ਕਪੂਰਥਲਾ, ਜਗਜੀਤ, 29 ਅਪ੍ਰੈਲ : ਚੀਨ ਤੋਂ ਫੈਲੇ ਇਸ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਤੇ ਆਪਣਾ ਕੋਹਰਾਮ ਮਚਾਇਆ ਹੋਇਆ ਹੈ ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਦਸ ਦਈਏ ਕਿ ਨਾਂਦੇੜ ਸ਼੍ਰੀ ਹਜ਼ੂਰ ਸਾਹਿਬ ਤੋਂ ਜਿਹੜੇ ਸ਼ਰਧਾਲੂ ਕਪੂਰਥਲਾ ਪਹੁੰਚੇ ਉਹਨਾਂ ਵਿੱਚੋ ਦੋ ਵਿਅਕਤੀ ਦਾ ਸੰਪਰਕ ਸੁਲਤਾਨਪੁਰ ਲੋਧੀ ਵਿੱਚ ਪਾਏ ਗਏ ਕੋਰੋਨਾ ਪੌਜ਼ਿਟਿਵ ਨਾਲ ਹੈ। ਜਿਸ ਕਾਰਨ ਉਹਨਾਂ ਦੋਨਾਂ ਨੂੰ ਵੀ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਨੇ ਕਰਫ਼ਿਊ ਅਤੇ ਲੌਕਡਾਊਨ ਦੌਰਾਨ ਕੋਈ ਨਵੀਂ ਰਿਆਇਤ ਦੇਣ ਤੋਂ ਇਨਕਾਰ ਕਰ ਦਿੱਤਾ।
ਮੋਹਾਲੀ, 29 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਸਾਰੇ ਨਾਕਾਬਿਲ ਮੰਤਰੀਆਂ ਨੂੰ ਮੰਤਰੀ ਮੰਡਲ ਵਿਚੋਂ ਬਾਹਰ ਕਰ ਦੇਣ। ਪਾਰਟੀ ਨੇ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸੂਬੇ ਦੀ ਵਿੱਤੀ ਅਤੇ ਸਿਹਤ ਸੇਵਾਵਾਂ ਦੀ ਹਾਲਤ ਹੋਰ ਵੀ ਮਾੜੀ ਹੋ ਜਾਵੇਗੀ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਐਨਕੇ ਸ਼ਰਮਾ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਮੁੱਖ ਮੰਤਰੀ ਨੇ ਸਾਢੇ ਤਿੰਨ ਸਾਲ ਮਗਰੋਂ ਇਹ ਮਹਿਸੂਸ ਕਰ ਲਿਆ ਹੈ ਕਿ ਉਸ ਦਾ ਵਿੱਤ ਮੰਤਰੀ ਸਭ ਤੋਂ ਨਿਕੰਮਾ ਹੈ। ਉਹਨਾਂ ਕਿਹਾ ਕਿ ਇਹ ਸਭ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰ ਇੰਜ ਜਾਪਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮਹਿਸੂਸ ਕਰ ਲਿਆ ਹੈ ਕਿ ਮਨਪ੍ਰੀਤ ਬਾਦਲ ਇਹ ਕੰਮ ਕਰਨ ਜੋਗਾ ਨਹੀਂ ਹੈ। ਇਸੇ ਲਈ ਮੁੱਖ ਮੰਤਰੀ ਨੇ ਇਹ ਜ਼ਿੰਮੇਵਾਰੀ ਹੁਣ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਮੌਂਟੇਕ ਸਿੰਘ ਆਹਲੂਵਾਲੀਆ ਨੂੰ ਦੇ ਦਿੱਤੀ ਹੈ। ਕਿਸੇ ਵੀ ਵਿੱਤ ਮੰਤਰੀ ਦੀ ਕਾਬਲੀਅਤ ਉੱਤੇ ਇਸ ਤੋਂ ਵੱਡਾ ਪ੍ਰਸ਼ਨ ਚਿੰਨ੍ਹ ਨਹੀਂ ਲੱਗ ਸਕਦਾ। ਮਨਪ੍ਰੀਤ ਬਾਦਲ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ ਅਤੇ ਕਿਸੇ ਕਾਬਿਲ ਵਿਅਕਤੀ ਨੂੰ ਸੂਬੇ ਦੀ ਆਰਥਿਕਤਾ ਨੂੰ ਮਾੜੇ ਹਾਲਾਤਾਂ ਵਿਚੋਂ ਬਾਹਰ ਕੱਢਣ ਦੀ ਆਗਿਆ ਦੇਣੀ ਚਾਹੀਦੀ ਹੈ। ਸਾਬਕਾ ਮੁੱਖ ਸੰਸਦੀ ਸਕੱਤਰ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਵੀ ਤੁਰੰਤ ਹਟਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਲਬੀਰ ਸਿੱਧੂ ਦੀ ਅਗਵਾਈ ਵਿੱਚ ਕੋਵਿਡ ਨਾਲ ਨਿਪਟਣ ਵਿਚ ਪੰਜਾਬ ਦਾ ਦੇਸ਼ ਅੰਦਰ ਸਭ ਤੋਂ ਮਾੜਾ ਰਿਕਾਰਡ ਹੈ। ਉਹਨਾਂ ਕਿਹਾ ਕਿ ਸੂਬੇ ਅੰਦਰ ਕੋਵਿਡ ਮੌਤਾਂ ਦੀ ਦਰ ਸਭ ਤੋਂ ਉੱਚੀ ਯਾਨਿ 6 ਫੀਸਦੀ ਹੈ ਜਦਕਿ ਇਸ ਦੇ ਗੁਆਂਢੀ ਰਾਜ ਹਰਿਆਣਾ ਵਿਚ ਇਹ ਦਰ ਸਿਰਫ ਇੱਕ ਫੀਸਦੀ ਹੈ। ਉਹਨਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਸਿਹਤ ਮੰਤਰੀ ਕੋਵਿਡ ਦੀਰੋਕਥਾਮ ਦੀ ਬਜਾਇ ਸੂਬੇ ਅੰਦਰ ਆਪਣਾ ਸ਼ਰਾਬ ਦਾ ਕਾਰੋਬਾਰ ਮੁੜ ਸ਼ੁਰੂ ਕਰਨ ਵਿਚ ਦਿਲਚਸਪੀ ਰੱਖਦਾ ਹੈ। ਉਹਨਾਂ ਕਿਹਾ ਕਿ ਮੋਹਾਲੀ ਸੂਬੇ ਅੰਦਰ ਨਜਾਇਜ਼ਸ਼ਰਾਬ ਦੀ ਵਿਕਰੀ ਦਾ ਗੜ੍ਹ ਬਣ ਚੁੱਕਿਆ ਹੈ। ਇੰਜ ਜਾਪਦਾ ਹੈ ਕਿ ਬਲਬੀਰ ਸਿੱਧੂ ਕੋਵਿਡ ਸੰਕਟ ਨਾਲ ਨਿਪਟਣ ਦੀ ਬਜਾਇ ਸ਼ਰਾਬ ਦੀ ਹੋਮ ਡਿਲੀਵਰੀ ਦੇਣਵਿਚ ਵਧੇਰੇ ਦਿਲਚਸਪੀ ਰੱਖਦਾ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਬਲਬੀਰ ਸਿੱਧੂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋਏ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਅਤੇਰਾਜਸਥਾਨ ਵਿਚ ਕੋਟਾ ਤੋਂ ਵਿਦਿਆਰਥੀਆਂ ਨੂੰ ਲਿਆਉਣ ਲਈ ਤੇਜ਼ੀ ਨਾਲ ਯਤਨ ਕੀਤੇ ਜਾ ਰਹੇ ਸਨ, ਸਿਹਤ ਮੰਤਰੀ ਨੇ 15 ਦਿਨਾਂ ਤਕ ਕੁੱਝ ਨਹੀਂ ਕੀਤਾ।ਉਹਨਾਂ ਕਿਹਾ ਕਿ ਸ਼ਰਧਾਲੂਆਂ ਅਤੇ ਵਿਦਿਆਰਥੀਆਂ ਨੂੰ ਕੁਆਰੰਟੀਨ ਕਰਨ ਦੇ ਹੁਕਮ 27 ਅਪ੍ਰੈਲ ਨੂੰ ਜਾਰੀ ਕੀਤੇ ਗਏ ਜਦਕਿ ਉਹ ਦੋ ਦਿਨ ਪਹਿਲਾਂ ਸੂਬੇ ਅੰਦਰਪਹੁੰਚ ਚੁੱਕੇ ਸਨ ਅਤੇ ਉਹਨਾਂ ਨੂੰ ਘਰਾਂ ਨੂੰ ਭੇਜ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਇਹੀ ਉਹ ਵਿਅਕਤੀ ਹਨ , ਜਿਹੜੇ ਕੋਵਿਡ ਪਾਜ਼ੇਟਿਵ ਵਜੋਂ ਸਾਹਮਣੇ ਆ ਰਹੇਹਨ। ਇਸ ਵੱਡੀ ਲਾਪਰਵਾਹੀ ਲਈ ਬਲਬੀਰ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਉਸ ਦੀ ਛੁੱਟੀ ਕਰਨੀ ਚਾਹੀਦੀ ਹੈ।
ਬਠਿੰਡਾ, 29 ਅਪ੍ਰੈਲ : ਨਾਂਦੇੜ ਤੋਂ ਪਰਤੇ ਦੋ ਸ਼ਰਧਾਲੂਆਂ ਦੀ ਕੋਵਿਡ 19 ਬਿਮਾਰੀ ਸਬੰਧੀ ਕਰਵਾਏ ਟੈਸਟ ਦੀ ਰਿਪੋਟ ਪਾਜਿਟਵ ਆਈ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹਾ ਪ੍ਰਸ਼ਾਸਨ ਨੇ ਇੰਨ੍ਹਾਂ ਸ਼ਰਧਾਲੂਆਂ ਨੂੰ ਜਿ਼ਲ੍ਹੇ ਵਿਚ ਆਉਣ ਵਾਲੇ ਦਿਨ ਤੋਂ ਹੀ ਸਰਕਾਰੀ ਇਕਾਂਤਵਾਸ ਵਿਚ ਰੱਖਿਆ ਹੋਇਆ ਸੀ ਅਤੇ ਇੰਨ੍ਹਾਂ ਨੂੰ ਪਰਿਵਾਰ ਜਾਂ ਹੋਰ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਸੀ। ਉਨ੍ਹਾਂ ਨੇ ਜਿ਼ਲ੍ਹਾਂ ਵਾਸੀਆਂ ਨੂੰ ਕਿਹਾ ਕਿ ਉਹ ਕਿਸੇ ਘਬਰਾਹਟ ਵਿੱਚ ਨਾ ਆਉਣ ਅਤੇ ਆਪਣੇ ਘਰਾਂ ਵਿਚ ਰਹਿਣ। ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਇੰਨ੍ਹਾਂ ਲੋਕਾਂ ਤੋਂ ਹੋਰ ਲੋਕਾਂ ਨੂੰ ਬਿਮਾਰੀ ਦੀ ਲਾਗ ਨਾ ਲੱਗੇ ਇਸ ਲਈ ਪਹਿਲਾਂ ਹੀ ਸਾਰੀਆਂ ਸਾਵਧਾਨੀਆਂ ਰੱਖੀਆਂ ਸਨ। ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦਾ ਸ਼ਖਤੀ ਨਾਲ ਪਾਲਣ ਕਰਨ ਅਤੇ ਆਪਣੇ ਘਰਾਂ ਵਿਚ ਹੀ ਰਹਿਣ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੌਜ਼ਿਟਿਵ ਆਉਣ ਵਾਲਿਆਂ ਵਿਚੋਂ ਇਕ ਪੁਰਸ਼ ਹੈ ਅਤੇ ਇਕ ਮਹਿਲਾ ਹੈ। ਉਨ੍ਹਾਂ ਨੇ ਦੱਸਿਆ ਕਿ ਇੰਨ੍ਹਾਂ ਵਿਚੋਂ ਇਕ ਬਠਿੰਡਾ ਦਾ ਰਹਿਣ ਵਾਲਾ ਹੈ ਜਦ ਕਿ ਇਕ ਦਿੱਲੀ ਨਾਲ ਸਬੰਧਤ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਦੇ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।ਜਦ ਕਿ ਇੰਨ੍ਹਾਂ ਦੇ ਨਾਲ ਆਏ ਸਹਿਯਾਤਰੀਆਂ ਦੀਆਂ ਰਿਪੋਟਾਂ ਨੈਗੇਟਿਗ ਆਈਆਂ ਹਨ।
ਚੰਡੀਗੜ੍ਹ, 29 ਅਪ੍ਰੈਲ : ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਜੀ.ਓ.ਆਈ. ਦੇ ਦਿਸ਼ਾ ਨਿਰਦੇਸ਼ਾਂ ‘ਤੇ ਕਿਹਾ ਹੈ ਕਿ ਉਹ ਪੰਜਾਬੀਆਂ ਦਾ ਡਾਟਾ ਇਕੱਤਰ ਕਰਨ ਤਾਂ ਜੋਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਦੇ ਵੇਰਵਿਆਂ ਨੂੰ ਇਕੱਤਰ ਕਰਨ ਲਈ ਪੰਜਾਬ ਸਰਕਾਰ ਅਭਿਆਸ ਸ਼ੁਰੂ ਕਰ ਰਹੀ ਹੈ ਜੋ ਵਾਪਿਸ ਪੰਜਾਬ ਪਰਤਣਾ ਚਾਹੁੰਦੇ ਹਨ।ਜਿਹੜੇ ਭਾਰਤ ਤੋਂ ਬਾਹਰ ਗਏ ਹੋਏ ਹਨ ਅਤੇ ਜਿਹੜੇ ਪੰਜਾਬ ਆਉਣਾ ਚਾਹੁੰਦੇ ਹਨ। ਪੰਜਾਬ ਸਰਕਾਰ ਨੇ ਕੋਵੀਡੈਲਪ ਡੈਸ਼ਬੋਰਡ ‘ਤੇ ਅਜਿਹੀ ਜਾਣਕਾਰੀ ਭਰਨ ਲਈਇਕ ਆਨਲਾਈਨ ਲਿੰਕ ਵੀ ਦਿੱਤਾ ਹੈ। ਕੋਈ ਵੀ ਦਿਲਚਸਪੀ ਵਾਲਾ ਵਿਅਕਤੀ www.covidhelp.punjab.gov.in ਤੇ ਲਾਗਇਨ ਕਰ ਸਕਦਾ ਹੈ ਅਤੇ ਡੇਟਾ ਫਾਰਮ ਤੇ ਕਲਿੱਕ ਕਰ ਸਕਦਾ ਹੈ।ਜਿਨ੍ਹਾਂ ਨੇ ਪਹਿਲਾਂ ਹੀ ਜ਼ਿਲ੍ਹਿਆਂ ਦੇ ਸਥਾਨਕ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਹੈ ਜਿਸ ਨਾਲ ਉਹ ਸਬੰਧਤ ਹਨ ਉਹਨਾਂ ਨੂੰ ਫਾਰਮ ਭਰਨ ਦੀ ਜ਼ਰੂਰਤ ਨਹੀਂ ਹੈ।
ਸੰਗਰੂਰ, RN ਕੰਸਲ, 29 ਅਪ੍ਰੈਲ : ਚੀਨ ਤੋਂ ਫੈਲੇ ਇਸ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਤੇ ਆਪਣਾ ਕੋਹਰਾਮ ਮਚਾਇਆ ਹੋਇਆ ਹੈ ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਦਸ ਦਈਏ ਕਿ ਜ਼ਿਲ੍ਹਾ ਸੰਗਰੂਰ ਦੇ ਵਿੱਚ ਅੱਜ ਸ਼ਹਿਰ ਧੂਰੀ ਦੇ ਰਹਿਣ ਵਾਲੇ ਉਦੈ ਸਿੰਘ (72) ਸਾਲਾਂ ਨਾਮੀ ਵਿਅਕਤੀ ਕੋਰੋਨਾ ਦੀ ਚਪੇਟ ਵਿੱਚ ਆਇਆ ਹੈ। ਇੱਥੇ ਦਸਣਾ ਇਹ ਬਣਦਾ ਹੈ ਕਿ ਇਹ ਵਿਅਕਤੀ ਬੀਤੇ ਦਿਨ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਤੋਂ ਆਪਣੇ ਘਰ ਵਾਪਿਸ ਪਰਤਿਆ ਸੀ ਤੇ ਜਦੋ ਇਸਦਾ ਟੈਸਟ ਕਰਵਾਇਆ ਗਿਆ ਤਾਂ ਇਸਦੀ ਰਿਪੋਰਟ ਕੋਰੋਨਾ ਪੌਜ਼ਿਟਿਵ ਪਾਈ ਗਈ।
ਮੋਹਾਲੀ, 29 ਅਪ੍ਰੈਲ : ਚੀਨ ਤੋਂ ਫੈਲੇ ਇਸ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਤੇ ਆਪਣਾ ਕੋਹਰਾਮ ਮਚਾਇਆ ਹੋਇਆ ਹੈ ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ...
ਚੰਡੀਗੜ, 27 ਅਪਰੈਲ : ਨਾਂਦੇੜ ਸਾਹਿਬ ਵਿਖੇ ਫਸੇ ਸ਼ਰਧਾਲੂ ਅਤੇ ਰਾਜਸਥਾਨ ਤੋਂ ਮਜ਼ਦੂਰਾਂ ਅਤੇ ਵਿਦਿਆਰਥੀਆਂ ਦੀ ਪੰਜਾਬ ਵਿੱਚ ਹੋ ਰਹੀ ਘਰ ਵਾਪਸੀ ਦੌਰਾਨ ਕੈਪਟਨ ਅਮਰਿੰਦਰ ਸਿੰਘਦੀ ਅਗਵਾਈ ਵਿੱਚ ਸੂਬਾ ਸਰਕਾਰ ਨੇ ਅੱਜ ਲੌਕਡਾਊਨ ਕਾਰਨ ਕੌਮੀ ਰਾਜਧਾਨੀ ਸਥਿਤ ਗੁਰਦੁਆਰਾ ਸ੍ਰੀ ਮਜਨੂ ਕਾ ਟਿੱਲਾ ਵਿਖੇ ਠਹਿਰੇ 250 ਸਿੱਖ ਸ਼ਰਧਾਲੂਆਂਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਦਿੱਲੀ ਸਰਕਾਰ ਨਾਲ ਸੰਪਰਕ ਸਾਧਿਆ ਹੈ। ਮੁੱਖ ਮੰਤਰੀ ਦੀ ਹਦਾਇਤਾਂ ‘ਤੇ ਵਧੀਕ ਮੁੱਖ ਸਕੱਤਰ (ਗ੍ਰਹਿ) ਸਤੀਸ਼ ਚੰਦਰਾ ਨੇ ਨਵੀਂ ਦਿੱਲੀ ਦੇ ਡਿਪਟੀ ਕਮਿਸ਼ਨਰ (ਸੈਂਟਰਲ) ਨਿਧੀ ਸ੍ਰੀਵਾਸਤਵਾ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰ ਦੀਆਂ ਬੱਸਾਂ ਰਾਹੀਂ ਦਿੱਲੀ ਦੇ ਗੁਰਦੁਆਰਾ ਸਾਹਿਬ ਤੋਂ ਸ਼ਰਧਾਲੂਆਂ ਦੀ ਸੁਰੱਖਿਅਤ ਘਰ ਵਾਪਸੀ ਦੀ ਸੁਵਿਧਾ ਲਈ ਦਿੱਲੀ ਸਰਕਾਰ ਨੂੰ ਛੇਤੀਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਇਸੇ ਦੌਰਾਨ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੋਟਾ ਵਿਖੇ ਫਸੇ 152 ਵਿਦਿਆਰਥੀਆਂ ਨੂੰ ਪੰਜਾਬ ਲਿਆਉਣ ਲਈ ਵਿਸ਼ੇਸ਼ ਬੱਸਾਂ ਰਾਹੀਂ ਬਠਿੰਡਾਲਿਆਂਦਾ ਗਿਆ ਜਿੱਥੋਂ ਉਹਨਾਂ ਨੂੰ ਸਰਕਾਰੀ ਬੱਸਾਂ ਰਾਹੀਂ ਉਹਨਾਂ ਦੇ ਟਿਕਾਣਿਆਂ ‘ਤੇ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ਪੰਜਾਬ ਨਾਲ ਸਬੰਧਤ 2900 ਮਜ਼ਦੂਰ ਸੂਬਾ ਸਰਕਾਰ ਦੀਆਂ 60 ਬੱਸਾਂ ਰਾਹੀਂ ਜੈਸਲਮੇਰ ਤੋਂ ਵਾਪਸ ਪਰਤ ਰਹੇ ਹਨ ਜਿੱਥੇ ਉਹ ਪੰਜ ਰਾਹਤ ਕੈਂਪਾਂਵਿੱਚ ਫਸੇ ਹੋਏ ਸਨ। ਉਹਨਾਂ ਦੇ ਭਲਕੇ ਸਵੇਰੇ ਵਾਇਆ ਗੰਗਾਨਗਰ ਸੂਬੇ ਵਿੱਚ ਪਹੁੰਚਣ ਦੀ ਉਮੀਦ ਹੈ। ਇਸੇ ਤਰ੍ਹਾਂ ਅੱਜ ਸ਼ਾਮ ਪੰਜਾਬ ਸਰਕਾਰ ਦੀਆਂ 13 ਬੱਸਾਂ ਨਾਂਦੇੜ ਤੋਂ 467 ਸ਼ਰਧਾਲੂਆਂ ਨੂੰ ਲੈ ਕੇ ਬਠਿੰਡਾ ਵਿਖੇ ਪਹੁੰਚੀਆਂ ਅਤੇ ਇਹ ਸ਼ਰਧਾਲੂ ਆਪੋ-ਆਪਣੇਸ਼ਹਿਰਾਂ ਅਤੇ ਪਿੰਡਾਂ ਨੂੰ ਜਾ ਰਹੇ ਹਨ। ਹੋਰ ਸ਼ਰਧਾਲੂਆਂ ਨੂੰ ਲੈ ਕੇ ਬੱਸਾਂ ਦਾ ਇਕ ਹੋਰ ਕਾਫਲਾ ਨਾਂਦੇੜ ਤੋਂ ਚੱਲ ਪਿਆ ਹੈ। ਦਿਲ ਦੇ ਦੌਰੇ ਕਾਰਨ ਪੀ.ਆਰ.ਟੀ.ਸੀ. ਦੇ ਕਿਲੋਮੀਟਰ ਸਕੀਮ ਤਹਿਤ ਡਰਾਈਵਰ ਮਨਜੀਤ ਸਿੰਘ ਦੀ ਨਾਂਦੇੜ ਜਾਂਦਿਆ 26 ਅਪਰੈਲ ਨੂੰ ਹੋਈ ਬੇਵਕਤੀ ਮੌਤ ‘ਤੇਡੂੰਘਾ ਦੁੱਖ ਜ਼ਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਲਈ 10 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗਰਾਂਟ ਦਾ ਐਲਾਨ ਕੀਤਾ।
ਚੰਡੀਗੜ, 27 ਅਪਰੈਲ : ਬਿਜਲੀ ਖਰੀਦ ਸਮਝੌਤਿਆਂ (ਪੀ.ਪੀ.ਏਜ਼) ਤਹਿਤ ਕੋਵਿਡ ਮਹਾਮਾਰੀ ਸੰਕਟ ਦੇ ਮੱਦੇਨਜ਼ਰ ਲਗਾਏ ਲੌਕਡਾਊਨ ਨੂੰ ਅਣਕਿਆਸੇ ਹਾਲਾਤ (ਫੋਰਸ ਮੈਜਿਊਰ) ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੇਂਦਰੀ ਬਿਜਲੀ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਹ ਪੀ.ਐਸ.ਪੀ.ਸੀ.ਐਲ. ਨੂੰਸਮਰੱਥਾ ਖਰਚਿਆਂ ਦੀ ਅਦਾਇਗੀਆਂ ਦੇ ਭਾਰ ਤੋਂ ਮੁਕਤ ਕਰੇ। ਮੁੱਖ ਮੰਤਰੀ ਨੇ ਕੇਂਦਰੀ ਬਿਜਲੀ ਰਾਜ ਮੰਤਰੀ (ਸੁਤੰਤਰ ਭਾਰ) ਰਾਜ ਕੁਮਾਰ ਸਿੰਘ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਪੰਜਾਬ ਪਾਵਰ ਸਟੇਟ ਪਾਵਰ ਕਾਰਪੋਰੇਸ਼ਨ(ਪੀ.ਐਸ.ਪੀ.ਸੀ.ਐਲ.) ਅਣਕਿਆਸੇ ਹਾਲਾਤ ਪੈਦਾ ਹੋਣ ਕਾਰਨ ਬਿਜਲੀ ਦੀ ਵੰਡ ਸਬੰਧੀ ਸਮਾਂ ਸਾਰਣੀ ਤੈਅ ਕਰਨ ਤੋਂ ਅਸਮਰੱਥ ਹੈ ਕਿਉਂਕਿ ਕੋਵਿਡ-19 ਸੰਕਟਕਾਰਨ ਸੂਬੇ ਵਿੱਚ ਬਿਜਲੀ ਦੀ ਮੰਗ ਘੱਟ ਗਈ ਹੈ। ਮੁੱਖ ਮੰਤਰੀ ਨੇ ਕੋਵਿਡ 19 ਮਹਾਮਾਰੀ ਨੂੰ ਵਿਸ਼ੇਸ਼ ਹਾਲਾਤ ਦੱਸਣ ਵਾਲੇ ਹੋਰ ਕੇਂਦਰ ਸਰਕਾਰ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੌਕਡਾਊਨ ਲਾਗੂ ਹੋਣਾਬਿਜਲੀ ਖਰੀਦ ਇਕਰਾਰਨਾਮਿਆਂ ਨੂੰ ਪੂਰਾ ਕਰਨ ਦੀ ਸ਼ਰਤ ਤੋਂ ਮੁਕਤੀ ਪ੍ਰਦਾਨ ਕਰਦਾ ਹੈ ਅਤੇ ਇਸ ਦੇ ਨਾਲ ਹੀ ਇਹ ਖਰੀਦਦਾਰ, ਸਮੇਤ ਪੀ.ਐਸ.ਪੀ.ਸੀ.ਐਲ., ਨੂੰ ਉਤਪਾਦਕ ਪਾਸੋਂ ਬਿਜਲੀ ਦਾ ਪ੍ਰਬੰਧ ਕੀਤੇ ਜਾਣ ਦੀ ਇਕਰਾਰਨਾਮੇ ਅਨੁਸਾਰ ਸ਼ਰਤ ਤੋਂ ਆਜ਼ਾਦ ਕਰਦਾ ਹੈ ਕਿਉਂਕਿ ਹਾਲਾਤ ਪੀ.ਐਸ.ਪੀ.ਸੀ.ਐਲ. ਦੇ ਵੱਸੋਂਬਾਹਰ ਹਨ ਚਾਹੇ ਜਿੰਨਾ ਮਰਜ਼ੀ ਕਿਫਾਇਤ ਨਾਲ ਚੱਲਿਆ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 24 ਮਾਰਚ 2020 ਤੋਂ ਕੌਮੀ ਪੱਧਰ ਦਾ ਲੌਕਡਾਊਨ ਲਗਾਇਆ ਗਿਆ ਹੈ। ਉਹਨਾਂ ਕਿਹਾ, ”ਹਰ ਤਰ੍ਹਾਂ ਦੇਅਦਾਰਿਆਂ ਦੇ ਕੰਮਕਾਜ ‘ਤੇ ਪਾਬੰਦੀਆਂ ਲਗਾ ਦੇਣ ਕਾਰਨ ਬਿਜਲੀ ਦੀ ਮੰਗ ਬਹੁਤ ਘਟ ਗਈ ਹੈ।ਉਹਨਾਂ ਕਿਹਾ ਕਿ ਮੌਜੂਦਾ ਸਮੇਂ ਦੀਆਂ ਸਥਿਤੀਆਂ ਬਿਜਲੀਕਾਰਪੋਰੇਸ਼ਨ ਦੇ ਕਾਬੂ ਤੋਂ ਬਾਹਰਲੇ ਹਾਲਤਾਂ ਤੋਂ ਪ੍ਰਭਾਵਿਤ ਹਨ। ਉਹਨਾਂ ਕਿਹਾ ਕਿ ਮੌਜੂਦਾ ਹਾਲਤਾਂ ਦੇ ਚੱਲਦਿਆਂ ਪੀ.ਐਸ.ਪੀ.ਸੀ.ਐਲ. ਵੱਲੋਂ ਸੂਬਾਈਆਈ.ਪੀ.ਪੀਜ਼ ਤੇ ਕੇਂਦਰੀ ਖੇਤਰ ਦੇ ਬਿਜਲੀ ਪ੍ਰਾਜੈਕਟਾਂ ਤੋਂ ਬਿਜਲੀ ਲੈਣੀ ਤਹਿ ਕਰਨੀ ਅਸੰਭਵ ਅਤੇ ਅਵਿਵਹਾਰਕ ਹਨ। ਬਿਜਲੀ ਮੰਤਰਾਲੇ ਦੇ 6 ਅਪਰੈਲ ਦੇ ਨਿਰਦੇਸ਼ਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਜਿਸ ਵਿਚ ਕਿਹਾ ਗਿਆ ਸੀ ਕਿ ‘ਪੀਪੀਏ ਅਨੁਸਾਰ ਸਮਰੱਥਾ ਖਰਚਿਆਂਦਾ ਭੁਗਤਾਨ ਕਰਨਾ ਨਿਰੰਤਰ ਜਾਰੀ ਰਹੇਗਾ, ਜਿਸ ਤਰ੍ਹਾਂ ਟਰਾਂਸਮਿਸ਼ਨ ਚਾਰਜਾਂ ਦਾ ਭੁਗਤਾਨ ਕਰਨਾ ਜਾਰੀ ਹੈ, ਮੁੱਖ ਮੰਤਰੀ ਨੇ ਕਿਹਾ, ”ਅਸਲ ਵਿੱਚ ਫੋਰਸਮਜਿਊਰ ਸਥਿਤੀ ਦੇ ਮੱਦੇਨਜ਼ਰ ਬਿਜਲੀ ਪੈਦਾ ਕਰਨ ਵਾਲਿਆਂ ਨੂੰ ਨੋਟਿਸ ਭੇਜ ਕੇ ਇਹ ਗੱਲ ਕਹੀ ਜਾਵੇਗੀ ਕਿ ਪੀ.ਐਸ.ਪੀ.ਸੀ.ਐਲ. ਬਿਜਲੀ ਲੈਣ ਵਿੱਚਅਸਮਰੱਥ ਹੈ ਅਤੇ ਇਸ ਸਮੇਂ ਦੌਰਾਨ ਸਮਰੱਥਾ ਖਰਚਿਆਂ ਦਾ ਭੁਗਤਾਨ ਨਹੀਂ ਕਰੇਗਾ।” ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਖਰਚਾ ਖਰੀਦ ਨੀਤੀ ਡਿਵੀਜ਼ਨ ਵਿਭਾਗ ਨੇ 19 ਫਰਵਰੀ 2020 ਨੂੰ ਕੋਵਿਡ -19 ਨੂੰ ਇਕ ਫੋਰਸਮਜਿਊਰ ਐਲਾਨਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਧਿਆਨ ਦਿਵਾਇਆ “ਭਾਰਤ ਸਰਕਾਰ ਨੇ ਬਿਜਲੀ ਐਕਟ ਦੀ ਧਾਰਾ 107 ਅਧੀਨ ਆਪਣੀਆਂਸ਼ਕਤੀਆਂ ਦੀ ਵਰਤੋਂ ਕਰਦਿਆਂ 28 ਮਾਰਚ 2020 ਦੇ ਆਪਣੇ ਆਦੇਸ਼ ਅਨੁਸਾਰ ਕਿਹਾ ਕਿ ਸਥਿਤੀ ਨੂੰ ਸੰਭਾਲਣ ਲਈ ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰਹਦਾਇਤ ਕੀਤੀ ਸੀ ਕਿ ਕੇਂਦਰ ਸਰਕਾਰ ਵੱਲੋਂ ਕੋਵਿਡ -19 ਦੀ ਰੋਕਥਾਮ ਲਈ 24 ਮਾਰਚ 2020 ਦੇ ਆਪਣੇ ਆਦੇਸ਼ ਵਿਚ ਲਾਇਸੈਂਸ ਬਣਾਉਣ ਵਾਲੀਆਂਕੰਪਨੀਆਂ ਅਤੇ ਲਾਇਸੈਂਸ ਕੰਪਨੀਆਂ ਵੱਲੋਂ ਲਾਈਆਂ ਪਾਬੰਦੀਆਂ ਹਟਾਉਣ ਲਈ 24 ਮਾਰਚ 2020 ਤੋਂ 30 ਜੂਨ 2020 ਤੱਕ ਦੇਰੀ ਵਾਲੀਆਂ ਅਦਾਇਗੀ ਲਈਦੇਰ ਨਾਲ ਅਦਾਇਗੀ ਸਰਚਾਰਜ (ਐਲਪੀਐਸ) ਦੀ ਘੱਟ ਦਰ ਨਿਰਧਾਰਤ ਕੀਤੀ ਜਾਵੇ।
ਚੰਡੀਗੜ੍ਹ, 27 ਅਪ੍ਰੈਲ : ਕੋਰੋਨਾ ਦੀ ਮਹਾਮਾਰੀ ਨੇ ਪੂਰੇ ਦੇਸ਼ ਭਰ ‘ਚ ਕੋਹਰਾਮ ਮਚਾ ਕੇ ਰੱਖਿਆ ਹੋਇਆ ਹੈ ਅਤੇ ਦੁਨੀਆਂ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ।...
ਬਠਿੰਡਾ, 26 ਅਪ੍ਰੈਲ : ਐਤਵਾਰ ਦੀ ਚੜ੍ਹਦੀ ਸਵੇਰ ਢਾਈ ਸੌ ਸ਼ਰਧਾਲੂਆਂ ਲਈ ਰਾਹਤ ਲੈ ਕੇ ਬਹੁੜੀ ਜਦ ਉਹ ਲਗਭਗ ਇਕ ਮਹੀਨੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ...