ਦਿੱਲੀ, 4 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਦਸ ਦਈਏ ਕਿ ਲੌਕਡਾਊਨ ਦੌਰਾਨ ਇੱਕ ਮਹੀਨੇ ਤੱਕ ਸ਼ਰਾਬ ਤੋਂ ਦੂਰ ਰਹੇ ਲੋਕਾਂ ਨੂੰ ਜਿਉਂ ਹੀ ਇਹ ਪਤਾ ਲੱਗਾ ਕਿ ਠੇਕੇ ਖੁੱਲ੍ਹ ਗਏ ਹਨ ਤਾਂ ਲੋਕ ਸਵੇਰ ਤੋਂ ਹੀ ਠੇਕਿਆਂ ਅੱਗੇ ਕਤਾਰਾਂ ‘ਚ ਖੜ੍ਹੇ ਹੋ ਗਏ ਹਨ। ਦਿੱਲੀ ਵਿੱਚ ਲੋਕਾਂ ਨੇ ਨਾ ਤਾਂ ਮਾਸਕ ਪਾਏ ਹਨ ਅਤੇ ਨਾ ਹੀ ਸੋਸ਼ਲ ਡਿਸਟੈਂਨਸਿੰਗ ਦਾ ਧਿਆਨ ਰੱਖ ਰਹੇ ਹਨ।ਜਿਸਨੂੰ ਦੇਖਦਿਆਂ ਪ੍ਰਸ਼ਾਸ਼ਨ ਵਲੋਂ ਦਿੱਲੀ ‘ਚ ਸਖ਼ਤਾਈ ਕੀਤੀ ਗਈ ਹੈ ਅਤੇ ਸਾਰੇ ਸ਼ਰਾਬ ਦੇ ਠੇਕੇ ਬੰਦ ਕਰਨ ਦਾ ਹੁਕਮ ਵੀ ਜਾਰੀ ਕਰ ਦਿੱਤਾ ਗਿਆ ਹੈ।
ਕੋਰੋਨਾ ਅਪਡੇਟ, 04 ਮਈ 2020 : ਕੋਵਿਡ19 ਨੇ ਪੂਰੀ ਦੁਨੀਆਂ ਵਿੱਚ ਦਹਿਸ਼ਤ ਮਚਾ ਰੱਖੀ ਹੈ। ਭਾਰਤ ਵਿੱਚ ਵੀ ਇਸ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ 24...
ਸੰਗਰੂਰ, 4 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਅੱਜ 52 ਮਰੀਜ਼ਾਂ ਦੀ ਰਿਪੋਰਟ ਪੌਜ਼ਿਟਿਵ ਆਈ ਹੈ ਜਿਹਨਾਂ ਚੋ 49 ਮਰੀਜ਼ ਸੰਗਰੂਰ ਦੇ ਅਤੇ 3 ਨਾਭਾ ਦੇ ਹਨ। ਦਸ ਦਈਏ ਕਿ ਇਹਨਾਂ ਵਿੱਚੋ ਕਿਹੜੇ ਮਰੀਜ਼ ਨਾਂਦੇੜ ਸ਼੍ਰੀ ਹਜ਼ੂਰ ਸਾਹਿਬ ਤੋਂ ਆਏ ਹਨ, ਉਹਨਾਂ ਦੀ ਪੁਸ਼ਟੀ ਹੋਣਾ ਹਲੇ ਬਾਕੀ ਹੈ। ਜਾਣਕਾਰੀ ਦੇ ਅਨੁਸਾਰ ਸੰਗਰੂਰ ਕਸਬਾ, ਭਵਾਨੀਗੜ ਸ਼ਹਿਰ, ਸੁਨਾਮ, ਭਵਾਨੀਗੜ ਦੇ ਨੰਦਗੜ੍ਹ ਪਿੰਡ ਦੇ ਨਾਲ ਨਾਲ ਕੰਝਲਾ, ਕੁਲਾਰ ਖੁਰਦ, ਕਿਸਾਨਗਰ, ਖੇੜੀਖੁਰਦ, ਹਸਨਪੁਰ, ਦੀਦਬਾ, ਖੇੜੀ, ਹਥਨ, ਬਹਾਦਰਪੁਰ, ਖਡਿਆਲ, ਸਲੇਮਗੜ, ਲੌਂਗੋਵਾਲ ਦੇ ਆਸ ਪਾਸ ਦੇ ਪਿੰਡ , ਬਟੂਹਾ, ਸੰਦੋਦ, ਮੂਲੋਵਾਲ, ਛਾਜਲਾ, ਗਾਗਾ, ਭੁਟਾਲ ਖੁਰਦ ਪਿੰਡਾਂ ਦੇ ਨਾਲ ਇਹਨਾਂ ਮਰੀਜ਼ਾਂ ਦਾ ਸਬੰਧਤ ਹੈ।
ਨਵਾਂ ਸ਼ਹਿਰ, 3 ਮਈ : ਵਿਧਾਇਕ ਅੰਗਦ ਸਿੰਘ ਵੱਲੋਂ ਕੋਵਿਡ-19 ਦੌਰਾਨ ਮੋਹਰਲੀਆਂ ਸਫ਼ਾਂ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ‘ਕੋਵਿਡ ਯੋਧਿਆਂ’ ਵਜੋਂ ਸਨਮਾਨ ਕਰਨ ਦੀ ਕੀਤੀ ਪਹਿਲ ਕਦਮੀ ’ਚ ਅੱਜ ਨਗਰ ਕੌਂਸਲ ਨਵਾਂਸ਼ਹਿਰ ਦੇ 100 ਕੱਚੇ ਸਫ਼ਾਈ ਕਰਮਚਾਰੀਆਂ ਨੂੰ ਤਾੜੀਆਂ ਦੀ ਗੂੰਜ ’ਚ ਪ੍ਰਸ਼ੰਸਾ ਪੱਤਰ ਅਤੇ ਐਨ ਆਰ ਆਈ ਜੁਝਾਰਸਿੰਘ (ਪੁਨੂੰ ਮਜਾਰਾ) ਨਿਊਜ਼ੀਲੈਂਡ ਵੱਲੋਂ ਇੱਕ-ਇੱਕ ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਐਮ ਐਲ ਏ ਅੰਗਦ ਸਿੰਘ ਨੇ ਅੱਜ ਬਾਰਾਂਦਰੀ ਗਾਰਡਨ ਨਵਾਂ ਸ਼ਹਿਰ ਵਿਖੇ ਇਨ੍ਹਾਂ ਕੋਵਿਡ ਯੋਧਿਆਂ ਦੇ ਸਨਮਾਨ ’ਚ ਰੱਖੇ ਸਮਾਗਮ ਮੌਕੇ ਆਖਿਆ ਕਿ ਅੱਜ ਜਦੋਂਹਰ ਕੋਈ ਕੋਰੋਨਾ ਤੋਂ ਦਹਿਸ਼ਤਜ਼ਦਾ ਹੋ ਕੇ ਘਰ ਬੈਠਣ ਨੂੰ ਮਜਬੂਰ ਹੈ, ਉਸ ਮੌਕੇ ਅਗਲੀ ਕਤਾਰ ’ਚ ਹੋ ਕੇ ਕੰਮ ਕਰਨ ਵਾਲੀਆਂ ਸ੍ਰੇਣੀਆਂ ’ਚ ਸਫ਼ਾਈ ਸੇਵਕਾਂ ਦੀਬੜੀ ਅਹਿਮ ਭੂਮਿਕਾ ਹੈ। ਉਨ੍ਹਾਂ ਦੱਸਿਆ ਕਿ ਇਹ ਸਫ਼ਾਈ ਸੇਵਕ ਰੋਜ਼ਾਨਾ ਲੋਕਾਂ ਦੇ ਘਰਾਂ ’ਚੋਂ ਕੂੜਾ ਇਕੱਠਾ ਕਰਨ ਦੀ ਜ਼ਿੰਮੇਵਾਰੀ ਬੜੀ ਮਿਹਨਤ ਨਾਲ ਨਿਭਾਅਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਨਗਰ ਕੌਂਸਲ ਪ੍ਰਧਾਨ ਰਜਿੰਦਰ ਚੋਪੜਾ ਤੇ ਲਲਿਤ ਮੋਹਨ ਪਾਠਕ ਤੇ ਸਾਬਕਾ ਕੌਂਸਲਰ ਵੀ ਮੌਜੂਦ ਸਨ। ਇਨ੍ਹਾਂ ਸਾਰਿਆਂ ਵੱਲੋਂਸਫ਼ਾਈ ਸੇਵਕਾਂ ’ਤੇ ਫੁੱਲ ਸੁੱਟ ਕੇ ਅਤੇ ਉਨ੍ਹਾਂ ਲਈ ਤਾੜੀਆਂ ਮਾਰ ਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਉਸ ਤੋਂ ਬਾਅਦ ਇਕੱਲੇ-ਇਕੱਲੇ ਸਫ਼ਾਈ ਸੇਵਕ ਨੂੰ ਵਿਧਾਇਕ ਅੰਗਦ ਸਿੰਘ ਵੱਲੋਂ ਪ੍ਰਸ਼ੰਸਾ ਪੱਤਰ ਅਤੇ ਇੱਕ-ਇੱਕ ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ।
Breaking, ਤਰਨਤਾਰਨ, 3 ਮਈ : ਕੋਰੋਨਾ ਮਹਾਮਾਰੀ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ, ਜਿਸ ਕਾਰਨ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਹੋਇਆ ਹੈ। ਦਸ ਦਈਏ ਕਿ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਐਵੇ ਦਾ ਨਹੀਂ ਰਹਿ ਗਿਆ ਜਿੱਥੇ ਕੋਰੋਨਾ ਦਾ ਪ੍ਰਭਾਵ ਨਾ ਫੈਲਿਆ ਹੋਵੇ। ਜਿਸਦੇ ਚਲਦਿਆਂ ਤਰਨਤਾਰਨ ਵਿਖੇ ਨਾਂਦੇੜ ਸ਼੍ਰੀ ਹਜ਼ੂਰ ਸਾਹਿਬ ਤੋਂ ਵਾਪਿਸ ਪਰਤੇ 26 ਹੋਰ ਸ਼ਰਧਾਲੂ ਪੌਜ਼ਿਟਿਵ ਪਾਏ ਗਏ ਹਨ।
Breaking, ਨਾਭਾ, 3 ਮਈ : ਕੋਰੋਨਾ ਮਹਾਮਾਰੀ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ, ਜਿਸ ਕਾਰਨ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਹੋਇਆ ਹੈ। ਦਸ ਦਈਏ ਕਿ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਐਵੇ ਦਾ ਨਹੀਂ ਰਹਿ ਗਿਆ ਜਿੱਥੇ ਕੋਰੋਨਾ ਦਾ ਪ੍ਰਭਾਵ ਨਾ ਫੈਲਿਆ ਹੋਵੇ। ਜਿਸਦੇ ਚਲਦਿਆਂ ਨਾਭਾ ਵਿਖੇ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਬੀਤੇ ਦਿਨ ਨਾਭਾ ਬਲਾਕ ਦੇ ਪਿੰਡ ਅਜਨੌਦਾ ਕਲਾਂ ਦੀ 60 ਸਾਲਾ ਔਰਤ ਨਾਂਦੇੜ ਸਾਹਿਬ ਗਈ ਸੀ। ਜਿਸ ਨੂੰ ਪਟਿਆਲਾ ਵਿਖੇ ਇਕਾਂਤਵਾਸ ਕੀਤਾ ਗਿਆ ਸੀ ਪਰ ਇਕਾਂਤਵਾਸ ਕਰਨ ਤੋਂ ਬਾਅਦ ਵੀ ਉਸ ਔਰਤ ਦੀ ਅੱਜ ਰਿਪੋਰਟ ਪੌਜ਼ਿਟਿਵ ਪਾਈ ਗਈ ਹੈ।
Big Breaking, ਫਿਰੋਜ਼ਪੁਰ, 3 ਮਈ : ਚੀਨ ਤੋਂ ਫੈਲੇ ਇਸ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਤੇ ਆਪਣਾ ਕੋਹਰਾਮ ਮਚਾਇਆ ਹੋਇਆ ਹੈ ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਫਿਰੋਜ਼ਪੁਰ ਵਿੱਚ ਕਰੋਨਾ ਪਾਜੀਟਿਵ ਮਰੀਜ਼ ਦੀ ਹੋਈ ਮੌਤ ਇਸ ਗੱਲ ਦੀ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਸੋਕ ਕੁਮਾਰ ਫਿਰੋਜ਼ਪੁਰ ਦੇ ਪਿੰਡ ਅਲੀ ਕੇ ਦਾ ਰਹਿਣ ਵਾਲਾ ਸੀ ਜਿਸ ਦਾ ਇਲਾਜ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਚੱਲ ਰਿਹਾ ਸੀ ਅਤੇ ਅੱਜ ਉਸ ਦੀ ਮੌਤ ਹੋਗਈ ਹੈ ਪਤਾ ਚੱਲਣ ਤੇ ਮੌਕੇ ਤੇ ਡਿਪਟੀ ਕਮਿਸ਼ਨਰ ਅਤੇ ਆਲਾ ਅਧਿਕਾਰੀ ਉੱਥੇ ਪਹੁੰਚ ਚੁੱਕੇ ਹਨ।
ਕੋਰੋਨਾ ਬ੍ਰੇਕਿੰਗ, ਸ਼੍ਰੀ ਮੁਕਤਸਰ ਸਾਹਿਬ, 3 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਤਾਜ਼ਾ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦਾ ਹੈ ਜਿੱਥੇ ਕੋਰੋਨਾ ਦੇ 42 ਨਵੇਂ ਕੇਸ ਸਾਹਮਣੇ ਆਏ ਹਨ। ਦਸ ਦਈਏ ਕਿ ਸ਼੍ਰੀ ਮੁਕਤਸਰ ਸਾਹਿਬ ਤੋਂ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 48 ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ 40 ਸ਼ਰਧਾਲੂ ਨਾਂਦੇੜ ਸ਼੍ਰੀ ਹਜ਼ੂਰ ਸਾਹਿਬ ਤੋਂਵਾਪਿਸ ਆਏ ਸਨ। ਜੇਕਰ ਇਸੇ ਤਰ੍ਹਾਂ ਕੋਰੋਨਾ ਦਾ ਕਹਿਰ ਵੱਧਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋ ਲੋਕ ਇਕ ਦੂਸਰੇ ਨੂੰ ਮਿਲਣ ਲਗੇ ਵੀ 100 ਵਾਰ ਸੋਚਣਗੇ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸੂਬੇ ਵਿਚ ਕਰਫਿਊ ਨੂੰ ਵਧਾਉਣ ਦਾ ਐਲਾਨ ਸਵੇਰ ਦੇ 7 ਵਜੇ ਤੋਂ 11 ਵਜੇ ਤੱਕ ਕੀਤਾ ਸੀ ਜਦਕਿ ਅੱਜ ਕੈਬਿਨੇਟ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖਮੰਤਰੀ ਨੇ ਇਸ ਕਰਫਿਊ ਦਾ ਸਮਾਂ ਬਦਲ ਕੇ ਸਵੇਰ ਦੇ 9 ਵਜੇ ਤੋਂ ਦੁਪਹਿਰ ਦੇ 1 ਵਜੇ ਤੱਕ ਕਰ ਦਿੱਤਾ ਹੈ। ਦਸ ਦਈਏ ਕਿ ਕੱਲ੍ਹ ਤੋਂ ਗੈਰ-ਲਾਲ ਜ਼ੋਨਾਂ ਵਿਚ ਕਰਫ਼ਿਊ ਦੌਰਾਨ ਰਾਹਤ ਮਿਲੇਗੀ। ਸੂਬੇ ਨੂੰ ਲੌਕਡਾਊਨ ਤੋਂ ਬਾਹਰ ਕੱਢਣ ਦੀ ਰਣਨੀਤੀ ਬਣਾਉਣ ਲਈ ਗਠਿਤ ਕੀਤੀ ਗਈ ਮਾਹਿਰ ਕਮੇਟੀ ਦੀ ਰਿਪੋਰਟ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਪ੍ਰਾਪਤਜਾਣਕਾਰੀ ਦੇ ਆਧਾਰ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਹੋਰ ਸਮੇਂ ਲਈ ਤਾਲਾਬੰਦੀ ਦੀਆਂ ਪਾਬੰਦੀਆਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਸੂਬੇ ਵਿੱਚ ਕਰਫਿਊ/ਤਾਲਾਬੰਦੀ ਹੁਣ 17 ਮਈ ਤੱਕ ਲਾਗੂ ਰਹੇਗੀ, ਹਾਲਾਂਕਿ ਕੱਲ੍ਹ ਤੋਂ ਸਵੇਰੇ 9 ਵਜੇ ਤੋਂ ਦੁਪਹਿਰ ਦੇ 1 ਵਜੇ ਤੱਕ ਸੀਮਤ ਪਾਬੰਦੀਆਂ ਲਾਗੂ ਹੋਣਗੀਆਂ।ਪਰ, ਕੰਟਰੋਲ ਅਤੇ ਲਾਲ ਜ਼ੋਨਾਂ ਨੂੰ ਪੂਰੀ ਤਰ੍ਹਾਂ ਅਤੇ ਸਖਤ ਤਾਲਾਬੰਦੀ ਅਧੀਨ ਰੱਖਿਆ ਜਾਵੇਗਾ। ਸੂਬੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੋ ਹਫ਼ਤਿਆਂ ਬਾਅਦ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਹੋਰ ਢਿੱਲ ਦਾਐਲਾਨ ਕੀਤਾ ਜਾਵੇਗਾ ਜੇਕਰ ਮਹਾਂਮਾਰੀ ਕਾਬੂ ਵਿਚ ਰਹਿੰਦੀ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਦੋਂ ਤੱਕ ਆਪਣੇ ਘਰਾਂ ਵਿੱਚ ਵਾਪਸ ਆਉਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਆਰਾਮ ਦੀਮਿਆਦ ਦੌਰਾਨ ਬਾਹਰ ਨਿਕਲਣ ਵਾਲੇ ਸਾਰੇ ਲੋਕਾਂ ਨੂੰ ਮਾਸਕ ਪਹਿਨਣਾ ਪਵੇਗਾ ਅਤੇ ਦੂਜਿਆਂ ਤੋਂ 2 ਮੀਟਰ ਦੀ ਦੂਰੀ ਬਣਾਈ ਰੱਖਣੀ ਪਵੇਗੀ, ਉਨ੍ਹਾਂ ਕਿਹਾ ਕਿਰਾਹਤ ਕੇਵਲ ਲੋਕਾਂ ਦੀ ਸਹੂਲਤ ਲਈ ਦਿੱਤੀ ਗਈ ਹੈ ਅਤੇ ਇਸ ਨੂੰ ਦੋਸਤਾਂ ਆਦਿ ਨਾਲ ਗੱਲਬਾਤ ਲਈ ਨਹੀਂ ਵਰਤਿਆ ਜਾਣਾ ਚਾਹੀਦਾ। ਕੈਪਟਨ ਅਮਰਿੰਦਰ ਨੇਕਿਹਾ, ਜੇਕਰ ਦੋ ਹਫਤਿਆਂ ਬਾਅਦ ਸਥਿਤੀ ਸੁਧਰ ਜਾਂਦੀ ਹੈ, ਤਾਂ ਅਸੀਂ ਹੋਰ ਕਦਮ ਚੁੱਕ ਸਕਦੇ ਹਾਂ।
ਚੰਡੀਗੜ੍ਹ/02 ਮਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਕਣਕ ਦੇ ਸੁੱਕੇ ਦਾਣੇ ਕਰਕੇ ਘਟੀ ਕੀਮਤ ਦੀਭਰਪਾਈ ਸਟੇਟ ਆਫ਼ਤ ਰਾਹਤ ਫੰਡ ਵਿਚੋਂ ਕਰਨ। ਪਾਰਟੀ ਨੇ ਸਰਕਾਰ ਕੋਲੋਂ ਬੇਮੌਸਮੀ ਮੀਂਹਾਂ ਕਰਕੇ ਘਟੇ ਝਾੜ ਵਾਸਤੇ ਪਟਿਆਲਾ, ਰੋਪੜ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਵੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਕੇਂਦਰ ਸਰਕਾਰ ਨੂੰ ਵੀ ਕਿਹਾ ਹੈ ਕਿ ਬੇਮੌਸਮੀ ਬਰਸਾਤਾਂ ਕਰਕੇ ਚਾਰ ਜ਼ਿਲ੍ਹਿਆਂ ਵਿਚ ਹੋਏ ਕਿਸਾਨਾਂ ਦੇ ਨੁਕਸਾਨ ਨੂੰ ਧਿਆਨ ਵਿਚ ਰੱਖਦਿਆਂ ਸੁੱਕੇ ਦਾਣੇ ਕਰਕੇ ਕਣਕ ਦੀ ਕੀਮਤ ਵਿਚ ਕੀਤੀ ਕਟੌਤੀ ਬਾਰੇ ਨਜ਼ਰਸਾਨੀ ਕੀਤੀ ਜਾਵੇ। ਇੱਕ ਪ੍ਰੈਸ ਬਿਆਨ ਰਾਹੀਂ ਇਸ ਦਾ ਖੁਲਾਸਾ ਕਰਦਿਆਂ ਸਾਬਕਾ ਸਾਂਸਦ æਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਉਹ ਕੀਮਤ ਵਿਚ ਕੀਤੀ ਗਈ ਕਟੌਤੀ ਨੂੰ ਹਟਾਉਣ ਲਈ ਕੇਂਦਰ ਕੋਲ ਇਸ ਮਾਮਲੇ ਨੂੰ ਉਠਾਏ ਅਤੇ ਇਸ ਦੌਰਾਨ ਕਿਸਾਨਾਂ ਨੂੰ ਲੋੜੀਂਦੀ ਰਾਹਤ ਪ੍ਰਦਾਨ ਕਰੇ। ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਚਾਰ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਦੂਹਰੀ ਮਸੀਬਤ ਦਾ ਸਾਹਮਣਾ ਕਰਨਾ ਪੈ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਜ਼ਿਲ੍ਹਿਆਂ ਵਿਚ ਬਹੁਤ ਸਾਰੀਆਂ ਥਾਵਾਂ ਉੱਤੇ ਮਾਰਚ ਅਤੇ ਅਪ੍ਰੈਲ ਵਿਚ ਪਏ ਮੀਂਹ ਸਦਕਾ ਕਣਕ ਦਾ ਝਾੜ 20 ਤੋਂ 22 ਕੁਇੰਟਲ ਪ੍ਰਤੀ ਏਕੜ ਦੀ ਬਜਾਇ ਸਿਰਫ 5 ਤੋਂ 6 ਕੁਇੰਟਲ ਪ੍ਰਤੀ ਏਕੜ ਹੀ ਨਿਕਲਿਆ ਹੈ। ਉਹਨਾਂ ਕਿਹਾ ਕਿ ਇਸ ਖਰਾਬ ਮੌਸਮ ਕਰਕੇ ਇਹਨਾਂ ਥਾਂਵਾਂ ਉੱਤੇ ਕਣਕ ਦਾ ਦਾਣਾ ਸੁੱਕ ਗਿਆ ਹੈ। ਉਹਨਾਂ ਕਿਹਾ ਕਿ ਭਾਵੇਂ ਕਿ ਇਸ ਕਣਕ ਨੂੰ ਖਰੀਦਿਆ ਜਾ ਰਿਹਾ ਹੈ, ਪਰ 16 ਫੀਸਦੀ ਸੁੱਕੇ ਹੋਏ ਦਾਣੇ ਲਈ ਕਿਸਾਨਾਂ ਨੂੰ 24 ਰੁਪਏ ਪ੍ਰਤੀ ਕੁਇੰਟਲ ਕੀਮਤ ‘ਚ ਕਟੌਤੀ ਸਵੀਕਾਰ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਸਾਬਕਾ ਸਾਂਸਦ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ ਅਤੇ ਸਟੇਟ ਆਫ਼ਤ ਰਾਹਤ ਫੰਡ ਵਿਚੋਂ ਕਿਸਾਨਾਂ ਨੂੰਮੁਆਵਜ਼ਾ ਦੇਣ ਲਈ ਮਨਜ਼ੂਰੀ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਫੰਡ ਤਹਿਤ 6 ਹਜ਼ਾਰ ਕਰੋੜ ਰੁਪਏ ਇਕੱਤਰ ਹੋ ਚੁੱਕੇ ਹਨ। ਕਿਉਂਕਿ ਕਿਸਾਨਾਂ ਨੂੰ ਇੱਕ ਕੁਦਰਤੀ ਆਫਤ ਕਰਕੇ ਨੁਕਸਾਨ ਉਠਾਉਣਾ ਪੈ ਰਿਹਾ ਹੈ, ਇਸ ਲਈ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਇਹਨਾਂ ਚਾਰੇ ਜ਼ਿਲ੍ਹਿਆਂ ਵਿਚ ਨੁਕਸਾਨ ਦੀ ਗਿਰਦਾਵਰੀ ਦੇ ਹੁਕਮ ਦੇ ਕੇ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਇਹਨਾਂ ਚਾਰਾਂ ਜ਼ਿਲ੍ਹਿਆਂ ਦੀ ਅਰਥ ਵਿਵਸਥਾ ਜੋ ਕਿ ਪੂਰੀ ਤਰ੍ਹਾਂ ਖੇਤੀਬਾੜੀ ਉੱਤੇ ਨਿਰਭਰ ਹੈ, ਡਗਮਗਾ ਜਾਵੇਗੀ।