Connect with us

India

ਚੰਡੀਗੜ੍ਹ ਸੈਕਟਰ 45 ਦੇ ਢਾਬਾ ਮਾਲਿਕ ਦੀ ਖ਼ੁਦਕੁਸ਼ੀ ਮਾਮਲਾ ਆਇਆ ਸਾਹਮਣੇ

ਸੈਕਟਰ 45 ਦੇ ਇੱਕ ਢਾਬੇ ਵਾਲੇ ਨੇ ਕੀਤੀ ਖ਼ੁਦਕੁਸ਼ੀ ,ਬੰਗਾਲ ਦਾ ਰਹਿਣ ਵਾਲਾ ਸੀ ਢਾਬੇ ਵਾਲਾ

Published

on

ਸੈਕਟਰ 45 ਦੇ ਇੱਕ ਢਾਬੇ ਵਾਲੇ ਨੇ  ਕੀਤੀ
ਬੰਗਾਲ ਦਾ ਰਹਿਣ ਵਾਲਾ ਸੀ ਢਾਬੇ ਵਾਲਾ
ਲੰਮੇ ਸਮੇਂ ਤੋਂ ਸੈਕਟਰ 45 ‘ਚ ਚਲਾ ਰਿਹਾ ਸੀ ਢਾਬਾ 

ਚੰਡੀਗੜ੍ਹ ,15 ਸਤੰਬਰ :ਚੰਡੀਗੜ੍ਹ ਦੇ ਇੱਕ ਢਾਬਾ ਮਾਲਿਕ ਨੇ ਫਾਹਾ ਲਗਾ ਕੇ ਕੀਤੀ ਆਤਮ-ਹੱਤਿਆ,ਚੰਡੀਗੜ੍ਹ ਦੇ 45 ਸੈਕਟਰ ਵਿੱਚ ਸਥਿਤ ਇੱਕ ਢਾਬੇ ਵਾਲੇ ਦਾ ਖ਼ੁਦਕੁਸ਼ੀ ਮਾਮਲਾ ਸਾਹਮਣੇ ਆਇਆ ਹੈ। ਅਜੇ ਤੱਕ ਇਸ ਗੱਲ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਉਸਨੇ ਖ਼ੁਦਕੁਸ਼ੀ ਕਿਉਂ ਕੀਤੀ। 
ਚੰਡੀਗੜ੍ਹ ਪੁਲਿਸ ਨੇ ਢਾਬੇ ਵਾਲੇ ਦੇ ਪੁੱਤਰ ਨਾਲ ਗੱਲਬਾਤ ਕਰਕੇ ਪੁੱਛਗਿੱਛ ਕੀਤੀ।ਇਸਦੇ ਨਾਲ ਹੀ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਬਾਰੇ ਦੱਸਿਆ ਹੈ ਕਿ ਉਹ ਬੰਗਾਲ ਦਾ ਰਹਿਣ ਵਾਲਾ ਸੀ,ਜਿਸਦਾ ਨਾਮ ਰਾਜੂ ਸੀ ਅਤੇ ਇਹ ਪਿੱਛਲੇ ਕਾਫ਼ੀ ਸਮੇਂ ਤੋਂ ਚੰਡੀਗੜ੍ਹ ਦੇ ਸੈਕਟਰ 45 ਵਿੱਚ ਆਪਣਾ ਢਾਬਾ ਚਲਾ ਰਿਹਾ ਸੀ। 
ਪੁਲਿਸ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸਨੇ ਤੰਗੀ ਤੇ ਮੰਦਹਾਲੀ ਤੋਂ ਤੰਗ ਆ ਕੇ ਆਪਣੀ ਜਾਨ ਦੇ ਦਿੱਤੀ ਹੈ। ਪਰ ਉਸਦੀ ਮੌਤ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ ਹੈ।