ਮੋਹਾਲੀ, ਆਸ਼ੂ ਅਨੇਜਾ, 6 ਅਪ੍ਰੈਲ : ਡੇਰਾ ਬਸੀ ਦੀ ਜਵਾਹਰ ਪੁਰ ਕਲੋਨੀ ਤੋਂ ਕੋਰੋਨਾ ਵਾਇਰਸ ਦੇ ਪੋਜ਼ਿਟਿਵ ਪਾਏ ਗਏ 42 ਸਾਲਾਂ ਮਲਕੀਤ ਸਿੰਘ ਦੇ ਪਰਿਵਾਰ ਦੇ 3 ਮੈਂਬਰਾਂ ਨੂੰ ਵੀ ਕੋਰੋਨਾ ਪੋਜ਼ਿਟਿਵ ਪਾਇਆ ਗਿਆ ਹੈ। ਜਿੰਨ੍ਹਾਂ ਵਿੱਚ ਮਲਕੀਤ ਸਿੰਘ ਦੀ ਪਤਨੀ ਹਰਵਿੰਦਰ ਕੌਰ 33 ਸਾਲਾਂ ,ਭਰਾ ਕੁਲਵਿੰਦਰ ਸਿੰਘ 38 ਸਾਲਾਂ ਅਤੇ ਪਿਤਾ ਭਾਗ ਸਿੰਘ 67 ਸਾਲਾਂ ਸ਼ਾਮਿਲ ਹੈ ਇਹਨਾਂ ਸਭ ਦੇ ਬੀਤੇ ਦਿਨੀਂ ਟੈਸਟ ਕੀਤੇ ਗਏ ਸਨ ਅੱਜ ਰਿਪੋਰਟ ਵਿੱਚ ਇਹਨਾਂ ਦੇ ਕੋਰੋਨਾਵਾਇਰਸ ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋਈ ਹੈ ।ਇੱਥੇ ਦਸਣਾ ਬਣਦਾ ਹੈ ਕਿ ਸਿਹਤ ਵਿਭਾਗ ਨੂੰ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਮਲਕੀਤ ਸਿੰਘ ਨੂੰ ਕੋਰੋਨਾ ਵਾਇਰਸ ਕਿੱਥੋਂ ਹੋਇਆ ਕਿਉਂਕਿ ਉਸਦੀ ਕੋਈ ਵੀ ਵਿਦੇਸ਼ੀ ਯਾਤਰਾਂ ਅਤੇ ਕੋਰੋਨਾ ਮਰੀਜ਼ ਨਾਲ ਸਿੱਧੇ ਸਬੰਧ ਸਾਹਮਣੇ ਨਹੀਂ ਆਏ।
ਚੰਡੀਗੜ੍ਹ, ਬਲਜੀਤ ਮਰਵਾਹਾ, 6 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਸਾਰੇ ਸਰਕਾਰੀ ਹਸਪਤਾਲਾਂ ਵਿਚ ਪੀਪੀਈ...
ਮਲੇਰਕੋਟਲਾ, 06 ਅਪ੍ਰੈਲ: ਦਿੱਲੀ ਨਿਜ਼ਾਮੁਦੀਨ ਦੀ ਤਬਲੀਗੀ ਮਰਕਜ ਵਿੱਚੋਂ ਦੇਸ਼ ਦੇ ਕੋਨੇ ਕੋਨੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਫੈਲੇ ਹੋਏ ਨੇ, ਜੇਕਰ ਪੰਜਾਬ ਦੀ ਗੱਲ ਕਰੀਏ...
ਸੁਜਾਨਪੁਰ, 6 ਅਪ੍ਰੈਲ : ਪਠਾਨਕੋਟ ਦੇ ਸੁਜਾਨਪੁਰ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਔਰਤ ਦੀ ਮੌਤ ਤੋਂ ਬਾਅਦ ਪ੍ਰਸ਼ਾਸ਼ਨ ਵਲੋਂ ਸਖ਼ਤਾਈ ਕੀਤੀ ਗਈ ਹੈ। ਪੁਲਿਸ ਦੇ ਨਾਲ-ਨਾਲ ਲੋਕਾਂ ਨੇ ਆਪਣੀਆਂ ਗਲੀਆਂ ਨੂੰ ਸੀਲ ਕਰ ਦਿੱਤਾ, ਮ੍ਰਿਤਕ ਔਰਤ ਦੇ ਪਰਿਵਾਰ ਸਮੇਤ 30 ਲੋਕਾਂ ਨੂੰ ਪ੍ਰਸ਼ਾਸਨ ਵਲੋਂ ਆਈਸੋਲੇਟ ਕੀਤਾ ਗਿਆ ਹੈ। ਲੌਕਡਾਊਨ ਦੇ ਬਾਵਜੂਦ ਵੀ ਲੋਕ ਕੋਰੋਨਾ ਦੀ ਪਕੜਵਿੱਚ ਆ ਰਹੇ ਹਨ। ਬੀਤੇ ਦਿਨ ਸੁਜਾਨਪੁਰ ਦੀ ਇਕ 75 ਸਾਲਾ ਔਰਤ ਦੀ ਮੌਤ ਕਾਰਨ ਪੁਲਿਸ ਨੇ ਸੁਜਾਨਪੁਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਤਾਂ ਜੋ ਕੋਈ ਵੀਇਲਾਕੇ ਤੋਂ ਬਾਹਰ ਅਤੇ ਅੰਦਰ ਨਾ ਆ ਸੱਕਣ।
ਸੰਗਰੂਰ, 6 ਅਪ੍ਰੈਲ : ਕਣਕ ਦੀ ਖ਼ਰੀਦ ਦੇ ਆਉਣ ਵਾਲੇ ਸੀਜ਼ਨ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਨਾਜ ਮੰਡੀਆਂ ਵਿਚ ਪਹੁੰਚਣ ਵਾਲੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਅਧਿਕਾਰੀਆਂ ਸਮੇਤ...
ਸੰਗਰੂਰ, ਵਿਨੋਦ ਗੋਇਲ, 6 ਅਪ੍ਰੈਲ : ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਵਿੱਚ ਲੱਗੇ ਕਰਫ਼ਿਊ ਕਾਰਨ ਲਗਾਤਾਰ 6 ਥਾਵਾਂ ਦੀਆਂ ਦੁਕਾਨਾਂ ਵਿੱਚ ਚੋਰੀ ਕੀਤੀ ਗਈ ਹੈ। ਜਿੱਥੇ ਪਿਛਲੇ ਸਮੇਂ ਵਿੱਚ 2 ਥਾਵਾਂ ਤੇ ਚੋਰੀ ਦੀਆਂ ਵਾਰਦਾਤਾ ਸਾਹਮਣੇ ਆ ਚੁੱਕੀਆਂ ਹਨ। ਉੱਥੇ ਹੀ ਸੰਗਰੂਰ ਦੀਆਂ ਦੁਕਾਨਾਂ ਵਿੱਚ ਵੀ ਇਹ ਘਟਨਾ ਵਾਪਰੀ। ਜਿਸਦੇ ਚਲਦਿਆਂ ਦੁਕਾਨਦਾਰਾਂ ਨੇ ਦੱਸਿਆਕਿ ਕਰਫ਼ਿਊ ਕਾਰਨ ਉਹ ਆਪਣੇ ਘਰ ਦੇ ਲਈ ਰਾਸ਼ਨ ਲੈਣ ਗਿਆ ਸੀ ਜਦੋ ਉੱਥੇ ਪਹੁੰਚਿਆ ਤਾਂ ਵੇਖਿਆ ਕਿ ਉਸਦੀ ਦੁਕਾਨ ‘ਚ ਚੋਰੀ ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ ਕਰਫ਼ਿਊ ਦੇ ਕਾਰਨ 12 ਦਿਨਾਂ ਵਿੱਚ 6 ਵੱਖ-ਵੱਖ ਥਾਵਾਂ ਤੇ ਚੋਰੀਆਂ ਹੋ ਗਈਆਂ ਹਨ। ਇਸ ਮੌਕੇ ਦੁਕਾਨਦਾਰ ਨੇ ਦੱਸਿਆ ਕਿ 25000 ਤੱਕ ਦੀਆਂ ਚੀਜ਼ਾਂ ਦੁਕਾਨ ਵਿੱਚੋ ਚੋਰੀ ਹੋ ਚੁੱਕਿਆ ਹਨ।
ਕੋਰੋਨਾ ਵਾਇਰਸ ਨੇ ਦੁਨੀਆਂ ਭਰ ਦੇ ਲੋਕਾਂ ਡਰ ਪੈਦਾ ਕਰ ਦਿੱਤਾ ਹੈ, ਪਰ ਫਿਰ ਵੀ ਲੋਕ ਇਸ ਮਹਾਂਮਾਰੀ ਦਾ ਡੱਟ ਕੇ ਸਾਹਮਣਾ ਕਰ ਰਹੇ ਨੇ। ਪ੍ਰਧਾਨ...
ਕੋਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼ ਭਰ ਦੇ ਵਿੱਚ ਲੋਕ ਡਾਊਨ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ ਕਰਫਿਊ ਜਾਰੀ ਹੈ।...
ਅੰਮ੍ਰਿਤਸਰ, ਮਲਕੀਤ ਸਿੰਘ, 6 ਅਪ੍ਰੈਲ : ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਜਿੱਥੇ ਕੋਰੋਨਾ ਦੇ ਮਰੀਜ਼ਾ ਦਾ ਇਲਾਜ਼ ਕੀਤਾ ਜਾ ਰਿਹਾ ਹੈ, ਉੱਥੇ ਹੀ ਲੋਕਾਂ ਦਾ ਵਿਸ਼ਵਾਸ ਵੀ ਖਤਮ ਹੁੰਦਾ ਦਿਖ ਰਿਹਾ, ਜਦੋ ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਤੋ ਬਾਅਦ ਵਾਇਰਲ ਹੁਈ ਆਡੀਓ ਦੇ ਨਾਲ ਪ੍ਰਬੰਧਾ ਤੇ ਕਈ ਵੱਡੇ ਸਵਾਲ ਖੜੇ ਹੁਏ ਸਨ , ਇਸ ਵਿੱਚ ਹੁਣ ਅੰਮ੍ਰਿਤਸਰ ਦੇ ਐਮ. ਪੀ ਨੇ ਇਕ ਕੌਸ਼ਿਸ਼ ਕੀਤੀ ਹੈ ਕਿ ਉਹਨਾ ਵਲੋਂ ਹਸਪਤਾਲ ਦੇ ਸਟਾਫ਼ ਨੂੰ ਜ਼ਰੂਰੀ ਚੀਜ਼ਾਂ ਦੇਣ ਦਾ ਫੈਸਲਾ ਲਿਆ ਗਿਆ। ਇਸ ਹਸਪਤਾਲ ਦੇ ਵਿੱਚ ਲੰਬੇ ਸਮੇਂ ਤੋ ਨਰਸਾ ਅਤੇ ਡਾਕਟਰਾਂ ਵਲੋਂ ਹੜਤਾਲ ਵੀ ਕੀਤੀ ਜਾ ਰਹੀ ਸੀ। ਜਿਸ ਨੂੰ ਦੇਖਦੇ ਹੋਏ ਐਮ. ਪੀ ਗੁਰਜੀਤ ਸਿੰਘ ਨੇ ਲੋਕਾ ਨੂੰ ਇਹ ਭਰੋਸਾ ਦਿੱਤਾ ਹੈ ਕਿ ਉਹਨਾਂ ਵਲੋਂ ਸਾਰੇ ਕੰਮ ਕੀਤੇ ਜਾਣਗੇ ਅਤੇ ਕਿਹਾ ਹੈ ਕਿ ਪ੍ਰਬੰਧਾ ਦੇ ਵਿੱਚ ਹੀ ਘਾਟ ਹੈ ਜਿਸ ਕਰਕੇ ਇਸ ਤਰੀਕੇ ਦੀਆਂ ਕਮੀਆਂ ਦਿਖਾਈ ਦੇ ਰਹੀਆ ਹਨ। ਇਸ ਮੌਕੇ ਨਰਸਾ ਵਲੋ ਵੀ ਕਿਹਾ ਗਿਆ ਹੈ ਕਿ ਉਹਨਾਂ ਦੀ ਮੰਗਾ ਨੂੰ ਵੀ ਪੂਰਾ ਨਹੀ ਕੀਤਾ ਜਾ ਰਿਹਾ।
ਬਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਅਤੇ ਮਹਾਂਰਾਸ਼ਟਰ ਦੇ ਸੀਐਮ ਸਮੇਤ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸ਼੍ਰੀ ਹਜ਼ੂਰ ਸਾਹਿਬ ਮੱਥਾ ਟੇਕਣ ਗਈ ਸੰਗਤ ਨੂੰ ਉਨ੍ਹਾਂ...