ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਤਾਲਾਬੰਦੀ ਕੀਤੀ ਗਈ ਹੈ,ਤੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਰਫ਼ਿਊ ਲਗਾਇਆ ਗਿਆ ਹੈ। ਅਜਿਹੇ ਵਿੱਚ ਸਾਰੇ ਕਾਰੋਬਾਰ ਬੰਦ ਪਏ ਹਨ। ਪੋਲਟਰੀ...
ਹਲਕਾ ਮਲੋਟ ਦੇ ਵਿੱਚ ਇੱਕ ਕੋਰੋਨਾ ਵਾਇਰਸ ਦਾ ਸ਼ੱਕੀ ਵਿਅਕਤੀ ਸਾਹਮਣੇ ਆਇਆ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਉਸ ਸ਼ੱਕੀ ਮਰੀਜ ਦੇ ਨਾਲ ਉਸਦੇ ਪਰਿਵਾਰ ਦੀ...
ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਵਿਚ ਤਾਲਾਬੰਦੀ ਕੀਤੀ ਗਈ ਹੈ, ਅਜਿਹੇ ਵਿਚ ਨਸ਼ਾ ਤਸਕਰ ਬਹੁਤ ਸਰਗਰਮ ਨੇ। ਸੰਗਰੂਰ ਐਸਟੀਐਫ ਦੀ ਤਰਫ਼ੋਂ ਪਤੀ ਪਤਨੀ ਨੂੰ 250...
ਪੰਜਾਬ ਦੇ 8 ਲੋਕ ਸੰਨ ਮਰਕਜ਼ ਦਾ ਹਿੱਸਾ, ਫ਼ਿਲਹਾਲ ਸਬ ਦਿੱਲੀ ਚ ਦਿੱਲੀ ਵਿੱਖੇ ਤਬਲਿਗ੍ਹੀ ਜਮਾਤ ਦੀ ਮਰਕਜ਼ ਵਿੱਚ ਸ਼ਿਰਕਤ ਕਰਨ ਵਾਲਿਆਂ ਹਜ਼ਾਰਾਂ ਦੇ ਇਕੱਠ ਵਿਚੋਂ...
ਚੰਡੀਗੜ੍ਹ , 30 ਮਾਰਚ, ( ਬਲਜੀਤ ਮਰਵਾਹਾ ) : ਚੰਡੀਗੜ੍ਹ ਵਿੱਖੇ 15 ਮਰੀਜ਼ ਕੋਰੋਨਾ ਦੇ ਹੋਣ ਦੀ ਪੁਸ਼ਟੀ ਹੋ ਗਈ ਹੈ। ਦੱਸ ਦਈਏ ਕਿ ਇਹ ਪੁਸ਼ਟੀ ਚੰਡੀਗੜ੍ਹਪ੍ਰਸ਼ਾਸ਼ਨ ਦੇ ਬੁਲਾਰੇ ਵਲੋਂ ਕੀਤੀ ਗਈ ਹੈ। ਬੀਤੇ ਕੱਲ ਤੱਕ 13 ਕੇਸ ਕੋਰੋਨਾ ਮਰੀਜ਼ਾਂ ਦੇ ਸਾਹਮਣੇ ਆ ਚੁੱਕੇ ਹਨ। ਜਿਹਨਾਂ ਵਿੱਚੋ 5 ਮਾਮਲੇ ਬੀਤੇ ਕਲ ਹੀ ਸਾਹਮਣੇਆਏ ਸਨ। ਹੁਣ 2 ਨਵੇਂ ਕੇਸ ਚੰਡੀਗੜ੍ਹ ਵਿੱਚ ਆਏ ਹਨ ਉਹਨਾਂ ਵਿੱਚੋ ਇਕ ਮਰੀਜ਼ ਖੁਦ ਡਾਕਟਰ ਹੈ ਜੋ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਨੌਕਰੀ ਕਰਦਾਹੈ ਅਤੇ ਚੰਡੀਗੜ੍ਹ ਦੇ ਸੈਕਟਰ 49 ਵਿੱਖੇ ਰਹਿੰਦਾ ਹੈ। ਜਦਕਿ ਦੂਸਰਾ ਮਰੀਜ਼ ਉਹ ਹੈ ਜੋ ਨਵਾਂਗਾਉ ਜ਼ਿਲ੍ਹਾ ਮੋਹਾਲੀ ਵਿੱਖੇ ਕੋਰੋਨਾ ਵਾਇਰਸ ਨਾਲ ਮਾਰੇ ਗਏ ਦੇਸੰਪਰਕ ਵਿੱਚ ਆਇਆ ਸੀ। ਦੁਨੀਆ ਭਰ ਵਿੱਚ ਚੱਲ ਰਹੀ ਕੋਰੋਨਾ ਮਹਾਂਮਾਰੀ ਦਾ ਅਸਰ ਆਏ ਦਿਨ ਚੰਡੀਗੜ੍ਹ ਵਿੱਚ ਵੀ ਵੱਧਦਾ ਜਾ ਰਿਹਾ ਹੈ। ਸੋਮਵਾਰ ਨੂੰਇਸਦੇ 5 ਨਵੇਂ ਮਾਮਲੇ ਸਾਹਮਣੇ ਆਏ ਸਨ। ਪਹਿਲਾ ਨਵਾਂ ਮਾਮਲਾ ਕੈਨੇਡਾ ਵਾਸੀ 32 ਸਾਲਾਂ ਜੋੜੇ ਦਾ ਹੈ। ਇਸੇ ਤਰਾਂ 23 ਸਾਲਾਂ ਇਕ ਨੌਜਵਾਨ , ਇੱਕ 40 ਸਾਲਾਂਔਰਤ ਅਤੇ ਮੋਹਾਲੀ ਵਾਸੀ ਇੱਕ 33 ਸਾਲਾਂ ਪੁਰਸ਼ ਇਸ ਦਾ ਸ਼ਿਕਾਰ ਹੋਏ ਹਨ। ਇਹ ਸਾਰੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਦਾਖ਼ਲ ਹਨ। ਇਹਨਾਂ ਨੂੰ ਮਿਲਾ ਕੇ ਸੋਹਣੇ ਸ਼ਹਿਰ ਵਿੱਚ ਇਸਦੇ ਕੁੱਲ 15 ਮਰੀਜ ਹੋ ਗਏ ਹਨ। 23 ਸਾਲਾਂ ਇਕ ਨੌਜਵਾਨ ਹਾਲ ਹੀ ਵਿੱਚ ਮਿਲੇ ਅੱਠਵੇਂਮਰੀਜ ਦੇ ਸੰਪਰਕ ਵਿੱਚ ਸਨ , ਜਦੋ ਕਿ 40 ਸਾਲਾਂ ਔਰਤ ਉਸਦੀ ਮਾਂ ਹੈ।
ਚੰਡੀਗੜ੍ਹ, 31 ਮਾਰਚ ( ( ਬਲਜੀਤ ਮਰਵਾਹਾ ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਵਾਸੀ ਮਜਦੂਰਾਂ ਅਤੇ ਬੇਘਰ ਲੋਕਾਂ ਨੂੰ ਭੋਜਨ ਅਤੇ ੪ੈਲਟਰ ਦੀ...
ਐਸ ਏ ਐਸ ਨਗਰ, 31 ਮਾਰਚ , ( ਬਲਜੀਤ ਮਰਵਾਹਾ ) : ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਯਾਲਨ ਨੇ ਅੱਜ ਜ਼ਿਲੇ ਵਿੱਚ ਡਾਕ ਸੇਵਾਵਾਂ ਨਿਰਵਿਘਨ ਜਾਰੀ ਰੱਖਣ ਦਾ ਹੁਕਮ ਜਾਰੀ ਕੀਤਾ...
30 ਮਾਰਚ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਲ• ਕਰਫਿਊ ਵਿੱਚ ਕੀਤੇ ਵਾਧੇ ਦੀ ਰੌਸ਼ਨੀ ਵਿੱਚ ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਨਵੀਂ ਹਦਾਇਤਾਂ ਵਿੱਚ ਹੁਣ ਸੂਬੇਵਿੱਚ ਸਿਹਤ ਵਿਭਾਗ ਸਟਾਫ, ਡਾਕਟਰਾਂ ਤੇ ਰੈਗੂਲਰ ਮਰੀਜ਼ਾਂ ਨੂੰਕਰਫਿਊ ਪਾਸ ਦੀ ਕੋਈ ਲੋੜ ਨਹੀਂ ਜਦੋਂ ਕਿ ਬੈਂਕਾਂ/ਏ.ਟੀ.ਐਮਜ਼ ਨੂੰ ਵੀ ਸਾਰਾ ਹਫਤਾ ਖੁੱਲੇ ਰਹਿਣਦੀ ਇਜ਼ਾਜਤ ਹੋਵੇਗੀ ਬਸ਼ਰਤੇ ਕਿ ਕੋਵਿਡ-19 ਦੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਲ ਮੰਤਰੀਆਂ ਦੇ ਸਮੂਹ ਨਾਲ ਕੋਵਿਡ-19 ਤਿਆਰੀਆਂ ਦੀ ਸਮੀਖਿਆ ਤੋਂ ਬਾਅਦ ਗ੍ਰਹਿਵਿਭਾਗ ਵੱਲੋਂ ਅੱਜ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।ਇਹ ਹਦਾਇਤਾਂ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਲੋਕਾਂ ਦੇ ਹਿੱਤ ਨੂੰਧਿਆਨ ਵਿੱਚ ਰੱਖਦਿਆਂ ਪ੍ਰਣਾਲੀ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਜਾਰੀ ਕੀਤੀਆਂ ਗਈਆਂ ਹਨ। ਨਵੀਆਂ ਹਦਾਇਤਾਂ ਅਨੁਸਾਰ ਜ਼ਿਲਾ ਮੈਜਿਸਟ੍ਰੇਟਜ਼ ਨੂੰ ਰਸਮੀ ਤੌਰ ‘ਤੇ ਕਰਫਿਊ 31 ਮਾਰਚ 2020 ਤੋਂ 14 ਅਪਰੈਲ 2020 ਤੱਕ ਵਧਾਉਣ ਲਈ ਦੱਸ ਦਿੱਤਾ ਹੈ।ਪਹਿਲਾਂ ਤੋਂ ਹੀ ਦਿੱਤੀਆਂ ਛੋਟਾਂ ਦੇ ਜਾਰੀ ਰਹਿਣ ਤੋਂ ਇਲਾਵਾ ਡਾਕ ਦਫਤਰਾਂ ਤੇ ਕੋਰੀਅਰ ਸੇਵਾਵਾਂ ਨੂੰ ਵੀ ਨਵੀਆਂ ਹਦਾਇਤਾਂ ਅਨੁਸਾਰ ਖੋਲਣ ਦੀ ਆਗਿਆ ਦੇ ਦਿੱਤੀ ਹੈ।ਬੈਂਕ ਤੇ ਏ.ਟੀ.ਐਮਜ਼ ਨੂੰ ਪੂਰਾ ਹਫਤਾ ਖੋਲਣ ਦੀ ਇਜ਼ਾਜਤ ਦੇ ਦਿੱਤੀ ਹੈ ਜਦੋਂ ਕਿ ਇਸ ਤੋਂ ਪਹਿਲਾਂ ਹਫਤੇ ਵਿੱਚ ਦੋ ਦਿਨ ਦੀ ਆਗਿਆ ਦਿੱਤੀ ਗਈ ਸੀਬਸ਼ਰਤੇ ਕਿ ਉਥੇ ਸਮਾਜਿਕ ਵਿੱਥ ਸਣੇ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਦੇ ਕਰਮਚਾਰੀਆਂ ਨੂੰ ਹੁਣ ਆਪੋ-ਆਪਣੇ ਵਿਭਾਗਾਂ ਵੱਲੋਂ ਜਾਰੀ ਸ਼ਨਾਖਤੀ ਕਾਰਡਾਂ ਰਾਹੀਂ ਕੰਮ ਕਰਨ ਦੀ ਆਗਿਆ ਹੋਵੇਗੀ, ਇਸ ਲਈ ਉਹਨਾਂ ਨੂੰਵੱਖਰੇ ਕਰਫਿਊ ਪਾਸ ਦੀ ਕੋਈ ਲੋੜ ਨਹੀਂ ਹੋਵੇਗੀ। ਇਸੇ ਤਰਾਂ ਪ੍ਰਾਈਵੇਟ ਹਸਪਤਾਲਾਂ/ਨਰਸਿੰਗ ਹੋਮਜ਼/ਜਾਂਚ ਲੈਬਾਰਟਰੀਆਂ ਦੇ ਡਾਕਟਰਾਂ ਨੂੰ ਕਰਫਿਊ ਪਾਸ ਤੋਂ ਬਿਨਾਂ ਪੰਜਾਬ ਮੈਡੀਕਲ/ਡੈਂਟਲ ਕੌਂਸਲ ਜਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਜਾਰੀ ਕੀਤੇ ਫੋਟੋ ਸ਼ਨਾਖਤੀ ਕਾਰਡ ਦੇ ਆਧਾਰ ‘ਤੇ ਕੰਮ ਕਰਨਦੀ ਇਜਾਜ਼ਤ ਹੋਵੇਗੀ।ਪ੍ਰਾਈਵੇਟ ਨਰਸਿੰਗ ਹੋਮਜ਼ ਦੇ ਹੋਰ ਮੁਲਾਜ਼ਮਾਂ ਨੂੰ ਸਬੰਧਤ ਹਸਪਤਾਲ ਦੇ ਪ੍ਰਸ਼ਾਸਨ ਦੀ ਅਪੀਲ ‘ਤੇ ਪਾਸ ਜਾਰੀ ਕੀਤੇ ਜਾਣਗੇ। ਇਸੇ ਤਰਾਂ ਮਰੀਜ਼ਾਂ ਨੂੰ ਹਸਪਤਾਲ ਅਤੇ ਨਰਸਿੰਗ ਹੋਮਜ਼ ਵੱਲੋਂ ਜਾਰੀ ਕੀਤੇ ਮਰੀਜ ਕਾਰਡ/ਦਵਾਈਆਂ ਵਾਲੀ ਸਲਿੱਪਾਂ ਦੇ ਆਧਾਰ ‘ਤੇ ਪ੍ਰਾਈਵੇਟ ਹਸਪਤਾਲਾਂ, ਨਰਸਿੰਗ ਹੋਮਜ਼ ਅਤੇ ਜਾਂਚ ਲੈਬਾਰਟਰੀਆਂ ਸਮੇਤ ਸਾਰੇ ਹਸਪਤਾਲਾਂ ਵਿਖੇ ਜਾਣ ਦੀ ਇਜਾਜ਼ਤ ਹੋਵੇਗੀ। ਨਵੇਂ ਮਰੀਜ਼ਾਂ ਨੂੰ ਈ-ਪਾਸ ਰਾਹੀਂ ਹੀ ਜਾਣ ਦੀ ਇਜਾਜ਼ਤ ਹੋਵੇਗੀ।ਹਾਲਾਂਕਿ ਗੰਭੀਰ ਮਰੀਜ਼ਾਂ ਨੂੰ ਬਿਨਾਂ ਕਿਸੇ ਪਾਸ ਜਾਂ ਕਾਰਡ ਰਾਹੀਂ ਹਸਪਤਾਲ ਜਾਣ ਦੀ ਆਗਿਆ ਹੋਵੇਗੀ।
31 ਮਾਰਚ : ਜਲੰਧਰ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਕਰਾ ਰਿਹਾ ਹੈ ਲਗਾਤਾਰ ਪਿੰਡਾਂ ਵਿੱਚ ਦਵਾਈ ਦੀ ਸਪਰੇ । ਇਸੇ ਸਿਲਸਿਲੇ ਵਿੱਚ ਅੱਜ ਪ੍ਰਸ਼ਾਸਨ ਵੱਲੋਂ ਜਲੰਧਰ ਦੇ ਕਰਤਾਰਪੁਰਹਲਕੇ ਦੇ ਬਲਾਕ ਲਾਂਬੜਾ ਦੇ ਪਿੰਡਾਂ ਵਿੱਚ ਸਪਰੇ ਕਰਵਾਈ ਗਈ । ਕੋਰੋਨਾ ਦੀ ਮਾਰ ਦੇ ਚੱਲਦੇ ਪੂਰੇ ਪੰਜਾਬ ਵਿੱਚ ਕਰਫਿਊ ਨੂੰ ਪੰਦਰਾਂ ਅਪਰੈਲ ਤੱਕ ਵਧਾ ਦਿੱਤਾਗਿਆ ਹੈ । ਉਧਰ ਸਰਕਾਰ ਅਤੇ ਪ੍ਰਸ਼ਾਸਨ ਹਰ ਸੰਭਵ ਪਰਿਆਸ ਕਰ ਰਹੀ ਹੈ ਕਿ ਕੋਰੋਨਾ ਦੇ ਇਨ੍ਹਾਂ ਮਾਮਲਿਆਂ ਨੂੰ ਹੋਰ ਅੱਗੇ ਨਾ ਵਧਣ ਦਿੱਤਾ ਜਾਵੇ । ਇਸੇ ਦੇਚੱਲਦੇ ਜਲੰਧਰ ਵਿਖੇ ਨਾ ਸਿਰਫ਼ ਸ਼ਹਿਰਾਂ ਵਿੱਚ ਬਲਕਿ ਪਿੰਡਾਂ ਵਿੱਚ ਵੀ ਪੂਰੀ ਇਹਤਿਆਤ ਵਰਤੀ ਜਾ ਰਹੀ ਹੈ । ਜਲੰਧਰ ਦੇ ਅਲੱਗ ਅਲੱਗ ਪਿੰਡਾਂ ਵਿੱਚ ਬਲਾਕਦੇ ਆਧਾਰ ਤੇ ਦਵਾਈ ਦੇ ਛਿੜਕਾਓ ਦਾ ਕੰਮ ਲਗਾਤਾਰ ਜਾਰੀ ਹੈ । ਇਸੇ ਦੇ ਚੱਲਦਿਆਂ ਅੱਜ ਜਲੰਧਰ ਦੇ ਕਰਤਾਰਪੁਰ ਹਲਕੇ ਦੇ ਬਲਾਕ ਲਾਂਬੜਾ ਵਿਖੇ ਇਲਾਕੇ ਦੇਡੀ ਡੀ ਪੀ ਓ ਇਕਬਾਲ ਪ੍ਰੀਤ ਸਿੰਘ ਵੱਲੋਂ ਅਲੱਗ ਅਲੱਗ ਪਿੰਡਾਂ ਵਿੱਚ ਦਵਾਈ ਦਾ ਛਿੜਕਾਅ ਕਰਵਾਇਆ । ਇਸ ਮੌਕੇ ਇਕਬਾਲ ਪ੍ਰੀਤ ਸਿੰਘ ਨੇ ਕਿਹਾ ਕਿਪ੍ਰਸ਼ਾਸਨ ਵੱਲੋਂ ਕੋਰੋਨਾ ਨੂੰ ਬਿਲਕੁਲ ਵੀ ਹਲਕੇ ਵਿਚ ਨਹੀਂ ਲਿਆ ਜਾ ਰਿਹਾ ਅਤੇ ਇਸ ਤੋਂ ਬਚਣ ਲਈ ਜ਼ਰੂਰੀ ਕਦਮ ਲਗਾਤਾਰ ਉਠਾਏ ਜਾ ਰਹੇ ਨਹੀਂ ।
ਸੂਬੇ ਵਿੱਚ ਲਗਾਤਾਰ ਕਰਫਿਊ/ਤਾਲਾਬੰਦੀ ਦੇ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਮੰਗਲਵਾਰ ਨੂੰ ਸਾਰੇ ਸੇਵਾ-ਮੁਕਤ ਪੁਲਿਸ ਕਰਮਚਾਰੀਆਂ ਅਤੇ ਹੋਮਗਾਰਡਾਂ ਦੀਆਂ ਸੇਵਾਵਾਂ ਵਿੱਚ ਵਾਧਾ ਕਰਨ ਦਾ...