Punjab
ਸੀ.ਬੀ.ਐੱਸ.ਈ. ਨੇ ਸਕੂਲਾਂ ਨੂੰ ਜਾਰੀ ਕੀਤੀਆਂ ਇਹ ਹਦਾਇਤਾਂ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਨੇ ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਅਕਾਦਮਿਕ ਸੈਸ਼ਨ 2022-23 ‘ਚ ਬੋਰਡ ਦੀ ਪ੍ਰੀਖਿਆ ਦੇਣ ਜਾ ਰਹੇ 10ਵੀਂ-12ਵੀਂ ਜਮਾਤ ਦੇ ਉਮੀਦਵਾਰਾਂ ਦੀ ਸੂਚੀ (ਐੱਲ.ਓ.ਸੀ.) ਜਲਦੀ ਹੀ ਜਮ੍ਹਾ ਕਰਵਾਈ ਜਾਵੇ।
ਇਸ ਸੂਚੀ ਅਨੁਸਾਰ ਵਿਦਿਆਰਥੀਆਂ ਦੇ ਨਤੀਜੇ ਦੇ ਅੰਕੜੇ ਤਿਆਰ ਕਰਨ ਦਾ ਕੰਮ ਕੀਤਾ ਜਾਵੇਗਾ।
ਇਸ ਦੀ ਪ੍ਰਕਿਰਿਆ 16 ਜੂਨ ਤੋਂ ਸ਼ੁਰੂ ਹੋ ਰਹੀ ਹੈ। ਦੇਸ਼ ਵਿੱਚ 10ਵੀਂ ਜਮਾਤ ਲਈ 5 ਵਿਸ਼ੇ ਲੈਣ ਵਾਲੇ ਵਿਦਿਆਰਥੀ ਤੋਂ 1500 ਰੁਪਏ ਪ੍ਰੀਖਿਆ ਫੀਸ ਲਈ ਜਾਵੇਗੀ। ਇਸ ਤੋਂ ਇਲਾਵਾ ਵਾਧੂ ਵਿਸ਼ੇ ‘ਤੇ 300 ਰੁਪਏ ਵਸੂਲੇ ਜਾਣਗੇ।
12ਵੀਂ ਜਮਾਤ ਦੇ ਵਿਦਿਆਰਥੀਆਂ ਤੋਂ 5 ਵਿਸ਼ਿਆਂ ਲਈ 1200 ਰੁਪਏ ਪ੍ਰਤੀ ਵਿਦਿਆਰਥੀ ਲਏ ਜਾਣਗੇ। 12ਵੀਂ ਜਮਾਤ ਦੇ ਵਿਦਿਆਰਥੀਆਂ ਤੋਂ 150 ਰੁਪਏ ਪ੍ਰਤੀ ਪ੍ਰੈਕਟੀਕਲ ਵਿਸ਼ੇ ਵੀ ਜਮ੍ਹਾਂ ਕਰਵਾਏ ਜਾਣਗੇ।