ਚੰਡੀਗੜ੍ਹ, 2 ਅਪ੍ਰੈਲ , ( ਬਲਜੀਤ ਮਰਵਾਹਾ ) : ਕੋਵਿਡ -19 ਸੰਕਟ ਸਬੰਧੀ ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ ‘ਤੇ ਸ਼ਿਕੰਜਾ ਕੱਸਦਿਆਂ, ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਸ਼ੁੱਕਰਵਾਰ ਨੂੰ ਸਾਰੇ ਸੋਸ਼ਲ ਮੀਡੀਆ...
ਐਸ.ਏ.ਐਸ. ਨਗਰ, 2 ਅਪ੍ਰੈਲ ,(ਬਲਜੀਤ ਮਰਵਾਹਾ ) : ਕੋਰੋਨਾ ਵਾਇਰਸ ਦੇ ਫੈਲਾਅ ਉਤੇ ਕਾਬੂ ਪਾਉਣ ਦੀਆਂ ਜਿ਼ਲ੍ਹਾ ਪ੍ਰਸ਼ਾਸਨ ਦੀਆਂ ਕੋਸਿ਼ਸ਼ਾਂ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ, ਜਦੋਂ ਜਗਤਪੁਰਾ, ਨਯਾ ਗਾਓਂ ਅਤੇਮਾਇਓ ਹਸਪਤਾਲ ਤੋਂ ਲਏ ਗਏ ਸਾਰੇ 95 ਨਮੂਨਿਆਂ ਵਿੱਚੋਂ 25 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਹ ਖੁਲਾਸਾ ਡਿਪਟੀ ਕਮਿਸ਼ਨਰ ਗਿਰੀਸ਼ਦਿਆਲਨ ਨੇ ਕੀਤਾ, ਜਿਨ੍ਹਾਂ ਖ਼ੁਦ ਵੀਰਵਾਰ ਨੂੰ ਜਗਤਪੁਰਾ ਤੇ ਨਯਾਂਗਾਓਂ ਦਾ ਦੌਰਾ ਕੀਤਾ ਸੀ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਨ੍ਹਾਂ 95 ਵਿਅਕਤੀਆਂ ਵਿੱਚੋਂ 11 ਨੂੰ ਪਹਿਲਾਂ ਹੀ ਸਰਕਾਰੀ ਕੇਂਦਰਾਂ ਵਿੱਚ ਆਇਸੋਲੇਟ ਕੀਤਾ ਹੋਇਆ ਹੈ, ਜਦੋਂ ਕਿ 84 ਨੂੰ ਘਰਾਂ ਵਿੱਚ ਆਇਸੋਲੇਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਡੇ ਪੱਧਰ ਉਤੇ ਨਮੂਨੇ ਲਏ ਗਏ ਹਨ ਅਤੇ ਜਗਤਪੁਰਾ ਤੇ ਨਯਾ ਗਾਓਂ ਦੇ ਦਸਮੇਸ਼ ਨਗਰ ਇਲਾਕੇਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਦਿਆਲਨ ਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਬਿਮਾਰੀ ਨੂੰ ਰੋਕਣ ਲਈ ਪ੍ਰੋਟੋਕੋਲ ਦਾ ਸਖ਼ਤੀ ਨਾਲ ਪਾਲਣ ਕੀਤਾਜਾਵੇਗਾ ਅਤੇ ਬਾਕਾਇਦਾ ਆਧਾਰ ਉਤੇ ਸੈਨੇਟਾਈਜੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ।
2 April : ਤਬਲੀਗੀ ਮੁਸਲਮਾਨਾਂ ਦੇ ਮਸਲੇ ਤੇ ਚੰਡੀਗੜ੍ਹ ਮਨੀਮਾਜਰਾ ਅਤੇ ਮੁਹਾਲੀ ਦੇ ਮੁਸਲਿਮ ਭਾਈਚਾਰੇ ਨੇ ਦਿੱਲੀ ਪੁਲਿਸ ਵਲੋਂ ਤਬਲੀਗੀ ਜਮਾਤ ਦੇ ਮੌਲਾਨਾ ਸਈਦਸਾਹਿਬ ਦੇ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਆਖਿਆ ਕਿ ਸਭ ਕੁਝ ਸਪੱਸ਼ਟ ਹੋ ਗਿਆ ਸੀ ਕਿ ਮਰਕਜ਼ ਦੇ ਪ੍ਰਬੰਧਕਾਂ ਦੀ ਕੋਈ ਕਸੂਰ ਨਹੀਂ ਸੀ। ਮਰਕਜ਼ ਵਿਚ ਠਹਿਰੇ ਹੋਏ ਤਬਲੀਗੀ ਭਰਾ ‘ਤਾਲਾਬੰਦੀ’ ਕਾਰਨ ਫਸ ਗਏ ਸਨ। ਜਿਨ੍ਹਾਂ ਨੂੰ ਉੱਥੋਂ ਕੱਢਣਾ ਵੀ ਸਰਕਾਰਾਂ ਦੀ ਹੀ ਫਰਜ਼ ਬਣਦਾ ਸੀ। ਮੁਫਤੀ ਮੁਹੰਮਦ ਆਨਸ ਮਦਰੱਸਾ ਸੈਕਟਰ 26 ਚੰਡੀਗੜ੍ਹ , ਕਾਰੀ ਸ਼ਮਸ਼ੇਰ ਅਲੀ ਜਾਮਾ ਮਸਜਿਦ ਸੈਕਟਰ 45 , ਮੋਲਾਨਾ ਮੁਹੰਮਦ ਅਜਮਲ ਖਾ,ਜਾਮਾ ਮਸਜਿਦ ਸੈਕਟਰ 20 , ਮੌਲਾਨਾ ਮੁਹੰਮਦ ਇਮਰਾਨ ਮਦਰੱਸਾ ਮਨੀਮਾਜਰਾ ਵਕੀਲ ਸਲੀਮ ਮੁਹੰਮਦ , ਗੁਰਮੇਲ ਖਾਨ ਅਤੇ ਤਾਜ ਮੁਹੰਮਦ , ਡਾ ਖੁਸ਼ਹਾਲ ਸਿੰਘ , ਪ੍ਰੋਫੈਸਰ ਮਨਜੀਤ ਸਿੰਘ ਤੇ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਨੇ ਭਾਜਪਾ ਸਰਕਾਰ ਦੇ ਨਾਲ ਮਿਲਕੇ ਗੰਦੀ ਰਾਜਨੀਤੀ ਖੇਡੀ ਅਤੇ ਤਬਲੀਗੀਜਮਾਤ ਨੂੰ ਨਿਸ਼ਨਾ ਬਣਾਕੇ ‘ਕੋਰੋਨਾ’ ਵਰਗੀ ਬੀਮਾਰੀ ਨੂੰ ਵੀ ਹਿੰਦੂ-ਮੁਸਲਿਮ ਰੂਪ ਦੇ ਦਿੱਤਾ ਹੈ । ਭਾਰਤ ਦਾ ਗੋਦੀ ਮੀਡੀਆ ਨੇ ਘਿਨੌਣਾ ਤੇ ਗੰਦਾ ਕਿਰਦਾਰ ਪੇਸ਼ਕੀਤਾ ਅਤੇ ਹੁਣ ਪੁਲਿਸ ਰਿਪੋਰਟ ਦਰਜ ਕਰ ਲਈ ਗਈ ਹੈ। ਤਬਲੀਗੀ ਜਮਾਤ ਇੱਕ ਗ਼ੈਰ-ਸਿਆਸੀ ਤੇ ਸਮਾਜ ਸੇਵੀ ਸੰਸਥਾ ਹੈ। ਕੋਈ ਵੀ ਫ਼ਿਰਕੂ ਤੇ ਪੱਖਪਾਤੀ ਗੱਲ ਨਹੀਂ ਕਰਦੀ । ਅੱਜ ਅਸੀਂ ਇਸ ਲਈ ਆਵਾਜ਼ ਉਠਾ ਰਹੇ ਹਾਂ ਕਿ ਤਬਲੀਗੀ ਜਮਾਤ ਦੇ ਨਾਲ ਆਪਣੀ ਗੰਦੀ ਰਾਜਨੀਤੀ ਲਈ ਨਫ਼ਰਤ ਨਾ ਫੈਲਾਓ। ਪਰੰਤੂ ਇਹਦਾ ਸਾਨੂੰਬਹੁਤ ਦੁੱਖ ਹੈ ਅਤੇ ਮੈਂ ਵਰਤਮਾਨ ਸਰਕਾਰਾਂ ਦੀ ਰਾਜਨੀਤੀ ਅਤੇ ਰਾਜਨੀਤਿਕ ਢਾਂਚੇ ਤੋਂ ਨਾ-ਉਮੀਦ ਹੋ ਰਿਹਾਂ ਹਾਂ। ਜੇਕਰ ਇਹ ਲੋਕ ਤਬਲੀਗੀ ਜਮਾਤ ਨੂੰ ਆਪਣੀਗੰਦੀ ਤੇ ਇਸਲਾਮ ਵਿਰੋਧੀ ਰਾਜਨੀਤੀ ਦੇ ਲਈ ਨਹੀਂ ਬਖ਼ਸ਼ ਰਹੇ ਤਾਂ ਇਹਨਾਂ ਤੋਂ ਸਾਡੇ ਸਮਾਜ ਨੂੰ ਕਿਸੇ ਪ੍ਰਕਾਰ ਦੀ ਕੋਈ ਭਲਾਈ ਦੀ ਆਸ ਨਹੀਂ ਹੈ। ਤਬਲੀਗੀ ਜਮਾਤ ਜੋ ਕਿ ਕੇਵਲ ਮਾਨਵਤਾ ਨਾਲ ਪ੍ਰੇਮ ਕਰਨਾ ਸਿਖਾਉਂਦੀ ਹੈ। ਦੁਖੀਆਂ ਨਾਲ ਸਨੇਹ, ਆਪਸੀ-ਭਾਈਚਾਰਾ, ਭੁੱਖਿਆਂ ਨੂੰ ਖਾਣਾ ਖਿਲਾਉਣ ਅਤੇਮੁਹੱਬਤ ਦੀ ਸਿਖਿਆ ਦਿੰਦੀ ਹੈ। *ਇਹ ਲੋਕ 90 ਵਰ੍ਹਿਆਂ ਤੋਂ ਸ਼ਾਂਤੀ ਤੇ ਅਮਨ ਦਾ ਇਤਿਹਾਸ ਹੈ ।
ਪੰਜਾਬ ਪੁਲਿਸ ਨੇ ਫਰਜ਼ੀ ਖ਼ਬਰਾਂ ‘ਤੇ ਕਾਰਵਾਈ ਕੀਤੀ, ਡੀਜੀਪੀ ਨੇ ਨਿਗਰਾਨੀ ਅਤੇ ਕਾਰਵਾਈ ਕਰਨ ਲਈ ਵਿਸ਼ੇਸ਼ ਟੀਮ ਬਣਾਈ ਕਰਫਿਊ ਦੀ ਉਲੰਘਣਾ ਲਈ ਰਾਜ ਵਿੱਚ 21 ਖੁੱਲ੍ਹੀਆਂ...
ਚੰਡੀਗੜ੍ਹ , 2 ਅਪ੍ਰੈਲ , ( ਬਲਜੀਤ ਮਰਵਾਹਾ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੁੱਝ ਸਮਾਜ ਵਿਰੋਧੀ ਤੱਤਾਂ ਵੱਲੋਂ ਪੰਜਾਬਸਰਕਾਰ ਨੂੰ ਟਿੱਚ ਜਾਣਦਿਆਂ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦਾ ਵੇਰਕਾ ਵਿਖੇ ਅੰਤਿਮ ਸਸਕਾਰ ਕੀਤੇ ਜਾਣ ਤੋਂ ਰੋਕਣ ਦੀ ਮੰਦਭਾਗੀ ਘਟਨਾ ਦਾਸਖ਼ਤ ਨੋਟਿਸ ਲਿਆ ਹੈ। ਇਹ ਕਹਿੰਦਿਆਂ ਕਿ ਅਜਿਹੀ ਹਰਕਤ ਨਾਲ ਸਿੱਖ ਪੰਥ ਦੀ ਉੱਘੀ ਹਸਤੀ ਦੀ ਮ੍ਰਿਤਕ ਦੇਹ ਦਾ ਨਿਰਾਦਰ ਕੀਤਾ ਗਿਆ ਹੈ, ਅਕਾਲੀ ਦਲ ਪ੍ਰਧਾਨ ਨੇ ਮੁੱਖ ਮੰਤਰੀਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਇਸ ਮਾਮਲੇ ਵਿਚ ਦਖ਼ਲ ਦੇਣ ਅਤੇ ਇਹ ਯਕੀਨੀ ਬਣਾਉਣ ਲਈ ਆਖਿਆ ਕਿ ਸੂਬੇ ਅੰਦਰ ਅਜਿਹੀਆਂ ਮੰਦਭਾਗੀਆਂਘਟਨਾਵਾਂ ਵਾਪਰਨ ਦੀ ਆਗਿਆ ਨਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਪੂਰੀ ਮਨੁੱਖਤਾ ਦੇ ਖ਼ਿਲਾਫ ਹਨ ਅਤੇ ਜਲਦੀ ਹੀ ਕਾਬੂ ਤੋਂ ਬਾਹਰਹੋ ਸਕਦੀਆਂ ਹਨ, ਜਿਸ ਦੇ ਸਮਾਜ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਉਹਨਾਂ ਕਿਹਾ ਕਿ ਜਿਹਨਾਂ ਵਿਅਕਤੀਆਂ ਨੇ ਵੇਰਕਾ ਦੇ ਸ਼ਮਸ਼ਾਨਘਾਟ ਨੂੰ ਤਾਲਾਲਾਇਆ ਸੀ, ਉਹਨਾਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਇੱਕ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤਾ ਜਾਵੇ ਕਿ ਕਿਸੇ ਵੀਕੋਵਿਡ-19 ਪੀੜਤ ਨਾਲ ਕੋਈ ਵਿਤਕਾ ਨਹੀਂ ਕੀਤਾ ਜਾਵੇਗਾ ਅਤੇ ਇਸ ਤਰੀਕੇ ਨਾਲ ਉਸ ਦਾ ਅੰਤਿਮ ਸਸਕਾਰ ਕਰਨ ਤੋਂ ਰੋਕਿਆ ਨਹੀਂ ਜਾਵੇਗਾ।
ਚੰਡੀਗੜ੍ਹ , 2 ਅਪ੍ਰੈਲ , ( ਬਲਜੀਤ ਮਰਵਾਹਾ ) : ਚੰਡੀਗੜ੍ਹ ਵਿੱਚ ਆਏ ਦਿਨ ਕੋਰੋਨਾ ਦੇ ਮਰੀਜ਼ ਵੱਧ ਰਹੇ ਹਨ । ਵੀਰਵਾਰ ਤੱਕ ਇਹਨਾਂ ਦੀ ਗਿਣਤੀ ਡੇਢ ਦਰਜਨਹੋ ਗਈ ਸੀ । ਦੂਜੇ ਪਾਸੇ ਪ੍ਰਸ਼ਾਸ਼ਨ ਨੇ ਇਹ ਫੈਸਲਾ ਲਿਆ ਹੈ ਕਿ ਇੱਥੇ ਜਿੰਨੇ ਵੀ ਕੋਰੋਨਾ ਦੇ ਮਰੀਜ਼ ਹਨ , ਉਹਨਾਂ ਸਾਰਿਆਂ ਨੂੰ ਪੀ ਜੀ ਆਈ ਭੇਜਿਆ ਜਾਵੇ।ਜਿਸਦਾ ਪੀ ਜੀ ਆਈ ਦੇ ਡਾਕਟਰਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਆਫ ਰੇਸੀਡੈਂਟ ਡਾਕਟਰ ਪੀ ਜੀ ਆਈ ਦੇ ਪ੍ਰਧਾਨ ਉਤਮ ਠਾਕੁਰ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਇਹ ਜੋਖਮ ਕਈ ਗੁਣਾ ਵੱਧ ਜਾਣਾ ਹੈ। ਐਂਬੂਲੈਂਸ ਦੇ ਡਰਾਈਵਰ, ਡਾਕਟਰਾਂ, ਨਰਸਿੰਗ ਕਰਮਚਾਰੀਆਂ ਅਤੇ ਪੁਲਿਸ ਫੋਰਸਾਂ ਸਹਿਤ ਲੋਕ ਸੰਕਰਮਣ ਦੇ ਖਤਰੇ ਵਿੱਚ ਆ ਸਕਦੇ ਹਨ । ਡਾਕਟਰ ਠਾਕੁਰਦਾ ਕਹਿਣਾ ਹੈ ਕਿ ਅਜਿਹਾ ਹੋਣ ਨਾਲ ਉਹ ਵੀ ਇਕਦਮ ਮਰੀਜਾਂ ਨੂੰ ਨਹੀਂ ਸੰਭਾਲ ਪਾਉਣਗੇ। ਕੋਵਿਡ 19 ਦੇ ਮਰੀਜਾਂ ਦੇ ਪ੍ਰਬੰਧਨ ਲਈ ਬਿਸਤਰੇ ਅਤੇ ਕਰਮਚਾਰੀਆ ਦੀ ਘਾਟ ਹੋਵੇਗੀ । ਪੰਜਾਬ, ਹਰਿਆਣਾ, ਹਿਮਾਚਲ ਅਤੇ ਹੋਰ ਉੱਤਰੀ ਰਾਜ ਦੇ ਮਰੀਜ਼ਭਾਰੀ ਗਿਣਤੀ ਵਿੱਚ ਇੱਥੇ ਆਉਂਦੇ ਹਨ , ਉਹਨਾਂ ਨੂੰ ਕਿਵੇਂ ਸੰਭਾਲਿਆ ਜਾਵੇਗਾ। ਭੀੜ ਹੋਣ ਨਾਲ ਵਾਇਰਸ ਹੋਰ ਫੈਲੇਗਾ , ਸੋ ਇਸ ਲਈ ਪ੍ਰਸ਼ਾਸ਼ਨ ਨੂੰ ਇਹ ਫੈਸਲਾਵਾਪਿਸ ਲੈਣਾ ਚਾਹੀਦਾ ਹੈ ।
ਰੋਪੜ, 2 ਅਪ੍ਰੈਲ- ਕੋਵਿਡ19 ਨਾਲ ਨਜਿੱਠਣ ਲਈ ਜਿੱਥੇ ਪੁਲਿਸ ਕਰਮਚਾਰੀ ਲਗਾਤਾਰ ਡਿਊਟੀ ਨਿਭਾ ਰਹੇ ਹਨ, ਇਸ ਲੜਾਈ ਵਿਚ ਰੋਪੜ ਪੁਲਿਸ ਵਾਲਿਆਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਲਈ...
ਬਰਨਾਲਾ, 2 ਅਪ੍ਰੈਲ : ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜ਼ਿਲਾ ਬਰਨਾਲਾ ਦੇ ਪਿੰਡਾਂ ਦੇ ਵਾਸੀਆਂ ਵੱਲੋਂ ਆਪਣੇ ਪੱਧਰ ’ਤੇ ਪਿੰਡ ਸੀਲ ਕਰ ਕੇ ਠੀਕਰੀ ਪਹਿਰੇ ਲਾਉਣ ਦਾ ਬੀੜਾਚੁੱਕਿਆ ਗਿਆ ਹੈ ਤਾਂ ਜੋ ਕਰੋਨਾ ਵਾਇਰਸ ਖ਼ਿਲਾਫ਼ ਜੰਗ ਵਿੱਚ ਜ਼ਿਲਾ ਪ੍ਰਸ਼ਾਸਨ ਨੂੰ ਸਹਿਯੋਗ ਮਿਲ ਸਕੇ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਸੁਰੱਖਿਅਤ ਰਹਿਣ। ਜਾਣਕਾਰੀ ਅਨੁਸਾਰ ਜ਼ਿਲਾ ਬਰਨਾਲਾ ਦੇ ਲਗਭਗ 20 ਪਿੰਡਾਂ ਦੀਆਂ ਪੰਚਾਇਤਾਂ, ਨੌਜਵਾਨ ਕਲੱਬਾਂ ਤੇ ਹੋਰ ਮੋਹਤਬਰ ਇਨਾਂ ਨਾਕਿਆਂ ’ਤੇ ਡਿਊਟੀਆਂ ਦੇ ਕੇ ਹਰਆਉਣ-ਜਾਣ ਵਾਲੇ ’ਤੇ ਨਜ਼ਰ ਰੱਖ ਰਹੇ ਹਨ ਤਾਂ ਜੋ ਕਰਫਿਊ ਦੀ ਪਾਲਣਾ ਹੋ ਸਕੇ ਅਤੇ ਬਾਹਰੋਂ ਆਉਣ ਵਾਲੇ ਵਿਅਕਤੀਆਂ ਦਾ ਰਿਕਾਰਡ ਰੱਖਿਆ ਜਾ ਸਕੇ।ਬਲਾਕ ਬਰਨਾਲਾ ਦੇ ਪਿੰਡ ਭੱਠਲਾਂ, ਫਤਿਹਗੜ ਛੰਨਾ, ਕਾਲੇਕੇ, ਅਸਪਾਲ ਕਲਾਂ, ਜਲੂਰ, ਭੈਣੀ ਮਹਿਰਾਜ, ਪੱਤੀ ਸੋਹਲ, ਧਨੌਲਾ ਖੁਰਦ, ਕੋਠੇ ਗੁਰੂ, ਰੂੜੇਕੇ ਕਲਾਂ, ਬਲਾਕ ਸ਼ਹਿਣਾ ਦੇ ਪਿੰਡ ਜੰਗੀਆਣਾ, ਜੈਮਲ ਸਿੰਘ ਵਾਲਾ, ਢਿੱਲਵਾਂ ਨਾਭਾ, ਢਿੱਲਵਾਂ ਪਟਿਆਲਾ, ਢਿੱਲਵਾਂ ਪਟਿਆਲਾ ਖੁਰਦ, ਲਗਜਰੀ ਪੱਤੀ, ਜੈਤਾਸਰ, ਢਿੱਲਵਾਂਦੱਖਣ ਤੇ ਬਲਾਕ ਮਹਿਲ ਕਲਾਂ ਦੇ ਨਿਹਾਲੂਵਾਲਾ ਆਦਿ ਪਿੰਡਾਂ ਦੇ ਵਾਸੀਆਂ ਵੱਲੋਂ ਆਪਣੇ ਪਿੰਡਾਂ ਦੀ ਤਾਲਾਬੰਦੀ ਕੀਤੀ ਗਈ ਹੈ। ਇਹ ਪਿੰਡ ਵਾਸੀ ਆਪਣੇ ਪਿੰਡਾਂ ’ਚੋਬਾਹਰ ਜਾਣ ਵਾਲੇ ਅਤੇ ਪਿੰਡ ਆਉਣ ਵਾਲੇ ਹਰ ਵਿਅਕਤੀ ਦਾ ਰਿਕਾਰਡ ਰੱਖਦੇ ਹਨ ਤੇ ਆਉਣ-ਜਾਣ ਦੇ ਕਾਰਨ ਬਾਰੇ ਜਾਣਕਾਰੀ ਰੱਖ ਰਹੇ ਹਨ ਤਾਂ ਜੋ ਕਰਫਿੳ ਦੀ ਪਾਲਣਾ ਕੀਤੀ ਜਾ ਸਕੇ ਅਤੇ ਕਰੋਨਾ ਵਾਇਰਸ ਤੋਂ ਬਚਾਅ ਹੋ ਸਕੇ। ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਬਰਨਾਲਾ ਜ਼ਿਲੇ ਦੇ ਵੱਡੀ ਗਿਣਤੀ ਪਿੰਡਾਂ ਵੱਲੋਂ ਕੀਤੀ ਤਾਲਾਬੰਦੀ ਦੇ ਕਦਮ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਂਇਸ ਸਮੇਂ ਇਕ-ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਬਾਹਰੋਂ ਆਉਣ-ਜਾਣ ਵਾਲਿਆਂ ਦਾ ਰਿਕਾਰਡ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਲੋੜ ਅਨੁਸਾਰਸਿਹਤ ਵਿਭਾਗ ਦੀਆਂ ਸੇਵਾਵਾਂ ਲਈਆਂ ਜਾ ਸਕਣ। ਉਨਾਂ ਕਿਹਾ ਕਿ ਇਹ ਪਿੰਡ ਸਿਹਤ ਵਿਭਾਗ ਦਾ ਸਾਥ ਦੇ ਰਹੇ ਹਨ ਤੇ ਆਪਣੇ ਪੱਧਰ ’ਤੇ ਆਉਣ-ਜਾਣਵਾਲਿਆਂ ਦਾ ਰਿਕਾਰਡ ਰੱਖ ਰਹੇ ਹਨ ਤਾਂ ਜੋ ਕਰੋਨਾ ਵਾਇਰਸ ਤੋਂ ਬਚਾਅ ਹੋ ਸਕੇ। ਇਸ ਦੇ ਨਾਲ ਹੀ ਉਨਾਂ ਠੀਕਰੀ ਪਹਿਰਿਆਂ ’ਤੇ ਡਟੇ ਪਿੰਡ ਵਾਸੀਆਂ ਨੂੰਅਪੀਲ ਕੀਤੀ ਕਿ ਉਹ ਆਪਸ ਵਿਚ ਡੇਢ ਡੇਢ ਮੀਟਰ ਦਾ ਫਾਸਲਾ ਜ਼ਰੂਰ ਬਣਾ ਕੇ ਰੱਖਣ ਅਤੇ ਕਿਸੇ ਵੀ ਥਾਂ ’ਤੇ ਭੀੜ ਇਕੱਠੀ ਨਾ ਹੋਣ ਦੇਣ।
ਫਿਰੋਜ਼ਪੁਰ, 2 ਅਪ੍ਰੈਲ 2020- ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਫਿਰੋਜ਼ਪੁਰ ਵਿਚ ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਤੱਕ ਮੱਦਦ ਪਹੁੰਚਾਉਣ ਦੀ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ। ਫਿਰੋਜ਼ਪੁਰ...
ਅੰਮ੍ਰਿਤਸਰ, 2 ਅਪ੍ਰੈਲ : ਜਿਸ ਦਿਨ ਤੋਂ ਪੰਜਾਬ ਵਿਚ ਕਰਫਿਊ ਲੱਗਾ ਹੈ, ਉਸ ਦਿਨ ਤੋਂ ਹੀ ਜ਼ਿਲ੍ਹਾ ਪ੍ਰਸ਼ਾਸਨ ਲੋੜਵੰਦ ਲੋਕ, ਜੋ ਕਿ ਦਿਹਾੜੀ ਕਰਕੇ ਆਪਣੀਕਮਾਈ ਕਰਦੇ ਸਨ, ਪਰ ਕਰਫਿਊ ਲੱਗਾ ਹੋਣ ਕਾਰਨ ਬਾਹਰ ਨਹੀਂ ਜਾ ਸਕਦੇ, ਦੀ ਸਾਰ ਲੈਣ ਵਿਚ ਲੱਗਾ ਹੋਇਆ ਹੈ। ਰੋਜ਼ਾਨਾ ਕਰੀਬ ਇਕ ਹਜ਼ਾਰ ਤੋਂ ਵੱਧ ਲੋਕਾਂਨੂੰ ਸੁੱਕੇ ਰਾਸ਼ਨ ਦੀਆਂ ਕਿੱਟਾਂ ਪਹੁੰਚ ਰਹੀਆਂ ਹਨ। ਇਸ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ, ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਰਾਧਾ ਸੁਆਮੀਸਤਿਸੰਗ ਬਿਆਸ, ਚੀਫ ਖਾਲਸਾ ਦੀਵਾਨ, ਲਾਇਨਜ਼ ਕਲੱਬ, ਰੋਟਰੀ ਕਲੱਬ, ਯੂਥ ਕਲੱਬ, ਕਾਰ ਸੇਵਾ ਵਾਲੇ ਮਹਾਂਪੁਰਖ, ਨਿਸ਼ਕਾਮ ਸੇਵਾ ਸੁਸਾਇਟੀਆਂ ਅਤੇ ਹੋਰਬਹੁਤ ਸਾਰੀਆਂ ਸੰਸਥਾਵਾਂ ਤੋਂ ਇਲਾਵਾ ਨਿੱਜੀ ਤੌਰ ਉਤੇ ਵੀ ਲੋਕ ਲੋੜਵੰਦਾਂ ਤੱਕ ਪਹੁੰਚ ਰਹੇ ਹਨ। ਇੰਨਾਂ ਵੱਲੋਂ ਵੀ ਸੁੱਕੇ ਰਾਸ਼ਨ ਦੇ ਨਾਲ-ਨਾਲ ਹਜ਼ਾਰਾਂ ਲੋਕਾਂ ਨੂੰਤਿਆਰ ਕੀਤਾ ਲੰਗਰ ਦਿੱਤਾ ਜਾ ਰਿਹਾ ਹੈ। ਕੱਲ• 1 ਅਪ੍ਰੈਲ ਨੂੰ ਹੀ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ 1200 ਤੋਂ ਵੱਧ ਸੁੱਕੇ ਰਾਸ਼ਨ ਦੀਆਂ ਕਿੱਟਾਂ ਜਿਸ ਵਿਚ 10 ਕਿਲੋ ਆਟਾ, ਚੌਲ, ਖੰਡ, ਚਾਹ ਪੱਤੀ, ਘਿਉ ਆਦਿ ਸ਼ਾਮਿਲ ਹੈ, ਲੋੜਵੰਦ ਲੋਕਾਂ ਤੱਕ ਪੁੱਜਦਾ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਉਲੀਕੀ ਯੋਜਨਾਬੰਦੀ ਤਹਿਤ ਅਜਿਹਾ ਕੋਈ ਇਲਾਕਾ ਬਾਕੀ ਨਹੀਂ ਰਿਹਾ, ਜਿੱਥੇ ਲੋੜਵੰਦ ਨੂੰਮਦਦ ਨਹੀਂ ਮਿਲ ਰਹੀ। ਕਈ ਲੋਕ ਜ਼ਿਲ੍ਹਾ ਕੰਟਰੋਲ ਰੂਮ ਉਤੇ ਫੋਨ ਕਰਕੇ ਵੀ ਰਾਸ਼ਨ ਦੀ ਸਹਾਇਤਾ ਲੈ ਰਹੇ ਹਨ। ਹਰੇਕ ਸਬ ਡਵੀਜ਼ਨ ਵਿਚ ਸਬੰਧਤ ਐਸ ਡੀਐਮ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਬੀ ਡੀ ਪੀ ਓ ਦਾ ਸਟਾਫ ਲੋੜਵੰਦਾਂ ਤੱਕ ਰਾਹਤ ਸਮਗਰੀ ਪਹੁੰਚਾ ਰਿਹਾ ਹੈ। ਉਨਾਂ ਦੱਸਿਆ ਕਿ ਸ਼ਹਿਰੀ ਖੇਤਰ ਤੋਂਇਲਾਵਾ ਸਰਹੱਦੀ ਪੱਟੀ ਦੇ ਨਿੱਕੇ ਤੋਂ ਨਿੱਕੇ ਪਿੰਡ ਤੱਕ ਵੀ ਅਸੀਂ ਪਹੁੰਚ ਬਣਾਈ ਹੈ ਅਤੇ ਇਹ ਕੰਮ ਲਗਾਤਾਰ ਜਾਰੀ ਰਹੇਗਾ।