Connect with us

Corona Virus

ਚੰਡੀਗੜ੍ਹ ਪ੍ਰਸ਼ਾਸ਼ਨ ਦਾ ਫੈਸਲਾ, ਸਾਰੇ ਕੋਰੋਨਾ ਮਰੀਜ਼ ਪੀ ਜੀ ਆਈ ਭੇਜੋ

Published

on

ਚੰਡੀਗੜ੍ਹ , 2 ਅਪ੍ਰੈਲ , ( ਬਲਜੀਤ ਮਰਵਾਹਾ ) : ਚੰਡੀਗੜ੍ਹ ਵਿੱਚ ਆਏ ਦਿਨ ਕੋਰੋਨਾ ਦੇ ਮਰੀਜ਼ ਵੱਧ ਰਹੇ ਹਨ । ਵੀਰਵਾਰ ਤੱਕ ਇਹਨਾਂ ਦੀ ਗਿਣਤੀ ਡੇਢ ਦਰਜਨਹੋ ਗਈ ਸੀ । ਦੂਜੇ ਪਾਸੇ ਪ੍ਰਸ਼ਾਸ਼ਨ ਨੇ ਇਹ ਫੈਸਲਾ ਲਿਆ  ਹੈ ਕਿ  ਇੱਥੇ ਜਿੰਨੇ ਵੀ ਕੋਰੋਨਾ ਦੇ ਮਰੀਜ਼ ਹਨ , ਉਹਨਾਂ ਸਾਰਿਆਂ ਨੂੰ ਪੀ ਜੀ ਆਈ ਭੇਜਿਆ ਜਾਵੇ।ਜਿਸਦਾ ਪੀ ਜੀ ਆਈ ਦੇ ਡਾਕਟਰਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।   

ਐਸੋਸੀਏਸ਼ਨ ਆਫ ਰੇਸੀਡੈਂਟ ਡਾਕਟਰ ਪੀ ਜੀ ਆਈ ਦੇ ਪ੍ਰਧਾਨ ਉਤਮ ਠਾਕੁਰ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਇਹ ਜੋਖਮ ਕਈ ਗੁਣਾ ਵੱਧ ਜਾਣਾ  ਹੈ।  ਐਂਬੂਲੈਂਸ ਦੇ ਡਰਾਈਵਰ, ਡਾਕਟਰਾਂ, ਨਰਸਿੰਗ ਕਰਮਚਾਰੀਆਂ ਅਤੇ ਪੁਲਿਸ ਫੋਰਸਾਂ ਸਹਿਤ  ਲੋਕ ਸੰਕਰਮਣ ਦੇ ਖਤਰੇ ਵਿੱਚ ਆ ਸਕਦੇ ਹਨ ।   ਡਾਕਟਰ ਠਾਕੁਰਦਾ ਕਹਿਣਾ ਹੈ ਕਿ ਅਜਿਹਾ ਹੋਣ ਨਾਲ ਉਹ ਵੀ ਇਕਦਮ ਮਰੀਜਾਂ ਨੂੰ ਨਹੀਂ  ਸੰਭਾਲ ਪਾਉਣਗੇ।

ਕੋਵਿਡ 19  ਦੇ ਮਰੀਜਾਂ ਦੇ  ਪ੍ਰਬੰਧਨ ਲਈ ਬਿਸਤਰੇ ਅਤੇ ਕਰਮਚਾਰੀਆ  ਦੀ ਘਾਟ ਹੋਵੇਗੀ । ਪੰਜਾਬ, ਹਰਿਆਣਾ, ਹਿਮਾਚਲ ਅਤੇ ਹੋਰ ਉੱਤਰੀ ਰਾਜ ਦੇ ਮਰੀਜ਼ਭਾਰੀ ਗਿਣਤੀ ਵਿੱਚ ਇੱਥੇ ਆਉਂਦੇ ਹਨ , ਉਹਨਾਂ ਨੂੰ ਕਿਵੇਂ  ਸੰਭਾਲਿਆ ਜਾਵੇਗਾ। ਭੀੜ ਹੋਣ ਨਾਲ ਵਾਇਰਸ ਹੋਰ ਫੈਲੇਗਾ , ਸੋ ਇਸ ਲਈ ਪ੍ਰਸ਼ਾਸ਼ਨ ਨੂੰ ਇਹ ਫੈਸਲਾਵਾਪਿਸ ਲੈਣਾ ਚਾਹੀਦਾ ਹੈ ।