ਚੰਡੀਗੜ੍ਹ, 27 ਅਪ੍ਰੈਲ : ਕੋਰੋਨਾ ਦੀ ਮਹਾਮਾਰੀ ਨੇ ਪੂਰੇ ਦੇਸ਼ ਭਰ ‘ਚ ਕੋਹਰਾਮ ਮਚਾ ਕੇ ਰੱਖਿਆ ਹੋਇਆ ਹੈ ਅਤੇ ਦੁਨੀਆਂ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ।...
ਲੁਧਿਆਣਾ, 26 ਅਪ੍ਰੈਲ : ਕੋਰੋਨਾ ਮਹਾਮਾਰੀ ਨੇ ਪੂਰੇ ਦੇਸ਼ ਭਰ ‘ਚ ਕੋਹਰਾਮ ਮਚਾਇਆ ਹੋਇਆ ਹੈ ਅਤੇ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਲੌਕਡਾਊਨ...
ਦਿੱਲੀ, 25 ਅਪ੍ਰੈਲ : ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਵਿਸ਼ਵ ਭਰ ਚ ਕੋਹਰਾਮ ਮਚਾਇਆ ਹੋਇਆ ਹੈ। ਇਸ ਮਹਾਮਾਰੀ ਦੇ ਕਾਰਨ ਜਿੱਥੇ ਦੇਸ਼ ਭਰ ‘ਚ ਲੌਕਡਾਊਨ...
ਚੰਡੀਗੜ੍ਹ, 25 ਅਪ੍ਰੈਲ : ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਵਿਸ਼ਵ ਭਰ ਚ ਕੋਹਰਾਮ ਮਚਾਇਆ ਹੋਇਆ ਹੈ। ਇਸ ਮਹਾਮਾਰੀ ਦੇ ਕਾਰਨ ਜਿੱਥੇ ਦੇਸ਼ ਭਰ ‘ਚ ਲੌਕਡਾਊਨ ਕੀਤਾ ਹੋਇਆ ਹੈ। ਇਸ ਲੌਕਡਾਊਨ ਨੂੰ ਦੇਖਦਿਆਂ ਮਹਾਰਾਸ਼ਟਰਾ ਦੇ ਆਦੇਸ਼ਾਂ ਅਨੁਸਾਰ ਦੁਕਾਨਾਂ ਅਤੇ ਸਥਾਪਨਾ ਐਕਟ ਅਧੀਨ ਸਾਰੀਆਂ ਦੁਕਾਨਾਂ ਸਮੇਤ ਰਿਹਾਇਸ਼ੀ ਕੰਪਲੈਕਸਾਂ ਅਤੇ ਮਾਰਕੀਟ ਕੰਪਲੈਕਸਾਂ ਦੀਆਂ ਦੁਕਾਨਾਂ, ਮਲਟੀ-ਬ੍ਰਾਂਡ ਅਤੇ ਸਿੰਗਲ-ਬ੍ਰਾਂਡ ਮਾਲਾਂ ਦੀਆਂ ਦੁਕਾਨਾਂ ਨੂੰ ਛੱਡ ਕੇ municipal corporation ਦੀਆਂ ਸੋਧੀਆਂ ਚੱਕਬੰਦੀਆਂ ਨੂੰ ਹੁਣ ਤੋਂ ਬੰਦ ਕਰਨ ਤੋਂ ਰੋਕਿਆ ਜਾਵੇਗਾ। ਜਿਸਦਾ ਅਸਰ ਦਿੱਲੀ ਦੇ ਲਕਸ਼ਮੀ ਨਗਰ ਵਿੱਚ ਦੇਖਣ ਨੂੰ ਮਿਲਿਆ ਜਦੋ ਹਾਰਡਵੇਅਰ ਦੀਆਂ ਦੁਕਾਨਾਂ ਨੂੰ ਖੋਲ ਦਿਤੀਆਂ ਗਈਆਂ ਹਨ। ਦਸ ਦਈਏ ਕਿ ਲਗਭਗਇੱਕ ਮਹੀਨੇ ਬਾਅਦ ਇਹ ਦੁਕਾਨਾਂ ਖੁਲੀਆਂ ਹਨ। ਸਬੰਧਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਦੁਕਾਨਾਂ ਅਤੇ ਸਥਾਪਨਾ ਐਕਟ ਤਹਿਤ ਰਜਿਸਟਰਡ ਸਾਰੀਆਂਦੁਕਾਨਾਂ, ਰਿਹਾਇਸ਼ੀ ਕੰਪਲੈਕਸਾਂ ਦੀਆਂ ਦੁਕਾਨਾਂ ਨੂੰ ਹੁਣ ਤਾਲਾਬੰਦੀ ਤੋਂ ਛੋਟ ਦਿੱਤੀ ਗਈ ਹੈ। ਦਸ ਦਈਏ ਕਿ ਹੌਟਸਪੌਟ / ਕੰਟੇਨਮੈਂਟ ਜ਼ੋਨਾਂ ਵਾਲੇ ਸੂਬਿਆਂ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ।
ਪਠਾਨਕੋਟ, ਮੁਕੇਸ਼ ਸੈਣੀ, 25 ਅਪ੍ਰੈਲ : ਕੋਰੋਨਾ ਮਹਾਮਾਰੀ ਨੇ ਪੂਰੇ ਦੇਸ਼ ਭਰ ‘ਚ ਲੌਕਡਾਊਨ ਲਗਾਇਆ ਹੋਇਆ ਹੈ । ਜਿਸਦੇ ਚਲਦਿਆਂ ਪਠਾਨਕੋਟ ਦੇ ਇਕ ਹਸਪਤਾਲ ਦੀ ਡਾਕਟਰ ਨੂੰ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਹੈ। ਦਸ ਦਈਏ ਕਿ ਇਸਤੋਂ ਬਾਅਦ ਪਠਾਨਕੋਟ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਕੁੱਲ 19 ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ 5 ਮਰੀਜ਼ ਇਲਾਜ ਕਰਵਾ ਕੇ ਘਰ ਵਾਪਿਸ ਜਾ ਚੁੱਕੇ ਹਨ ‘ਤੇ ਇਕ ਦੀ ਮੌਤ ਹੋ ਗਈ ਹੈ।
ਜਲੰਧਰ, ਪਰਮਜੀਤ ਰੰਗਪੁਰੀ, 24 ਅਪ੍ਰੈਲ : ਜਲੰਧਰ ਸ਼ਹਿਰ ਵਿੱਚ ਇਕ ਹੋਰ ਕੋਰੋਨਾ ਪੌਜ਼ਿਟਿਵ ਮਾਮਲਾ ਸਾਹਮਣੇ ਆਇਆ ਹੈਜਿਸ ਤੋਂ ਬਾਅਦ ਪੂਰੇ ਜ਼ਿਲ੍ਹੇ ‘ਚ ਦਹਿਸ਼ਤ ਫੈਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਦੀ ਉਮਰ 36 ਸਾਲਾਂ ਹੈ ਅਤੇ ਇਹ ਜਲੰਧਰ ਦੇ ਨਿਊ ਰਾਜ ਨਗਰ ਵਿੱਚਰਹਿੰਦਾ ਹੈ। ਦੱਸ ਦਈਏ ਕਿ ਕੱਲ ਮਕਸੂਦਾ ਦੇ ਜਵਾਲਾ ਨਗਰ ਦੀ ਰਹਿਣ ਵਾਲੀ ਇਕ ਔਰਤ ਕੋਰੋਨਾ ਪੌਜ਼ਿਟਿਵ ਪਾਈ ਗਈ ਸੀ। ਜਿਸ ਨਾਲ ਕੱਲ ਦੇ ਦਿਨ ਵਿੱਚ ਹੀ ਜਲੰਧਰ ‘ਚ ਕੁੱਲ 9 ਕੇਸ ਸਾਹਮਣੇ ਆਏ ਹਨ ‘ਤੇ ਹੁਣ ਇਕ ਹੋਰ ਕੇਸ ਆਉਣ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ 63 ਹੋ ਗਈ ਹੈ।
ਪਟਿਆਲਾ, 24 ਅਪ੍ਰੈਲ : ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਯੋਗੇਂਦਰ ਸਿੰਘ ਯੋਗੀ ਨੇ ਖੁਦ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਇਕਾਂਤਵਾਸ ਦੇ ਨਿਯਮਾਂ ਨੂੰ ਖਿਲਵਾੜ ਸਮਝ ਰਹੇ ਹਨ ਕਿਉਂਕਿ ਉਹ ਖੁਦ ਹਸਪਤਾਲ ਗਏ ਸੀ ਅਤੇ ਪਿਛਲੇ ਦਿਨੀਂ ਉਹਨਾਂ ਦਾ ਟੈਸਟ ਕਰਵਾਇਆ ਗਿਆ ਸੀ ‘ਤੇ ਸਿਹਤ ਵਿਭਾਗ ਦੀ ਤਰਫੋਂ ਉਹਨਾਂ ਨੂੰ ਆਪਣੇ ਬੇਟੇ ਅਤੇ ਆਪਣੀ ਪਤਨੀ ਨੂੰ ਘਰ ਵਿੱਚ ਇਕਾਂਤਵਾਸ ਵਿੱਚ ਰੱਖਣ ਅਤੇ ਇੱਕ ਪੋਸਟਰ ਘਰ ਦੇ ਬਾਹਰ ਲਗਾਣ ਲਈ ਵੀ ਕਿਹਾ ਸੀ। ਜਿਸ ਵਿੱਚ ਇਹ ਸਾਫ ਲਿਖਿਆ ਗਿਆ ਹੈ ਕਿ 29 ਤਰੀਕ ਤੱਕ ਉਹਨਾਂ ਨੇ ਘਰ ਤੋਂ ਬਾਹਰ ਨਹੀਂ ਜਾਣਾ ਹੈ ਅਤੇ ਇਕਾਂਤਵਾਸ ਵਿੱਚ ਰਹਿਣਾ ਹੈ, ਪਰ ਜਿਵੇਂ ਹੀ ਪੰਜਾਬ ਸਰਕਾਰ ਦੁਆਰਾ ਰਾਸ਼ਨ ਪਹੁੰਚਿਆ ਗਿਆ, ਜੋ ਲੋਕਾਂ ਨੂੰ ਦਿੱਤਾ ਜਾਣਾ ਸੀ, ਯੋਗੇਂਦਰ ਸਿੰਘ ਯੋਗੀ ਰਾਸ਼ਨ ਵੰਡਣ ਲਈ ਇਕਾਂਤਵਾਸ ਭੁੱਲ ਗਏ।
ਚੰਡੀਗੜ੍ਹ, 24 ਅਪ੍ਰੈਲ : ਕੋਵਿਡ19 ਨੇ ਪੂਰੀ ਦੁਨੀਆਂ ਵਿੱਚ ਦਹਿਸ਼ਤ ਮਚਾ ਰੱਖੀ ਹੈ। ਭਾਰਤ ਵਿੱਚ ਵੀ ਇਸ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ...
ਜਲੰਧਰ, 23 ਅਪ੍ਰੈਲ : ਜਲੰਧਰ ਸ਼ਹਿਰ ਵਿੱਚ ਕੋਰੋਨਾ ਵਾਇਰਸ ਦੇ ਅੱਠ ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਪੂਰੇ ਜ਼ਿਲ੍ਹੇ ‘ਚ ਦਹਿਸ਼ਤ ਫੈਲ ਗਈ ਹੈ।ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਕਿਸ ਖੇਤਰ ਨਾਲ ਸਬੰਧਤ ਹਨ। ਦੱਸ ਦਈਏ ਕਿ ਅੱਜ ਸਵੇਰੇ ਮਕਸੂਦਾ ਦੇ ਜਵਾਲਾ ਨਗਰ ਦੀ ਰਹਿਣ ਵਾਲੀ ਇਕ ਔਰਤ ਨੂੰ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਸੀ। ਜਿਸ ਨਾਲ ਅੱਜ ਦੇ ਦਿਨ ਵਿੱਚ ਹੀ ਜਲੰਧਰ ‘ਚ ਕੁੱਲ 9 ਕੇਸ ਸਾਹਮਣੇ ਆਏ ਹਨ, ਜਿਸ ਕਾਰਨ ਮਰੀਜ਼ਾਂ ਦੀ ਗਿਣਤੀ 62 ਹੋ ਗਈ ਹੈ।
ਮਾਨਸਾ, 23 ਅਪ੍ਰੈਲ : ਕੋਰੋਨਾ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਭਾਵੇ ਇਸਦਾ ਇਲਾਜ ਹਜੇ ਨਹੀਂ ਮਿਲ ਪਾਇਆ ਲੇਕਿਨ ਡਾਕਟਰਾਂ ਦੀ ਲਗਾਤਾਰ ਚਲ ਰਹੀ ਮੇਹਨਤ ਕਾਰਨ ਲੋਕ ਕੋਰੋਨਾ ਨੂੰ ਮਾਤ ਵੀ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮਾਨਸਾ ਦੇ ਜਮਾਤੀ ਠੀਕ ਹੋ ਗਿਆ ਹੈ ਅਤੇ ਹਸਪਤਾਲਾਂ ਨੇ ਉਸਦੀ ਰਿਪੋਰਟ ਠੀਕ ਹੋਣ ਤੋਂ ਬਾਅਦ ਨੈਗੇਟਿਵ ਦਸੀ ਹੈ। ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਮਾਨਸਾ ਵਿਚ 11 ਲੋਕ ਕੋਰੋਨਾ ਪੌਜ਼ਿਟਿਵ ਮਰੀਜ਼ ਪਾਏ ਗਏ ਹਨ, ਜਿਨ੍ਹਾਂ ਵਿੱਚੋ ਇਕ ਮਹਿਲਾ ਪਹਿਲਾਂ ਹੀ ਠੀਕ ਹੋ ਗਈ ਸੀ ਅਤੇ ਹੁਣ ਇਹ ਦੂਜਾ ਵਿਅਕਤੀ ਠੀਕ ਹੋ ਗਿਆ ਹੈ। ਹੁਣ ਮਾਨਸਾ ਵਿੱਚ ਕੇਵਲ 9 ਪੌਜ਼ਿਟਿਵ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।