ਪੰਜਾਬ ਵਿੱਚ ਲਗਾਤਾਰ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਹੁਣ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਵੀ ਇਸ ਦਾ ਕਹਿਰ ਜਾਰੀ ਹੈ। ਜਿਸ ਕਾਰਨ ਲੋਕਾਂ ਵਿੱਚ...
ਲੁਧਿਆਣਾ, 17 ਅਪ੍ਰੈਲ : ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨੇ ਸਿਰਫ ਭਾਰਤ ਨੂੰ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਆਪਣਾ ਪ੍ਰਕੋਪ ਦਿਖਾਇਆ ਹੈ। ਜਿਸਦੇ ਚਲਦਿਆਂ ਲੁਧਿਆਣਾ ਦੇ DMC ਦੇ ਵਿੱਚ ਕੋਰੋਨਾ ਪੌਜ਼ਿਟਿਵ ਪਾਏ ਗਏ ਕਾਨੂੰਗੋ ਗੁਰਮੇਲ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਵਿਆਕਤੀ ਦੀ ਉਮਰ 58 ਸਾਲਾਂ ਸੀ। ਇੱਥੇ ਦਸਣਯੋਗ ਗੱਲ ਇਹ ਹੈ ਕਿ ਲੁਧਿਆਣਾ ਵਿੱਚ ਇਹ ਤੀਸਰੀ ਮੌਤ ਹੈ।
ਗੁਰਦਾਸਪੁਰ, 17 ਅਪ੍ਰੈਲ : ਕੋਰੋਨਾ ਵਾਇਰਸ ਦੇ ਖ਼ੌਫ ਦੇ ਚੱਲਦੇ ਪਿੰਡਾਂ ‘ਚ ਵੀ ਨਾਕੇ ਲਾ ਕੇ ਆਉਣ ਜਾਣ ਵਾਲੇ ਵਿਅਕਤੀਆਂ ਨੂੰ ਰੋਕਿਆ ਜਾ ਰਿਹਾ ਹੈ। ਇਹਨਾਂ ਨਾਕਿਆਂ ‘ਤੇ ਕੋਰੋਨਾ ਵਾਇਰਸਦੀ ਆਮਦ ਤਾਂ ਦੂਰ ਹੈ। ਪਰ ਲੋਕਾਂ ‘ਚ ਲੜਾਈਆਂ ਝਗੜਿਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਗੁਰਦਾਸਪੁਰ ਦੇ ਪਿੰਡ ਦਾਤਰਪੁਰ ਤੋਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਨਾਕੇ ਤੇ ਮਾਮੂਲੀ ਤਕਰਾਰ ਕਿਸੇ ਦੀ ਜਾਨ ਦੀ ਲੈ ਗਈ। ਦਾਤਰਪੁਰ ਦਾ 18 ਸਾਲਾ ਨੌਜ਼ਵਾਨ ਆਪਣੇ ਕੰਮ ਲਈ ਘਰੋਂ ਬਾਹਰ ਜਾ ਰਿਹਾ ਸੀਅਤੇ ਨਾਕੇ ਤੇ ਉਸ ਨੂੰ ਜਾਣ ਤੋਂ ਰੋਕਿਆ ਗਿਆ ਅਤੇ ਬਹਿਸ ਹੋਈ। ਜਿਸਤੋਂ ਬਾਅਦ ਲੜਕੇ ਨੇ ਘਰ ਆ ਕੇ ਫਾਹਾ ਲਾ ਖੁਦਕੁਸ਼ੀ ਕਰ ਲਈ। ਮ੍ਰਿਤਕ ਲੜਕੇ ਦੇਪਰਿਵਾਰਿਕ ਮੈਂਬਰਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਲੜਕੇ ਨੂੰ ਨਾਕੇ ‘ਤੇ ਜਲੀਲ ਕੀਤਾ ਗਿਆ। ਇਹ ਰੰਜਿਸ਼ ਦਾ ਮਾਮਲਾ ਵੀ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੀ ਇਤਲਾਹ ਪੁਲਿਸ ਨੂੰ ਕੀਤੀ ਗਈ। ਪੁਲਿਸ ਨੇ ਮ੍ਰਿਤਕ ਦੇਹ ਪੋਸਟ ਮਾਰਟਮ ਲਈ ਭੇਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫਿਰੋਜ਼ਪੁਰ, 17 ਅਪ੍ਰੈਲ : ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਫਿਰੋਜ਼ਪੁਰ ਵਿੱਚ ਸਾਹਮਣੇ ਆਇਆ ਹੈ। ਇੱਥੇ ਦਸਣਯੋਗ ਗੱਲ ਇਹ ਹੈ ਕਿ ਲੁਧਿਆਣਾ ਦੇ ACP ਨਾਲ ਜੋ ਗੰਨਮੈਨ ਹੁੰਦਾ ਸੀ, ਉਸਦੀ ਰਿਪੋਰਟ ਪੌਜ਼ਿਟਿਵ ਆਈ ਹੈ। ਇਹ ਗੰਨਮੈਨ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਵਾਦਾ ਭਾਈ ਦਾ ਵਸਨੀਕ ਹੈ। ਜਾਣਕਾਰੀ ਦੇ ਅਨੁਸਾਰ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜ਼ਿਲ੍ਹੇ ਵਿੱਚ ਪੌਜ਼ਿਟਿਵ ਕੇਸ ਆਉਣ ਤੋਂ ਬਾਅਦ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਘਰੋਂ ਬਾਹਰ ਨਾ ਨਿਕਲਣ ਅਤੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਣ।
ਜਲੰਧਰ, 17 ਅਪ੍ਰੈਲ : ਕੋਰੋਨਾ ਦੀ ਮਹਾਂਮਾਰੀ ਨੇ ਪੂਰੇ ਦੇਸ਼ ਨੂੰ ਆਪਣੇ ਚਪੇਟ ਵਿੱਚ ਲੈ ਲਿਆ ਹੈ। ਜਿਸਦੇ ਚਲਦਿਆਂ ਜਲੰਧਰ ਜ਼ਿਲ੍ਹੇ ਵਿੱਚ 4 ਹੋਰ ਨਵੇਂ ਕੇਸ ਕੋਰੋਨਾ ਪੌਜ਼ਿਟਿਵ ਆਏ ਹਨ। ਦਸ ਦਈਏ ਕਿ ਜਲੰਧਰ ਵਿੱਚ ਹੁਣ ਤੱਕ ਦੀ ਗਿਣਤੀ 35 ਹੋ ਗਈ ਹੈ।
ਆਸਟ੍ਰੇਲੀਆ, 17 ਅਪ੍ਰੈਲ : ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨੇ ਸਿਰਫ ਭਾਰਤ ਨੂੰ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਆਪਣਾ ਪ੍ਰਕੋਪ ਦਿਖਾਇਆ ਹੈ ਜਿਸਦੇ ਚਲਦਿਆਂ ਸਾਰੇ ਵਪਾਰਠੱਪ ਹੋ ਗਏ ਹਨ, ਜਿਸ ਨੂੰ ਲੈ ਕੇ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਰਣਨੀਤੀ ਬਣਾਈ ਗਈ ਹੈ। ਆਸਟ੍ਰੇਲੀਆ ਦੇ ਪੀਐਮ ਸਕਾਟ ਮੌਰੀਸਨ ਨੇ ਇਸ ਦੋਰਾਨ ਦੱਸਿਆਕਿ ਸਾਡੀ $130 ਬਿਲੀਅਨ ਦੀ ਯੋਜਨਾ ਇਸ #coronavirus ਸੰਕਟ ਦੌਰਾਨ ਲੱਖਾਂ ਆਸਟਰੇਲੀਅਨ ਲੋਕਾਂ ਨੂੰ ਕਾਰੋਬਾਰਾਂ ਵਿੱਚ ਰੱਖਣ ਬਾਰੇ ਹੈ। ਉਨ੍ਹਾਂ ਨੇ ਕਿਹਾਕਿ ਹੁਣ 8,38,000 ਤੋਂ ਵਧੇਰੇ ਆਸਟਰੇਲੀਆਈ ਕਾਰੋਬਾਰਾਂ ਨੇ ਹਰੇਕ ਕਰਮਚਾਰੀ ਵਾਸਤੇ $1500 ਪ੍ਰਤੀ ਪੰਦਰਵਾੜਾ ਸਾਡੀ ਜੌਬਕੀਪਰ ਤਨਖਾਹ ਸਬਸਿਡੀ ਵਿੱਚਆਪਣੀ ਦਿਲਚਸਪੀ ਦਰਜ ਕੀਤੀ ਹੈ। ਇਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਕੰਮ ਮਿਲੇਗਾ।
ਕੈਨੇਡਾ, 17 ਅਪ੍ਰੈਲ : ਕੋਰੋਨਾ ਦੇ ਪ੍ਰਕੋਪ ਨੇ ਸਾਰੇ ਕਾਰੋਬਾਰ ਠੱਪ ਕਰ ਦਿੱਤੇ ਹਨ ਪਰ ਕਿਹਾ ਜਾਂਦਾ ਹੈ ਕਿ ਛੋਟੇ ਕਾਰੋਬਾਰ ਸਾਡੀ ਆਰਥਿਕਤਾ ਦੀ ਰੀੜ ਦੀ...
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਉਦਯੋਗਿਕ, ਵਪਾਰਿਕ, ਦੁਕਾਨ ਅਤੇ ਕਮਰਸ਼ੀਅਲ ਅਦਾਰਿਆਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ...
ਲੁਧਿਆਣਾ, 16 ਅਪ੍ਰੈਲ : ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ।ਜਿਸ ਕਾਰਨ ਪੂਰੇ ਦੇਸ਼ ਭਰ ‘ਚ ਲੌਕਡਾਊਨ ਲਗਾ ਦਿੱਤਾ ਗਿਆ ਹੈ। ਜਿਸਦੇ ਚਲਦਿਆਂ ਲੁਧਿਆਣਾ ਜ਼ਿਲ੍ਹੇ ਦੇ ACP ਅਨਿਲ ਕੋਹਲੀ ਦੀ ਘਰ ਵਾਲੀ ਕਾਜਲ ਕੋਹਲੀ ਸਮੇਤ SHO ਅਤੇ ਕਾਂਸਟੇਬਲ ਕੋਰੋਨਾ ਪੌਜ਼ਿਟਿਵ ਸਾਹਮਣੇ ਆਏ ਹਨ। ਦਸ ਦਈਏ ਕਿ ਇਸਤੋਂ ਇਲਾਵਾ 58 ਸਾਲਾਂ ਦਾ ਇਕ ਵਿਆਕਤੀ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਜੋ ਕਿ ਇਸ ਵਕ਼ਤ ਲੁਧਿਆਣਾ ਦੇ dayanand ਹਸਪਤਾਲ ਵਿੱਚ ਦਾਖ਼ਿਲ ਹੈ ਅਤੇ ਦੱਸਿਆ ਜਾ ਰਿਹਾ ਕਿ ਇਸ ਵਿਆਕਤੀ ਦੀ ਕੋਈ ਵੀ ਟ੍ਰੇਵਲ ਹਿਸਟਰੀ ਨਹੀਂ ਸੀ। ਇਸ ਜਾਣਕਾਰੀ ਨੂੰ ਮੁੱਖਮੰਤਰੀ ਦੇ ਕਰੀਬੀ KBC ਸਿੱਧੂ ਨੇ ਸੋਸ਼ਲ ਮੀਡਿਆ ਤੇ ਟਵੀਟ ਕਰਕੇ ਦਿੱਤੀ
ਜਦੋਂ ਤੋਂ ਕੋਰੋਨਾ ਦਾ ਕਹਿਰ ਸ਼ੁਰੂ ਹੋਇਆ ਹੈ ਵੱਖ ਵੱਖ ਦੇਸ਼ਾਂ ਵਿੱਚ ਮਾਹਿਰਾਂ ਵੱਲੋਂ ਇਸ ਦੀ ਦਵਾਈ ਲਈ ਲਗਾਤਾਰ ਖੋਜ ਕੀਤੀ ਜਾ ਰਹੀ ਹੈ। ਅਨੁਮਾਨ ਲਗਾਇਆ...