ਤਰਨਤਾਰਨ, ਪਵਨ ਸ਼ਰਮਾ, 5 ਜੂਨ : ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋ – ਦਿਨ ਵੱਧਦਾ ਜਾ ਰਿਹਾ, ਜਿਸਦੇ ਚਲਦਿਆ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪੱਟੀ ਸ਼ਹਿਰ ਦੇ ਨਿਵਾਸੀ...
ਚੰਡੀਗੜ੍ਹ, 4 ਜੂਨ : ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੋਵਿਡ-19 ਦੇ ਮਰੀਜ਼ਾਂ ਦਾ ਸਮੇਂ ਸਿਰ ਪਤਾ ਲਗਾਉਣ ਵਾਸਤੇ ਲੋਕਾਂ ਦੀ ਵੱਡੇ ਪੱਧਰ `ਤੇ ਸਕਰੀਨਿੰਗ ਕੀਤੇ ਜਾਣ ਨੂੰ ਧਿਆਨ ਵਿੱਚ ਰੱਖਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਚੀਬੱਧ ਹਸਪਤਾਲਾਂ/ਕਲੀਨਿਕਾਂ ਅਤੇਲੈਬਾਰਟਰੀਆਂ ਦੁਆਰਾ ਭੇਜੇ ਕੋਵਿਡ-19 ਦੇ ਨਮੂਨਿਆਂ ਦੀ ਮੁਫ਼ਤ ਆਰ.ਟੀ.-ਪੀ.ਸੀ.ਆਰ. ਟੈਸਟਿੰਗ ਕਰਵਾਉਣ ਦਾ ਫੈਸਲਾ ਲਿਆ ਹੈ। ਇਹ ਜਾਣਕਾਰੀ ਸਿਹਤਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇੱਕ ਪ੍ਰੈਸ ਬਿਆਨ ਵਿੱਚ ਦਿੱਤੀ। ਮੰਤਰੀ ਨੇ ਕਿਹਾ ਕਿ ਸਿਵਲ ਸਰਜਨਾਂ ਨੂੰ ਉਨ੍ਹਾਂ ਨਿੱਜੀ ਹਸਪਤਾਲਾਂ / ਕਲੀਨਿਕਾਂ ਅਤੇ ਲੈਬਾਂ ਨੂੰ ਸੂਚੀਬੱਧ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜੋਨਮੂਨਿਆਂ ਦੀ ਮੁਫਤ ਟੈਸਟਿੰਗ ਸਹੂਲਤ ਦੇਣ ਲਈ ਸਵੈ-ਇੱਛਾ ਨਾਲ ਸੂਚੀਬੱਧ ਹੋਣ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ ਇਹ ਲਾਜ਼ਮੀ ਕੀਤਾ ਗਿਆ ਹੈ ਕਿਪ੍ਰਾਈਵੇਟ ਹਸਪਤਾਲ / ਕਲੀਨਿਕਾਂ ਅਤੇ ਲੈਬਾਰਟਰੀਆਂ ਕੋਲ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਲਈ ਵੱਖਰੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਨਮੂਨੇ ਲਏ ਜਾਣਗੇ ਅਤੇਨਮੂਨੇ ਲੈਣ ਵਾਲੇ ਵਿਅਕਤੀ ਵੱਲੋਂ ਪੂਰੇ ਨਿੱਜੀ ਸੁਰੱਖਿਆ ਉਪਕਰਨ ਪਹਿਨੇ ਹੋਣ ਨੂੰ ਯਕੀਨੀ ਬਣਾਇਆ ਜਾਵੇਗਾ। ਪ੍ਰਾਈਵੇਟ ਹਸਪਤਾਲ ਲੋੜੀਂਦੇ ਲੋਜਿਸਟਿਕਸ ਦਾਪ੍ਰਬੰਧ ਕਰੇਗਾ ਅਤੇ ਨਮੂਨੇ ਇਕੱਤਰ ਕਰੇਗਾ, ਉਨ੍ਹਾਂ ਨੂੰ ਪੈਕ ਕਰੇਗਾ ਅਤੇ ਪ੍ਰੋਟੋਕੋਲ ਦੇ ਅਨੁਸਾਰ ਨੇੜਲੀ ਸਰਕਾਰੀ ਸਿਹਤ ਸੰਸਥਾ ਨੂੰ ਭੇਜੇਗਾ। ਉਹ ਆਰਟੀ-ਪੀਸੀਆਰ ਐਪ ਵਿੱਚ ਆਈਸੀਐਮਆਰ ਪ੍ਰੋਟੋਕੋਲ ਦੇ ਅਨੁਸਾਰ ਵੇਰਵਿਆਂ ਨੂੰ ਭਰਨਾ ਯਕੀਨੀ ਬਣਾਉਂਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਲਈ ਯੂਜ਼ਰ ਨੇਮ ਅਤੇ ਪਾਸਵਰਡ ਸਬੰਧਤ ਸਿਵਲ ਸਰਜਨਾਂ ਦੁਆਰਾ ਕੁਲੈਕਸ਼ਨ ਸੈਂਟਰਾਂ ਵਾਸਤੇ ਨਿੱਜੀ ਹਸਪਤਾਲਾਂ / ਕਲੀਨਿਕਾਂ ਨੂੰਮੁਹੱਈਆ ਕਰਵਾਏ ਜਾਣਗੇ। ਪ੍ਰਾਈਵੇਟ ਹਸਪਤਾਲ / ਕਲੀਨਿਕ ਸੈਂਪਲਾਂ ਸਮੇਤ ਸੈਂਪਲ ਆਈ.ਡੀ. ਦੇ ਨਾਲ ਆਰਟੀ-ਪੀਸੀਆਰ ਐਪ ਦੁਆਰਾ ਤਿਆਰ ਲਾਈਨਸੂਚੀ ਭੇਜਣਗੇ। ਪ੍ਰਾਈਵੇਟ ਹਸਪਤਾਲਾਂ / ਕਲੀਨਿਕਾਂ ਦੁਆਰਾ ਭੇਜੇ ਗਏ ਨਮੂਨਿਆਂ ਦੀ ਸਰਕਾਰੀ ਲੈਬਾਰਟਰੀਆਂ ਵਿੱਚ ਮੁਫਤ ਜਾਂਚ ਕੀਤੀ ਜਾਏਗੀ। ਸ. ਸਿੱਧੂ ਨੇ ਦੱਸਿਆ ਕਿ ਇਸ ਸਹੂਲਤ ਦਾ ਲਾਭ ਲੈ ਰਹੇੇ ਪ੍ਰਾਈਵੇਟ ਹਸਪਤਾਲ ਅਤੇ ਕਲੀਨਿਕ ਨਮੂਨੇ ਇਕੱਤਰ ਕਰਨ ਲਈ ਮਰੀਜ਼ਾਂ ਤੋਂ 1000 ਰੁਪਏ ਤੋਂ ਵੱਧਨਹੀਂ ਚਾਰਜ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲ / ਕਲੀਨਿਕ ਆਈ.ਸੀ.ਐੱਮ.ਆਰ. ਦੇ ਮਾਪਦੰਡਾਂ ਅਨੁਸਾਰ ਮਰੀਜ਼ਾਂ ਦੀ ਚੋਣ ਕਰਨਗੇ ਜਿਸ ਤਹਿਤਲੱਛਣ ਪਾਏ ਜਾਣ ਵਾਲੇ ਅੰਤਰਰਾਸ਼ਟਰੀ ਜਾਂ ਘਰੇਲੂ ਯਾਤਰੀਆਂ, ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ -19 ਮਰੀਜ਼ ਦੇ ਸੰਪਰਕ, ਕੰਟੇਨਮੈਂਟ ਜ਼ੋਨਾਂ / ਹੌਟਸਪੌਟ ਤੋਂਆਉਣ ਵਾਲੇ ਵਿਅਕਤੀ ਜਿਨ੍ਹਾਂ ਵਿੱਚ ਲੱਛਣ ਪਾਏ ਗਏ ਹਨ, ਕੋਵਿਡ-19 ਮਰੀਜ਼ ਦੇ ਉੱਚ ਜੋਖ਼ਮ ਵਾਲੇ ਸੰਪਰਕ ਜਿਨ੍ਹਾਂ ਵਿੱਚ ਲੱਛਣ ਨਹੀਂ ਪਾਏ ਗਏ, ਲੱਛਣ ਨਾਪਾਏ ਜਾਣ ਵਾਲੇ/ਲੱਛਣ ਪਾਏ ਜਾਣ ਵਾਲੇ ਫਰੰਟ ਲਾਈਨ `ਤੇ ਕੰਮ ਕਰ ਰਹੇ ਕਰਮਚਾਰੀ ਅਤੇ ਲੱਛਣ ਪਾਏ ਜਾਣ ਵਾਲੇ ਪਰਵਾਸੀ ਵਿਅਕਤੀ ਜਾਂ ਵਾਪਸ ਪਰਤਣਵਾਲੇ ਵਿਅਕਤੀ। ਕੁਲੈਕਸ਼ਨ ਸੈਂਟਰਾਂ ਵਜੋਂ ਸੂਚੀਬੱਧ ਸਾਰੇ ਪ੍ਰਾਈਵੇਟ ਹਸਪਤਾਲ / ਕਲੀਨਿਕ ਅਤੇ ਲੈਬਾਰਟਰੀਆਂ ਨੂੰ ਆਈ.ਸੀ.ਐੱਮ.ਆਰ. ਪ੍ਰੋਟੋਕੋਲ ਦੇ ਅਨੁਸਾਰਆਰ.ਟੀ.-ਪੀ.ਸੀ.ਆਰ ਟੈਸਟਿੰਗ ਲੈਬ ਨਾਲ ਜੋੜਿਆ ਜਾਵੇਗਾ।
ਚੰਡੀਗੜ੍ਹ, 4 ਜੂਨ : ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋ – ਦਿਨ ਵੱਧਦਾ ਜਾ ਰਿਹਾ ਹੈ, ਇਸਦੇ ਦੂਸਰੇ ਹੀ ਪਾਸੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ...
ਤਰਨਤਾਰਨ, ਪਵਨ ਸ਼ਰਮਾ, 4 ਜੂਨ : ਸ੍ਰੀ ਗੁਰੁ ਨਾਨਕ ਦੇਵ ਜੀ ਦੇ ਦਿਖਾਏ ਰਸਤੇ ਤੇਰਾਂ ਤੇਰਾਂ ਤੇ ਚੱਲਦਿਆਂ ਤਰਨ ਤਾਰਨ ਤਾਰਨ ਦੇ ਕਸਬਾ ਝਬਾਲ ਦੀ ਸਮਾਜਸੇਵੀ ਸੰਸਥਾਂ ਦੇ ਨੋਜਵਾਨਾਂ ਵੱਲੋ ਗਰੀਬ ਅਤੇ ਜਰੂਰਤਮੰਦ ਲੋਕਾਂ ਨੂੰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮਾਤਰ ਤੇਰਾਂ ਰੁਪੈ ਵਿੱਚ ਹਰ ਪ੍ਰਕਾਰ ਦੇ ਕੱਪੜੇ ਉਪਲੱਬਧ ਕਰਵਾਉਣ ਦਾ ਮਾਮਲਾ ਸਾਹਮਣੇ ਆਇਆਂ ਹੈ ਜਰੂਰਤਮੰਦ ਲੋਕ ਸਵੇਰੇ ਤੋ ਹੀ ਕੱਪੜੇ ਲੈਣ ਲਈ ਦੁਕਾਨ ਖੁੱਲਣ ਤੋ ਪਹਿਲਾਂ ਹੀ ਆ ਖੜਦੇ ਹਨ ਜਰੂਰਤਮੰਦ ਲੋਕਾਂ ਨੇ ਉੱਕਤ ਸਮਾਜ ਸੇਵੀ ਸੰਸਥਾਂ ਦੇ ਉਪਰਾਲੇ ਨੂੰ ਬੇਹਤਰ ਦੱਸਦਿਆਂ ਕਿਹਾ ਕਿ ਅਜਿਹੀਆਂ ਹੀ ਦੁਕਾਨਾਂ ਹਰ ਜਗ੍ਹਾਂ ਤੇ ਖੁੱਲਣੀਆਂ ਚਾਹੀਦੀਆਂ ਹਨ।
ਤਰਨਤਾਰਨ, ਪਵਨ ਸ਼ਰਮਾ, 4 ਜੂਨ : ਪੰਜਾਬ ਸਰਕਾਰ ਵੱਲੋ ਕਿਸਾਨਾਂ ਦੀਆਂ ਬੰਬੀਆਂ ਤੇ ਬਿਜਲੀ ਦੇ ਮੀਟਰ ਲਗਾਏ ਜਾਣ ਦੀ ਤਜਵੀਜ ਦਾ ਕਿਸਾਨਾਂ ਵੱਲੋ ਵਿਰੋਧਕਰਦਿਆਂ ਅਤੇ ਆਪਣੀ ਦੂਸਰੀਆਂ ਮੰਗਾਂ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਤਰਨ ਤਾਰਨ ਵਿਖੇ ਐਸ ਡੀ ਐਮ ਦਫਤਰ ਦੇ ਬਹਾਰ ਰੋਸ਼ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਗਈ ਕਿਸਾਨਾਂ ਵੱਲੋ ਆਪਣੀਆਂ ਮੰਗਾਂ ਦਾ ਇੱਕ ਮੰਗ ਪੱਤਰ ਸਰਕਾਰ ਦੇ ਨਾਮ ਐਸ ਡੀ ਐਮਰਜਨੀਸ਼ ਅਰੋੜਾ ਨੂੰ ਸੋਂਪੀਆ ਗਿਆਂ ਇਸ ਮੋਕੇ ਕਿਸਾਨ ਆਗੂ ਮੇਹਰ ਸਿੰਘ ਸਖੀਰਾ ਅਤੇ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਪਹਿਲਾਂ ਹੀ ਘਾਟੇ ਵਿੱਚਜਾ ਰਹੀ ਹੈ ਉਲਟਾ ਪੰਜਾਬ ਸਰਕਾਰ ਵੱਲੋ ਕਿਸਾਨਾਂ ਦੀਆਂ ਬੰਬੀਆਂ ਤੇ ਬਿਜਲੀ ਦੇ ਮੀਟਰ ਲਗਾ ਕੇ ਬਿੱਲ ਵਸੂਲਣ ਦੀ ਤਿਆਰੀ ਕੀਤੀੂ ਜਾ ਰਹੀ ਹੈ ਜੋ ਕਿ ਕਿਸਾਨਕਦੇ ਵੀ ਬਰਦਾਸ਼ਤ ਨਹੀ ਕਰਨਗੇ ਕਿਸਾਨਾਂ ਨੇ ਬੀਤੇ ਦਿਨੀ ਕੇਂਦਰ ਸਰਕਾਰ ਵੱਲੋ ਲਾਗੂ ਕੀਤੀ ਨਵੀ ਖੇਤੀ ਮੰਡੀਕਰਨ ਨੀਤੀ ਨੂੰ ਛੋਟੇ ਕਿਸਾਨਾਂ ਲਈ ਮਾਰੂ ਦੱਸਦਿਆਂਕਿਹਾ ਕਿ ਪੰਜਾਬ ਵਿੱਚ ਜਿਆਦਾਤਰ ਕਿਸਾਨ ਛੋਟੇ ਕਿਸਾਨ ਹਨ ਅਤੇ ਝੋਨੇ ਅਤੇ ਕਣਕ ਦਦੀ ਖੇਤੀ ਕਰਦੇ ਹਨ ਸਰਕਾਰ ਵੱਲੋ ਜਾਰੀ ਨਵੀ ਨੀਤੀ ਵਾਲੀਆਂ ਫਸਲਾਂਉਹ ਬੀਜਦੇ ਹੀ ਨਹੀ ਹਨ ਇਸ ਸਰਕਾਰ ਨੂੰ ਫਸਲਾਂ ਦੀ ਖੁੱਦ ਖਰੀਦ ਕਰਨੀ ਚਾਹੀਦੀ ਹੈ ਜਾ ਕਣਕ ਅਤੇ ਝੋਨੇ ਨੂੰ ਉਹਨਾਂ ਨੂੰ ਖੁੱਲੇ ਬਜਾਰ ਵਿੱਚ ਵੇਚਣ ਦੀ ਛੋਟ ਦੇਣੀਚਾਹੀਦੀ ਹੈ।
ਬਠਿੰਡਾ, ਰਾਕੇਸ਼ ਕੁਮਾਰ, 4 ਜੂਨ : ਕੋਰੋਨਾ ਮਹਾਂਮਾਰੀ ਦੇ ਕਾਰਨ ਦੇਸ਼ ਭਰ ‘ਚ ਹਲਚਲ ਮੱਚੀ ਹੋਈ ਹੈ ਜਿਸਦੇ ਚਲਦਿਆ ਅੱਜ ਬਠਿੰਡਾ ਵਿੱਚ 3 ਹੋਰ ਕੇਸ ਕੋਰੋਨਾ...
ਅੰਮ੍ਰਿਤਸਰ, ਗੁਰਪ੍ਰੀਤ ਸਿੰਘ, 4 ਜੂਨ : ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਨੇ ਤਬਾਹੀ ਫੈਲਾਈ ਹੋਈ ਹੈ, ਉਸਦੇ ਦੂਸਰੇ ਹੀ ਪਾਸੇ ਅੰਮ੍ਰਿਤਸਰ ਵਿੱਚ ਕਾਰੋਬਾਰ ਠੱਪ ਹੋ ਗਏ...
ਚੰਡੀਗੜ੍ਹ, 4 ਜੂਨ : ਕੋਰੋਨਾ ਦਾ ਖ਼ਤਰਾ ਭਾਰਤ ਵਿਖੇ ਦਿਨੋੰ ਦਿਨ ਵੱਧ ਰਿਹਾ ਹੈ। ਦੱਸ ਦਈਏ ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 9,304 ਮਾਮਲੇ...
ਐਸ ਏ ਐਸ ਨਗਰ, 3 ਜੂਨ : ਕੋਵਿਡ -19 ਮਹਾਂਮਾਰੀ ਦੌਰਾਨ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ, ਏਅਰ ਇੰਡੀਆ ਦੀ ਉਡਾਣ ਏਆਈ 1916 ਦੁਬਈ...
ਐਸ ਏ ਐਸ ਨਗਰ, 3 ਜੂਨ : ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਨਾਲ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਕੀਤੇ ਜਾ ਰਹੇ ਸੁਹਿਰਦ ਯਤਨਾਂ ਸਦਕਾ ਪ੍ਰਧਾਨ ਮੰਤਰੀ...