ਅੰਮ੍ਰਿਤਸਰ, 9 ਅਪ੍ਰੈਲ : 23 ਸਾਲਾ ਨੌਜਵਾਨ ਕੱਲ੍ਹ ਅੰਮ੍ਰਿਤਸਰ ਵਿੱਚ ਕੋਰੋਨਾ ਦਾ ਸ਼ਿਕਾਰ ਹੋ ਗਿਆ, ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਅੰਮ੍ਰਿਤਸਰ ਦਾ ਸਭ ਤੋਂ ਛੋਟੀ ਉਮਰ ਦਾ ਵਿਅਕਤੀ ਹੈ, ਜੋ ਕਿ ਕੋਰੋਨਾ ਦਾ ਸ਼ਿਕਾਰ ਹੋਇਆ ਹੈ। ਇਹ ਨੌਜ਼ਵਾਨ ਇੰਗਲੈਂਡ ਤੋਂ ਆਇਆ ਸੀ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਉਸ ਨੂੰ ਘਰ ਵਿੱਚ ਲੌਕਡਾਊਨ ਕੀਤਾਗਿਆ ਸੀ ਤੱਦ ਉਹ ਘਰ ਤੋਂ ਭੱਜ ਗਿਆ। ਜਿਸਦੇ ਬਾਅਦ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਅਤੇ ਜਾਂਚ ਤੋਂ ਬਾਅਦ ਉਹ ਪੌਜ਼ਿਟਿਵ ਪਾਇਆ ਗਿਆ ਹੈ ਅਤੇ ਇਸਦੇਬਾਅਦ 12 ਪਰਿਵਾਰਿਕ ਮੈਂਬਰਾਂ ਨੂੰ ਵੀ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਇਸ ਦੌਰਾਨ ਨੌਜ਼ਵਾਨ ਦੇ ਘਰ ਤੋਂ ਫਰਾਰ ਹੋਣ ਤੇ ਪੁਲਿਸ ਨੇ ਕੇਸ ਦਰਜ਼ ਕਰਲਿਆ ਹੈ।
ਚੰਡੀਗੜ, 9 ਅਪ੍ਰੈਲ , ( ਬਲਜੀਤ ਮਰਵਾਹਾ ) : ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਅੱਜ ਸੂਬੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਹਦਾਇਤ ਜਾਰੀ...
ਪੰਜਾਬ, ਰਾਜਸਥਾਨ, ਛੱਤੀਸਗੜ ਅਤੇ ਪੁਡੂਚੇਰੀ ਦੇ ਸਿਹਤ ਮੰਤਰੀਆਂ ਨੇ ਸ਼ਾਮ ਵੀਡੀਓ ਕਾਨਫ਼ਰੰਸ ਜ਼ਰੀਏ ਕੋਵੀਡ -19 ਦੇ ਪ੍ਰਸਾਰ ਨੂੰ ਰੋਕਣ ਲਈ ਆਪਣੇ ਰਾਜਿਆਂ ਵਿੱਚ ਅਪਣਾਏ ਗਏ ਵਧੀਆ...
ਆਮ ਆਦਮੀ ਪਾਰਟੀ ਦੇ MLA ਅਮਨ ਅਰੋੜਾ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਰਾਹੀਂ ਇਹ ਨਿਵੇਦਨ ਕੀਤਾ ਹੈ ਕਿ ਕੋਰੋਨਾ ਵਾਇਰਸ ਕਾਰਨ...
ਲੁਧਿਆਣਾ, ਸੰਜੀਵ ਸੂਦ, 9 ਅਪ੍ਰੈਲ : ਕਰੋਨਾ ਵਾਇਰਸ ਕਰਕੇ ਜਿੱਥੇ ਪੂਰੇ ਦੇਸ਼ ਦੇ ਵਿੱਚ ਲੌਕਡਾਊਨ ਹੈ ਉੱਥੇ ਹੀ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਕਰਫ਼ਿਊ ਲਾਇਆ ਗਿਆ...
ਪੰਜਾਬੀ ਲੋਕ ਅਕਸਰ ਜੁਗਾੜ ਲਗਾਉਣ ਵਿੱਚ ਪ੍ਰਸਿੱਧ ਹੁੰਦੇ ਹਨ, ਹੁਣ ਪੰਜਾਬ ਪੁਲਿਸ ਨੇ ਵੀ ਇੱਕ ਜੁਗਾੜ ਲਗਾਇਆ ਹੈ। ਕੋਰੋਨਾ ਵਾਇਰਸ ਦੀ ਲੜੀ ਨੂੰ ਤੋੜਨ ਦੀ ਕੋਸ਼ਿਸ਼...
ਲੁਧਿਆਣਾ, ਸੰਜੀਵ ਸੂਦ, 9 ਅਪ੍ਰੈਲ : ਸਿਵਲ ਹਸਪਤਾਲ ਵਿੱਚ ਪੁਲਿਸ ਮੁਲਾਜ਼ਮ ਨੂੰ ਧੱਕਾ ਦੇ ਕੇ ਫ਼ਰਾਰ ਹੋਏ ਮੁਲਜ਼ਮ ਨੇ ਦਹਿਸ਼ਤ ਫੈਲਾ ਦਿੱਤੀ ਹੈ। ਉਸ ਦੇ ਸਾਥੀ...
ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਭਰ ਵਿੱਚ 15 ਅਪ੍ਰੈਲ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਸੀ ਅਤੇ ਕਈ...
ਨਾਭਾ, 09 ਅਪ੍ਰੈਲ: ਪੰਜਾਬ ਵਿੱਚ ਭਾਵੇਂ ਕਰਫ਼ਿਊ ਦਾ ਦੌਰ ਲਗਾਤਾਰ ਜਾਰੀ ਹੈ। ਭਾਵੇਂ ਚੱਪੇ-ਚੱਪੇ ‘ਤੇ ਪੁਲਿਸ ਵੱਲੋਂ ਪਹਿਰਾ ਦਿੱਤਾ ਜਾ ਰਿਹਾ ਹੈ, ਪਰ ਸ਼ਰਾਰਤੀ ਅਨਸਰ ਮਾੜੀਆਂ...
ਮੋਹਾਲੀ, 9ਅਪ੍ਰੈਲ , (ਬਲਜੀਤ ਮਰਵਾਹਾ ) : ਪਿੰਡ ਮਨੋਲੀ ਵਿਖੇ ਖ਼ੁਦਕੁਸ਼ੀ ਕਰ ਗਈ ਪ੍ਰਵਾਸੀ ਅੰਜੂ ਕੁਮਾਰੀ (19) ਮਾਮਲੇ ਵਿੱਚ ਜਿੱਥੇ ਪਹਿਲਾ ਇਹ ਕਾਰਣ ਸਾਹਮਣੇ ਆਇਆ ਸੀ ਕਿ ਉਸਦੀ ਘਰਵਾਲੇ ਰਾਜ ਕੁਮਾਰ ਨਾਲ ਘਰ ਵਿੱਚ ਰਾਸ਼ਨ ਨਾ ਹੋਣ ਨੂੰ ਲੈ ਕੇ ਲੜਾਈ ਹੋਈ ਸੀ , ਜਿਸ ਤੋਂ ਬਾਅਦ ਉਸਨੇ ਇਹਕਦਮ ਚੁਕਿਆ । ਉੱਥੇ ਜ਼ਿਲ੍ਹਾ ਪ੍ਰਸ਼ਾਸ਼ਨ ਬੜੇ ਜ਼ੋਰ ਨਾਲ ਇਹ ਦਾਅਵਾ ਕਰ ਰਿਹਾ ਹੈ ਕਿ ਅੰਜੂ ਦੀ ਖ਼ੁਦਕੁਸ਼ੀ ਦਾ ਕਾਰਣ ਪਤੀ ਪਤਨੀ ਵਿਚਾਲੇ ਪਹਿਲਾ ਤੋਂ ਚੱਲ ਰਿਹਾ ਵਿਆਹ ਦਾ ਵਿਵਾਦ ਸੀ। ਹਾਲਾਂਕਿ ਥਾਣਾ ਸੋਹਾਣਾ ਪੁਲਿਸ ਦੇ ਹਵਾਲੇ ਨਾਲ ਇਹ ਗੱਲ ਮੀਡਿਆ ਸਾਹਮਣੇ ਆਈ ਸੀ ਕਿ ਅੰਜੂ ਦੀ ਘਰਵਾਲੇ ਨਾਲ ਘਰਵਿੱਚ ਰਾਸ਼ਨ ਨਾ ਹੋਣ ਦੀ ਵਜ੍ਹਾ ਨਾਲ ਝਗੜਾ ਹੋਇਆ। ਪਰ ਅੱਜ ਡੀਸੀ ਗਿਰੀਸ਼ ਦਿਆਲਨ ਨੇ ਵਰਲਡ ਪੰਜਾਬੀ ਨੂੰ ਦੱਸਿਆ ਕਿ ਉਹਨਾਂ ਨੇਐੱਸਡੀਐੱਸ ਤੋਂ ਇਸ ਬਾਰੇ ਪਤਾ ਕਰਵਾਇਆ ਹੈ। ਰਾਸ਼ਨ ਨਾ ਹੋਣ ਕਰਕੇ ਖ਼ੁਦਕੁਸ਼ੀ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ । ਜੇਕਰ ਕੋਈ ਇਸ ਤਰਾਂ ਦਾ ਝੂਠਾਪ੍ਰਚਾਰ ਕਰੇਗਾ ਤਾ ਸੁਪਰੀਮ ਕੋਰਟ ਦੇ ਹੁਕਮ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ। ਜਦੋ ਉਹਨਾਂ ਨੂੰ ਦੱਸਿਆ ਗਿਆ ਕਿ ਮੀਡਿਆ ਨੂੰ ਇਹ ਜਾਣਕਾਰੀ ਇੱਕਪੁਲਿਸ ਕਰਮਚਾਰੀ ਵਲੋਂ ਹੀ ਦਿੱਤੀ ਗਈ ਹੈ ਤਾ ਉਹਨਾਂ ਨੇ ਕਿਹਾ ਕਿ ਉਹ ਇਸ ਦਾ ਪਤਾ ਕਰਵਾਉਣਗੇ। ਉੱਧਰ ਐੱਸਡੀਐੱਮ ਮੋਹਾਲੀ ਜਗਦੀਪ ਸਹਿਗਲ ਨੇ ਦੱਸਿਆ ਕਿ ਉਸ ਪਿੰਡ ਵਿੱਚ ਰਾਸ਼ਨ ਦਿੱਤਾ ਜਾ ਚੁੱਕਾ ਹੈ। ਜੋ ਰਾਸ਼ਨ ਐੱਸਡੀਐੱਮ ਰਾਹੀਂ ਦਿੱਤਾ ਜਾ ਰਿਹਾ ਹੈ, ਉਹ ਫ਼ੂਡ ਐਂਡ ਸਿਵਿਲ ਸਪਲਾਈ ਮਹਿਕਮੇ ਤੋਂ ਆਰਿਹਾ ਹੈ। ਕੁੱਲ ਮਿਲਾ ਕੇ ਪੁਲਿਸ ਪ੍ਰਸ਼ਾਸ਼ਨ ਇਸ ਮਾਮਲੇ ਵਿੱਚ ਜੋ ਮਰਜੀ ਦਾਅਵੇ ਕਰੇ , ਪਰ ਰਾਸ਼ਨ ਦੀ ਸਹੀ ਵੰਡ ਹੋ ਰਹੀ ਜਾਂ ਨਹੀਂ , ਇਸ ਤੇ ਜਰੂਰ ਸਵਾਲ ਖੜੇਹੋ ਗਏ ਹਨ।