ਜਲੰਧਰ, 23 ਅਪ੍ਰੈਲ : ਕੋਰੋਨਾ ਦੀ ਮਹਾਮਾਰੀ ਦੇ ਕਾਰਨ ਦੇਸ਼ ਭਰ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਿਸਦੇ ਚਲਦਿਆਂ ਜਲੰਧਰ ਵਿੱਚ 65 ਸਾਲਾਂ ਦੀ ਬੁਜ਼ੁਰਗ ਔਰਤ ਨੂੰ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਹੈ। ਜਿਸਦੇ ਨਾਲ ਹੀ ਜਲੰਧਰ ‘ਚ ਕੁੱਲ ਗਿਣਤੀ 54 ਹੋ ਗਈ ਹੈ। ਦੱਸਿਆ ਜਾ ਰਿਹਾ ਕਿ 24 ਘੰਟਿਆਂ ਵਿੱਚ ਦਿਨੋ ਦਿਨ ਕੋਰੋਨਾ ਦਾ ਪ੍ਰਕੋਪ ਘੱਟਣ ਦੀ ਬਜਾਏ ਵੱਧਦਾ ਜਾ ਰਿਹਾ।
ਮੋਹਾਲੀ, 23 ਅਪ੍ਰੈਲ : ਕੋਰੋਨਾ ਦਾ ਪ੍ਰਕੋਪ ਪੂਰੇ ਦੇਸ਼ ‘ਚ ਫੈਲਿਆ ਹੋਇਆ ਹੈ। ਲੋਕ ਆਪਣੇ ਘਰਾਂ ਵਿੱਚ ਹਨ ‘ਤੇ ਦੁਨੀਆਂ ਭਰ ਵਿੱਚ ਲੌਕਡਾਊਨ ਲਗਾ ਹੋਇਆ ਹੈ। ਜਿਸਦੇ ਚਲਦਿਆਂ ਪਿਛਲੇ ਦਿਨੀਂ ਨਯਾਗਾਓਂ ਦੇ ਸੰਪਰਕ ਵਿੱਚ ਟੈਸਟ ਵਜੋਂ ਲਏ ਗਏ 26 ਸੈਂਪਲਾ ਵਿੱਚੋ 23 ਸੈਂਪਲ ਨੈਗੇਟਿਵ ਆਏ ਹਨ ਅਤੇ ਬਾਕੀਆਂ ਦੀ ਰਿਪੋਰਟ ਹਲੇ ਆਉਣੀ ਬਾਕੀ ਹੈ। ਦਸ ਦਈਏ ਕਿ ਫੇਜ਼ 2 ਮੁਹਾਲੀ ਵਿਖੇ ਸਕ੍ਰੀਨਿੰਗ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿੱਚ ਵਿਕਰੇਤਾਵਾਂ, ਦੁਕਾਨਦਾਰ ਦੇ ਮਾਲਕ ਸਮੇਤ ਕਰਮਚਾਰੀ ਵੀ ਸ਼ਾਮਿਲ ਹਨ।ਸਕ੍ਰੀਨਿੰਗ ਕਰਦੇ ਦੌਰਾਨ ਸਮਾਜਿਕ ਦੂਰੀ ਦਾ ਵੀ ਖਾਸ ਤੌਰ ‘ਤੇ ਧਿਆਨ ਰੱਖਿਆ ਜਾ ਰਿਹਾ ਹੈ। Cases – 62 Cured – 14 Active – 46 Deaths – 2 Total samples (PCR) –...
ਕੈਨੇਡਾ ਐਮਰਜੰਸੀ ਸਟੂਡੈਂਟ ਬੈਨੇਫਿਟ ਅਤੇ ਸਟੂਡੈਂਟ service ਗ੍ਰਾੰਟ ਤਹਿਤ $ 1250 ਤੋਂ $ 5000 ਤੱਕ ਮਦਦ ਕੋਰੋਨਾ ਖ਼ਿਲਾਫ਼ ਜੰਗ ਚ ਵਲੰਟੀਅਰ ਕਰਨ ਵਾਲੇ ਸਟੂਡੈਂਟਸ ਨੂੰ $...
ਪੰਜਾਬ, 22 ਅਪ੍ਰੈਲ : ਕੋਰੋਨਾ ਮਹਾਂਮਾਰੀ ਦੇ ਕਾਰਨ ਜਿੱਥੇ ਪੂਰੇ ਦੇਸ਼ ਭਰ ‘ਚ ਲੌਕਡਾਊਨ ਲਗਾ ਹੋਇਆ ਉੱਥੇ ਹੀ ਮਹਾਰਾਸ਼ਟਰਾ ਦੇ ਮੁੱਖ ਮੰਤਰੀ ਨੇ ਇੱਕ ਫੋਨ ਕਾਲ ਰਾਹੀਂ ਪੰਜਾਬ ਦੇ ਮੁੱਖਮੰਤਰੀ ਨੂੰ ਇਹ ਖੁਸ਼ਖਬਰੀ ਦਿੱਤੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨੰਦੇੜ ਵਿੱਚ ਫਸੇ ਸ਼ਰਧਾਲੂਆਂ ਦੀ ਪੰਜਾਬ ਜਾਣ ਦੀ ਬੇਨਤੀ ਨੂੰ ਮੰਨ ਲਿਆ ਹੈ। ਦਸ ਦਈਏ ਕਿ ਇਹ ਸ਼ਰਧਾਲੂ ਲੌਕਡਾਊਨ ਤੋਂ ਪਹਿਲਾ ਗੁਰਦੁਆਰਾ ਸ਼੍ਰੀ ਹਜ਼ੂਰ ਸਾਹਿਬ ਵਿਖੇ ਮੱਥਾ ਟੇਕਣ ਗਏ ਸੀ...
ਚੰਡੀਗੜ੍ਹ, 22 ਅਪ੍ਰੈਲ : ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਮੋਹਾਲੀ ਦੇ ਡਿਪਟੀ ਕਮਿਸ਼ਨਰ ਗਰੀਸ਼ ਦਿਆਲਣ ਅਤੇ ਐੱਸ ਐੱਸ ਪੀ ਕੁਲਦੀਪ ਚਾਹਲਦਾ ਧੰਨਵਾਦ ਕੀਤਾ। ਇਸ ਮੌਕੇ ਅਰੁਣਾਚਲ ਦੇ ਮੁੱਖ ਮੰਤਰੀ ਵੱਲੋਂ ਟਵੀਟ ਕਰਕੇ ਲਿਖਿਆ ਗਿਆ ਕਿ ਉਹ ਮੋਹਾਲੀ ਦੇ ਡੀਸੀ ਅਤੇ ਐੱਸ ਐੱਸ ਪੀ ਦਾ ਧੰਨਵਾਦ ਕਰਦੇ ਕਿਹਾ ਕਿ ਉਨ੍ਹਾਂ ਨੇ ਇਸ ਕੋਰੋਨਾ ਮਹਾਂਮਾਰੀ ਵਿੱਚ ਮੋਹਾਲੀ, ਖਰੜ ਅਤੇ ਡੇਰਾ ਬਸੀ ਇਲਾਕੇ ‘ਚ ਅਰੁਣਾਚਲ ਪ੍ਰਦੇਸ਼ ਦੇ ਵਿਦਿਆਰਥੀਆਂ ਤੱਕ ਖਾਣੇ ਅਤੇ ਹੋਰ ਜ਼ਰੂਰੀ ਸਮਾਨ ਦੀ ਮਦਦ ਪਹੁੰਚਾਈ।
ਅਮਰੀਕਾ, 22 ਅਪ੍ਰੈਲ : ਕੋਰੋਨਾ ਦੀ ਮਹਾਂਮਾਰੀ ਦਾ ਪ੍ਰਕੋਪ ਪੂਰੀ ਦੁਨੀਆਂ ਵਿੱਚ ਫੈਲਿਆ ਹੋਇਆ ਹੈ ਅਤੇ ਹਜੇ ਤੱਕ ਇਸਦਾ ਕੋਈ ਤੋੜ ਵੀ ਨਹੀਂ ਮਿਲ ਪਾਇਆ।ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਤੇ ਦੁਨੀਆਂ ਭਰ ‘ਚ ਲੌਕਡਾਊਨ ਲਗਿਆ ਹੋਇਆ। ਜਿਸਦੇ ਚਲਦਿਆਂ ਡੋਨਾਲਡ ਟਰੰਪ, ਅਮਰੀਕੀ ਰਾਸ਼ਟਰਪਤੀ ਨੇ ਹੁਣ ਗ੍ਰੀਨ ਕਾਰਡ ਤੇ ਵੀ 60 ਦਿਨਾਂ ਤੱਕ ਰੋਕ ਲਗਾ ਦਿੱਤੀ ਹੈ।
ਜਗਰਾਉਂ ਦੇ ਪਿੰਡ ਚੋਂਕੀਮਾਨ ਦੇ ਰਹਿਣ ਵਾਲੇ 55 ਸਾਲਾਂ ਦੇ ਜਮਾਤੀ ਦੀ 6 ਅਪ੍ਰੈਲ ਨੂੰ ਕਰੋਨਾ ਪੌਜ਼ਿਟਿਵ ਰਿਪੋਰਟ ਆਈ ਸੀ ਤੇ ਹੁਣ ਉਸ ਦੇ ਸਾਰੇ ਟੈਸਟ...
ਮੁੰਬਈ: ਦੇਸ਼ ਭਰ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ । ਇਸ ਵਾਇਰਸ ਨੇ ਦੇਸ਼ ਦੇ ਡਾਕਟਰ, ਪੁਲਿਸ ਅਤੇ ਸਫ਼ਾਈ ਕਰਮਚਾਰੀਆਂ ਨੂੰ ਵੀ ਆਪਣੀ ਲਪੇਟ ਵਿੱਚ...
ਤਰਨ ਤਾਰਨ, 19 ਅਪ੍ਰੈਲ : ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲ਼ੋਂ “ਨੋਵੇਲ ਕਰੋਨਾ ਵਾਇਰਸ” ਦੀ ਰੋਕਥਾਮ ਲਈ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਵਲੋਂ ਇਸ ਨੂੰ ਨੋਟੀਫਾਇਡ ਡਿਜ਼ਾਸਟਰ ਵੀ ਘੋਸ਼ਿਤ ਕੀਤਾ ਜਾ ਚੁੱਕਾ ਹੈ। ਜ਼ਿਲ੍ਹਾ ਤਰਨ ਤਾਰਨ ਵਿੱਚ ਹਾੜ੍ਹੀ ਸੀਜ਼ਨ 2020 ਦੌਰਾਨ ਕਣਕ ਦੀ ਕਟਾਈ ਸ਼ੁਰੂ ਹੋਣ ਜਾਰਹੀ ਹੈ।ਜਿਲ੍ਹਾ ਤਰਨ ਤਾਰਨ ਦੀਆਂ ਅਤੇ ਇਸ ਤੋਂ ਬਾਹਰਲੇ ਜ਼ਿਲ੍ਹਿਆਂ ਤੋ ਆਉਣ ਵਾਲੀਆ ਕੰਬਾਇਨਾਂ ਦੇ ਡਰਾਈਵਰ/ਅਮਲੇ/ਮਾਲਕਾਂ ਦਾ ਮੈਡੀਕਲ ਚੈਕਅੱਪ ਕਰਵਾਉਣਾ ਲਾਜ਼ਮੀ ਹੈ ਤਾਂ ਜੋ ਕੋਵਿਡ-19 ਦੇ ਪ੍ਰਭਾਵ ਤੋ ਆਮ ਜਨਤਾ ਨੂੰ ਬਚਾਇਆ ਜਾ ਸਕੇ। ਇਸ ਸਬੰਧੀ ਪੁਲਿਸ ਵਿਭਾਗ, ਸਿਹਤ ਵਿਭਾਗ ਅਤੇ ਸਮੂਹ ਉਪ ਮੰਡਲ ਮੈਜਿਸਟਰੇਟਾਂ ਨੂੰ ਵੱਖਰੇ ਤੌਰ ‘ਤੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਲ੍ਹਾ ਮੈਜਿਸਟਰੇਟ ਪਰਦੀਪ ਕੁਮਾਰ ਸੱਭਰਵਾਲ ਨੇ ਜ਼ਾਬਤਾ ਫੌਜ਼ਦਾਰੀ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹੇ ਵਿੱਚ ਕਣਕ ਦੀ ਕਟਾਈ ਦੌਰਾਨ ਜ਼ਿਲ੍ਹੇ ਵਿੱਚ ਮੌਜੂਦ ਅਤੇ ਬਾਹਰਲੇ ਜ਼ਿਲ੍ਹਿਆਂ ਤੋਂ ਜ਼ਿਲ੍ਹਾ ਤਰਨ ਤਾਰਨ ਵਿੱਚ ਆਉਣ ਵਾਲੀਆ ਕੰਬਾਇਨਾਂ ਦੇ ਡਰਾਈਵਰ/ਅਮਲੇ/ਮਾਲਕਾਂ ਦਾ ਮੈਡੀਕਲ ਚੈਕਅੱਪ ਕਰਵਾਉਣ ਦੇ ਹੁਕਮ ਜਾਰੀ ਕੀਤਾ ਹੈ ਤਾਂ ਜੋ ਕੋਵਿਡ-19 ਦੇ ਪ੍ਰਭਾਵ ਤੋ ਆਮ ਜਨਤਾ ਨੂੰ ਬਚਾਇਆ ਜਾ ਸਕੇ। ਇਹ ਹੁਕਮ17 ਜੂਨ, 2020 ਤੱਕ ਲਾਗੂ ਰਹਿਣਗੇ। ਜ਼ਿਲ੍ਹੇ ਦੇ ਹਰੇਕ ਸੜਕੀ ਮਾਰਗ ਦੀ ਐਂਟਰੀ ਪੁਵਾਇੰਟ ਤੇ ਦੂਜੇ ਜਿਲ੍ਹਿਆਂ ਤੋ ਆਉਣ ਵਾਲੀਆਂ ਕੰਬਾਈਨਾਂ ਨਾਲ ਸਬੰਧਤ ਹਰੇਕ ਵਿਅਕਤੀ/ਅਮਲਾ/ਮਾਲਕ ਜ਼ਿਲ੍ਹਾਤਰਨ ਤਾਰਨ ਵਿੱਚ ਦਾਖਲ ਹੁੰਦੇ ਸਮੇਂ ਨੇੜੇ ਦੀ ਡਿਸਪੈਂਸਰੀ ਵਿੱਚ ਜਾ ਕੇ ਆਪਣਾ ਮੈਡੀਕਲ ਕਰਵਾਉਣਾ ਯਕੀਨੀ ਬਣਾਉਣਗੇ। ਇਹ ਹੁਕਮ ਨੂੰ ਸੀਨੀਅਰ ਕਪਤਾਨ ਪੁਲਿਸ, ਤਰਨ ਤਾਰਨ, ਸਿਵਲ ਸਰਜਨ ਤਰਨ ਤਾਰਨ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ, ਜਿਲ੍ਹਾ ਤਰਨ ਤਾਰਨ ਵਿੱਚ ਲਾਗੂਕਰਵਾਉਣਾ ਯਕੀਨੀ ਬਣਾਉਗੇ।
ਫਿਰੋਜ਼ਪੁਰ, 20 ਅਪ੍ਰੈਲ : ਸੂਬੇ ਅੰਦਰ ਕਰੋਨਾਵਾਇਰਸ ਦੇ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ ਜਿਸਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਬਚਾਓ ਲਈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਇਸੇ ਤਰ੍ਹਾਂ ਬੀਤੀ 15 ਅਪ੍ਰੈਲ ਨੂੰ ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੀ ਖਰੀਦ ਸੁਰੂ ਕਰਾਈ ਗਈ ਹੈ ਅਤੇ ਨਾਲ ਹੀ ਪੰਜਾਬ ਸਰਕਾਰ ‘ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕਰੋਨਾਵਾਇਰਸ ਦੇ ਚਲਦਿਆਂ ਮੰਡੀ ਵਿੱਚ ਆਉਣ ਵਾਲੇ ਕਿਸਾਨਾਂ ਅਤੇ ਲੇਬਰ ਨੂੰ ਖਾਸ ਤੋਰ ਤੇ ਸੈਨੀਟਾਈਜ਼ ਅਤੇ ਮਾਸਕ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ। ਪਰ ਅੱਜ ਜਦੋਂ ਸਾਡੀ ਟੀਮ ਵੱਲੋਂ ਇਨ੍ਹਾਂ ਦਾਅਵੇਆ ਦੀ ਰਿਆਲਟੀ ਚੈਕ ਕਰਨ ਲਈ ਦਾਣਾ ਮੰਡੀਆਂ ਦਾ ਦੋਰਾ ਕੀਤਾ ਗਿਆ ਤਾਂ ਪੰਜਾਬ ਸਰਕਾਰ ਦੇ ਸਭ ਵਾਅਦੇ ਖੋਖਲੇ ਸਾਬਿਤ ਹੋਏ।