Uncategorized
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸਾਹਮਣੇ ਆਇਆਂ ਇਹ ਕਠਨਾਈਆਂ

ਪੱਛਮੀ ਬੰਗਾਲ ਵਿਧਾਨਸਭਾ ਚੋਣਾਂ ‘ਚ ਜਿੱਤ ਪ੍ਰਾਪਤ ਕਰ ਚੁੱਕੀ ਮਮਤਾ ਬੈਨਰਜੀ ਨੇ ਇਕ ਇਤਿਹਾਸਕ ਰਿਕਾਰਡ ਬਣਾ ਲਿਆ ਹੈ। ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਨੇ 292 ‘ਚੋਂ 213 ਸੀਟਾਂ ‘ਤੇ ਇਕ ਜਬਰਦਸਤ ਜਿੱਤ ਪ੍ਰਾਪਤ ਕੀਤੀ ਹੈ। ਇਸ ਜਿੱਤ ਤੋਂ ਬਾਅਦ ਅੱਜ ਮਮਤਾ ਬੈਨਰਜੀ ਨੇ ਸਹੁੰ ਚੁੱਕੀ ਹੈ। ਇਸ ਦੌਰਾਨ ਹੁਣ ਤੀਜੀ ਵਾਰ ਮਮਤਾ ਨੇ ਸੂਬੇ ਦੀ ਕਮਾਨ ਸੰਭਾਲ ਲਈ ਹੈ। ਨਾਲ ਹੀ ਇਸ ਵਾਰ ਮਮਤਾ ਦੇ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਆ ਖੜੀਆਂ ਹੋਈਆ ਹਨ। ਹੁਣ ਅਗਰ ਦੇਖਿਆ ਜਾਵੇ ਤਾਂ ਪੱਛਮੀ ਬੰਗਾਲ ਤੋਂ ਹਿੰਸਾ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕਦੀ ਕਿਸੇ ਪਾਸਿਓ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਤੇ ਦੂਜੇ ਪਾਸੇ ਲੁੱਟ ਤੇ ਕਤਲ ਦੀਆਂ ਵਾਰਦਾਤਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਕਾਨੂੰਨ ਵਿਵਸਥਾ ਉੱਤੇ ਸਵਾਲ ਵੀ ਉੱਠ ਰਹੇ ਹਨ। ਨਾਲ ਹੀ ਇਲਜ਼ਾਮ ਇਹ ਲੱਗ ਰਹੇ ਹਨ ਕਿ ਬੀਜੇਪੀ ਤੇ ਉਸਦੇ ਕਾਰਕੁੰਨਾ ਨੂੰ ਟੀਐਮਸੀ ਨਿਸ਼ਾਨਾ ਬਣਾ ਰਹੀ ਹੈ। ਇਸ ਸਥਿਤੀ ‘ਚ ਇਨ੍ਹਾਂ ਘਟਨਾਵਾਂ ਨੂੰ ਕਿਸ ਤਰ੍ਹਾਂ ਲਗਾਮ ਲਾਉਣਾ ਹੈ ਤੇ , ਸੂਬੇ ‘ਚ ਸ਼ਾਤੀ ਦਾ ਮਾਹੌਲ ਬਣਾਉਣਾ ਹੈ।
ਦੇਸ਼ਭਰ ‘ਚ ਕੋਰੋਨਾ ਦੀ ਸਥਿਤੀ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ। ਜਿੱਥੋਂ ਦੇਖੋਂ ਉਥੋਂ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦੇ ਮਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਅੰਕੜਿਆਂ ਮੁਤਾਬਕ 4 ਮਈ ਨੂੰ ਪੱਛਮੀ ਬੰਗਾਲ ‘ਚ 17 ਹਜ਼ਾਰ ਤੋਂ ਜ਼ਿਆਦਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਤੇ 107 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਕੋਰੋਨਾ ਇੰਨਫੈਕਸ਼ਨ ਜ਼ਿਆਦਾ ਫੈਲਣ ਕਾਰਨ ਹਸਪਤਾਲਾਂ ‘ਚ ਵੈਂਟੀਲੇਟਰ ਤੇ ਆਕਸੀਜਨ ਦੀ ਕਮੀ ਹੋ ਰਹੀ ਹੈ। ਪੱਛਮੀ ਬੰਗਾਲ ‘ਚ ਰੋਜ਼ ਦੇ 200 ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਨਜ਼ਰ ਆ ਰਹੇ ਹਨ। ਨਾਲ ਹੀ ਮਮਤਾ ਬੈਨਰਜੀ ਦੀ ਇਸ ਵੱਡੀ ਜਿੱਤ ਦੇ ਨਾਲ ਹੀ ਉਨ੍ਹਾਂ ਤੇ ਇਕ ਦਮ ਹੀ ਬਹੁਤ ਸਾਰੀਆਂ ਕਠਨਾਈਆਂ ਸਾਹਮਣੇ ਆ ਗਈਆਂ ਹਨ। ਇਸ ਦੌਰਾਨ ਪੱਛਮੀ ਬੰਗਾਲ ਦੀ ਜਨਤਾ ਨੂੰ ਮਮਤਾ ਬੈਨਰਜੀ ਤੋਂ ਬਹੁਤ ਉਮੀਦਾਂ ਹਨ।