ਨਵਾਂਸ਼ਹਿਰ, 15 ਅਪ੍ਰੈਲ – ਜ਼ਿਲ੍ਹੇ ’ਚ ਕੋਰੋਨਾ ਪੀੜਤ ਇੱਕ ਹੋਰ ਮਰੀਜ਼ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ਬਾਅਦ ਕਰਵਾਏ ਗਏ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ...
ਚੰਡੀਗੜ੍ਹ, 15 ਅਪ੍ਰੈਲ, ਬਲਜੀਤ ਮਰਵਾਹਾ : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਦੇਸ਼ ਭਰ ਵਿਚ ਕੀਤੀ ਗਈਤਾਲਾਬੰਦੀ ਇੱਕ ਸਹੀ ਦਵਾਈ ਹੈ, ਪਰ ਇਸ ਦੇ ਬੁਰੇ ਪ੍ਰਭਾਵ ਬਹੁਤ ਦੁਖਦਾਈ ਹਨ, ਜਿਹਨਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਇਹ ਕਿਧਰੇ ਬੀਮਾਰੀ ਤੋਂਵੀ ਖਤਰਨਾਕ ਨਾ ਬਣ ਜਾਣ। ਉਹਨਾਂ ਕਿਹਾ ਕਿ ਇਹਨਾਂ ਬੁਰੇ ਪ੍ਰਭਾਵਾਂ ਤੋਂ ਸਭ ਤੋਂ ਵੱਧ ਗਰੀਬ ਖਾਸ ਕਰਕੇ ਦਿਹਾੜੀਦਾਰ ਪ੍ਰਭਾਵਿਤ ਹਨ, ਜਿਹਨਾਂ ਦੀ ਤੁਰੰਤਦੇਖਭਾਲ ਦੀ ਲੋੜ ਹੈ। ਉਹਨਾਂ ਕਿਹਾ ਕਿ ਭਾਵੇਂਕਿ ਬਾਕੀ ਘੱਟ ਆਮਦਨ ਵਾਲੇ ਗਰੁੱਪ ਵੀ ਜ਼ਿਆਦਾ ਪਿੱਛੇ ਨਹੀਂ ਹਨ। ਉਹਨਾਂ ਕਿਹਾ ਕਿ ਹੁਣ ਤਾਂ ਮੱਧ ਵਰਗ ਦੇ ਲੋਕਾਂਵਾਸਤੇ ਵੀ ਇਹਨਾਂ ਬੁਰੇ ਪ੍ਰਭਾਵਾਂ ਨਾਲ ਨਜਿੱਠਣਾ ਔਖਾ ਹੋਣਾ ਸ਼ੁਰੂ ਹੋ ਗਿਆ ਹੈ। ਬਾਦਲ ਨੇ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ ਲੜਾਈ ਵਾਸਤੇ ਉਸੇ ਭਾਵਨਾ ਦੀ ਲੋੜ ਹੈ, ਜਿਸ ਤਰ੍ਹਾਂ ਦੀ ਭਾਵਨਾ ਲੋਕਾਂ ਅੰਦਰ ਭਾਰਤ ਦੇ ਆਜ਼ਾਦੀ ਅੰਦੋਲਨਦੌਰਾਨ ਵਿਖਾਈ ਦਿੱਤੀ ਸੀ, ਕਿਉੰਕਿ ਇਹ ਵੀ ਹਰ ਨਾਗਰਿਕ ਵਾਸਤੇ ਆਜ਼ਾਦੀ ਅੰਦੋਲਨ ਵਰਗੀ ਹੀ ਇੱਕ ਗੰਭੀਰ ਚੁਣੌਤੀ ਹੈ। ਬਾਦਲ ਨੇ ਉਹਨਾਂ ਲੋਕਾਂ ਦੁਆਰਾ ਵਿਖਾਈ ਰਾਸ਼ਟਰੀ ਜ਼ਿੰਮੇਵਾਰੀ ਦੀ ਭਾਵਨਾ ਦੀ ਸ਼ਲਾਘਾ ਕੀਤੀ, ਜਿਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਖੀ ਗਈ ਹਰਗੱਲ ਦੀ ਪੂਰੀ ਤਨਦੇਹੀ ਨਾਲ ਪਾਲਣਾ ਕੀਤੀ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਹੁਣ ਸਰਕਾਰਾਂ ਦੀ ਵਾਰੀ ਹੈ ਕਿ ਉਹ ਲੋਕਾਂ ਦੀਆਂਤਕਲੀਫਾਂ ਵੱਲ ਪੂਰੀ ਤਰ੍ਹਾਂ ਧਿਆਨ ਦੇਣ। ਸਾਬਕਾ ਮੁੱਖ ਮੰਤਰੀ ਨੇ ਆਸ ਪ੍ਰਗਟ ਕੀਤੀ ਕਿ ਇਸ ਮਹਾਂਮਾਰੀ ਉੱਤੇ ਧਿਆਨ ਕੇਂਦਰਿਤ ਹੋਣ ਦੇ ਬਾਵਜੂਦ ਪੁਰਾਣੇ ਰੋਗਾਂ ਤੋਂ ਪੀੜਤ ਆਮ ਲੋਕਾਂ ਲਈ ਸਿਹਤਸਹੂਲਤਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਭੁੱਖਮਰੀ ਤੇ ਗਰੀਬੀ, ਬੇਰੁਜ਼ਗਾਰੀ ਅਤੇ ਆਰਥਿਕ ਮੰਦੀ ਨੂੰ ਇਸ ਮਹਾਂਮਾਰੀ ਦੇ ਤਿੰਨ ਮੌਜੂਦਾ, ਦਰਮਿਆਨੇ ਅਤੇ ਦੂਰਗਾਮੀ ਬੁਰੇ ਪ੍ਰਭਾਵ ਕਰਾਰ ਦਿੰਦਿਆਂ ਬਾਦਲਨੇ ਇਹਨਾਂ ਤਿੰਨਾਂ ਦਾ ਮੁਕਾਬਲਾ ਕਰਨ ਲਈ ਇੱਕ ਠੋਸ ਰਣਨੀਤੀ ਘੜਣ ਦਾ ਸੱਦਾ ਦਿੱਤਾ। ਸਾਬਕਾ ਮੁੱਖ ਮੰਤਰੀ ਨੇ ਅੱਜ ਐਲਾਨੀਆਂ ਪਾਬੰਦੀਆਂ ‘ਚ ਛੋਟ ਦੀਆਂ ਸ਼ਰਤਾਂ ਦਾ ਸਵਾਗਤ ਕੀਤਾ, ਪਰ ਨਾਲ ਲੋਕਾਂ ਖਾਸ ਕਰਕੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਹੋਰਖੇਤਰਾਂ ਵਿਚ ਕੰਮ ਕਰਨ ਵਾਲੇ ਕਾਮਿਆਂ ਨੂੰ ਬਹੁਤ ਹੀ ਚੌਕਸ ਰਹਿਣ ਅਤੇ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਅਤੇ ਸਤਿਕਾਰ ਕਰਨ ਦੀ ਅਪੀਲਕੀਤੀ। ਉਹਨਾਂ ਕਿਹਾ ਕਿ ਤੁਹਾਡੀਆਂ ਅਤੇ ਤੁਹਾਡੇ ਪਰਿਵਾਰਾਂ ਦੀ ਜ਼ਿੰਦਗੀਆਂ ਦਾਅ ਉੱਤੇ ਲੱਗੀਆਂ ਹਨ। ਬਾਦਲ ਨੇ ਕਿਹਾ ਕਿ ਉਹ ਮਹਾਂਮਾਰੀ ਖ਼ਿਲਾਫ ਲੜਾਈ ਲੜਣ ਵਾਲੇ ਉਹਨਾਂ ਯੋਧਿਆਂ ਖਾਸ ਕਰਕੇ ਡਾਕਟਰਾਂ, ਨਰਸਾਂ, ਸਿਹਤ ਕਾਮਿਆਂ, ਪੁਲਿਸ ਅਤੇ ਸਿਵਲਪ੍ਰਸਾਸ਼ਨ ਨੂੰ ਸਲਾਮ ਕਰਦੇ ਹਨ, ਜਿਹੜੇ ਜੰਗ ਦੇ ਮੈਦਾਨ ਵਿਚ ਖੜ੍ਹੇ ਹੋ ਕੇ ਆਪਣੀਆਂ ਜ਼ਿੰਦਗੀਆਂ ਖਤਰੇ ਵਿਚ ਪਾ ਰਹੇ ਹਨ ਜਦਕਿ ਅਸੀਂ ਆਪਣੇ ਘਰਾਂ ਅੰਦਰ ਬੈਠੇਹਾਂ। ਉਹਨਾਂ ਕਿਹਾ ਕਿ ਉਹ ਬਹੁਤ ਵੱਡੇ ਸਤਿਕਾਰ ਅਤੇ ਸ਼ੁਕਰਾਨੇ ਦੇ ਹੱਕਦਾਰ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਕੋਲ ਸਖ਼ਤ ਤਾਲਾਬੰਦੀ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ ਬਚਿਆ। ਉਹਨਾਂ ਕਿਹਾ ਕਿ ਪਰੰਤੂ ਗਰੀਬਾਂ ਲਈਬਿਨਾਂ ਆਮਦਨ ਤੋਂ 6 ਹਫ਼ਤੇ ਗੁਜ਼ਾਰਾ ਕਰਨਾ ਬਹੁਤ ਔਖਾ ਹੈ, æਖਾਸ ਕਰਕੇ ਉਹਨਾਂ ਹਾਲਾਤਾਂ ਵਿਚ ਜਦੋਂ ਉਹਨਾਂ ਨੂੰ ਘਰ ਬੈਠਿਆਂ ਰਾਸ਼ਨ ਦੀ ਸਪਲਾਈ ਨਾਮਿਲਦੀ ਹੋਵੇ। ਉਹਨਾਂ ਕਿਹਾ ਕਿ ਆਮ ਹਾਲਾਤਾਂ ਵਿਚ ਵੀ ਗਰੀਬਾਂ ਨੂੰ ਕਿੰਨੀਆਂ ਤਕਲੀਫਾਂ ਝੱਲਣੀਆਂ ਪੈਂਦੀਆਂ ਹਨ, ਸਾਡੇ ਵਿਚੋਂ ਬਹੁਤਿਆਂ ਨੂੰ ਇਸ ਦਾ ਇਲਮਨਹੀਂ ਹੈ। ਪਰੰਤੂ ਹੁਣ ਤਾਂ ਉਹਨਾਂ ਦੀ ਹਾਲਤ ਬਹੁਤ ਹੀ ਮਾੜੀ ਹੈ, ਜਿਸ ਵੱਲ ਰਾਸ਼ਟਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ। ਬਾਕੀ ਸਾਰੀਆਂ ਚੀਜ਼ਾਂ ਇੰਤਜ਼ਾਰ ਕਰਸਕਦੀਆਂ ਹਨ।
ਚੰਡੀਗੜ੍ਹ,15 ਅਪ੍ਰੈਲ : ਪੰਜਾਬ ਰਾਜ ਦੀਆਂ ਵਾਇਰਲ ਰਿਸਰਚ ਡਾਇਗਨੋਸਟਿਕ ਲੈਬ (ਵੀ.ਆਰ.ਡੀ.ਐਲ) ਵਿੱਚ ਕੋਵਿਡ 19 ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਲਈ ਪੂਲਡ ਵਿਧੀ ਸ਼ੁਰੂ ਕੀਤੀ ਗਈ ਜਿਸ...
ਚੰਡੀਗੜ, 15 ਅਪ੍ਰੈਲ: ਕਣਕ ਦੀ ਨਿਰਵਿਘਨ ਖਰੀਦ ਦੇ ਪ੍ਰਬੰਧਾਂ ਵਿੱਚ ਰੁਕਾਵਟ ਪਾਉਣ ਦੀ ਧਮਕੀ ਦੇਣ ਵਾਲੇ ਲੋਕਾਂ ਪ੍ਰਤੀ ਸਖਤ ਰੁਖ ਅਪਣਾਉਂਦਿਆਂ ਪੰਜਾਬ ਮੰਡੀ ਬੋਰਡ ਨੇ ਬੁੱਧਵਾਰ...
ਫ਼ਾਜ਼ਿਲਕਾ, 15 ਅਪ੍ਰੈਲ: ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਕੋਰੋਨਾ ਵਾਇਰਸ (ਕੋਵਿਡ-19) ਦੇ ਪ੍ਰਭਾਵ ਤੋਂ ਬੱਚਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ/ਅਡਵਾਈਜ਼ਰੀਆਂ...
ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿੱਖ ਕੇ ASI ਹਰਜੀਤ ਸਿੰਘ ਨੂੰ ਪ੍ਰਮੋਟ ਕਰਨ ਦੀ ਗੱਲ ਕਹੀ ਹੈ। ਬਾਜਵਾ...
ਸ੍ਰੀ ਮੁਕਤਸਰ ਸਾਹਿਬ, 15 ਅਪ੍ਰੈਲ : ਕਣਕ ਦੀ ਵਾਢੀ ਸ਼ੁਰੂ ਹੋਣ ਤੋਂ ਬਾਅਦ ਕਿਸਾਨਾਂ ਵੱਲੋਂ ਆਪਣੀ ਫ਼ਸਲ ਮੰਡੀਆਂ ਵਿੱਚ ਲੈ ਕੇ ਜਾ ਰਹੇ ਹਨ। ਮੰਡੀਆਂ ਦੇ...
ਪਠਾਨਕੋਟ, 15 ਅਪ੍ਰੈਲ : ਕਣਕ ਦੀ ਖ਼ਰੀਦ ਸ਼ੁਰੂ ਹੋ ਗਈ ਹੈ ਅਤੇ ਇਸ ਵਾਰ ਕੋਰੋਨਾ ਦੇ ਕਹਿਰ ਕਰਕੇ ਮੰਡੀਆਂ ‘ਚ ਵੀ ਸੁਰੱਖਿਆ ਦੇ ਮੱਦੇਨਜ਼ਰ ਕਾਰਵਾਈਆਂ ਕੀਤੀਆਂ...
ਤਰਨਤਾਰਨ, 15 ਅਪ੍ਰੈਲ : ਕੋਰੋਨਾ ਦੇ ਚੱਲਦੇ ਜਿੱਥੇ ਪੰਜਾਬ ਪੁਲਿਸ ਆਪਣੀ ਡਿਊਟੀ ਨਿਭਾਅ ਰਹੀ ਹੈ। ਉਥੇ ਹੀ ਕੋਰੋਨਾ ਦੇ ਖ਼ਿਲਾਫ਼ ਪੁਲਿਸ ਕਰਮਚਾਰੀਆਂ ਦੇ ਪਰਿਵਾਰਿਕ ਮੈਂਬਰ ਵੀ...
ਅੰਮ੍ਰਿਤਸਰ, ਮਲਕੀਤ ਸਿੰਘ, 15 ਅਪ੍ਰੈਲ : ਪੰਜਾਬ ਪੁਲਿਸ ਕਰਫਿਊ ਦੇ ਚੱਲਦੇ ਜਿੱਥੇ ਕਈ ਵਿਵਾਦਾਂ ‘ਚ ਰਹੀ ਹੈ। ਉੱਥੇ ਹੀ ਕਰਫਿਊ ‘ਤੇ ਲੌਕਡਾਊਨ ਦੇ ਚੱਲਦੇਪੁਲਿਸ ਨੇ ਵਾਹਵਾਈ ਵੀ ਲੁੱਟੀ।ਕਰਫਿਊ ‘ਚ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਾਉਣ ਅਤੇ ਲੰਗਰ ਵਰਤਾਉਣ ਵਾਲੀ ਪੁਲਿਸ ਔਰਤਾਂ ਵੀ ਪਹਿਲ ਕਦਮੀ ਨਾਲ ਅੱਗੇਆਇਆਂ। ਪੁਲਿਸ ਦਾ ਇਹ ਹੁਣ ਤੱਕ ਸਭ ਤੋਂ ਬੋਲਡ ਅੰਦਾਜ ਰਿਹਾ ਜਿਥੇ ਪੁਲਿਸ ਘਰ-ਘਰ ਜਾ ਕੇ ਔਰਤਾਂ ਨੂੰ ਸੈਨੇਟਰੀ ਪੈਡ ਵੰਡ ਰਹੀ ਹੈ। ਇਹ ਉਪਰਾਲਾ ਕੀਤਾਹੈ ਅੰਮ੍ਰਿਤਸਰ ਪੁਲਿਸ ਨੇ ਅਤੇ ਇਸਦੀ ਜ਼ਿੰਮੇਵਾਰੀ ਵੀ ਪੁਲਿਸ ਮੁਲਾਜ਼ਮ ਰਿਚਾ ਅਗਨੀਹੋਤਰੀ ਨੇ ਲਈ ਹੈ। ਜੋ ਘਰ-ਘਰ ਜਾ ਕੇ ਔਰਤਾਂ ਨੂੰ ਪੈਡ ਦੇ ਰਹੀ ਹੈ।ਪਹਿਲਾਂ ਇਹ ਪੁੱਛਿਆ ਜਾਂਦਾ ਹੈ ਕਿ ਘਰ ਵਿੱਚ ਕਿੰਨੀਆ ਮਹਿਲਾਵਾਂ ਹਨ ਅਤੇ ਕਦੋਂ ਕਦੋਂ ਉਹਨਾਂ ਨੂੰ ਪੀਰੀਅਡਸ ਆਉਂਦੇ ਹਨ। ਉਸ ਹਿਸਾਬ ਨਾਲ ਔਰਤਾਂ ਨੂੰ ਪੈਡਦੀ ਵੰਡ ਕੀਤੀ ਜਾਂਦੀ ਹੈ। ਇਸ ਬਾਰੇ ਗੱਲ ਕਰਦਿਆਂ ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਡੇ ਸਮਾਜ ‘ਚ ਇਸ ਬਾਰੇ ਗੱਲ ਕਰਨ ‘ਚ ਸ਼ਰਮ ਮਹਿਸੂਸਕੀਤੀ ਜਾਂਦੀ ਹੈ। ਪਰ ਇਸ ਕੁਦਰਤ ਦਾ ਨਿਯਮ ਹੈ ਇਸ ਲਈ ਇਸ ਮਸਲੇ ‘ਚ ਸ਼ਰਮ ਨਹੀਂ ਮੰਨਣੀ ਚਾਹੀਦੀ।