ਲੁਧਿਆਣਾ, 15 ਅਪ੍ਰੈਲ : ਪੰਜਾਬ ‘ਚ ਕਣਕ ਦੀ ਖ਼ਰੀਦ ਸੀਜ਼ਨ ਦੀ ਸ਼ੁਰੂਆਤ ਅੱਜ ਤੋਂ ਹੋ ਚੁੱਕੀ ਹੈ। ਸਰਕਾਰ ਵੱਲੋਂ 15 ਅਪ੍ਰੈਲ ਤੱਕ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਸੀ। ਪਰ ਲੁਧਿਆਣਾ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਹਾਲ ਕੁਝ ਹੋਰ ਹੀ ਸੀ। ਇਥੇ ਤਾਂ ਅਜੇ ਤੱਕ ਆੜਤੀਆਂ ਦੇ ਕਰਫ਼ਿਊ ਪਾਸ ਨਹੀਂ ਬਣਾਏ ਗਏ।ਆੜਤੀਆਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਵੱਲੋਂ ਉਹਨਾਂ ਦਾ ਕਰੋੜਾਂ ਦਾ ਬਕਾਇਆ ਹੁਣ ਤੱਕ ਜਾਰੀ ਨਹੀਂ ਕੀਤਾ ਗਿਆ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈਕਿ ਉਹ ਮੰਡੀ ‘ਚ ਗੁਰਦੁਆਰੇ ਦੀ ਕਣਕ ਲੈ ਕੇ ਪਹੁੰਚੇ ਪਰ ਅਜੇ ਤੱਕ ਖਰੀਦ ਸ਼ੁਰੂ ਨਹੀਂ ਹੋਈ। ਕਿਸਾਨਾਂ ਨੇ ਕਿਹਾ ਕਿ ਮੰਡੀਆਂ ‘ਚ ਜੋ ਵੀ ਪ੍ਰਬੰਧ ਹਨ ਉਹ ਉਹਨਾਂਵੱਲੋਂ ਹੀ ਕੀਤੇ ਗਏ ਹਨ। ਦਾਣਾ ਮੰਡੀ ਦੇ ਚੇਅਰਮੈਨ ਨੇ ਦੱਸਿਆ ਕਿ ਜਦੋਂ ਤੱਕ ਸਰਕਾਰ ਉਹਨਾਂ ਦੀ ਆਮਦ ਨਹੀਂ ਦਵੇਗੀ ਉਦੋਂ ਤੱਕ ਉਹ ਖ਼ਰੀਦ ਸ਼ੁਰੂ ਨਹੀਂ ਕਰਸਕਣਗੇ।ਇਕ ਪਾਸੇ ਕਣਕ ਦੀ ਆਮਦ ਮੰਡੀਆਂ ‘ਚ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਮੰਡੀਆਂ ਦੇ ਪ੍ਰਬੰਧ ਕਈ ਥਾਵਾਂ ਤੇ ਅਧ ਵਿਚਾਲੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਚੱਲਦੇ ਮੰਡੀਆਂ ‘ਚ ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਣ ਲਈ ਪੁਲਿਸ ਮੁਲਾਜ਼ਮਾਂ ਦੀ ਮਦਦ ਵੀ ਲਈ ਜਾਏਗੀ।
ਚੰਡੀਗੜ੍ਹ , 15 ਅਪ੍ਰੈਲ : ਡੀਜੀਪੀ ਦਿਨਕਰ ਗੁਪਤਾ ਨੇ ਸੂਬੇ ਵਿੱਚ ਕੋਵਿਡ 19 ਕਾਰਜ਼ਾਂ ਦੀ ਬੇਮਿਸਾਲ ਸਮਾਜ ਸੇਵਾ ਲਈ ਡਾਇਰੈਕਟਰ ਜਨਰਲ ਪੁਲਿਸ ਸਨਮਾਨ ਸੁਸਾਇਟੀ ਵਾਸਤੇ ਸੂਬੇ...
ਲੁਧਿਆਣਾ, 14 ਅਪ੍ਰੈਲ : ਲੁਧਿਆਣਾ ਦੇ ਡਿਵੀਜ਼ਨ ਨੰਬਰ 3 ਵਿਖੇ ਬੀਤੇ ਦਿਨ ਗਗਨਦੀਪ ਨਾਮੀ ਨੌਜ਼ਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ ਅਤੇ ਸੁਸਾਈਡ ਨੋਟ ‘ਚ ਉਸ...
ਚੰਡੀਗੜ, 14 ਅਪ੍ਰੈਲ : ਕੋਵਿਡ-19 ਖਿਲਾਫ ਮੂਹਰਲੀ ਕਤਾਰ ਵਿੱਚ ਸੰਘਰਸ਼ ਕਰ ਰਹੇ ਪੁਲਿਸ ਕਰਮੀਆਂ ਨੂੰ ਵੀ ਪੰਜਾਬ ਸਰਕਾਰ ਪੀ.ਪੀ.ਈ. ਕਿੱਟਾਂ ਮੁਹੱਈਆ ਕਰਵਾਏਗੀ। ਇਸ ਦਾ ਪ੍ਰਗਟਾਵਾ ਪੰਜਾਬ...
ਬਰਨਾਲਾ, 14 ਅਪ੍ਰੈਲ : ਕੋਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਫ਼ਸਲ ਦੀ ਕਟਾਈ ਦੀ ਰਫ਼ਤਾਰ ਵੀ ਧੀਮੀ ਹੈ ।ਜਿਸ ਦਾ ਅਸਰ ਬਰਨਾਲਾ ਵਿੱਚ ਵੀ ਵੇਖਣ ਨੂੰ...
ਬਰਨਾਲਾ, 14 ਅਪ੍ਰੈਲ : ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋ ਕਲਾਂ ਦੇ ਕਾਂਗਰਸੀ ਸਰਪੰਚ ਨੇ ਦੂਜੇ ਰਾਜਾ ਤੋਂ ਆਏ ਪਿੰਡ ਦੇ ਲੋਕਾਂ ਨੂੰ 5 ਅਪ੍ਰੈਲ ਤੋਂ ਪਿੰਡ...
ਅੰਮ੍ਰਿਤਸਰ, ਮਲਕੀਤ ਸਿੰਘ, 14 ਅਪ੍ਰੈਲ : ਪੰਜਾਬ ਦੇ ਆੜਤੀਆਂ ਵੱਲੋਂ ਬਣਾਈ ਗਈ ਸੰਘਰਸ਼ ਕਮੇਟੀ ਨੇ ਪਿਛਲੇ ਦਿਨੀ ਆਪਣੀਆਂ ਤਿੰਨ ਮੁੱਖ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ...
ਲੁਧਿਆਣਾ, 14 ਅਪਰੈਲ: ਲੁਧਿਆਣਾ ਦੇ ਬੈਂਜਮਨ ਰੋਡ ਤੇ ਸਥਿਤ ਇਕਵਾਲਟੀ ਹਾਊਸ ਦੇ ਮਾਲਕ ਗਗਨਦੀਪ ਸਿੰਘ ਨੇ ਖੁਦਕੁਸ਼ੀ ਕਰ ਲਈ। ਉਸਦੇ ਘਰ ਵਿਚੋਂ ਮਿਲੇ ਖੁਦਕੁਸ਼ੀ ਨੋਟ ਨਾਲ...
ਚੰਡੀਗੜ੍ਹ, 14 ਅਪ੍ਰੈਲ, ਬਲਜੀਤ ਮਰਵਾਹਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ...
ਚੰਡੀਗੜ, 14 ਅਪ੍ਰੈਲ , ( ਬਲਜੀਤ ਮਰਵਾਹਾ ) : ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿਚ 15 ਅਪ੍ਰੈਲ ਤੋਂ ਸ਼ੁਰੂ ਹੋ ਰਹੀ...