਉਹਨਾਂ ਕਿਹਾ ਕਿ ਪੁਲਿਸ ਕਰਮੀਆਂ ਲਈ ਵੱਖਰੀ ਵਿਸ਼ੇਸ਼ ਏਕਾਂਤਵਾਸ ਸਹਾਇਤਾ ਵੀ ਮੁਹੱਈਆ ਕਰਵਾਈ ਗਈ ਹੈ। ਡੀ.ਜੀ.ਪੀ. ਨੇ ਅੱਗੇ ਖੁਲਾਸਾ ਕੀਤਾ ਕਿ ਪੁਲਿਸ ਕਮਿਸ਼ਨਰਜ਼ ਤੇ ਐਸ.ਐਸ.ਪੀਜ਼ ਨੂੰ ਕਿਹਾ ਗਿਆ ਹੈ ਕਿ ਉਹ ਵਧੀਕ ਐਸ.ਐਚ.ਓਜ਼ ਦੀ ਸ਼ਨਾਖਤ ਕਰ ਲੈਣ ਤਾਂ ਜੋਇਸ ਲੰਬੀ ਚੱਲਣ ਵਾਲੀ ਲੜਾਈ ਲਈ ਲੋੜ ਵਾਸਤੇ ਮੌਜੂਦਾ ਐਸ.ਐਚ.ਓਜ਼ ਨੂੰ ਅਰਾਮ ਦਿੱਤਾ ਜਾ ਸਕੇ। ਸੋਸ਼ਲ ਮੀਡੀਆ ਮੁਹਿੰਮ ‘ਮੈਂ ਵੀ ਹਰਜੀਤ ਸਿੰਘ’ ਦੀ ਵੱਡੀ ਸਫਲਤਾ ਦਾ ਜ਼ਿਕਰ ਕਰਦਿਆਂ ਡੀ.ਜੀ.ਪੀ. ਨੇ ਕਿਹਾ ਕਿ ਪੁਲਿਸ ਲਈ ਵੱਡੇ ਪੱਧਰ ‘ਤੇ ਸਦਭਾਵਨਾ ਪੈਦਾਕਰਨ ਤੋਂ ਇਲਾਵਾ ਇਸਨੇ ਇੱਕ ਸਖ਼ਤ ਸੰਦੇਸ਼ ਦਿੱਤਾ ਹੈ ਕਿ ਇਕ ਪੁਲਿਸ ਕਰਮਚਾਰੀ ‘ਤੇ ਹਮਲਾ ਸਮੁੱਚੀ ਫੋਰਸ ‘ਤੇ ਹਮਲਾ ਮੰਨਿਆ ਜਾਵੇਗਾ ਜੋ ਕਾਨੂੰਨ ਅਤੇਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਇਕਜੁਟ ਹੈ। ਉਹਨਾਂ ਦੇਸ਼ ਭਰ ਤੋਂ ਇਸ ਮੁਹਿੰਮ ਦੇ ਸਮਰਥਨ ਦੀ ਸ਼ਲਾਘਾ ਕੀਤੀ ਅਤੇ ਕਈ ਰਾਜਾਂ ਦੀ ਪੁਲਿਸ ਫੋਰਸ ਨੇ ਪੰਜਾਬ ਪੁਲਿਸ ਨਾਲ ਇਕਜੁੱਟਤਾ ਜ਼ਾਹਰ ਕੀਤੀ। ਕੱਲ ਤੋਂ ਕਰਫਿਊ ਵਿੱਚ ਢਿੱਲਾਂ ਦਿੱਤੇ ਜਾਣ ਸਬੰਧੀ ਮੁੱਖ ਮੰਤਰੀ ਦੇ ਐਲਾਨ ਦਾ ਜ਼ਿਕਰ ਕਰਦਿਆਂ ਡੀ.ਜੀ.ਪੀ. ਨੇ ਫੋਰਸ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਅਤੇ ਮਾਸਕ ਦੀ ਵਰਤੋਂ ਅਤੇ ਇੱਕ ਦੂਜੇ ਤੋਂ ਸਮਾਜਿਕ ਦੂਰੀ ਬਣਾਈ ਰੱਖਣ ਸਮੇਤ ਕੋਵਿਡ ਸੇਫਟੀ ਪ੍ਰੋਟੋਕਲ ਦੀ ਉਲੰਘਣਾ ਜਾਂ ਕਿਸੇ ਵੀ ਭੀੜ-ਭੜੱਕੇ ‘ਤੇਸਖ਼ਤ ਨਿਗਰਾਨੀ ਰੱਖਣ ਲਈ ਕਿਹਾ। ਐਸ.ਐਚ.ਓਜ਼ ਨੂੰ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਕੱਲ ਤੋਂ ਸਵੇਰੇ 7 ਵਜੇ ਤੋਂ 11 ਵਜੇ ਤੱਕਦੁਕਾਨਾਂ ਖੋਲਣ ਲਈ ਰੋਟੇਸ਼ਨ ਸਕੀਮ ਬਣਾਉਣ ਲਈ ਕਿਹਾ। ਵਾਹਨਾਂ ਦੀ ਆਵਾਜਾਈ ‘ਤੇ ਨਿਰੰਤਰ ਪਾਬੰਦੀਆਂ ਬਾਰੇ ਘੋਸ਼ਣਾਵਾਂ ਅਤੇ ਬਜ਼ੁਰਗ ਲੋਕਾਂ ਨੂੰ ਘਰੋਂ ਬਾਹਰ ਨਾ ਜਾਣ ਦੀ ਸਲਾਹ ਦਿੰਦਿਆਂ ਸੁਝਾਅ ਦਿੱਤਾ ਕਿ ਕਰਫਿਊ’ਚ ਢਿੱਲ ਦੇ ਸਮੇਂ ਦੌਰਾਨ ਇੱਕ ਘਰ ਦੇ ਸਿਰਫ਼ ਇੱਕ ਵਿਅਕਤੀ ਨੂੰ ਬਾਹਰ ਜਾਣ ਦੀ ਆਗਿਆ ਦਿੱਤੀ ਜਾਵੇ। ਡੀ.ਜੀ.ਪੀ. ਨੇ ਲੋਕਾਂ ਨੂੰ ਜਾਗਰੂਕ ਕਰਨ, ਸਲਾਹ ਦੇਣ...