ਤਰਨਤਾਰਨ, 16 ਅਪ੍ਰੈਲ : ਇਸ ਵੇਲੇ ਜਿਥੇ ਪੂਰੇ ਵਿਸ਼ਵ ‘ਚ ਕੋਰੋਨਾ ਦਾ ਕਹਿਰ ਸਿਖਰਾਂ ‘ਤੇ ਹੈ। ਉਥੇ ਹੀ ਬੇਈਮਾਨ ਲੋਕ ਵੀ ਪੂਰੀ ਤਰ੍ਹਾਂ ਸਰਗਰਮ ਹਨ।ਠੱਗੀਆਂ ਦਾ...
ਚੰਡੀਗੜ੍ਹ, 16 ਅਪ੍ਰੈਲ: ਪੰਜਾਬ ਸਰਕਾਰ ਵਲੋਂ ਤਾਲਾਬੰਦੀ ਦੌਰਾਨ ਮੈਡੀਕਲ ਅਤੇ ਪਰੇਸ਼ਾਨੀ ਨਾਲ ਜੁੜੇ ਹੋਰ ਮੁੱਦਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਵਾਸਤੇਨਾਗਰਿਕਾਂ ਲਈ ਇੱਕ ਵਿਸ਼ੇਸ਼ ਹੈਲਪਲਾਈਨ ਨੰਬਰ 18001804104 ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਲੋਕ ਟੈਲੀ-ਕਾਨਫਰੰਸ `ਤੇ ਸੀਨੀਅਰ ਡਾਕਟਰਾਂ ਦੇਨੈਟਵਰਕ ਨਾਲ ਜੁੜ ਕੇ ਕੋਵਿਡ -19 ਅਤੇ ਇਸ ਨਾਲ ਸਬੰਧਤ ਹੋਰ ਪਰੇਸ਼ਾਨੀਆਂ ਲਈ ਮੈਡੀਕਲ ਸਲਾਹ ਲੈ ਸਕਦੇ ਹਨ। ਅੱਜ ਸਵੇਰੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਦੀ ਕੋਵਿਡ ਕੰਟਰੋਲ ਰੂਮ ਟੀਮ ਦੇ ਮੈਂਬਰ ਰਵੀ ਭਗਤ ਨੇ ਕਿਹਾ ਕਿ ਤਾਲਾਬੰਦੀ ਦੇ ਮੱਦੇਨਜ਼ਰ ਚਿੰਤਾ ਨਾਲ ਜੁੜੇਮੁੱਦਿਆਂ ਸਬੰਧੀ ਸਲਾਹ ਲਈ ਮਾਹਰ ਡਾਕਟਰਾਂ ਦੇ ਇਕ ਪੈਨਲ ਨੂੰ ਇਸ ਪਲੇਟਫਾਰਮ, ਇਸਦੇ ਪ੍ਰੋਟੋਕੋਲ ਅਤੇ ਕਾਰਜਸ਼ੀਲਤਾਵਾਂ ਸਬੰਧੀ ਪੂਰੀ ਤਰ੍ਹਾਂ ਸਿਖਲਾਈਦਿੱਤੀ ਗਈ ਹੈ। ਹੈਲਪਲਾਈਨ ਦੀ ਮਹੱਤਤਾ `ਤੇ ਜ਼ੋਰ ਦਿੰਦਿਆਂ ਸ੍ਰੀ ਭਗਤ ਨੇ ਕਿਹਾ ਕਿ ਐਮਰਜੈਂਸੀ ਡਾਕਟਰੀ ਸਹਾਇਤਾ ਸਬੰਧੀ ਮਾਮਲਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰਤਰਜੀਹ ਦੇਣ ਲਈ ਇਕ ਇੰਟੈਲੀਜੈਂਟ ਕੋਰੋਨਾਵਾਇਰਸ ਟ੍ਰਾਈਜਿੰਗ ਸਿਸਟਮ ਵਿਕਸਤ ਕੀਤਾ ਗਿਆ ਹੈ। ਇਹ ਪ੍ਰਣਾਲੀ ਆਈਸੋਲੇਸ਼ਨ, ਘਰੇਲੂ ਕੁਆਰੰਟੀਨ ਅਤੇਉਹ ਲੋਕ ਜਿਨ੍ਹਾਂ ਨੂੰ ਡਾਕਟਰੀ ਦੇਖਭਾਲ ਦੀ ਲੋੜ ਹੈ, ਲਈ ਮਾਮਲਿਆਂ ਦੀ ਪਛਾਣ ਕਰਨ ਵਿਚ ਸਹਾਇਤਾ ਕਰੇਗੀ। ਉਨ੍ਹਾਂ ਕਿਹਾ ਕਿ ਅੱਗੇ ਦੀ ਜਾਂਚ ਅਤੇ ਕਾਰਵਾਈਲਈ ਕੇਸ ਸਰਕਾਰ ਨੂੰ ਸੂਚਿਤ ਕੀਤੇ ਜਾਣਗੇ। ਪ੍ਰਸ਼ਾਸਨਿਕ ਸੁਧਾਰ ਅਤੇ ਸ਼ਿਕਾਇਤ ਨਿਵਾਰਨ ਵਿਭਾਗ ਵਲੋਂ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ ਜੋ ਕਿ ਪੰਜਾਬ ਸਰਕਾਰ ਦੇ ਰਾਜ ਕੌਵਿਡ 19 ਕੰਟਰੋਲ ਰੂਮ(ਐਸ.ਸੀ.ਸੀ.ਆਰ.) ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਦੀ ਪੰਜਾਬ ਰਾਜ ਸ਼ਾਖਾ ਨਾਲ ਰਲ਼ਕੇ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਸਵਿਸ਼ੇਸ਼ਤਾ ਨੂੰ ਐਂਡਰਾਇਡ ਪਲੇਅਸਟੋਰ ਅਤੇ ਆਈਓਐਸ ਐਪਸਟੋਰ `ਤੇ ਉਪਲਬਧ ਕੋਵਾ ਪੰਜਾਬ ਮੋਬਾਇਲ ਐਪਲੀਕੇਸ਼ਨ ਵਿਚ ਵੀ ਸ਼ਾਮਲ ਕੀਤਾ ਗਿਆ ਹੈ। ਸ੍ਰੀ ਭਗਤ ਨੇ ਅੱਗੇ ਕਿਹਾ ਕਿ ਤਾਲਾਬੰਦੀ ਦੌਰਾਨ ਗੈਰ-ਐਮਰਜੈਂਸੀ ਮਾਮਲਿਆਂ ਵਿੱਚ ਡਾਕਟਰਾਂ ਤੱਕ ਪਹੁੰਚ ਨਾ ਹੋਣ ਕਾਰਨ ਲੋਕਾਂ ਵਿੱਚ ਘਬਰਾਹਟ ਤੇ ਸਹਿਮ ਹੈ।ਉਨ੍ਹਾਂ ਅੱਗੇ ਕਿਹਾ ਕਿ ਡਾਕਟਰਾਂ ਤੋਂ ਪੇਸ਼ੇਵਰ ਡਾਕਟਰੀ ਸਲਾਹ ਲੈਣ ਨਾਲ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਲੱਛਣਾਂ ਨੂੰ ਸਮਝਣ ਵਿਚ ਮਦਦ ਮਿਲੇਗੀ ਅਤੇ ਉਹ ਲੋੜਅਨੁਸਾਰ ਆਪਣੇ ਅਤੇ ਆਪਣੇ ਪਰਿਵਾਰ ਦੇ ਭਲੇ ਲਈ ਕੰਮ ਸਕਣਗੇ।
ਐਸ ਏ ਐਸ ਨਗਰ, 16 ਅਪ੍ਰੈਲ, ਬਲਜੀਤ ਮਰਵਾਹਾ : ਕੋਰੋਨਾ ਕਰਕੇ ਲੱਗੇ ਕਰਫਿਊ ਦਾ ਕੁਝ ਲੋਕ ਨਾਜਾਇਜ਼ ਫਾਇਦਾ ਵੀ ਚੁੱਕ ਰਹੇ ਹਨ । ਅਜਿਹਾ ਹੀ ਇਕਮਾਮਲਾ ਇਸ ਜ਼ਿਲ੍ਹੇ ਦੇ ਇਲਾਕੇਨਯਾ ਗਾਓਂ ਵਿਚ ਸਾਹਮਣੇ ਆਇਆ। ਜਿੱਥੇ ਇੱਕ ਵਿਅਕਤੀ ਵਲੋਂ ਘਰ ਵਿਚ ਰਾਸ਼ਨ ਹੋਣ ਦੇ ਬਾਵਜੂਦ ਪ੍ਰਸ਼ਾਸ਼ਨਨੂੰ ਫੋਨ ਕਰਕੇਰਾਸ਼ਨ ਮੰਗਿਆ ਗਿਆ। ਮੌਕੇ ਤੇ ਆ ਕੇ ਜਦੋ ਉਸਦੇ ਘਰ ਦੀ ਤਲਾਸ਼ੀ ਲਈ ਗਈ ਤਾਰਾਸ਼ਨ ਮਿਲਿਆ । ਇਸ ਦੀ ਵੀਡੀਓਗ੍ਰਾਫੀ ਕਰਨ ਤੋਂ ਬਾਅਦਉਸ ਤੇ ਐੱਫਆਈ ਆਰ ਦਰਜ ਕਰ ਦਿੱਤੀ ਗਈ । ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਗਰੀਸ਼ ਦਿਆਲਨ ਨੇ ਜਾਣਕਾਰੀ ਦਿੱਤੀ ਕਿ ਰਾਸ਼ਨ ਦੀ ਸਪਲਾਈ ਨਾ ਕਰਨਸਬੰਧੀ ਬੁੱਧਵਾਰ ਨੂੰ ਨਯਾਗਾਓਂ ਦੇ ਵਸਨੀਕ ਨੇ ਕੰਟਰੋਲ ਰੂਮ ਫੋਨ ਕੀਤਾ। ਕੁਝ ਅਧਿਕਾਰੀਆਂ ਅਤੇ ਇੱਕ ਐਨਜੀਓ ਦੀ ਇੱਕ ਟੀਮ ਨੂੰ ਉਸ ਵਿਅਕਤੀ ਦੀ ਰਿਹਾਇਸ਼’ਤੇ ਨਯਾਗਾਓਂ ਭੇਜਿਆ ਗਿਆ ਸੀ। ਇਸ ਵਿਅਕਤੀ ਨੇ ਆਪਣੇ ਘਰ ਵਿੱਚ ਹੀ 30 ਕਿਲੋ ਕਣਕ ਦਾ ਆਟਾ ਅਤੇ ਹੋਰ ਸਮਾਨ ਇਕੱਠਾ ਕਰਕੇ ਛੁਪਾਇਆ ਹੋਇਆਸੀ। ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ, ਜਿਸ ਦੇ ਅਧਾਰ ’ਤੇ ਐਫਆਈਆਰ ਦਰਜ ਕੀਤੀ ਗਈ ਹੈ। ਰਾਸ਼ਨ/ਭੋਜਨ ਉਪਲਬਧ ਨਾ ਹੋਣ ਦੇ ਬਹੁਤ ਸਾਰੇ ਝੂਠੇ ਦਾਅਵਿਆਂ ਦੇ ਮੱਦੇਨਜ਼ਰ ਇਸ ਸਬੰਧੀ ਆਦੇਸ਼ ਦਿੱਤੇ ਗਏ ਹਨ ਕਿ ਜਿਹੜਾ ਵੀ ਵਿਅਕਤੀ ਗਲਤ ਦਾਅਵਾਕਰਦਾ ਹੈ, ਉਸ ’ਤੇ ਆਫਤਨ ਪ੍ਰਬੰਧਨ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ। ਹਾਲਾਂਕਿ, ਆਦੇਸ਼ਾਂ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ “ਸਹਾਇਤਾਲਈ ਹਰੇਕ ਕਾਲ ਦੀ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ ਅਤੇ ਜਿੱਥੇ ਕੋਈ ਰਾਸ਼ਨ ਉਪਲਬਧ ਨਹੀਂ ਹੈ ਜਾਂ ਰਾਸ਼ਨ ਖ਼ਤਮ ਹੋ ਗਿਆ ਹੈ, ਉੱਥੇ ਬਿਨਾਂ ਦੇਰੀ ਜਾਂ ਭੇਦਭਾਵਦੇ ਤੁਰੰਤ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ।” ਜ਼ਿਕਰਯੋਗ ਹੈ ਕਿ ਆਫ਼ਤਨ ਪ੍ਰਬੰਧਨ ਐਕਟ ਤਹਿਤ ਜੇ ਕੋਈ ਵਿਅਕਤੀ ਜਾਣ ਬੁੱਝ ਕੇ ਕੇਂਦਰ ਸਰਕਾਰ, ਰਾਜਸਰਕਾਰ, ਰਾਸ਼ਟਰੀ ਅਥਾਰਟੀ, ਰਾਜ ਅਥਾਰਟੀ ਜਾਂ ਜ਼ਿਲ੍ਹਾ ਅਥਾਰਟੀ ਦੇ ਕਿਸੇ ਅਧਿਕਾਰੀ ਰਾਹੀਂ ਤਬਾਹੀ ਸਦਕਾ ਕੋਈ ਰਾਹਤ, ਸਹਾਇਤਾ, ਮੁਰੰਮਤ, ਪੁਨਰਨਿਰਮਾਣ ਜਾਂ ਹੋਰ ਲਾਭ ਲੈਣ ਦਾ ਝੂਠਾ ਦਾਅਵਾ ਕਰਦਾ ਹੈ, ਤਾਂ ਉਸ ਦੇ ਦੋਸ਼ੀ ਹੋਣ ‘ਤੇ ਦੋ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਅਤੇ ਜੁਰਮਾਨਾ ਵੀ ਹੋ ਸਕਦਾ ਹੈ।
ਚੰਡੀਗੜ, 16 ਅਪਰੈਲ: ਕੋਵਿਡ-19 ਸੰਕਟ ਦੇ ਮੱਦੇਨਜ਼ਰ ਸੂਬੇ ਦੀਆਂ ਜੇਲ੍ਹਾਂ ਵਿੱਚ ਇਹਤਿਆਤ ਵਰਤਣ ਲਈ ਪੰਜਾਬ ਸਰਕਾਰ ਨੇ ਅਹਿਮ ਕਦਮ ਚੁੱਕਦਿਆਂ ਬਰਨਾਲਾ ਤੇ ਪੱਟੀ ਜੇਲ ਨੂੰ ਏਕਾਂਤਵਾਸ ਵਜੋਂ ਐਲਾਨ ਦਿੱਤਾ ਹੈ। ਇਹ ਖੁਲਾਸਾ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਰੰਧਾਵਾ ਨੇ ਦੱਸਿਆ ਕਿ ਬਰਨਾਲਾ ਤੇ ਪੱਟੀ ਜੇਲ ਵਿੱਚ ਬੰਦ 412 ਕੈਦੀਆਂ ਨੂੰ ਸੂਬੇ ਦੀਆਂ ਹੋਰਨਾਂ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਹੈ। ਕੋਈ ਵੀਨਵਾਂ ਕੈਦੀ ਏਕਾਂਤਵਾਸ ਐਲਾਨੀਆਂ। ਇਹਨਾਂ ਦੋਵਾਂ ਜੇਲ੍ਹਾਂ ਵਿੱਚ ਹੀ ਪੂਰੀ ਮੈਡੀਕਲ ਜਾਂਚ ਤੋਂ ਬਾਅਦ ਭੇਜਿਆ ਜਾਵੇਗਾ। ਉਹਨਾਂ ਕਿਹਾ ਕਿ ਇਹ ਕਦਮਸੂਬੇ ਦੀਆਂ ਜੇਲ੍ਹਾਂ ਨੂੰ ਕੋਰੋਨਾਵਾਇਰਸ ਦੇ ਕਿਸੇ ਵੀ ਸੰਭਾਵੀ ਖਤਰੇ ਤੋਂ ਬਚਣ ਲਈ ਇਹਤਿਆਤ ਵਜੋਂ ਚੁੱਕਿਆ ਗਿਆ ਹੈ। ਜੇਲ ਮੰਤਰੀ ਰੰਧਾਵਾ ਨੇ ਹੋਰ ਖੁਲਾਸਾ ਕਰਦਿਆਂ ਦੱਸਿਆ ਕਿ ਬਰਨਾਲਾ ਜੇਲ ਦੇ 100 ਕੈਦੀ ਨਵੀਂ ਜੇਲ ਨਾਭਾ ਤੇ 202 ਕੈਦੀ ਜ਼ਿਲਾ ਜੇਲ ਬਠਿੰਡਾ ਅਤੇਪੱਟੀ ਸਬ ਜੇਲ ਦੇ 110 ਕੈਦੀ ਜ਼ਿਲਾ ਜੇਲ ਸ੍ਰੀ ਮੁਕਤਸਰ ਸਾਹਿਬ ਤਬਦੀਲ ਕਰ ਦਿੱਤੇ ਗਏ ਹਨ।ਉਹਨਾਂ ਕਿਹਾ ਕਿ ਇਹਨਾਂ 412 ਕੈਦੀਆਂ ਨੂੰ ਚੈਕਅੱਪਕਰ ਕੇ ਤਬਦੀਲ ਕੀਤਾ ਗਿਆ। ਹੁਣ ਕੋਈ ਵੀ ਨਵਾਂ ਕੈਦੀ ਦੋਵੇਂ ਜੇਲ੍ਹਾਂ ਨੂੰ ਛੱਡ ਕੇ ਕਿਸੇ ਹੋਰ ਜੇਲ ਵਿੱਚ ਨਹੀਂ ਭੇਜਿਆ ਜਾਵੇਗਾ। ਏਕਾਂਤਵਾਸ ਐਲਾਨੀਆਂਬਰਨਾਲਾ ਤੇ ਪੱਟੀ ਜੇਲ ਵਿੱਚ ਆਉਣ ਵਾਲੇ ਨਵੇਂ ਕੈਦੀ ਨੂੰ ਕੋਵਿਡ-19 ਪ੍ਰੋਟੋਕਾਲ ਤੇ ਸਿਹਤ ਸਲਾਹਕਾਰੀਆਂ ਅਨੁਸਾਰ ਪੂਰੀ ਤਰ੍ਹਾਂ ਜਾਂਚ ਕਰ ਕੇ ਭੇਜਿਆਜਾਵੇਗਾ।
ਫਿਰੋਜ਼ਪੁਰ, 16 ਅਪ੍ਰੈਲ : ਸਿਵਲ ਸਰਜਨ ਫਿਰੋਜ਼ਪੁਰ ਡਾ. ਨਵਦੀਪ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਵੀਰ ਕੁਮਾਰ ਸੀ.ਐੱਚ. ਸੀ. (ਕਮਿਊਨਿਟੀਹੈਲਥ ਸੈਂਟਰ) ਗੁਰੂਹਰਸਹਾਏ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੈਡੀਕਲ ਸਪੈਸ਼ਲਿਸਟ ਡਾ. ਹੁਸਨ ਪਾਲ ਦੀ ਰਹਿਨੁਮਾਈ ਹੇਠ ਸਰਵੇਲੈਂਸ ਆਪ੍ਰੇਸ਼ਨਲ ਪ੍ਰੋਸੀਜ਼ਰ ਤਹਿਤਇੱਕ ਟੀਮ ਬਣਾਈ ਗਈ ਹੈ, ਜਿਸ ਵਿੱਚ ਮੈਡੀਕਲ ਅਫਸਰ ਡਾ. ਰਮਨਦੀਪ ਕੌਰ, ਅਜੇ ਕੁਮਾਰ ਐਮ ਐਲ ਟੀ ਗਰੇਡ -1, ਹਨੂੰ ਕੁਮਾਰ ਰੂਰਲ ਫਾਰਮੇਸੀਅਫਸਰ, ਬੰਤਾ ਸਿੰਘ ਵਾਰਡ ਅਟੈਂਡੈਂਟ ਸ਼ਾਮਿਲ ਹਨ। ਇਹ ਜਾਣਕਾਰੀ ਦਿੰਦਿਆਂ ਮੈਡੀਕਲ ਸਪੈਸ਼ਲਿਸਟ ਡਾ. ਹੁਸਨ ਪਾਲ ਨੇ ਦੱਸਿਆ ਕਿ ਕੋਵਿਡ-19 (ਕੋਰੋਨਾ) ਵਾਇਰਸ ਨੂੰ ਦੇਖਦਿਆਂ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂਨਿਗਰਾਨੀ ਦਾ ਦਾਇਰਾ ਵਧਾਉਂਦੇ ਹੋਏ ਰੈਂਡਮ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸੀ.ਐੱਚ. ਸੀ ਗੁਰੂਹਰਸਹਾਏ ਵਿੱਚ ਦਵਾਈ ਲੈਣ ਆਏ 11 ਮਰੀਜ਼ਾਂ ਦੇ ਬੁਖ਼ਾਰ, ਨਜ਼ਲਾ, ਜ਼ੁਕਾਮ, ਖਾਂਸੀ ਆਦਿ ਮਰੀਜ਼ਾਂ ਦੇ ਫਲੂ ਕਾਰਨਰ ਵਿੱਚ ਨੇਜ਼ੋਫਰੈਂਜੀਅਲ ਸੈਂਪਲ ਲਏ ਗਏ ਅਤੇ ਐੱਮ.ਐੱਲ.ਟੀ ਅਜੇ ਕੁਮਾਰ ਵੱਲੋਂ ਪੈਕਿੰਗਕਰਕੇ ਸੈਂਪਲਾਂ ਵਿਚਲੇ ਤਾਪਮਾਨ ਨੂੰ ਮੇਨਟੇਨ ਕਰਦੇ ਹੋਏ ਸਿਵਲ ਸਰਜਨ ਦਫ਼ਤਰ ਫਿਰੋਜ਼ਪੁਰ ਵਿਖੇ ਪਹੁੰਚਾਇਆ ਗਿਆ, ਜਿੱਥੋਂ ਇਹ ਸੈਂਪਲ ਆਰ ਟੀ ਪੀ ਸੀ ਆਰਟੈਸਟ ਹੋਣ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਭੇਜੇ ਜਾਣੇ ਹਨ। ਇਸ ਉਪਰੰਤ ਟੀਮ ਵੱਲੋਂ ਮੈਡੀਕਲ ਅਫ਼ਸਰਾਂ ਨੂੰ ਸੈਂਪਲਿੰਗ ਦੀ ਟ੍ਰੇਨਿੰਗ ਵੀਦਿੱਤੀ ਗਈ। ਉਨ੍ਹਾਂ ਦੱਸਿਆ ਕਿ ਰੈਂਡਮ ਸੈਂਪਲਿੰਗ ਕਰਨ ਦਾ ਮਕਸਦ ਇਹ ਹੈ ਕਿ ਜੇਕਰ ਕਿਸੇ ਵੀ ਇਲਾਕੇ ਦਾ ਕੋਈ ਪੋਜ਼ੇਟਿਵ ਕੇਸ ਨਿਕਲਦਾ ਹੈ ਤਾਂ ਰੈਪਿਡ ਰਿਸਪਾਂਸ ਟੀਮਆਪਣੇ ਪ੍ਰੋਟੋਕੋਲ ਦੇ ਹਿਸਾਬ ਨਾਲ ਉਸ ਇਲਾਕੇ ਵਿੱਚ ਤੁਰੰਤ ਆਪਣੀਆਂ ਗਤੀਵਿਧੀਆਂ ਕਰੇਗੀ ਤਾਂ ਜੋ ਇਹ ਇਨਫੈਕਸ਼ਨ ਨੂੰ ਉੱਥੇ ਹੀ ਰੋਕ ਕੇ ਅਗਾਂਹ ਫੈਲਣ ਤੋਂਰੋਕਿਆ ਜਾ ਸਕੇ। ਉਨ੍ਹਾਂ ਦੱਸਿਆ 1 ਹਜ਼ਾਰ ਦੀ ਆਬਾਦੀ ਦੇ ਅੰਦਰ ਜੇਕਰ 2 ਕੇਸ ਪੋਜ਼ੇਟਿਵ ਪਾਏ ਗਏ ਤਾਂ ਉਸ ਇਲਾਕੇ ਨੂੰ ਸੀਲ ਕਰਕੇ ਸਾਰੇ ਲੋਕਾਂ ਦੇ ਸੈਂਪਲ ਲਏਜਾਣਗੇ ਅਤੇ ਪ੍ਰੋਟੋਕੋਲ ਅਨੁਸਾਰ ਬਣਦੀ ਗਤੀਵਿਧੀ ਕੀਤੀ ਜਾਵੇਗੀ। ਇਸ ਮੌਕੇ ਡਾ.ਕਰਨਵੀਰ ਕੌਰ, ਡਾ. ਰਿੰਪਲ ਆਨੰਦ, ਬਿੱਕੀ ਕੌਰ ਬਲਾਕ ਐਕਸਟੈਂਸਨਐਜੂਕੇਟਰ, ਰਾਜ ਕੁਮਾਰ ਐਮ.ਐਲ.ਟੀ., ਇਕਬਾਲ ਚੰਦ ਅਤੇ ਜੀਤ ਲਾਲ ਆਦਿ ਹਾਜ਼ਰ ਸਨ।
ਚੰਡੀਗੜ੍ਹ, 16 ਅਪ੍ਰੈਲ : ਪਟਿਆਲਾ ਸਬਜ਼ੀ ਮੰਡੀ ਵਿਖੇ ਨਿਹੰਗ ਸਿੰਘਾਂ ਵੱਲੋ ਕਰਫ਼ਿਊ ਦੌਰਾਨ ਹੋਏ ਹਮਲੇ ਦਾ ਮੁਕਾਬਲਾ ਕਰਦੇ ਹੋਏ ਆਪਣਾ ਹੱਥ ਗਵਾਉਣ ਵਾਲੇ ਏਐਸਆਈ ਹਰਜੀਤ ਸਿੰਘ ਨੂੰ ਉਸ ਦੀ ਮਿਸਾਲੀ ਹਿੰਮਤ ਦੀ ਪਛਾਣ ਵਜੋਂ ਪੰਜਾਬ ਦੇ ਮੁੱਖਮੰਤਰੀ ਦੇ ਆਦੇਸ਼ ‘ਤੇ dgp ਦਿਨਕਰ ਗੁਪਤਾ ਵੱਲੋ ਸਬ ਇੰਸਪੈਕਟਰ ਦੇ ਅਹੁਦੇ ਤੋਂ ਤਰੱਕੀ ਦਿੱਤੀ ਗਈ ਹੈ, ਜਦੋਂ ਕਿ ਤਿੰਨ ਹੋਰ ਪੁਲਿਸ ਮੁਲਾਜ਼ਮ ਇਸ ਘਟਨਾ ਵਿੱਚ ਸ਼ਾਮਿਲ ਹੋਏ ਸਨ । dgp ਨੇ ਮੰਡੀ ਬੋਰਡ ਦੇ ਅਧਿਕਾਰੀ ਸ਼੍ਰੀ ਯਜਵਿੰਦਰ ਸਿੰਘ ਏ.ਆਰ. ਨੂੰ, ਜੋ ਕਿ ਮਾਰਕੀਟ ਕਮੇਟੀ, ਪਟਿਆਲਾ ਵਿੱਚ ਏ.ਆਰ. ਵਜੋਂ ਤਾਇਨਾਤ ਹੈ, ਉਹਨਾਂ ਨੂੰ ਮਾਨਤਾਦਿੰਦਿਆਂ ਡੀਜੀਪੀ ਦੀ ਤਾਰੀਫ਼ ਡਿਸਕ ਵੀ ਦਿੱਤੀ ਗਈ ਹੈ। ਡੀਜੀਪੀ ਨੇ ਕਿਹਾ ਕਿ ਤਰੱਕੀ / ਅਵਾਰਡ ਇਨ੍ਹਾਂ ਸਾਰੇ ਬੰਦਿਆਂ ਦੀ ਹਿੰਮਤ ਅਤੇ ਡਿਊਟੀ ਪ੍ਰਤੀ ਸ਼ਾਨਦਾਰ ਲਗਨ, ਸਬਰ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਬਿਨਾਂ ਕਿਸੇ ਡਰ ਦੇ ਆਪਣੇ ਫਰਜ਼ ਨਿਭਾਉਣ ਲਈ ਪ੍ਰੇਰਿਤ ਕਰਨ ਲਈ ਮਾਨਤਾ ਪ੍ਰਧਾਨ ਕੀਤੀ ਹੈ।
ਨਾਭਾ, 16 ਅਪ੍ਰੈਲ (ਭੁਪਿੰਦਰ ਸਿੰਘ): ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਮੰਡੀ ਵਿੱਚ ਕੀਤੇ ਕਣਕ ਦੇ...
ਪਟਿਆਲਾ- ਇੰਦਰ ਸੱਭਰਵਾਲ , ਸੂਬੇ ‘ਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ਵਿੱਚ ਤਾਜ਼ਾ...
ਗੁਰਦਾਸਪੁਰ- ਕੋਰੋਨਾ ਨਾਲ ਚੱਲ ਰਹੀ ਲੜਾਈ ਵਿੱਚ ਜ਼ੀਰੋ ਲਾਈਨ ‘ਤੇ ਜਨਤਾ ਦੀ ਖਾਤਰ ਲੜਾਈ ਲੜ ਰਹੇ ਡਾਕਟਰ ਨਰਸ ਅਤੇ ਪੁਲਿਸ ਕਰਮਚਾਰੀ ਕੋਰੋਨਾ ਤੋਂ ਲੋਕਾ ਨੂੰ ਬਚਾਉਣ...
ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦੇਸ਼ ਨੂੰ ਸੰਬੋਧਨ ਕਰਦਿਆਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲੌਕਡਾਊਨ 3 ਮਈ ਤੱਕ...