Connect with us

Punjab

ਛਾਤਰ ਜੇਬਕਤਰੀਆ ਔਰਤਾਂ ਦਾ ਕਾਰਾ , ਪਰਸ ਤੇ ਬਲੇਡ ਮਾਰ ਕੇ ਕੱਢੇ 35 ਹਜ਼ਾਰ ਰੁਪਏ

Published

on

13 ਜਨਵਰੀ 2024: ਅਜਨਾਲਾ ਸ਼ਹਿਰ ਅੰਦਰ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਉਸੇ ਦੇ ਚਲਦੇ ਅਜਨਾਲਾ ਸ਼ਹਿਰ ਅੰਦਰ ਜੇਬ ਕਤਰੀਆਂ ਔਰਤਾਂ ਦੇ ਇੱਕ ਗਰੁੱਪ ਵੱਲੋਂ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਾਣਕਾਰੀ ਮੁਤਾਬਕ ਪਲਵਿੰਦਰ ਕੌਰ ਵਲੋਂ ਬੈਂਕ ਵਿੱਚੋਂ 35000 ਹਜ਼ਾਰ ਰੁਪਏ ਕਢਵਾ ਕੇ ਇੱਕ ਕੱਪੜੇ ਦੀ ਦੁਕਾਨ ਤੇ ਕੱਪੜੇ ਖਰੀਦ ਰਹੀ ਸੀ ਜਿਸ ਦੌਰਾਨ ਉਸ ਵੱਲੋਂ ਕੱਪੜੇ ਖਰੀਦਣ ਤੋਂ ਬਾਅਦ ਪੈਸੇ ਦੇਣ ਲੱਗੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਬੈਗ ਵਿੱਚ ਪੈਸੇ ਨਹੀਂ ਹਨ ਅਤੇ ਪਰਸ ਤੇ ਬਲੇਡ ਵੱਜਾ ਸੀ ਜਦੋ ਸੀਸੀਟੀਵੀ ਫੁਟੇਜ ਕਢਾਈ ਗਈ ਹ ਤੇ ਸੀਸੀਟੀਵੀ ਫੁਟੇਜ ਦੇ ਵਿੱਚ ਸਾਹਮਣੇ ਆਇਆ ਕਿ ਜੇਬ ਕਤਰੀਆਂ ਔਰਤਾਂ ਦਾ ਇੱਕ ਗਰੁੱਪ ਵੱਲੋਂ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਪੀੜਿਤ ਔਰਤ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ