Uncategorized
ਚੰਡੀਗੜ੍ਹ ‘ ਚ ਲਗਾਇਆ ਗਿਆ 7 ਦਿਨਾਂ ਦਾ ਮਿੰਨੀ ਲਾਕਡਾਊਨ

ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਇਸ ਲਈ ਕੋਰੋਨਾ ਦੇ ਵੱਧਦੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਮਿੰਨੀ ਲਾਕਡਾਊਨ ਲਗਾਇਆ ਗਿਆ ਹੈ। ਚੰਡੀਗੜ੍ਹ ‘ਚ ਇਹ ਮਿੰਨੀ ਲਾਕਡਾਊਨ 4 ਮਈ ਤੋਂ ਲੈ ਕੇ 11 ਮਈ ਤਕ ਲਗਾਇਆ ਗਿਆ ਹੈ। ਚੰਡੀਗੜ੍ਹ ‘ਚ ਨਾਈਟ ਕਰਫ਼ਿਊ ਦਾ ਸਮਾਂ 6 ਵਜੇ ਤੋਂ 5 ਵਜੇ ਤਕ ਜਾਰੀ ਰਹੇਗਾ। ਕੋਵਿਡ ਵਾਰ ਰੂਮ ਮੀਟਿੰਗ ‘ਚ ਇਹ ਫੈਸਲਾ ਲਿਆ ਗਿਆ ਹੈ। ਇਸ ਤਹਿਤ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਗੈਰ ਜ਼ਰੂਰੀ ਦੁਕਾਨਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਨਾਲ ਹੀ ਅੰਤਰਰਾਜੀ ਟਰਾਂਸਪੋਰਟ ‘ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ ਜਦਕਿ ਚੰਡੀਗੜ੍ਹ ਆਉਣ ਵਾਲਿਆਂ ਨੂੰ ਕੋਵਿਡ ਦੀ ਨੈਗੇਟਿਵ ਰਿਪੋਰਟ ਵਿਖਾਉਣੀ ਹੋਵੇਗੀ। ਇਸ ਦੇ ਨਾਲ ਹੀ ਸਕੂਲ, ਕਾਲਜ ਬੰਦ ਰਹਿਣਗੇ। ਪਰ ਇਸ ਤਹਿਤ ਸਟਾਫ ਨੂੰ ਆਉਣ ਦੀ ਇਜ਼ਾਜਤ ਦਿੱਤੀ ਗਈ ਹੈ। ਹੋਟਲ ਰੈਸਟੋਰੈਂਟਾਂ ‘ਚ ਬੈਠਣ ਦੀ ਵਿਵਸਥਾ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਹੁਣ ਸਰਕਾਰੀ ਦਫ਼ਤਰਾਂ ‘ਚ ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਹੈ। ਚੰਡੀਗੜ੍ਹ ‘ਚ ਸਾਰੀਆਂ ਘੁਮਣ ਵਾਲੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ ਹਨ।