ਚੰਡੀਗੜ੍ਹ, 4 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਤਾਜ਼ਾ ਮਾਮਲਾ ਚੰਡੀਗੜ੍ਹ ਸੈਕਟਰ 26 ਸਥਿਤ ਬਾਪੂ ਧਾਮ ਕਲੋਨੀ ਦਾ ਹੈ ਜਿੱਥੇ ਇਕ ਪਰਿਵਾਰ ਦੇ 5 ਮੈਂਬਰਾਂ ਦੀ ਰਿਪੋਰਟ ਕੋਰੋਨਾ ਪੌਜ਼ਿਟਿਵ ਆਈ ਹੈ। ਇਸ ਵਿੱਚ 43 ਸਾਲਾਂ ਦਾ ਵਿਅਕਤੀ ਅਤੇ ਉਸਦੇ 13, 15, 17, ਅਤੇ 23 ਸਾਲਾਂ ਦੇ ਬੱਚੇ ਸ਼ਾਮਿਲ ਹਨ। ਇਸ ਪੂਰੇ ਪਰਿਵਾਰ ਨੂੰ ਚੰਡੀਗੜ੍ਹ ਦੇ ਸਿਵਲ ਹਸਪਤਾਲ ਸੈਕਟਰ 16 ਵਿੱਚ ਦਾਖਿਲ ਕਰਵਾਇਆ ਗਿਆ ਹੈ। ਜਿਸ ਨਾਲ ਹੁਣ ਚੰਡੀਗੜ੍ਹ ‘ਚ ਕੁੱਲ ਗਿਣਤੀ 102 ਤੇ ਪਹੁੰਚ ਗਈ ਹੈ।
ਮਾਨਸਾ, ਨਵਦੀਪ ਆਹਲੂਵਾਲੀਆ, 4 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਮਾਨਸਾ ਵਿੱਚ ਇਕ ਹੋਰ ਕੋਰੋਨਾ ਪੌਜ਼ਿਟਿਵ ਮਰੀਜ਼ ਪਾਇਆ ਗਿਆ ਹੈ। ਨਾਂਦੇੜ ਸ਼੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਚੋ ਮਾਨਸਾ ਵਿੱਚ ਇਹ ਚੋਥਾ ਮਰੀਜ਼ ਹੈ, ਜਿਸਤੋ ਬਾਅਦ ਮਾਨਸਾ ‘ਚ ਕੁੱਲ ਗਿਣਤੀ 17 ਹੋ ਗਈ ਹੈ। ਦਸ ਦਈਏ ਕਿ ਮਾਨਸਾ ਵਿੱਚ 4 ਮਰੀਜ਼ ਠੀਕ ਹੋਕੇ ਆਪਣੇ ਘਰ ਵਾਪਿਸ ਚਲੇ ਗਏ ਹਨ ਅਤੇ 13 ਮਰੀਜ਼ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖਿਲ ਹਨ।
ਦਿੱਲੀ, 4 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਦਸ ਦਈਏ ਕਿ ਲੌਕਡਾਊਨ ਦੌਰਾਨ ਇੱਕ ਮਹੀਨੇ ਤੱਕ ਸ਼ਰਾਬ ਤੋਂ ਦੂਰ ਰਹੇ ਲੋਕਾਂ ਨੂੰ ਜਿਉਂ ਹੀ ਇਹ ਪਤਾ ਲੱਗਾ ਕਿ ਠੇਕੇ ਖੁੱਲ੍ਹ ਗਏ ਹਨ ਤਾਂ ਲੋਕ ਸਵੇਰ ਤੋਂ ਹੀ ਠੇਕਿਆਂ ਅੱਗੇ ਕਤਾਰਾਂ ‘ਚ ਖੜ੍ਹੇ ਹੋ ਗਏ ਹਨ। ਦਿੱਲੀ ਵਿੱਚ ਲੋਕਾਂ ਨੇ ਨਾ ਤਾਂ ਮਾਸਕ ਪਾਏ ਹਨ ਅਤੇ ਨਾ ਹੀ ਸੋਸ਼ਲ ਡਿਸਟੈਂਨਸਿੰਗ ਦਾ ਧਿਆਨ ਰੱਖ ਰਹੇ ਹਨ।ਜਿਸਨੂੰ ਦੇਖਦਿਆਂ ਪ੍ਰਸ਼ਾਸ਼ਨ ਵਲੋਂ ਦਿੱਲੀ ‘ਚ ਸਖ਼ਤਾਈ ਕੀਤੀ ਗਈ ਹੈ ਅਤੇ ਸਾਰੇ ਸ਼ਰਾਬ ਦੇ ਠੇਕੇ ਬੰਦ ਕਰਨ ਦਾ ਹੁਕਮ ਵੀ ਜਾਰੀ ਕਰ ਦਿੱਤਾ ਗਿਆ ਹੈ।
ਕੋਰੋਨਾ ਅਪਡੇਟ, 04 ਮਈ 2020 : ਕੋਵਿਡ19 ਨੇ ਪੂਰੀ ਦੁਨੀਆਂ ਵਿੱਚ ਦਹਿਸ਼ਤ ਮਚਾ ਰੱਖੀ ਹੈ। ਭਾਰਤ ਵਿੱਚ ਵੀ ਇਸ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ 24...
ਸੰਗਰੂਰ, 4 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਅੱਜ 52 ਮਰੀਜ਼ਾਂ ਦੀ ਰਿਪੋਰਟ ਪੌਜ਼ਿਟਿਵ ਆਈ ਹੈ ਜਿਹਨਾਂ ਚੋ 49 ਮਰੀਜ਼ ਸੰਗਰੂਰ ਦੇ ਅਤੇ 3 ਨਾਭਾ ਦੇ ਹਨ। ਦਸ ਦਈਏ ਕਿ ਇਹਨਾਂ ਵਿੱਚੋ ਕਿਹੜੇ ਮਰੀਜ਼ ਨਾਂਦੇੜ ਸ਼੍ਰੀ ਹਜ਼ੂਰ ਸਾਹਿਬ ਤੋਂ ਆਏ ਹਨ, ਉਹਨਾਂ ਦੀ ਪੁਸ਼ਟੀ ਹੋਣਾ ਹਲੇ ਬਾਕੀ ਹੈ। ਜਾਣਕਾਰੀ ਦੇ ਅਨੁਸਾਰ ਸੰਗਰੂਰ ਕਸਬਾ, ਭਵਾਨੀਗੜ ਸ਼ਹਿਰ, ਸੁਨਾਮ, ਭਵਾਨੀਗੜ ਦੇ ਨੰਦਗੜ੍ਹ ਪਿੰਡ ਦੇ ਨਾਲ ਨਾਲ ਕੰਝਲਾ, ਕੁਲਾਰ ਖੁਰਦ, ਕਿਸਾਨਗਰ, ਖੇੜੀਖੁਰਦ, ਹਸਨਪੁਰ, ਦੀਦਬਾ, ਖੇੜੀ, ਹਥਨ, ਬਹਾਦਰਪੁਰ, ਖਡਿਆਲ, ਸਲੇਮਗੜ, ਲੌਂਗੋਵਾਲ ਦੇ ਆਸ ਪਾਸ ਦੇ ਪਿੰਡ , ਬਟੂਹਾ, ਸੰਦੋਦ, ਮੂਲੋਵਾਲ, ਛਾਜਲਾ, ਗਾਗਾ, ਭੁਟਾਲ ਖੁਰਦ ਪਿੰਡਾਂ ਦੇ ਨਾਲ ਇਹਨਾਂ ਮਰੀਜ਼ਾਂ ਦਾ ਸਬੰਧਤ ਹੈ।
ਗੁਰਦਾਸਪੁਰ, 4 ਮਈ : ਚੀਨ ਤੋਂ ਫੈਲੇ ਇਸ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਤੇ ਆਪਣਾ ਕੋਹਰਾਮ ਮਚਾਇਆ ਹੋਇਆ ਹੈ ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰਲੌਕਡਾਊਨ ਲਗਾ ਦਿੱਤਾ ਗਿਆ ਹੈ। ਦਸ ਦਈਏ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ 6 ਹੋਰ ਨਵੇਂ ਮਾਮਲੇ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ। ਜਿਸਦੇ ਚਲਦਿਆਂ ਜ਼ਿਲ੍ਹੇ ‘ਚ ਕੁੱਲ ਗਿਣਤੀ 35 ਹੋ ਗਈ ਹੈ।ਜਿਹਨਾਂ ਵਿੱਚੋ ਇਕ ਦੀ ਪਹਿਲਾਂ ਹੀ ਮੌਤ ਹੋ ਚੁਕੀ ਹੈ।
ਪਟਿਆਲਾ, 4 ਮਈ : ਕੋਰੋਨਾ ਦਾ ਕਹਿਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਜਿਸਦੇ ਚਲਦਿਆਂ ਨਾਂਦੇੜ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਈ ਸੰਗਤ ਵਿੱਚੋ ਇੱਕ ਹੋਰ 75 ਸਾਲਾ ਬੀਬੀ ਪਾਈ ਗਈ ਕੋਰੋਨਾ ਪਾਜਿਟਿਵ। ਇਸ ਔਰਤ ਨੂੰ ਹੁਣ ਆਈਸੋਲੇਸ਼ਨ ਫੈਸਿਲਿਟੀ ਵਿੱਚ ਲਿਜਾਇਆ ਜਾਵੇਗਾ। ਦਸ ਦਈਏ ਕਿ ਕੱਲ ਲਏ ਗਏ 45 ਸੈਂਪਲ ਵਿੱਚ ਇੱਕ ਹੀ ਪਾਜਿਟਿਵ, ਬਾਕੀ 44 ਨੈਗੇਟਿਵ ਪਾਏ ਗਏ ਹਨ। ਰਾਜਪੁਰਾ ਤੋਂ ਇੱਕ ਅਤੇ ਪਟਿਆਲਾ ਦੇ ਕਿਤਾਬਾਂ ਵਾਲੇ ਬਾਜ਼ਾਰ ਤੋਂ ਇੱਕ ਮਰੀਜ਼ ਠੀਕ ਹੋ ਕੇ ਵਾਪਸ ਘਰ ਪਰਤ ਰਹੇ। ਇਸੇ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀਹੋਈ 7। ਹੋ ਗਈ ਹੈ।
ਬਿਕਰਮਜੀਤ ਸਿੰਘ ਮਜੀਠੀਆ ਵੱਲੋੰ ਪੰਜਾਬ ਸਰਕਾਰ ਉੱਤੇ ਇੱਕ ਵਾਰ ਫੇਰ ਆਰੋਪ ਲਗਾਏ। ਉਨ੍ਹਾਂ ਹਜ਼ੂਰ ਸਾਹਿਬ ਤੋਂ ਪਰਤੀ ਸੰਗਤ ਬਾਰੇ ਗੱਲ ਕਰਦਿਆਂ ਕਿਹਾ ਅਤੇ ਮਹਾਰਾਸ਼ਟਰ ਦੀ ਸਰਕਾਰ...
ਕਪੂਰਥਲਾ, 3 ਮਈ : ਕੋਰੋਨਾ ਖ਼ਿਲਾਫ਼ ਜੰਗ ਵਿਚ ਸੂਬੇ ਦੇ ਪਿੰਡਾਂ ਦੀਆਂ ਔਰਤਾਂ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।ਕਪੂਰਥਲਾ ਜ਼ਿਲੇ ਵਿਚ ‘ਆਜੀਵਿਕਾ’ ਮਿਸ਼ਨ ਤਹਿਤਸਵੈ-ਸਹਾਇਤਾ ਗਰੁੱਪਾਂ ਨਾਲ ਸਬੰਧਤ ਔਰਤਾਂ ਵੱਲੋਂ ਸੇਫਟੀ ਮਾਸਕ ਤਿਆਰ ਕੀਤੇ ਜਾ ਰਹੇ ਹਨ। ਇਹ ਮਾਸਕ ਕੋਰੋਨਾ ਖਿਲਾਫ਼ ਲੜਾਈ ਲੜਨ ਵਾਲੇ ਯੋਧੇ, ਜਿਨਾਂਵਿਚ ਮੈਡੀਕਲ ਸਟਾਫ, ਵਲੰਟੀਅਰ ਅਤੇ ਸਫ਼ਾਈ ਕਰਮੀ ਸ਼ਾਮਿਲ ਹਨ, ਨੂੰ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪਿੰਡਾਂ ਵਿਚ ਕੰਮ ਕਰਨ ਵਾਲੇ ਮਗਨਰੇਗਾਵਰਕਰਾਂ ਨੂੰ ਵੀ ਕੋਰੋਨਾ ਤੋਂ ਬਚਾਅ ਲਈ ਸੈਨੀਟਾਈਜ਼ਰਾਂ ਦੇ ਨਾਲ-ਨਾਲ ਇਹ ਮਾਸਕ ਦਿੱਤੇ ਜਾ ਰਹੇ ਹਨ। ਜ਼ਿਲੇ ਵਿਚ ਹੁਣ ਤੱਕ ਵੱਖ-ਵੱਖ ਸਵੈ-ਸਹਾਇਤਾ ਗਰੁੱਪਾਂਵੱਲੋਂ 15 ਹਜ਼ਾਰ ਤੋਂ ਵੱਧ ਮਾਸਕ ਤਿਆਰ ਕੀਤੇ ਗਏ ਹਨ ਅਤੇ ਭਵਿੱਖ ਵਿਚ ਵੀ ਹੋਰ ਮਾਸਕ ਤਿਆਰ ਕਰਨ ਦੇ ਆਰਡਰ ਮੌਜੂਦ ਹਨ। ਅਜਿਹਾ ਕਰਕੇ ਜਿਥੇ ਪਿੰਡਾਂਦੀਆਂ ਇਹ ਔਰਤਾਂ ਕੋਰੋਨਾ ਖਿਲਾਫ਼ ਜੰਗ ਵਿਚ ਸਰਗਰਮ ਹਿੱਸਾ ਪਾ ਰਹੀਆਂ ਹਨ, ਉਥੇ ਹੀ ਮਾਸਕ ਤਿਆਰ ਕਰਕੇ ਆਪਣਾ ਰੁਜ਼ਗਾਰ ਖ਼ੁਦ ਪੈਦਾ ਕਰ ਰਹੀਆਂਹਨ। ਜ਼ਿਲੇ ਦੇ ਪਿੰਡ ਬਲੇਰ ਖਨਪੁਰ, ਹੁਸੈਨਪੁਰ ਬੂਲੇ ਅਤੇ ਆਹਲੀ ਖੁਰਦ ਵਿਚ ਚੱਲ ਰਹੇ ਇਨਾਂ ਸੈਟਰਾਂ ਦਾ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸੰਯੁਕਤਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ ਵੱਲੋਂ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਗਰੁੱਪਾਂ ਦੀਆਂ ਬੀਬੀਆਂ ਦੇ ਹੌਸਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹੋਰਲਗਨ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਹਰਜਿੰਦਰ ਸਿੰਘ ਸੰਧੂ, ਬੀ. ਪੀ. ਐਮ ਸ. ਗੁਰਪ੍ਰੀਤ ਸਿੰਘ ਤੇ ਹੋਰਹਾਜ਼ਰ ਸਨ।
ਨਵਾਂ ਸ਼ਹਿਰ, 3 ਮਈ : ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ’ਚ ਕੱਲ੍ਹ ਰਾਤ ਅਤੇ ਅੱਜ ਸਵੇਰੇ 62 ਹੋਰ ਵਿਅਕਤੀਆਂ ਦੇ ਕੋਵਿਡ ਟੈਸਟ ਪਾਜ਼ੇਟਿਵ ਆਉਣਨਾਲ, ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 66 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ’ਚ 1123 ਟੈਸਟ ਕਰਵਾਏ ਗਏ ਹਨ, ਜਿਨ੍ਹਾਂ ’ਚੋਂ 983 ਨੈਗੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ 40 ਦੀਆਂ ਰਿਪੋਰਟਾਂਬਕਾਇਆ ਹਨ ਜਦਕਿ 15 ਟੈਸਟ ਰਿਪੀਟ ਕਰਵਾਏ ਗਏ ਹਨ। ਡਾ. ਭਾਟੀਆ ਅਨੁਸਾਰ ਅੱਜ ਦੇ ਕੇਸਾਂ ਨੂੰ ਮਿਲਾ ਕੇ ਜ਼ਿਲੇ ਵਿੱਚ ਹੁਣ ਤੱਕ ਪਾਜ਼ੇਟਿਵ ਆਏ ਕੇਸਾਂ ਦੀ ਕੁੱਲ ਗਿਣਤੀ 85 ਹੋ ਗਈ ਹੈ, ਜਿਨ੍ਹਾਂ ’ਚੋਂ ਇੱਕ ਦੀ ਮੌਤ ਹੋਗਈ ਸੀ ਜਦਕਿ 18 ਠੀਕ ਹੋ ਕੇ ਘਰ ਜਾ ਚੁੱਕੇ ਹਨ।