Punjab
ਫੈਂਸੀ ਨੰਬਰਾਂ ਦੇ ਸ਼ੌਕੀਨ ਚੰਡੀਗੜ੍ਹੀਏ, ਇੰਨੇ ਮੁੱਲ ‘ਚ ਵਿਕਿਆ ‘0001’

ਚੰਡੀਗੜ੍ਹ ਸ਼ਹਿਰ ਇਕੱਲਾ ਖੂਬਸੂਰਤੀ ਦਾ ਪ੍ਰਤੀਕ ਨਹੀਂ ਸਗੋਂ ਇੱਥੋ ਦੇ ਲੋਕ ਵੀ ਕਾਫੀ ਸ਼ੌਕੀਨ ਹਨ। ਆਲੀਸ਼ਾਨ ਘਰਾਂ-ਕੋਠੀਆਂ ਦੇ ਸ਼ੌਕੀਨ ਇਨ੍ਹਾਂ ਲੋਕਾਂ ਦੇ ਸ਼ੌਂਕ ਹੋਰ ਵੀ ਮਹਿੰਗੇ ਹਨ। ਜਿਸ ਦਾ ਪਤਾ ਇਸ ਗੱਲ ਤੋਂ ਲੱਗਿਆ ਜਦੋਂ ਫ਼ੈਂਸੀ ਨੰਬਰਾਂ ‘ਤੇ ਲੱਖਾਂ ਰੁਪਏ ਦੀ ਬੋਲੀ ਲੱਗੀ। ਇੰਨਾ ਹੀ ਨਹੀਂ ਯੂਟੀ ਚੰਡੀਗੜ੍ਹ ਦੇ ਲੋਕ ਫੈਂਸੀ ਅਤੇ ਵੀਆਈਪੀ ਵਾਹਨ ਨੰਬਰਾਂ ਪ੍ਰਤੀ ਇੰਨੇ ਭਾਵੁਕ ਹਨ ਕਿ ਉਹ ਰਜਿਸਟ੍ਰੇਸ਼ਨ ਨੰਬਰ ਲਈ ਵਾਹਨ ਦੀ ਕੀਮਤ ਤੋਂ ਵੱਧ ਬੋਲੀ ਲਗਾਉਣ ਲਈ ਤਿਆਰ ਹਨ। ਤਾਜ਼ਾ ਮਾਮਲਾ ਚੰਡੀਗੜ੍ਹ ਦੀ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਦੁਆਰਾ ਆਯੋਜਿਤ ਈ-ਨਿਲਾਮੀ ਦਾ ਹੈ, ਜਿਸ ਨੇ ਇੱਕ ਵਾਰ ਫਿਰ ਇਸ ਰੁਝਾਨ ਨੂੰ ਉਜਾਗਰ ਕੀਤਾ ਹੈ।
ਰਜਿਸਟਰੇਸ਼ਨ ਅਤੇ ਲਾਇਸੈਂਸਿੰਗ ਅਥਾਰਿਟੀ, ਯੂਟੀ, ਚੰਡੀਗੜ੍ਹ ਦੇ ਦਫ਼ਤਰ ਨੇ 18 ਮਈ ਤੋਂ 20 ਮਈ ਤੱਕ ਵਾਹਨ ਨੰਬਰ 0001 ਤੋਂ 9999 ਤੱਕ ਨਵੀਂ ਸੀਰੀਜ਼ ਸੀਐਚ01 ਸੀ ਜੈਡ ਦੇ ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦੀ ਈ-ਨਿਲਾਮੀ ਕੀਤੀ। ਜਿਸ ਵਿੱਚ ਪਿਛਲੀ ਲੜੀ ਦੇ ਬਚੇ ਹੋਏ ਫੈਂਸੀ/ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਕੀਤੀ ਗਈ ਹੈ। ਨਿਲਾਮੀ ਤੋਂ ਰਜਿਸਟਰੇਸ਼ਨ ਅਤੇ ਲਾਈਸੈਂਸਿੰਗ ਅਥਾਰਟੀ ਯੂਟੀ ਚੰਡੀਗੜ੍ਹ ਨੂੰ 2,94,21,000 ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਰਜਿਸਟਰੇਸ਼ਨ ਨੰਬਰ ਸੀਐਚ01ਸੀਜੈੱਡ0001 31 ਲੱਖ ਰੁਪਏ ਵਿੱਚ ਨਿਲਾਮ ਹੋਇਆ।
ਇਸ ਤੋਂ ਇਲਾਵਾ 0007 ਸੀਰੀਜ਼ ਵਾਲਾ ਨੰਬਰ 13 ਲੱਖ 60 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ। ਜਦਕਿ 9999 ਨੰਬਰ 9 ਲੱਖ 40 ਹਜ਼ਾਰ ਰੁਪਏ ਚ ਨਿਲਾਮ ਹੋਇਆ। ਇਸੇ ਤਰਾਂ 0009 ਨੰਬਰ 9 ਲੱਖ 17 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ। ਜਦ ਕਿ 0003 ਨੰਬਰ 7 ਲੱਖ 73 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ। ਇਸੇ ਤਰ੍ਹਾਂ 0005 ਨੰਬਰ 7 ਲੱਖ 66 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ। 0008 ਨੰਬਰ 6 ਲੱਖ 39 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ। 0006 ਨੰਬਰ 5 ਲੱਖ 26 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ। 0010 ਨੰਬਰ 5 ਲੱਖ 50 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ। ਇਸੇ ਤਰ੍ਹਾਂ 1000 ਨੰਬਰ 4 ਲੱਖ 22 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ।