ਜਲੰਧਰ, 3 ਮਈ : ਜਲੰਧਰ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਜਲੰਧਰ ਵਿੱਚ 4 ਹੋਰ ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਇੱਕ ਔਰਤ ਅਤੇ ਤਿੰਨ ਮਰਦ ਹਨ, ਇਨ੍ਹਾਂ ਵਿੱਚ ਤਿੰਨ ਜਣੇ ਬਸਤੀ ਦਾਨਿਸ਼ਮੰਦਾਂ ਦੇ ਤੇ ਇੱਕ ਕਾਜੀ ਮੁਹੱਲੇ ਦਾ ਹੈ। ਇਹ ਸਭ ਪੁਰਾਣੇ ਕੋਰੋਨਾ ਪੌਜ਼ਿਟਿਵ ਨਾਲ ਸੰਪਰਕ ਰੱਖਦੇ ਹਨ। ਦਸ ਦਈਏ ਕਿ ਜਲੰਧਰ ਵਿੱਚ ਕਰੋਨਾ ਦੇ ਪੀੜਤਾਂ ਦੀ ਗਿਣਤੀ ਕੁੱਲ 124 ਹੋ ਗਈ ਹੈ। ਜਲੰਧਰ ਜਿਲ੍ਹੇ ਵਿੱਚ ਹੁਣ ਤੱਕ 8 ਮਰੀਜ਼ ਠੀਕ ਹੋਏ ਹਨ ਤੇ ਚਾਰ ਜਣਿਆਂ ਦੀ ਮੌਤ ਹੋ ਚੁੱਕੀ ਹੈ।
ਅੰਮ੍ਰਿਤਸਰ, 3 ਮਈ : ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ ਵਿਚ ਜੋ ਸਥਿਤੀ ਬਣੀ ਹੋਈ ਹੈ, ਉਹ ਬਹੁਤ ਖਤਰਨਾਕ ਦਿਖਾਈ ਦੇ ਰਹੀ ਹੈ, ਇਸ ਦੇ ਕਾਰਨ, ਅੰਮ੍ਰਿਤਸਰ ਵਿਚ, ਪੰਜਾਬ ਦੇ ਸਭ ਤੋਂ ਵੱਧ ਮਰੀਜ਼ਾਂ ਦਾ ਆਕੜਾਂ ਸਾਹਮਣੇ ਆਇਆ ਹੈ, ਅੰਮ੍ਰਿਤਸਰ ‘ਚ ਮਰੀਜ਼ਾਂ ਦੀ ਗਿਣਤੀ 200 ਨੂੰ ਪਾਰ ਹੋ ਗਈ ਹੈ। ਇਸ ਦੇ ਕਾਰਨ, ਅੰਮ੍ਰਿਤਸਰ ਦੇ ਵਿੱਚ ਅੰਦਰ ਆਉਣ ਅਤੇ ਬਾਹਰ ਜਾਣ ਵਾਲੇ ਰਾਸਤੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ।
Breaking, ਤਰਨਤਾਰਨ, 3 ਮਈ : ਕੋਰੋਨਾ ਮਹਾਮਾਰੀ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ, ਜਿਸ ਕਾਰਨ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਹੋਇਆ ਹੈ। ਦਸ ਦਈਏ ਕਿ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਐਵੇ ਦਾ ਨਹੀਂ ਰਹਿ ਗਿਆ ਜਿੱਥੇ ਕੋਰੋਨਾ ਦਾ ਪ੍ਰਭਾਵ ਨਾ ਫੈਲਿਆ ਹੋਵੇ। ਜਿਸਦੇ ਚਲਦਿਆਂ ਤਰਨਤਾਰਨ ਵਿਖੇ ਨਾਂਦੇੜ ਸ਼੍ਰੀ ਹਜ਼ੂਰ ਸਾਹਿਬ ਤੋਂ ਵਾਪਿਸ ਪਰਤੇ 26 ਹੋਰ ਸ਼ਰਧਾਲੂ ਪੌਜ਼ਿਟਿਵ ਪਾਏ ਗਏ ਹਨ।
Breaking, ਨਾਭਾ, 3 ਮਈ : ਕੋਰੋਨਾ ਮਹਾਮਾਰੀ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ, ਜਿਸ ਕਾਰਨ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਹੋਇਆ ਹੈ। ਦਸ ਦਈਏ ਕਿ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਐਵੇ ਦਾ ਨਹੀਂ ਰਹਿ ਗਿਆ ਜਿੱਥੇ ਕੋਰੋਨਾ ਦਾ ਪ੍ਰਭਾਵ ਨਾ ਫੈਲਿਆ ਹੋਵੇ। ਜਿਸਦੇ ਚਲਦਿਆਂ ਨਾਭਾ ਵਿਖੇ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਬੀਤੇ ਦਿਨ ਨਾਭਾ ਬਲਾਕ ਦੇ ਪਿੰਡ ਅਜਨੌਦਾ ਕਲਾਂ ਦੀ 60 ਸਾਲਾ ਔਰਤ ਨਾਂਦੇੜ ਸਾਹਿਬ ਗਈ ਸੀ। ਜਿਸ ਨੂੰ ਪਟਿਆਲਾ ਵਿਖੇ ਇਕਾਂਤਵਾਸ ਕੀਤਾ ਗਿਆ ਸੀ ਪਰ ਇਕਾਂਤਵਾਸ ਕਰਨ ਤੋਂ ਬਾਅਦ ਵੀ ਉਸ ਔਰਤ ਦੀ ਅੱਜ ਰਿਪੋਰਟ ਪੌਜ਼ਿਟਿਵ ਪਾਈ ਗਈ ਹੈ।
Big Breaking, ਫਿਰੋਜ਼ਪੁਰ, 3 ਮਈ : ਚੀਨ ਤੋਂ ਫੈਲੇ ਇਸ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਤੇ ਆਪਣਾ ਕੋਹਰਾਮ ਮਚਾਇਆ ਹੋਇਆ ਹੈ ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਫਿਰੋਜ਼ਪੁਰ ਵਿੱਚ ਕਰੋਨਾ ਪਾਜੀਟਿਵ ਮਰੀਜ਼ ਦੀ ਹੋਈ ਮੌਤ ਇਸ ਗੱਲ ਦੀ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਸੋਕ ਕੁਮਾਰ ਫਿਰੋਜ਼ਪੁਰ ਦੇ ਪਿੰਡ ਅਲੀ ਕੇ ਦਾ ਰਹਿਣ ਵਾਲਾ ਸੀ ਜਿਸ ਦਾ ਇਲਾਜ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਚੱਲ ਰਿਹਾ ਸੀ ਅਤੇ ਅੱਜ ਉਸ ਦੀ ਮੌਤ ਹੋਗਈ ਹੈ ਪਤਾ ਚੱਲਣ ਤੇ ਮੌਕੇ ਤੇ ਡਿਪਟੀ ਕਮਿਸ਼ਨਰ ਅਤੇ ਆਲਾ ਅਧਿਕਾਰੀ ਉੱਥੇ ਪਹੁੰਚ ਚੁੱਕੇ ਹਨ।
ਕੋਰੋਨਾ ਬ੍ਰੇਕਿੰਗ, ਸ਼੍ਰੀ ਮੁਕਤਸਰ ਸਾਹਿਬ, 3 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਤਾਜ਼ਾ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦਾ ਹੈ ਜਿੱਥੇ ਕੋਰੋਨਾ ਦੇ 42 ਨਵੇਂ ਕੇਸ ਸਾਹਮਣੇ ਆਏ ਹਨ। ਦਸ ਦਈਏ ਕਿ ਸ਼੍ਰੀ ਮੁਕਤਸਰ ਸਾਹਿਬ ਤੋਂ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 48 ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ 40 ਸ਼ਰਧਾਲੂ ਨਾਂਦੇੜ ਸ਼੍ਰੀ ਹਜ਼ੂਰ ਸਾਹਿਬ ਤੋਂਵਾਪਿਸ ਆਏ ਸਨ। ਜੇਕਰ ਇਸੇ ਤਰ੍ਹਾਂ ਕੋਰੋਨਾ ਦਾ ਕਹਿਰ ਵੱਧਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋ ਲੋਕ ਇਕ ਦੂਸਰੇ ਨੂੰ ਮਿਲਣ ਲਗੇ ਵੀ 100 ਵਾਰ ਸੋਚਣਗੇ।
ਪਟਿਆਲਾ, 03 ਮਈ ( ਅਮਰਜੀਤ ਸਿੰਘ ): ਕੋਰੋਨਾ ਵਾਇਰਸ ਨੇ ਲੋਕਾਂ ਨੂੰ ਘਰ ਬੈਠਣ ਲਈ ਮਜ਼ਬੂਰ ਕੀਤਾ ਹੋਇਆ ਹੈ, ਪਰ ਕਈ ਯੋਧੇ ਇਸ ਮਹਾਮਾਰੀ ਵਿਰੁੱਧ ਜੰਗ...
ਤਲਵੰਡੀ ਸਾਬੋ, 03 ਮਈ( ਮੁਨੀਸ਼ ਗਰਗ ): ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਸਮੇਤ ਹੋਰਨਾਂ ਧਾਰਮਿਕ ਸਥਾਨਾਂ ਅਤੇ ਸ਼ਹਿਰ ਦੀਆਂ...
ਫਿਰੋਜ਼ਪੁਰ, 03 ਮਈ ( ਪਰਮਜੀਤ ਪੰਮਾ ): ਕਣਕ ਦੇ ਸੀਜਨ ਨੂੰ ਲੈ ਕੇ ਜਿਲ੍ਹਾ ਫਿਰੋਜ਼ਪੁਰ ਦੇ ਕੁੱਝ ਲੋਕ ਕੰਬਾਈਨਾਂ ਦੇ ਨਾਲ ਦੂਸਰੀਆਂ ਸਟੇਟਾ ਵਿੱਚ ਗਏ ਹੋਏ...
ਅੰਮ੍ਰਿਤਸਰ, 03 ਮਈ ( ਮਲਕੀਤ ਸਿੰਘ ): ਪੰਜਾਬ ਵਿੱਚ ਆਏ ਦਿਨ ਕੋਰੋਨਾ ਦੇ ਕੇਸ ਵੱਧ ਰਹੇ ਹਨ। ਤਾਜ਼ਾ ਮਾਮਲਾ ਗੁਰੂ ਨਗਰੀ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ...