ਚੰਡੀਗੜ੍ਹ, 19 ਅਪ੍ਰੈਲ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੋਰੋਨਾ-ਵਾਇਰਸ, ਮੌਸਮ ਦੀ ਬਦਮਿਜ਼ਾਜੀ ਅਤੇ ਸਰਕਾਰਾਂ ਦੇ ਅਧੂਰੇ ਪ੍ਰਬੰਧਾਂਕਾਰਨ ਕਣਕ ਦੇ ਸੀਜ਼ਨ ‘ਚ ਬੇਹਾਲ ਹੋ ਰਹੀਆਂ ਮੰਡੀਆਂ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਆਪਣੇ ਪੱਤਰਰਾਹੀਂ ‘ਆਪ’ ਸੰਸਦ ਨੇ ਨਾ ਸਿਰਫ਼ ਕਿਸਾਨਾਂ, ਲੇਬਰ-ਪੱਲੇਦਾਰਾਂ ਅਤੇ ਆੜ੍ਹਤੀਆਂ ਦੀ ਦਿਨੋਂ-ਦਿਨ ਵਧ ਰਹੀ ਖੱਜਲਖੁਆਰੀ ਅਤੇ ਕਣਕ ਦੀ ਆਮਦ ਦਾਹਾਲ=ਏ=ਬਿਆਨ ਕੀਤਾ ਹੈ, ਸਗੋਂ ਕਈ ਸੁਝਾਅ ਵੀ ਦਿੱਤੇ ਹਨ, ਜਿੰਨਾ ਦਾ ਸਿੱਧਾ ਸੰਬੰਧ ਕੇਂਦਰ ਸਰਕਾਰ ਨਾਲ ਹੈ। ਵੀਡੀਓ ਕਾਨਫ਼ਰੰਸ ਅਤੇ ਸੋਸ਼ਲ ਮੀਡੀਆ ਰਾਹੀਂ ਐਤਵਾਰ ਨੂੰ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਜਾਰੀਲੌਕਡਾਊਨ ਅਤੇ ਬਦਮਿਜ਼ਾਜ ਮੌਸਮ ਪੰਜਾਬ ਦੇ ਕਿਸਾਨ ਅਤੇ ਖੇਤੀ ‘ਤੇ ਨਿਰਭਰ ਸਾਰੇ ਵਰਗਾਂ ‘ਤੇ ਸਿੱਧੀ ਆਰਥਿਕ ਸੱਟ ਮਾਰ ਰਹੇ ਹਨ। ਇਸ ਲਈ ਸਰਕਾਰਾਂਕਿਸਾਨਾਂ ਅਤੇ ਮਜ਼ਦੂਰਾਂ ਲਈ ਵਿਸ਼ੇਸ਼ ਐਲਾਨ ਕਰਨ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਅਤੇ ਸਾਵਧਾਨੀ ਵਰਤਦੇ ਹੋਏ ਉਹ ਇਕੱਲੇ ਹੀ ਆਪਣੀ ਕਾਰ ਖ਼ੁਦ ਚਲਾ ਕੇ ਮੰਡੀਆਂ ਦਾ ਹਾਲਅੱਖੀਂ ਦੇਖ ਰਹੇ ਹਨ। ਪੰਜਾਬ ਸਰਕਾਰ ਵੱਲੋਂ ਅਪਣਾਈ ਕੂਪਨ ਪ੍ਰਣਾਲੀ ਪੂਰੀ ਤਰਾਂ ਫ਼ੇਲ੍ਹ ਹੈ। ਮੰਡੀਆਂ ‘ਚ ਕਣਕ ਲੈ ਕੇ ਆਉਣ ਵਾਲੇ ਕਿਸਾਨਾਂ ਦੀ ਗਿਣਤੀ ਅਤੇਲਿਫ਼ਟਿੰਗ (ਚੁਕਾਈ) ਨਾ ਹੋਣ ਕਾਰਨ ਕਣਕ ਦੇ ਅੰਬਾਰ ਵਧਦੇ ਜਾ ਰਹੇ ਹਨ। ਸਮੇਂ ਸਿਰ ਕਦਮ ਨਾ ਚੁੱਕੇ ਤਾਂ ਨਤੀਜੇ ਭਿਆਨਕ ਹੋ ਸਕਦੇ ਹਨ। ਭਗਵੰਤ ਮਾਨ ਨੇ ਸੁਝਾਅ ਦਿੱਤਾ ਕਿ ਮੰਡੀਆਂ ‘ਚ ਕਣਕ ਦੀ ਆਮਦ ਕਾਬੂ ਹੇਠ ਰੱਖਣ ਅਤੇ ਕਿਸਾਨਾਂ ਦੀ ਭੀੜ ਨਾ ਵਧਣ ਲਈ ਕਣਕ ਦੀ ਪੜਾਅ ਵਾਰ ਵਿੱਕਰੀਉਤਸ਼ਾਹਿਤ ਕੀਤੀ ਜਾਵੇ। ਇਸ ਮੁਤਾਬਿਕ ਜੋ ਕਿਸਾਨ ਪਹਿਲੀ ਮਈ ਤੋਂ 21 ਮਈ ਤੱਕ ਆਪਣੀ ਕਣਕ ਮੰਡੀ ‘ਚ ਲੈ ਕੇ ਆਵੇਗਾ ਉਸ ਨੂੰ 100 ਰੁਪਏ ਪ੍ਰਤੀ ਕਵਿੰਟਲਅਤੇ ਜੋ ਕਿਸਾਨ 22 ਮਈ ਤੋਂ ਬਾਅਦ ਆਪਣੀ ਕਣਕ ਮੰਡੀ ਲੈ ਕੇ ਆਵੇਗਾ। ਉਸ ਨੂੰ ਐਮ.ਐਸ.ਪੀ ਉੱਤੇ ਪ੍ਰਤੀ ਕਵਿੰਟਲ 200 ਰੁਪਏ ਦਾ ਬੋਨਸ ਐਲਾਨਿਆ ਜਾਵੇ।ਇਹ ਐਲਾਨ ਮੰਡੀਆਂ ‘ਚ ਕਣਕ ਦੀ ਇਕਦਮ ਆਮਦ ਨੂੰ ਠੱਲ੍ਹੇਗਾ। ਇਸੇ ਤਰਾਂ ਕਣਕ ਦੀ ਖ਼ਰੀਦ ਲਈ ਨਿਰਧਾਰਿਤ 12 ਪ੍ਰਤੀਸ਼ਤ ਨਮੀ ਦੀ ਮਾਤਰਾ ‘ਚ ਢਿੱਲ ਦੇ ਕੇਇਸ ਨੂੰ 14 ਪ੍ਰਤੀਸ਼ਤ ਕੀਤਾ ਜਾਵੇ, ਕਿਉਂਕਿ ਕਿਸਾਨ ਕੋਰੋਨਾ ਦੇ ਨਾਲ-ਨਾਲ ਮੌਸਮ ਦੀ ਮਾਰ ਵੀ ਬਰਾਬਰ ਝੱਲ ਰਿਹਾ ਹੈ। ਭਗਵੰਤ ਮਾਨ ਨੇ ਮੰਡੀਆਂ ‘ਚ ਕੰਮ ਕਰਦੀ ਲੇਬਰ ਅਤੇ ਪੱਲੇਦਾਰਾਂ ਦੇ ਮਿਹਨਤਾਨਾ ‘ਚ ਤਿੰਨ ਗੁਣਾ ਵਾਧਾ ਕਰਨ ਦੀ ਮੰਗ ਰੱਖੀ ਅਤੇ ਦੱਸਿਆ ਕਿ ਮਜ਼ਦੂਰ ਦਿਨਾਂਮੁਤਾਬਿਕ ਨਹੀਂ ਸਗੋਂ ਬੋਰੀਆਂ ਜਾਂ ਤੋਲ ਦੇ ਹਿਸਾਬ ਨਾਲ ਦਿਹਾੜੀ ਲੈਂਦੇ ਹਨ। ਜੇਕਰ ਕੋਰੋਨਾ ਕਾਰਨ ਮੰਡੀਕਰਨ ਪ੍ਰਕਿਰਿਆ 15 ਦਿਨਾਂ ਦੀ ਥਾਂ 45 ਦਿਨਾਂ ਤੱਕਲਟਕਦੀ ਹੈ ਤਾਂ ਇਹ ਮਜ਼ਦੂਰ ਵੀ ਤਿੰਨ ਗੁਣਾ ਵੱਧ ਮਿਹਨਤਾਨਾ ਲੈਣ ਦੇ ਹੱਕਦਾਰ ਹਨ। ਇਸ ਲਈ ਸਰਕਾਰ ਇਨ੍ਹਾਂ ਬਾਰੇ ਤੁਰੰਤ ਐਲਾਨ ਕਰੇ।
ਚੰਡੀਗੜ੍ਹ, 19 ਅਪ੍ਰੈਲ : ਕੋਰੋਨਾ ਮਹਾਂਮਾਰੀ ਨੇ ਦੁਨੀਆਂ ਭਰ ਵਿੱਚ ਖੌਫ ਵਰਗਾ ਮਾਹੌਲ ਪੈਦਾ ਕਰ ਦਿੱਤਾ ਹੈ। ਲੋਕ ਆਪਣੇ ਘਰਾਂ ਵਿੱਚ ਬੰਦ ਹਨ ਅਤੇ ਦੇਸ਼ ਲਾਕਡਾਊਨ...
ਜਲੰਧਰ, 19 ਅਪ੍ਰੈਲ : ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਜਿਹਨਾਂ ਦੀ ਬੀਤੇ ਦਿਨੀ ਕੋਰੋਨਾ ਕਾਰਨ ਮੌਤ ਹੋ ਗਈ ਸੀ। ਦਸ ਦਈਏ ਕਿ ਜਿੱਥੇ ਭਾਈ ਨਿਰਮਲ ਸਿੰਘ ਜੀ ਦਾ ਜਨਮ ਹੋਇਆ ਸੀ ਜੋ ਕਿ ਜਲੰਧਰ ਵਿਖੇ ਪੈਂਦਾ ਹੈ ਉੱਥੇ ਪੰਜਾਬ ਦੇ ਮੁਖਮੰਤਰੀ ਦੇ ਆਦੇਸ਼ਾਂ ਅਨੁਸਾਰ ਨਵੀਂ ਬਣ ਰਹੀ ITI ਦਾ ਨਾਮ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਦੇ ਨਾਮ ਤੇ ਰੱਖਿਆ ਜਾਵੇਗਾ।
ਚੰਡੀਗੜ੍ਹ, 17 ਅਪ੍ਰੈਲ : ਕਣਕ ਦੀ ਖਰੀਦ ਨੂੰ ਲੈ ਕੇ ਪ੍ਰਬੰਧ ਮੁਕੰਮਲ ਹੋਣ ਦੇ ਦਾਅਵੇ ਸਰਕਾਰ ਅਤੇ ਮੰਡੀ ਬੋਰਡ ਪ੍ਰਬੰਧਕਾਂ ਵੱਲੋਂ ਕੀਤੇ ਜਾ ਰਹੇ ਹਨ। ਇਸ...
ਲੁਧਿਆਣਾ, 17 ਅਪ੍ਰੈਲ : ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨੇ ਸਿਰਫ ਭਾਰਤ ਨੂੰ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਆਪਣਾ ਪ੍ਰਕੋਪ ਦਿਖਾਇਆ ਹੈ। ਜਿਸਦੇ ਚਲਦਿਆਂ ਲੁਧਿਆਣਾ ਦੇ DMC ਦੇ ਵਿੱਚ ਕੋਰੋਨਾ ਪੌਜ਼ਿਟਿਵ ਪਾਏ ਗਏ ਕਾਨੂੰਗੋ ਗੁਰਮੇਲ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਵਿਆਕਤੀ ਦੀ ਉਮਰ 58 ਸਾਲਾਂ ਸੀ। ਇੱਥੇ ਦਸਣਯੋਗ ਗੱਲ ਇਹ ਹੈ ਕਿ ਲੁਧਿਆਣਾ ਵਿੱਚ ਇਹ ਤੀਸਰੀ ਮੌਤ ਹੈ।
ਗੁਰਦਾਸਪੁਰ, 17 ਅਪ੍ਰੈਲ : ਕੋਰੋਨਾ ਵਾਇਰਸ ਦੇ ਖ਼ੌਫ ਦੇ ਚੱਲਦੇ ਪਿੰਡਾਂ ‘ਚ ਵੀ ਨਾਕੇ ਲਾ ਕੇ ਆਉਣ ਜਾਣ ਵਾਲੇ ਵਿਅਕਤੀਆਂ ਨੂੰ ਰੋਕਿਆ ਜਾ ਰਿਹਾ ਹੈ। ਇਹਨਾਂ ਨਾਕਿਆਂ ‘ਤੇ ਕੋਰੋਨਾ ਵਾਇਰਸਦੀ ਆਮਦ ਤਾਂ ਦੂਰ ਹੈ। ਪਰ ਲੋਕਾਂ ‘ਚ ਲੜਾਈਆਂ ਝਗੜਿਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਗੁਰਦਾਸਪੁਰ ਦੇ ਪਿੰਡ ਦਾਤਰਪੁਰ ਤੋਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਨਾਕੇ ਤੇ ਮਾਮੂਲੀ ਤਕਰਾਰ ਕਿਸੇ ਦੀ ਜਾਨ ਦੀ ਲੈ ਗਈ। ਦਾਤਰਪੁਰ ਦਾ 18 ਸਾਲਾ ਨੌਜ਼ਵਾਨ ਆਪਣੇ ਕੰਮ ਲਈ ਘਰੋਂ ਬਾਹਰ ਜਾ ਰਿਹਾ ਸੀਅਤੇ ਨਾਕੇ ਤੇ ਉਸ ਨੂੰ ਜਾਣ ਤੋਂ ਰੋਕਿਆ ਗਿਆ ਅਤੇ ਬਹਿਸ ਹੋਈ। ਜਿਸਤੋਂ ਬਾਅਦ ਲੜਕੇ ਨੇ ਘਰ ਆ ਕੇ ਫਾਹਾ ਲਾ ਖੁਦਕੁਸ਼ੀ ਕਰ ਲਈ। ਮ੍ਰਿਤਕ ਲੜਕੇ ਦੇਪਰਿਵਾਰਿਕ ਮੈਂਬਰਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਲੜਕੇ ਨੂੰ ਨਾਕੇ ‘ਤੇ ਜਲੀਲ ਕੀਤਾ ਗਿਆ। ਇਹ ਰੰਜਿਸ਼ ਦਾ ਮਾਮਲਾ ਵੀ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੀ ਇਤਲਾਹ ਪੁਲਿਸ ਨੂੰ ਕੀਤੀ ਗਈ। ਪੁਲਿਸ ਨੇ ਮ੍ਰਿਤਕ ਦੇਹ ਪੋਸਟ ਮਾਰਟਮ ਲਈ ਭੇਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫਿਰੋਜ਼ਪੁਰ, 17 ਅਪ੍ਰੈਲ : ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਫਿਰੋਜ਼ਪੁਰ ਵਿੱਚ ਸਾਹਮਣੇ ਆਇਆ ਹੈ। ਇੱਥੇ ਦਸਣਯੋਗ ਗੱਲ ਇਹ ਹੈ ਕਿ ਲੁਧਿਆਣਾ ਦੇ ACP ਨਾਲ ਜੋ ਗੰਨਮੈਨ ਹੁੰਦਾ ਸੀ, ਉਸਦੀ ਰਿਪੋਰਟ ਪੌਜ਼ਿਟਿਵ ਆਈ ਹੈ। ਇਹ ਗੰਨਮੈਨ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਵਾਦਾ ਭਾਈ ਦਾ ਵਸਨੀਕ ਹੈ। ਜਾਣਕਾਰੀ ਦੇ ਅਨੁਸਾਰ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜ਼ਿਲ੍ਹੇ ਵਿੱਚ ਪੌਜ਼ਿਟਿਵ ਕੇਸ ਆਉਣ ਤੋਂ ਬਾਅਦ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਘਰੋਂ ਬਾਹਰ ਨਾ ਨਿਕਲਣ ਅਤੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਣ।
ਕੈਨੇਡਾ, 17 ਅਪ੍ਰੈਲ : ਕੋਰੋਨਾ ਦੇ ਪ੍ਰਕੋਪ ਨੇ ਸਾਰੇ ਕਾਰੋਬਾਰ ਠੱਪ ਕਰ ਦਿੱਤੇ ਹਨ ਪਰ ਕਿਹਾ ਜਾਂਦਾ ਹੈ ਕਿ ਛੋਟੇ ਕਾਰੋਬਾਰ ਸਾਡੀ ਆਰਥਿਕਤਾ ਦੀ ਰੀੜ ਦੀ...
ਲੁਧਿਆਣਾ, 16 ਅਪ੍ਰੈਲ : ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ।ਜਿਸ ਕਾਰਨ ਪੂਰੇ ਦੇਸ਼ ਭਰ ‘ਚ ਲੌਕਡਾਊਨ ਲਗਾ ਦਿੱਤਾ ਗਿਆ ਹੈ। ਜਿਸਦੇ ਚਲਦਿਆਂ ਲੁਧਿਆਣਾ ਜ਼ਿਲ੍ਹੇ ਦੇ ACP ਅਨਿਲ ਕੋਹਲੀ ਦੀ ਘਰ ਵਾਲੀ ਕਾਜਲ ਕੋਹਲੀ ਸਮੇਤ SHO ਅਤੇ ਕਾਂਸਟੇਬਲ ਕੋਰੋਨਾ ਪੌਜ਼ਿਟਿਵ ਸਾਹਮਣੇ ਆਏ ਹਨ। ਦਸ ਦਈਏ ਕਿ ਇਸਤੋਂ ਇਲਾਵਾ 58 ਸਾਲਾਂ ਦਾ ਇਕ ਵਿਆਕਤੀ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਜੋ ਕਿ ਇਸ ਵਕ਼ਤ ਲੁਧਿਆਣਾ ਦੇ dayanand ਹਸਪਤਾਲ ਵਿੱਚ ਦਾਖ਼ਿਲ ਹੈ ਅਤੇ ਦੱਸਿਆ ਜਾ ਰਿਹਾ ਕਿ ਇਸ ਵਿਆਕਤੀ ਦੀ ਕੋਈ ਵੀ ਟ੍ਰੇਵਲ ਹਿਸਟਰੀ ਨਹੀਂ ਸੀ। ਇਸ ਜਾਣਕਾਰੀ ਨੂੰ ਮੁੱਖਮੰਤਰੀ ਦੇ ਕਰੀਬੀ KBC ਸਿੱਧੂ ਨੇ ਸੋਸ਼ਲ ਮੀਡਿਆ ਤੇ ਟਵੀਟ ਕਰਕੇ ਦਿੱਤੀ
ਗੁਆਇਕੁਇਲ, (16 ਅਪ੍ਰੈਲ): ਦਸੰਬਰ 2019 ’ਚ ਚੀਨ ਤੋਂ ਸ਼ੁਰੂ ਹੋਈ ਮਹਾਮਾਰੀ ਕੋਵਿਡ-19 ਨੇ ਅਮਰੀਕਾ, ਇਟਲੀ, ਸਪੇਨ ਸਮੇਤ ਕਈ ਸ਼ਕਤੀਸ਼ਾਲੀ ਦੇਸ਼ਾਂ ਦਾ ਸਿਹਤ ਤੰਤਰ ਫੇਲ੍ਹ ਕਰ ਦਿੱਤਾ।...