Connect with us

Punjab

ਚੰਡੀਗੜ੍ਹ: ਸੁਖਨਾ ਝੀਲ ‘ਚ ਮੁੜ ਤੋਂ ਵਧਿਆ ਪਾਣੀ ਦਾ ਪੱਧਰ, ਪੜ੍ਹੋ ਪੂਰੀ ਖਬਰ

Published

on


ਚੰਡੀਗੜ੍ਹ, 14 ਜੁਲਾਈ, 2023: ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਮੁੜ ਤੋਂ ਵੱਧ ਗਿਆ ਹੈ। ਤਿੰਨ ਦਿਨ ਤੋਂ ਮੀਂਹ ਨਾ ਪੈਣ ਕਾਰਨ ਪਾਣੀ ਦਾ ਪੱਧਰ ਘੱਟ ਕੇ 1161 ਫੁੱਟ ’ਤੇ ਪਹੁੰਚ ਗਿਆ ਸੀ, ਪਰ ਬੀਤੇ ਦਿਨ ਹਲਕੀ ਬਰਸਾਤ ਹੋਣ ਦੇ ਨਾਲ-ਨਾਲ ਪਹਾੜਾਂ ਵਿਚ ਭਾਰੀ ਬਰਸਾਤ ਹੋਣ ਤੋਂ ਬਾਅਦ ਵੀਰਵਾਰ ਦੁਪਹਿਰ ਪਾਣੀ ਦਾ ਪੱਧਰ ਵੱਧ ਕੇ 1162.30 ਫੁੱਟ ਹੋ ਗਿਆ ਹੈ। ਉੱਥੇ ਹੀ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਜੇਕਰ ਪਾਣੀ ਖ਼ਤਰਨਾਕ ਪੱਧਰ ’ਤੇ ਪਹੁੰਚਦਾ ਹੈ ਤਾਂ ਝੀਲ ਦੇ ਫਲੱਡ ਗੇਟ ਮੁੜ ਤੋਂ ਖੋਲ੍ਹੇ ਜਾ ਸਕਦੇ ਹਨ।