ਚੰਡੀਗੜ੍ਹ, 14 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ ਉਦਯੋਗ ਅਤੇ ਦੁਕਾਨਾਂ/ਵਪਾਰਕ ਅਦਾਰਿਆਂ ਨੂੰ ਕੋਵਿਡ-19 ਕਾਰਨ...
ਜਲੰਧਰ, 14 ਅਪ੍ਰੈਲ : ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਸਬਜ਼ੀ ਮੰਡੀ ਵਿੱਚ ਵੱਧ ਰਹੀ ਭੀੜ ਦੇ ਮੱਦੇਨਜ਼ਰ ਜਲੰਧਰ ਪ੍ਰਸ਼ਾਸਨ ਨੇ ਸਬਜ਼ੀ ਵਿਕਰੇਤਾਵਾਂ ਦੇ ਸਹਿਯੋਗ ਨਾਲ ਮਿਲ...
ਚੰਡੀਗੜ੍ਹ, 14 ਅਪ੍ਰੈਲ : ਕੋਵੀਡ -19 ਵਿਰੁੱਧ ਆਪਣੀ ਲੜਾਈ ਅਗਲੇ ਪੜਾਅ ‘ਤੇ ਲਿਜਾਂਦਿਆਂ, ਪੰਜਾਬ ਸਰਕਾਰ ਨੇ ਮੰਗਲਵਾਰ ਸੂਬੇ ਦੇ ਦੋ ਜ਼ਿਲ੍ਹਿਆਂ ਤੋਂ ਰੈਪਿਡ ਟੈਸਟਿੰਗ ਦੀ ਸ਼ੁਰੂਆਤ...
ਜਲੰਧਰ, ਪਰਮਜੀਤ, 14 ਅਪ੍ਰੈਲ : ਇਕ ਪਾਸੇ ਪੰਜਾਬ ਸਰਕਾਰ ਕੋਰੋਨਾ ਤੋਂ ਬਚਣ ਲਈ ਉਪਾਅ ਕਰ ਰਹੀ ਹੈ, ਦੂਜੇ ਪਾਸੇ ਕਿਸਾਨਾਂ ਦੀ ਫ਼ਸਲ ਚੁੱਕਣ ਲਈ ਕੋਈ ਵੀ...
ਚੰਡੀਗੜ੍ਹ, 13 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਏਐੱਸਆਈ ਹਰਜੀਤ ਸਿੰਘ ਨਾਲ ਗੱਲ ਕੀਤੀ, ਜਿਨ੍ਹਾਂ ਦਾ ਹੱਥ ਕੱਲ੍ਹ ਪਟਿਆਲਾ ਵਿਖੇ ਹੋਏ...
ਪਟਿਆਲਾ, 13ਅਪ੍ਰੈਲ: ਕੱਲ ਪਟਿਆਲਾ ਵਿੱਚ ਨਿਹੰਗ ਸਿੰਘਾਂ ਨੇ ਪੁਲਿਸ ਪਾਰਟੀ ‘ਤੇ ਜਾਨਲੇਵਾ ਹਮਲਾ ਕੀਤਾ ਜਿਸ ਤੋਂ ਬਾਅਦ ਕਮਾਂਡੋ ਦੀ ਸਹਾਇਤਾ ਨਾਲ ਪੁਲਿਸ ਨੇ 11 ਲੋਕਾਂ ਨੂੰ...
ਚੰਡੀਗੜ੍ਹ, 12 ਅਪ੍ਰੈਲ , ਬਲਜੀਤ ਮਰਵਾਹਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਨਿਹੰਗਾਂ ਦੇ ਬਾਣੇ ਵਿਚ ਆਏ ਕੁੱਝ ਸਮਾਜ-ਵਿਰੋਧੀ ਤੱਤਾਂ ਦੁਆਰਾ...
ਪੰਚਕੁਲਾ, 12 ਅਪ੍ਰੈਲ : ਕੋਰੋਨਾ ਵਾਇਰਸ ਨੇ ਜਿੱਥੇ ਬੇਲਗਾਮ ਘੋੜੀ ਵਾਂਗੂ ਆਫ਼ਤ ਮਚਾਈ ਹੋਈ ਹੈ। ਇਲਾਜ਼ ਕਰਨ ਵਾਲੇ ਡਾਕਟਰ ਵੀ ਇਸਦੇ ਕਹਿਰ ਤੋਂ ਵਾਂਝੇ ਨਹੀਂ ਹਨ।...
ਮੁਕਤਸਰ, 12 ਅਪ੍ਰੈਲ : ਕਣਕ ਦੀ ਖ਼ਰੀਦ ਦਾ ਸੀਜ਼ਨ 15 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਸਰਕਾਰ ਵੱਲੋਂ ਕਣਕ ਦੀ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰਨ...
ਪਟਿਆਲਾ, 12 ਅਪ੍ਰੈਲ : ਪਟਿਆਲਾ ਦੀ ਸਬਜ਼ੀ ਮੰਡੀ ਵਿੱਚ ਅੱਜ ਸਵੇਰੇ ਪੁਲਿਸ ਪਾਰਟੀ ‘ਤੇ ਘਾਤਕ ਹਮਲੇ ਦੇ ਮਾਮਲੇ ਵਿੱਚ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਟਨਾਵਿੱਚ ਨਿਹੰਗਾਂ ਦੇ ਇਕ ਧੜੇ ਨੇ ਪੁਲੀਸ ਪਾਰਟੀ ‘ਤੇ ਹਮਲਾ ਕਰਕੇ ਇਕ ਏ.ਐਸ.ਆਈ. ਦਾ ਹੱਥ ਵੱਢ ਦਿੱਤਾ ਸੀ। ਆਈ.ਜੀ. ਪਟਿਆਲਾ ਜਤਿੰਦਰ ਸਿੰਘ ਔਲਖ ਅਤੇ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਪਟਿਆਲਾ ਪੁਲਿਸ ਪਾਰਟੀ ‘ਤੇਨਿਹੰਗ ਡੇਰਾ ਕੰਪਲੈਕਸ ਜਿਸ ਵਿੱਚ ਗੁਰਦੁਆਰਾ ਖਿਚੜੀ ਸਾਹਿਬ ਵੀ ਹੈ, ਦੇ ਅੰਦਰੋਂ ਗੋਲੀ ਚਲਾਈ ਗਈ ਜਿਸ ਤੋਂ ਬਾਅਦ ਕਾਰਵਾਈ ਕਰਕੇ ਇਕ ਔਰਤ ਸਣੇ 11 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਇਸ ਤੋਂ ਪਹਿਲਾਂ ਪਟਿਆਲਾ ਦੇ ਐਸ.ਐਸ.ਪੀ. ਦੀ ਅਗਵਾਈ ਵਿੱਚ ਡੇਰਾ ਮੁਖੀ ਬਾਬਾ ਬਲਵਿੰਦਰ ਸਿੰਘ ਨੂੰ ਵਾਰ-ਵਾਰ ਅਪੀਲਾਂਅਤੇ ਗੱਲਬਾਤ ਕਰਕੇ ਆਪਣੇ ਹਥਿਆਰਾਂ ਨਾਲ ਆਤਮ ਸਮਰਪਣ ਕਰਨ ਲਈ ਆਖਿਆ ਪਰ ਨਿਹੰਗਾਂ ਨੇ ਆਤਮ ਸਮਰਪਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂਪੁਲਿਸ ਨੇ ਅਗਲੀ ਕਾਰਵਾਈ ਨੂੰ ਅੰਜ਼ਾਮ ਦਿੱਤਾ। ਇਸ ਘਟਨਾ ਵਿੱਚ ਇਕ ਨਿਹੰਗ ਨਿਰਭਵ ਸਿੰਘ ਜ਼ਖਮੀ ਹੋਈ ਜਿਸ ਨੂੰ ਤੁਰੰਤ ਪਟਿਆਲਾ ਹਸਪਤਾਲ ਭੇਜ ਦਿੱਤਾਗਿਆ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਅੱਜ ਸਵੇਰੇ ਸਨੌਰ ਰੋਡ ਦੀ ਸਬਜ਼ੀ ਮੰਡੀ ਵਿਖੇ ਤਾਇਨਾਤ ਪੁਲਿਸ ਟੀਮ ‘ਤੇ ਘਾਤਕ ਹਮਲਾ ਕਰਨ ਵਾਲਿਆਂ ਪੰਜਵਿਅਕਤੀ ਸ਼ਾਮਲ ਸਨ। ਉਹਨਾਂ ਦੱਸਿਆ ਕਿ ਇਹਨਾਂ ਨੇ ਮੰਡੀ ‘ਚ ਆਉਣ ਮੌਕੇ ਕਈ ਬੈਰੀਕੇਡ ਤੋੜ ਕੇ ਪੁਲੀਸ ਮੁਲਾਜ਼ਮਾਂ ‘ਤੇ ਹਮਲਾ ਕਰ ਦਿੱਤਾ ਜਿਹਨਾਂ ਨੇ ਨਿਹੰਗਾਂ ਪਾਸੋਂ ਕਰਫਿਊ ਪਾਸ ਬਾਰੇ ਪੁੱਛਿਆ ਸੀ। ਉਹਨਾਂ ਦੱਸਿਆ ਕਿ ਪਟਿਆਲਾ ਦੀ ਸਬਜ਼ੀ ਮੰਡੀ ਵਿੱਚ ਪੁਲਿਸ ਪਾਰਟੀ ‘ਤੇ ਹਮਲੇ ਨੂੰ ਅੰਜ਼ਾਮਦੇਣ ਵਾਲਿਆਂ ਵਿੱਚ ਨਿਹੰਗ ਮੁਖੀ ਬਾਬਾ ਬਲਵਿੰਦਰ ਸਿੰਘ ਮੁੱਖ ਤੌਰ ‘ਤੇ ਸ਼ਾਮਲ ਸੀ। ਉਹ ਟਾਟਾ ਜ਼ੈਨਨ ਵਹੀਕਲ ਵਿੱਚ ਹੋਰ ਚਾਰ ਵਿਅਕਤੀਆਂ ਨਾਲ ਮੰਡੀ ਵਿੱਚਆਇਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਸੂਬੇ ਵਿੱਚ ਕੋਵਿਡ-19 ਦੀ ਮਹਾਮਾਰੀਦੇ ਫੈਲਾਅ ਨੂੰ ਰੋਕਣ ਲਈ 23 ਮਾਰਚ ਤੋਂ ਲੱਗੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਹਨਾਂ ਕਿਹਾ ਕਿ ਮਹਾਮਾਰੀਦੇ ਬਾਵਜੂਦ ਪੰਜਾਬ ਪੁਲਿਸ ਦੇ ਜਵਾਨ ਲੋਕਾਂ ਦੀ ਜਾਨ ਬਚਾਉਣ ਦੀ ਖਾਤਰ ਆਪਣੀਆਂ ਜ਼ਿੰਦਗੀਆਂ ਜ਼ੋਖਮ ਵਿੱਚ ਪਾ ਰਹੇ ਹਨ ਅਤੇ ਇਹਨਾਂ ‘ਤੇ ਕੋਈ ਵੀਹਮਲਾ ਕਿਸੇ ਵੀ ਸੂਰਤ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਡੀ.ਜੀ.ਪੀ. ਨੂੰ ਇਸ ਔਖੇ ਸਮੇਂ ਵਿੱਚ ਸੂਬੇ ਦੀ ਅਮਨ-ਕਾਨੂੰਨ ਦੀ ਵਿਵਸਥਾ ਨੂੰ ਭੰਗਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਪੂਰੀ ਸਖ਼ਤੀ ਨਾਲ ਪੇਸ਼ ਆਉਣ ਦੇ ਹੁਕਮ ਦਿੱਤੇ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਦੋ ਪੈਟਰੋਲ ਬੰਬਾਂ ਤੇ ਐਲ.ਪੀ.ਜੀ. ਸਿਲੰਡਰਾਂ ਦੇ ਨਾਲ ਵੱਡੀ ਮਾਤਰਾ ਵਿੱਚ ਹਥਿਆਰ ਮੁਲਜ਼ਮਾਂ ਕੋਲੋਂ ਬਰਾਮਦ ਕੀਤੇਗਏ ਹਨ ਜਿਹਨਾਂ ਵਿੱਚ ਬਰਛੇ, ਕਿਰਪਾਨਾਂ ਜਿਹੇ ਦੇਸੀ ਹਥਿਆਰ ਤੇ ਕੁੱਝ ਵਰਤੇ ਹੋਏ ਕਾਰਤੂਸ ਸ਼ਾਮਲ ਸਨ। ਇਸ ਤੋਂ ਇਲਾਵਾ ਸੁਲਫਾ ਰਲੇ ਪੰਜ ਭੁੱਕੀ ਦੇ ਬੈਗ, ਹੋਰ ਵਪਾਰਕ ਮਾਤਰਾ ਵਾਲੇ ਨਸ਼ੇ ਅਤੇ 39 ਲੱਖ ਰੁਪਏ ਦੀ ਨਗਦੀ ਵੀ ਮਿਲੀ ਹੈ। ਰਸਾਇਣਕ ਪਦਾਰਥਾਂ ਵਾਲੀਆਂ ਬੋਤਲਾਂ ਵੀ ਮਿਲੀਆਂ ਹਨ। ਡੀ.ਜੀ.ਪੀ. ਨੇ ਦੱਸਿਆ ਕਿ ਏ.ਐਸ.ਆਈ. ਹਰਜੀਤ ਸਿੰਘ (2155) ਜਿਸ ਦਾ ਸਬਜ਼ੀ ਮੰਡੀ ਵਿਖੇ ਹਮਲੇ ਦੌਰਾਨ ਹੱਥ ਵੱਢਿਆ ਗਿਆ ਸੀ, ਦਾ ਹੱਥ ਵਾਪਸ ਜੋੜਨਲਈ ਪੀ.ਜੀ.ਆਈ. ਚੰਡੀਗੜ• ਵਿਖੇ ਪਲਾਸਟਿਕ ਸਰਜਰੀ ਚੱਲ ਰਹੀ ਹੈ ਜਿੱਥੇ ਉਸ ਨੂੰ ਘਟਨਾ ਤੋਂ ਬਾਅਦ ਤੁਰੰਤ ਲਿਜਾਇਆ ਗਿਆ ਸੀ। ਇਸ ਘਟਨਾ ਵਿੱਚਜਿੱਥੇ ਹਰਜੀਤ ਸਿੰਘ ਦਾ ਖੱਬਾ ਹੱਥ ਵੱਢਿਆ ਗਿਆ ਉਥੇ ਤਿੰਨ ਹੋਰ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ। ਥਾਣਾ ਸਦਰ ਪਟਿਆਲਾ ਦੇ ਐਸ.ਐਚ.ਓ. ਇੰਸਪੈਕਟਰਬਿੱਕਰ ਸਿੰਘ (10 ਪੀ.ਆਰ.), ਏ.ਐਸ.ਆਈ. ਹਰਜੀਤ ਸਿੰਘ ਦੀ ਖੱਬੀ ਬਾਂਹ, ਲੱਤ ਅਤੇ ਪਿੱਠ ਤਿੱਖੇ ਹਥਿਆਰ ਦੇ ਹਮਲੇ ਨਾਲ ਜ਼ਖ਼ਮੀ ਹੋ ਗਈ। ਤਿੱਖੇ ਹਥਿਆਰਦੇ ਹਮਲੇ ਨਾਲ ਏ.ਐਸ.ਆਈ. ਰਾਜ ਸਿੰਘ (1415) ਦੀ ਖੱਬੀ ਲੱਤ ਅਤੇ ਏ.ਐਸ.ਆਈ. ਰਘਬੀਰ ਸਿੰਘ (1445) ਦੇ ਸਰੀਰ ਉਪਰ ਡੂੰਘੀਆਂ ਸੱਟਾਂ ਲੱਗੀਆਂ।ਇਸ ਤੋਂ ਇਲਾਵਾ ਮੰਡੀ ਬੋਰਡ ਕਰਮਚਾਰੀ ਏ.ਆਰ. ਯਾਦਵਿੰਦਰ ਸਿੰਘ ਨੂੰ ਵੀ ਹਮਲੇ ਵਿੱਚ ਮਾਮੂਲੀ ਸੱਟਾਂ ਲੱਗੀਆਂ। ਸਾਰੀ ਘਟਨਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਸ੍ਰੀ ਗੁਪਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਡੇਰਾ ਕੰਪਲੈਕਸ ਦੇ ਅੰਦਰ ਮੋਰਚਾ ਬਣਾਇਆ ਹੋਇਆ ਸੀ ਅਤੇਡੇਰੇ ਦੀ ਘੇਰੇ ਕੋਲ ਐਲ.ਪੀ.ਜੀ. ਸਿਲੰਡਰ ਰੱਖੇ ਹੋਏ ਸਨ ਅਤੇ ਮੁਲਜ਼ਮ ਉਹਨਾਂ ਨੂੰ ਘੇਰਾਬੰਦੀ ਕਰਨ ਵਾਲੀ ਪੁਲਿਸ ਪਾਰਟੀ ਨੂੰ ਨੁਕਸਾਨ ਪਹੁੰਚਾਣ ਲਈ ਇਹਨਾਂ ਸਿਲੰਡਰ ਨੂੰ ਅੱਗ ਲਾ ਕੇ ਧਮਕਾ ਕਰਨ ਨੂੰ ਤਿਆਰ ਬੈਠੇ ਸਨ। ਪੁਲਿਸ ਵੱਲੋਂ ਲਾਊਡ ਸਪੀਕਰ ਰਾਹੀਂ ਵਾਰ-ਵਾਰ ਐਲਾਨ ਕੀਤਾ ਜਾ ਰਿਹਾ ਸੀ।ਉਹਨਾਂ ਨੇ ਨਾ ਕੇਵਲ ਆਤਮ-ਸਮਰਪਣ ਤੋਂ ਇਨਕਾਰ ਕਰ ਦਿੱਤਾ ਬਲਕਿ ਪੁਲਿਸ ਨੂੰ ਗਾਲਾਂ ਕੱਢਦੇ ਹੋਏ ਧਮਕੀਆਂ ਦੇਣ ਲੱਗੇ ਕਿ ਜੇ ਉਹ ਉਹਨਾਂ ਦੇ ਨੇੜੇਆਉਣਗੇ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਡੀ.ਜੀ.ਪੀ. ਅਨੁਸਾਰ ਪੁਲਿਸ ਨੇ ਫੇਰ ਸਰਪੰਚ ਅਤੇ ਕੁਝ ਪਿੰਡ ਵਾਸੀਆਂ ਨੂੰ ਅੰਦਰ ਜਾਣ ਲਈ ਕਿਹਾ ਅਤੇ ਉਹਨਾਂ ਲੋਕਾਂ ਨੂੰ ਬਾਹਰ ਆਉਣ ਲਈ ਮਨਾਇਆਪਰ ਉਹ ਵੀ ਅਸਫਲ ਰਹੇ। ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਗੁਰਦੁਆਰਾ ਅੰਦਰੋਂ ਉਚੀ ਉਚੀ ਆਵਾਜ਼ਾਂ ਸੁਣੀਆਂ ਜਿਸ ਤੋਂ ਉਹਨਾਂ...