ਜਲੰਧਰ, ਰਾਜੀਵ ਵਧਵਾ, 5 ਅਪ੍ਰੈਲ : ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ 9 ਵਜੇ ਦੇਸ਼ ਦੇ ਲੋਕਾਂ ਨੂੰ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰਨ ਅਤੇ ਦੀਵੇ, ਮੋਮਬੱਤੀਆਂ ਜਗਾਉਣ ਲਈ ਕਿਹਾਹੈ, ਜਿਸ ਕਾਰਨ ਜਲੰਧਰ ਦੇ ਲੋਕਾਂ ਨੇ ਅੱਜ ਸਵੇਰ ਤੋਂ ਹੀ ਮੋਮਬੱਤੀਆਂ ਅਤੇ ਦੀਵੇ ਖਰੀਦਣੇ ਸ਼ੁਰੂ ਕਰ ਦਿੱਤੇ ਹਨ। ਦੁਕਾਨਦਾਰ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਲੋਕਦੁਕਾਨ ‘ਤੇ ਦੀਵੇ, ਮੋਮਬੱਤੀਆਂ, ਜੋਟ ਅਤੇ ਪੂਜਾ ਦੀਆਂ ਹੋਰ ਚੀਜ਼ਾਂ ਖਰੀਦਣ ਆ ਰਹੇ ਹਨ ਅਤੇ ਵੱਖ-ਵੱਖ ਰੰਗਾਂ ਦੀਆਂ ਮੋਮਬੱਤੀਆਂ ਖਰੀਦ ਰਹੇ ਹਨ। ਐਵੇ ਜਾਪਦਾਹੈ ਜਿਵੇਂ ਅੱਜ ਛੋਟੀ ਦੀਵਾਲੀ ਹੋਵੇ।
ਮੋਹਾਲੀ, ਬਲਜੀਤ ਮਰਵਾਹਾ, 5 ਅਪ੍ਰੈਲ : ਪਿੰਡ ਦਾਊਂ ਦੀ ਗਗਨਦੀਪ ਕੌਰ ਦਾ ਵਿਆਹ ਖੰਨਾ ਨਿਵਾਸੀ ਰਾਜਦੀਪ ਸਿੰਘ ਨਾਲ 29 ਮਾਰਚ ਨੂੰ ਧੂਮ ਧੜੱਕੇ ਨਾਲਇੱਕ ਮੈਰਿਜ ਪੈਲੇਸ ਵਿੱਚ ਹੋਣਾ ਨੀਅਤ ਹੋਇਆ ਸੀ। ਪਰਿਵਾਰਕ ਮੈਂਬਰ ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਖਾਸ ਤੌਰ ਤੇ ਅਮਰੀਕਾ ਤੋਂ ਆਏ ਹੋਏ ਸਨ। ਪਰਕਰੋਨਾ ਬਿਮਾਰੀ ਦੇ ਫੈਲਾਓ ਦੇ ਡਰ ਅਤੇ ਕਰਫਿਊ ਲੱਗਣ ਕਾਰਨ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋਣ ਤੋਂ ਬਾਅਦ ਵੀ ਇਸ ਵਿਆਹ ਨੂੰ ਟਾਲ ਦਿੱਤਾ ਗਿਆਸੀ। ਬੇਸ਼ਕ ਇਹ ਵਿਆਹ ਟਾਲ ਦਿੱਤਾ ਗਿਆ ਸੀ ਅਤੇ ਪਰਿਵਾਰ ਬਾਅਦ ਵਿੱਚ ਵੀ ਵਿਆਹ ਨੂੰ ਧੂਮ ਧੜੱਕੇ ਨਾਲ ਕਰ ਸਕਦਾ ਸੀ ਪਰ ਦੋਨੋ ਪਰਿਵਾਰਾਂ ਨੇ ਕਰਫਿਊਦਾ ਲਾਹਾ ਲੈਂਦਿਆਂ ਸਮਾਜ ਨੂੰ ਸੇਧ ਦੇਣ ਲਈ ਇਸ ਵਿਆਹ ਨੂੰ ਬਿਲਕੁੱਲ ਸਾਦੇ ਢੰਗ ਨਾਲ ਕਰਨ ਦਾ ਫੈਸਲਾ ਲਿਆ। ਅੱਜ ਮੁੰਡੇ ਵਾਲੇ ਪਰਿਵਾਰ ਦੇ ਸਿਰਫ ਚਾਰ ਮੈਂਬਰ ਆਨੰਦ ਕਾਰਜ ਕਰਵਾਉਣ ਲਈ ਬਗੈਰ ਕਿਸੇ ਆਓ ਭਗਤ ਕਰਵਾਉਣ ਅਤੇ ਚਾਹ ਪਾਣੀ ਪੀਣ ਤੋਂ ਸਿਧਾ ਹੀਗ੍ਰੀਨ ਇੰਕਲੇਵ ਪਿੰਡ ਦਾਊਂ ਦੇ ਗੁਰਦਵਾਰਾ ਸਾਹਿਬ ਪਹੁੰਚ ਗਏ। ਜਿੱਥੇ ਕੁਡ਼ੀ ਵਾਲੇ ਪਰਿਵਾਰ ਦੇ ਵੀ ਸਿਰਫ ਚਾਰ ਮੈਂਬਰ ਹੀ ਹਾਜਰ ਸਨ। ਆਨੰਦ ਕਾਰਜ ਹੋਣ ਤੋਂਬਾਅਦ ਨਵੀਂ ਵਿਆਹੀ ਜੋੜੀ ਜਦੋਂ ਪਿੰਡ ਵਿੱਚ ਦਾਖਲ ਹੋਣ ਲੱਗੀ ਤਾਂ ਪਿੰਡ ਦੇ ਰਸਤੇ ਉੱਤੇ ਪੰਚਾਇਤ ਅਤੇ ਕਲੱਬ ਮੈਂਬਰਾਂ ਵੱਲੋਂ ਬਾਹਰੀ ਲੋਕਾਂ ਨੂੰ ਪਿੰਡ ਵਿੱਚ ਦਾਖਲਹੋਣ ਤੋਂ ਰੋਕਣ ਲਈ ਨਾਕਾ ਲਗਾਇਆ ਹੋਇਆ ਸੀ। ਇਸ ਨਾਕੇ ਉੱਤੇ ਹਾਜਰ ਪਤਵੰਤਿਆਂ ਅਤੇ ਸਰਪੰਚ ਅਜਮੇਰ ਸਿੰਘ ਵੱਲੋਂ ਸਭ ਦੇ ਹੱਥ ਸੈਨੀਟਾਇਜਰ ਨਾਲ ਸਾਫਕਰਵਾਉਣ ਤੋਂ ਬਾਅਦ ਨਵੀਂ ਵਿਆਹੀ ਜੋੜੀ ਤੇ ਫੁੱਲਾਂ ਦੀ ਵਰਖਾ ਕਰਕੇ ਅਤੇ ਸਿਰੋਪੇ ਪਾ ਕੇ ਸਵਾਗਤ ਕੀਤਾ ਗਿਆ। ਵਿਆਹ ਵਾਲੇ ਮੁੰਡੇ ਰਾਜਦੀਪ ਸਿੰਘ ਨੇ ਵਿਆਹ ਨੂੰ ਬਿਲਕੁੱਲ ਸਧਾਰਨ ਰੱਖਣ ਲਈ ਮਹਿਗੇ ਕਪੜਿਆ ਨੂੰ ਛੱਡ ਕੇ ਸਿਰਫ ਸਧਾਰਨ ਚਿੱਟਾ ਕੁੜਤਾ ਪਜਾਮਾਪਾ ਕੇ ਹੀ ਵਿਆਹ ਕਰਵਾਇਆ ਅਤੇ ਹੋਰ ਕਿਸੇ ਕਿਸਮ ਦੇ ਰਸਮੋ ਰਿਵਾਜ ਨੂੰ ਵੀ ਨਹੀਂ ਕੀਤਾ। ਬੇਸ਼ੱਕ ਇਸ ਸਧਾਰਨ ਵਿਆਹ ਦੀ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰਹੈ ਪਰ ਕਰੋਨਾ ਵਾਇਰਸ ਦੇ ਫੈਲਾਓ ਨੂੰ ਰੋਕਣ ਅਤੇ ਸਧਾਰਨ ਵਿਆਹ ਨੂੰ ਧਿਆਨ ਵਿੱਚ ਰੱਖਦਿਆਂ ਕਿਸੇ ਕਿਸਮ ਦੇ ਚਾਹ- ਪਾਣੀ ਅਤੇ ਭੋਜਨ ਦੀ ਦਾਅਵਤ ਵੀ ਨਹੀਂਦਿੱਤੀ ਗਈ ਇੱਥੋਂ ਤੱਕ ਕੇ ਗਵਾਂਢੀਆਂ ਅਤੇ ਹੋਰ ਪਤਵੰਤਿਆਂ ਨੂੰ ਵੀ ਵਿਆਹ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਸ ਸਾਦੇ ਵਿਆਹ ਦੀ ਪ੍ਰਸੰਸਾਕਰਦਿਆਂ ਅਤੇ ਦੋਨੋ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਾਦੇ ਵਿਆਹ ਮੌਜੂਦਾ ਸਮੇਂ ਦੀ ਲੋੜ ਹੈ ਤਾਂ ਕੇ ਇਹਨਾ ਦੀ ਨਕਲ ਮਾਰ ਕੇ ਪੰਜਾਬ ਦੇਹੋਰ ਲੋਕ ਵੀ ਫਜ਼ੂਲ ਖਰਚਿਆ ਅਤੇ ਫਜ਼ੂਲ ਰਸਮੋ ਰਿਵਾਜਾਂ ਨੂੰ ਤਿਲਾਂਜਲੀ ਦੇ ਕੇ ਸਧਾਰਨ ਵਿਆਹ ਕਰਨ ਲਈ ਅੱਗੇ ਆਉਣ।
ਐਸ.ਏ.ਐਸ.ਨਗਰ, 4 ਅਪਰੈਲ , ( ਬਲਜੀਤ ਮਰਵਾਹਾ ) : ਕੋਵਿਡ-19 ਮਹਾਂਮਾਰੀ ਦੇ ਸੰਕਟ ਅਤੇ ਕਰਫਿਊ ਬੰਦਸ਼ਾਂ ਦੇ ਚੱਲਦਿਆਂ ਜ਼ਮੀਨੀ ਪੱਧਰ ਤੋਂ ਲੋਕਾਂ ਦੀਆਂ ਮੁਸ਼ਕਲਾਂ ਜਾਣਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨਅਮਰਿੰਦਰ ਸਿੰਘ ਨੇ ਬਲੌਂਗੀ ਦੇ ਸਰਪੰਚ ਬਹਾਦਰ ਸਿੰਘ ਨਾਲ ਵੀਡਿਓ ਕਾਲ ਰਾਹੀਂ ਫੋਨ ‘ਤੇ ਗੱਲ ਕੀਤੀ। ਮੁੱਖ ਮੰਤਰੀ ਨੇ ਇਸ ਮੁਸ਼ਕਲ ਘੜੀ ਵਿੱਚ ਸੂਬਾ ਸਰਕਾਰਵੱਲੋਂ ਹੇਠਲੇ ਪੱਧਰ ‘ਤੇ ਚਲਾਏ ਜਾ ਰਹੇ ਰਾਹਤ ਕਾਰਜਾਂ ਬਾਰੇ ਵੀ ਫੀਡਬੈਕ ਲਈ। ਜਾਟ ਮਹਾਂਸਭਾ ਦਿੱਲੀ ਦੀ ਪ੍ਰਧਾਨ ਅਤੇ ਸਮਾਜ ਸੇਵਿਕ ਦੀਪਿਕਾ ਦੇਸ਼ਵਾਲ ਜੋ ਇਸ ਵੇਲੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੀ ਮੱਦਦ ਕਰ ਰਹੀ ਹੈ, ਨੇ ਮੁੱਖ ਮੰਤਰੀ ਨਾਲਪਿੰਡ ਦੇ ਸਰਪੰਚ ਦੀ ਗੱਲ ਕਰਵਾਈ। ਦੀਪਿਕਾ ਨੇ ਕਿਹਾ ਕਿ ਉਸ ਦਾ ਮਕਸਦ ਅਜਿਹੀ ਸੰਕਟ ਦੀ ਘੜੀ ਵਿੱਚ ਜਿੱਥੇ ਲੋਕਾਂ ਦੀ ਮੱਦਦ ਕਰਨਾ ਹੈ ਉਥੇ ਸੂਬੇ ਦੇ ਮੁੱਖਮੰਤਰੀ ਨਾਲ ਹੇਠਲੇ ਪੱਧਰ ‘ਤੇ ਲੋਕਾਂ ਦਾ ਸਿੱਧਾ ਰਾਬਤਾ ਕਾਇਮ ਕਰਵਾ ਕੇ ਲੋਕਾਂ ਦੀ ਹੌਸਲਾ ਅਫਜ਼ਾਈ ਕਰਵਾਉਣਾ ਹੈ ਤਾਂ ਜੋ ਲੋਕ ਤਕੜੇ ਹੋ ਕੇ ਇਸ ਸੰਕਟ ਦਾਮੁਕਾਬਲਾ ਕਰ ਸਕਣ। ਹੇਠਲੇ ਪੱਧਰ ‘ਤੇ ਮੱਦਦ ਲਈ ਅੱਗੇ ਆਈ ਇਸ ਸਮਾਜ ਸੇਵਿਕਾ ਨੇ ਪਿੰਡ ਬਲੌਂਗੀ ਵਿਖੇ ਲੋੜਵੰਦਾਂ ਨੂੰ ਰਾਸ਼ਨ ਦੀ ਮੱਦਦ ਕਰਨ ਤੋਂ ਇਲਾਵਾ ਸੈਨੀਟਾਈਜ਼ ਦਾ ਕੰਮ ਵੀਕੀਤਾ। ਇਸ ਤੋਂ ਪਹਿਲਾਂ ਉਸ ਨੇ ਮੋਗਾ ਦੇ ਪਿੰਡਾਂ ਵਿੱਚ ਇਹ ਕੰਮ ਕੀਤਾ।
ਚੰਡੀਗੜ੍ਹ, ਬਲਜੀਤ ਮਰਵਾਹਾ, 4 ਅਪ੍ਰੈਲ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਲੀ ਦੇ ਗੁਰਦੁਆਰਾ ਸ਼੍ਰੀ ਮਜਨੂੰ ਕਾ ਟਿੱਲਾ ਦੀ ਪ੍ਰਬੰਧਕੀ ਕਮੇਟੀ ‘ਤੇ ਦਿੱਲੀਪੁਲਿਸ ਵੱਲੋਂ ਕੀਤੀ ਗਈ ਐਫ.ਆਈ.ਆਰ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੇਜਰੀਵਾਲ ਸਰਕਾਰ’ਤੇ ਲਗਾਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਮਨਘੜਤ, ਝੂਠੇ ਅਤੇ ਰਾਜਨੀਤੀ ਤੋਂ ਪ੍ਰੇਰਿਤ ਕਰਾਰੇ ਦਿੰਦੇ ਹੋਏ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਸਪਸ਼ਟ ਕੀਤਾ ਹੈ ਕਿ ਗੁਰਦੁਆਰਾ ਸ੍ਰੀ ਮਜਨੂੰ ਕਾ ਟਿੱਲਾ ‘ਚ ਕਾਫ਼ੀ ਲੋਕਾਂ ਨੂੰ ਠਹਿਰਾਉਣ ਨੂੰ ਲੈ ਕੇਪ੍ਰਬੰਧਕੀ ਕਮੇਟੀ ‘ਤੇ ਦਰਜ ਕੀਤੇ ਮੁਕੱਦਮੇ ਨਾਲ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦਾ ਦੂਰ-ਨੇੜੇ ਦਾ ਵੀ ਕੋਈ ਵਾਸਤਾ ਨਹੀਂ ਹੈ, ਕਿਉਂਕਿ ਦਿੱਲੀ ਪੁਲਸਸਿੱਧਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੀ ਹੈ, ਜਿਸ ਦੇ ਮੰਤਰੀ ਅਮਿਤ ਸ਼ਾਹ ਹਨ। ਭਗਵੰਤ ਮਾਨ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕਿਹਾ ਕਿ ਉਹ (ਮਾਨ) ਨਹੀਂ ਚਾਹੁੰਦੇ ਸਨ ਕਿ ਅਜਿਹੇ ਮੌਕੇ ਕੋਈ ਸਿਆਸੀ ਬਿਆਨ, ਆਲੋਚਨਾ ਜਾਂ ਕਿਸੇ ਦੀਨਿੰਦਿਆ ਕੀਤੀ ਜਾਵੇ, ਕਿਉਂਕਿ ਪੂਰੀ ਮਨੁੱਖਤਾ ਕੋਰੋਨਾਵਾਇਰਸ ਵਰਗੀ ਮਹਾਂਮਾਰੀ ਨਾਲ ਜੂਝ ਰਹੀ ਹੈ ਅਤੇ ਇਸ ਔਖੀ ਘੜੀ ‘ਚ ਪਾਰਟੀਬਾਜੀ ਤੋਂ ਉੱਤੇ ਉੱਠ ਕੇਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ, ਪਰੰਤੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ‘ਤੇ ਜੋ ਝੂਠੇ ਅਤੇ ਮਨਘੜਤ ਇਲਜ਼ਾਮਲਗਾਏ ਜਾ ਰਹੇ ਹਨ, ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਸ ਦਾ ਮੋੜਵਾਂ ਜਵਾਬ ਜ਼ਰੂਰੀ ਸੀ। ਮਾਨ ਨੇ ਕਿਹਾ ਕਿ ਦਿੱਲੀ ਦੀ ਪੁਲਸ ਕੇਜਰੀਵਾਲ ਸਰਕਾਰ ਦੇ ਅਧੀਨ ਨਹੀਂ ਅਤੇ ਦਿੱਲੀ ਪੁਲਸ ਨੂੰ ਸਿੱਧਾ ਅਮਿਤ ਸ਼ਾਹ ਕੰਟਰੋਲ ਕਰਦੇ ਹਨ। ਜੇਕਰ ਦਿੱਲੀ ਸਰਕਾਰਦੇ ਕਹਿਣ ‘ਤੇ ਦਿੱਲੀ ਪੁਲਸ ਐਫਆਈਆਰ ਦਰਜ ਕਰਦੀ ਹੁੰਦੀ ਤਾਂ ਦਿੱਲੀ ਦੇ ਸਾਰੇ ਭ੍ਰਿਸ਼ਟ ਅਫ਼ਸਰਾਂ ‘ਤੇ ਮਾਮਲੇ ਦਰਜ ਹੁੰਦੇ। ਭਗਵੰਤ ਮਾਨ ਨੇ ਦੱਸਿਆ ਕਿ ਕੇਜਰੀਵਾਲ ਸਰਕਾਰ ਨੇ ਤਾਂ ਗੁਰਦੁਆਰਾ ਸ੍ਰੀ ਮਜਨੂੰ ਕਾ ਟਿੱਲਾ ਬਾਰੇ ਐਫਆਈਆਰ ਦਰਜ ਕਰਨ ਵਾਲੇ ਸੰਬੰਧਿਤ ਐਸ.ਐਚ.ਓ ਨੂੰਮੁਅੱਤਲ (ਸਸਪੈਂਡ) ਕਰਨ ਤੇ ਉਸ ਉੱਪਰ ਬਣਦੀ ਕਾਰਵਾਈ ਲਈ ਦਿੱਲੀ ਦੇ ਉਪ ਰਾਜਪਾਲ ਨੂੰ ਲਿਖਿਆ ਹੈ। ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਕੇਜਰੀਵਾਲ ਸਰਕਾਰ ਨੇ ਕੋਰੋਨਾਵਾਇਰਸ ਨਾਲ ਗਰਾਊਂਡ ਜ਼ੀਰੋ ‘ਤੇ ਸਿੱਧੀ ਲੜਾਈ ਲੜ ਰਹੇ ਡਾਕਟਰਾਂ, ਨਰਸਾਂ, ਸੰਬੰਧਿਤ ਪੈਰਾਮੈਡੀਕਲ ਤੇ ਚੌਥਾ ਦਰਜਾ ਸਟਾਫ਼ ਮੈਂਬਰਾਂ, ਪੁਲਸ ਮੁਲਾਜ਼ਮਾਂ ਅਤੇ ਸਾਫ਼ ਸਫ਼ਾਈ ਨਾਲ ਸੰਬੰਧਿਤ ਸੈਨੀਟੇਸ਼ਨ ਵਰਕਰਾਂ ਲਈ 1 ਕਰੋੜ ਰੁਪਏ ਦਾ ਬੀਮਾ ਕਵਰਐਲਾਨਿਆ ਹੈ ਅਤੇ ਹਰ ਰੋਜ਼ 10 ਲੱਖ ਤੋਂ ਵੱਧ ਲੋਕਾਂ ਨੂੰ ਭੋਜਨ ਸਮੇਤ ਵੱਡੀ ਗਿਣਤੀ ‘ਚ ਸੁਰੱਖਿਅਤ ਸਕੂਲਾਂ ਅਤੇ ਰੈਣ ਬਸੇਰਿਆਂ ਦਾ ਪ੍ਰਬੰਧ ਕੀਤਾ ਹੈ, ਉਸ ਸਰਕਾਰ’ਤੇ ਮਨਜਿੰਦਰ ਸਿੰਘ ਸਿਰਸਾ ਵਰਗੇ ਸਿਆਸੀ ਲੋਕਾਂ ਵੱਲੋਂ ਗ਼ਲਤ ਇਲਜ਼ਾਮ ਲਗਾਉਣੇ ਸ਼ੋਭਾ ਨਹੀਂ ਦਿੰਦੇ। ਇਸ ਤਰ੍ਹਾਂ ਕਰ ਕੇ ਇਹ (ਸਿਰਸਾ) ਬੰਦੇ ਆਪਣਾ ਹੀਨੁਕਸਾਨ ਕਰਾਉਣਗੇ। ਭਗਵੰਤ ਮਾਨ ਨੇ ਸਿਰਸਾ ਨੂੰ ਸਲਾਹ ਦਿੱਤੀ ਕਿ ਜਿਸ ਭਾਜਪਾ ਦੀ ਟਿਕਟ ‘ਤੇ ਉਹ ਰਾਜੌਰੀ ਗਾਰਡਨ ਤੋਂ ਵਿਧਾਇਕ ਰਹੇ ਹਨ, ਉਸੇ ਭਾਜਪਾ ਦੀ ਕੇਂਦਰ ‘ਚ ਸਰਕਾਰ ਹੈਅਤੇ ਸਿਰਸਾ ਨੂੰ ਇੱਧਰ-ਉੱਧਰ ਇਲਜਾਮਬਾਜੀ ਕਰਨ ਦੀ ਥਾਂ ਸਿੱਧਾ ਆਪਣੇ ਆਕਾ ਅਮਿਤ ਸ਼ਾਹ ਕੋਲੋਂ ਜਵਾਬ ਮੰਗਣਾ ਚਾਹੀਦਾ ਹੈ ਕਿ ਉਨ੍ਹਾਂ (ਭਾਜਪਾ) ਨੇ ਸ੍ਰੀਮਜਨੂੰ ਕਾ ਟਿੱਲਾ ‘ਤੇ ਐਫਆਈਆਰ ਕਿਵੇਂ ਦਰਜ ਕਰਵਾ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਸਿਰਸਾ ਐਂਡ ਪਾਰਟੀ ਨੇ ਪਹਿਲਾਂ ਵੀ ਕੇਜਰੀਵਾਲ ਸਰਕਾਰ ‘ਤੇ ਸ੍ਰੀ ਰਵਿਦਾਸ ਮੰਦਿਰ ਢਾਹੁਣ ਦਾ ਝੂਠਾ ਅਤੇ ਘਟੀਆ ਦੋਸ਼ ਲਗਾਇਆਸੀ, ਜਦਕਿ ਉਸ ਲਈ ਵੀ ਜ਼ਿੰਮੇਵਾਰ ਕੇਂਦਰ ਦੀ ਭਾਜਪਾ ਸਰਕਾਰ ਹੀ ਸੀ, ਕਿਉਂਕਿ ਦਿੱਲੀ ਪੁਲਸ, ਡੀਡੀਏ ਅਤੇ ਐਮਸੀਡੀ ਸਿੱਧਾ ਕੇਂਦਰ ਸਰਕਾਰ ਦੇ ਕੰਟਰੋਲ ‘ਚਹਨ।
ਐਸ ਏ ਐਸ ਨਗਰ, 4 ਅਪ੍ਰੈਲ , ( ਬਲਜੀਤ ਮਰਵਾਹਾ ) : ਜ਼ਿਲ੍ਹੇ ਵਿੱਚ ਅੱਜ ਕੋਰੋਨਾਵਾਇਰਸ ਦੇ ਤਿੰਨ ਹੋਰ ਪਾਜੇਟਿਵ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਵਿਚੋਂ ਇਕ 80 ਸਾਲਾਂ ਮਹਿਲਾ ਹੈ ਜਦਕਿ ਦੂਜੀ ਵੀ 55 ਸਾਲਾਮਹਿਲਾ ਹੈ। ਉਹ ਲੁਧਿਆਣਾ ਕੇਸ (69 ਸਾਲ ਦੀ ਮਹਿਲਾ) ਦੇ ਨੇੜਲੇ ਸੰਪਰਕ ਹਨ। ਉਨ੍ਹਾਂ ਦੇ ਨਮੂਨੇ ਸੈਕਟਰ -91 ਸਥਿਤ ਘਰ ਤੋਂ ਲਏ ਗਏ ਸਨ ਅਤੇ ਉਨ੍ਹਾਂ ਦੇਟੈਸਟ ਪਾਜੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਗਿਆਨ ਸਾਗਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਤਿੰਨ ਸੰਪਰਕਾਂ ਦੇ ਨਮੂਨਿਆਂ ਦੇ ਨਤੀਜੇਦੀ ਉਡੀਕ ਹੈ। ਇਸ ਤੋਂ ਇਲਾਵਾ, ਜਵਾਹਰਪੁਰ ਡੇਰਾਬਾਸੀ ਦੇ ਇੱਕ 43 ਸਾਲਾ ਵਿਅਕਤੀ ਨੂੰ ਵੀ ਕੋਰੋਨਾਵਾਇਰਸ ਲਈ ਪਾਜੇਟਿਵ ਪਾਇਆ ਗਿਆ ਹੈ ਅਤੇ ਉਹਜੀਐਮਸੀਐਚ 32 ਵਿੱਚ ਦਾਖਲ ਹੈ। ਦੋਵਾਂ ਇਲਾਕਿਆਂ, ਸੈਕਟਰ 91 ਅਤੇ ਜਵਾਹਰਪੁਰ ਨੂੰ ਇੱਕ ਸਾਵਧਾਨੀ ਉਪਾਅ ਵਜੋਂ ਸੀਲ ਕਰ ਦਿੱਤਾ ਗਿਆ ਹੈ। ਇਹਪ੍ਰਗਟਾਵਾ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਮੁਹਾਲੀ ਮਿਉਂਸਪਲ ਹੱਦ ਅੰਦਰ ਪੈਂਦੇ ਪਿੰਡ ਜਗਤਪੁਰਾ ਦੇ ਕੁੱਲ 55 ਨਮੂਨੇ ਨੈਗਟਿਵ ਪਾਏ ਗਏ ਹਨ। ਪਰ ਸਾਵਧਾਨੀ ਦੇ ਉਪਾਅ ਵਜੋਂਨਿਯੰਤਰਣ ਪ੍ਰਕਿਰਿਆ ਦਾ ਸਖਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ। 40 ਹੋਰ ਰਿਪੋਰਟਾਂ ਦੇ ਨਤੀਜੇ ਦਾ ਇੰਤਜ਼ਾਰ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਸਿਹਤ ਵਿਭਾਗ ਨੇ ਜਗਤਪੁਰਾ ਪਿੰਡ ਵਿੱਚ ਇੱਕ ਵਿਸ਼ਾਲ ਸਿਹਤ ਸਰਵੇਖਣ ਕੀਤਾ ਹੈ ਜਿਥੇ ਹਾਲ ਹੀ ਵਿੱਚ ਇੱਕਪਾਜੇਟਿਵ ਮਾਮਲਾ ਸਾਹਮਣੇ ਆਇਆ ਹੈ। ਡੀਸੀ ਨੇ ਇਹ ਵੀ ਦੱਸਿਆ ਕਿ ਕੋਵਿਡ -19 ਦੇ ਖਤਰੇ ਦਾ ਵੱਧ ਸਾਹਮਣਾ ਕਰਨ ਵਾਲੇ ਲੋਕਾਂ, ਜਿਵੇਂ ਕਿ ਸਿਹਤ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ, ਜੋਬਜ਼ੁਰਗ ਮਾਪਿਆਂ ਅਤੇ ਛੋਟੇ ਬੱਚੇ ਹੋਣ ਕਾਰਨ ਘਰ ਨਹੀਂ ਜਾਣਾ ਚਾਹੁੰਦੇ, ਲਈ ਪੂਰਬ ਅਪਾਰਟਮੈਂਟਸ ਵਿਚ ਆਰਜ਼ੀ ਰਿਹਾਇਸ਼ ਦੇ ਤੌਰ ‘ਤੇ ਪ੍ਰਬੰਧ ਕੀਤੇ ਗਏ ਹਨ।
ਚੰਡੀਗੜ੍ਹ, 4 ਅਪ੍ਰੈਲ , ( ਬਲਜੀਤ ਮਰਵਾਹਾ ) : ਤਾਲਾਬੰਦੀ ਦੋਰਾਨ ਸੂਬੇ ਦਾ ਖਪਤਕਾਰ ਮਾਮਲੇ ਵਿਭਾਗ ਜ਼ਰੂਰੀ ਵਸਤਾਂ ਦੇ ਭਾਅ ਦੀ ਰੋਜ਼ਾਨਾ ਸੂਚੀ ਜਾਰੀ ਕਰੇਗਾ , ਉਕਤ ਜਾਣਕਾਰੀ ਅੱਜ ਇਥੇ ਜਾਰੀ ਇਕ...
ਹੋਸ਼ਿਆਰਪੁਰ , 4 ਅਪ੍ਰੈਲ : ਹੁਸ਼ਿਆਰਪੁਰ ਜ਼ਿਲੇ ਵਿੱਚ ਹਰਜਿੰਦਰ ਸਿੰਘ ਉਰਫ ਕਾਲਾ, ਜ਼ਿਲ੍ਹਾ ਪੈਨਸਰਾ, ਗੜ੍ਹਸ਼ੰਕਰ ਤਹਿਸੀਲ, ਦੇ ਸੰਪਰਕ ਵਜੋਂ ਟੈਸਟ ਕੀਤੇ ਗਏ ਸਾਰੇ 24 ਵਿਅਕਤੀਆਂ ਦੇ ਟੈਸਟ ਨੈਗੇਟਿਵ ਆਏ ਹਨ। ਇਸਦੇ ਨਾਲ ਹੀ ਇਹ ਵੀ ਜਾ ਰਿਹਾ ਹੈ ਕਿ 20 ਕੇਸਾਂ ਦੀ ਰਿਪੋਰਟ ਆਉਣੀ ਹਲੇ ਬਾਕੀ ਹੈ ਜੋ ਕਿ ਜਲਦ ਹੀ ਉਪਲਬਧ ਹੋਣਗੀਆਂ।
ਪਠਾਨਕੋਟ , 4 ਅਪ੍ਰੈਲ : ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਪੂਰੇ ਦੇਸ਼ ਦੀ ਹਲਚਲ ‘ਤੇ ਫੁੱਲ ਸਟੋਪ ਲਗਾ ਦਿੱਤਾ ਹੈ । ਉੱਥੇ ਹੀ ਪਠਾਨਕੋਟ ਜ਼ਿਲ੍ਹੇ ਵਿੱਚ ਅੱਜ ਪਹਿਲਾ ਮਰੀਜ਼ ਸਾਹਮਣੇ ਆਇਆ ਹੈ । ਸੁਜਾਨਪੁਰ ਦੀ ਇਕ 75 ਸਾਲਾ ਔਰਤ ਵਿੱਚ ਕੋਰੋਨਾ ਦੇ ਲੱਛਣ ਵੇਖਣ ਨੂੰ ਮਿਲੇ , ਜਿਸਦਾ ਇਲਾਜ਼ ਅੰਮ੍ਰਿਤਸਰ ਵਿਖੇ ਚੱਲ ਰਿਹਾ ਹੈ। ਪੁਲਿਸ ਨੇ ਪਰਿਵਾਰ ਅਤੇ ਸੰਪਰਕ ਵਿੱਚ ਆਉਣ ਵਾਲੇ 12 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਤਾਂ ਜੋ ਇਹ ਵਾਇਰਸ ਹੋਰ ਅੱਗੇ ਨਾ ਫੈਲ ਸੱਕੇ । ਫਿਲਹਾਲ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਹੇ ਹਨ ਅਤੇ ਕਿਹਾ ਗਿਆ ਹੈ ਕਿ ਪਹਿਲਾ ਅੰਮ੍ਰਿਤਸਰ ਤੋਂ ਇਸ ਦੀ ਪੁਸ਼ਟੀ ਕਰੋ ਕਿ ਇਹ ਔਰਤ ਸਕਾਰਾਤਮਕ ਹੈ ਜਾਂ ਨਹੀਂ ।
ਚੰਡੀਗੜ੍ਹ , 4 ਅਪ੍ਰੈਲ : ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਕੋਵਿਡ 19 ਵਿਰੁੱਧ ਲੜਾਈ ਦੀ ਪਹਿਲੀ ਲਾਈਨ ਵਿੱਚ ਪੁਲਿਸ ਕਰਮਚਾਰੀਆਂ ਅਤੇ ਸੈਨੀਟੇਸ਼ਨ ਕਰਮਚਾਰੀਆਂ ਲਈ 50 ਲੱਖ...
ਚੰਡੀਗੜ , 3 ਅਪ੍ਰੈਲ , ( ਬਲਜੀਤ ਮਰਵਾਹਾ ) : ਪੰਜਾਬ ਦੇ 1650 ਤੋਂ ਵੱਧ ਅਣ-ਏਡਿਡ ਕਾਲਜਾਂ ਦੀ ਨੁਮਾਇੰਦਗੀ ਕਰਦੀ ਜੁਆਇੰਟ ਐਕਸ਼ਨ ਕਮੇਟੀ ਦੇ ਡਾਇਰੈਕਟਰਾਂ ਦੀ ਇੱਕ ਹੰਗਾਮੀ ਮੀਟਿੰਗ ਵੀਡਿਓ ਕਾਨਫਰਸਿੰਗ ਰਾਹੀਂ ਹੋਈ।...