Punjab
ਮੰਡੀ ਗੋਬਿੰਦਗੜ੍ਹ ‘ਚ ਛੱਠ ਪੂਜਾ ਸੇਵਾ ਸੰਮਤੀ ਤੇ ਛੱਠ ਪੂਜਾ ਸੇਵਾ ਦਲ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
20 ਨਵੰਬਰ 2023: ਪ੍ਰਵਾਸੀ ਭਾਈਚਾਰੇ ਦਾ ਮੁੱਖ ਤਿਉਹਾਰ ਉਦਯੋਗਿਕ ਨਗਰੀ ਮੰਡੀਗੌਬਿੰਦਗੜ ਵਿਖੇ ਛੱਠ ਪੂਜਾ ਸੇਵਾ ਸੰਮਤੀ ਤੇ ਛੱਠ ਪੂਜਾ ਸੇਵਾ ਦਲ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸ਼ਾਮਿਲ ਹੋ ਕੇ ਜਿਥੇ ਛੱਠ ਮਈਆ ਦੀ ਪੂਜਾ ਅਰਾਧਨਾ ਕੀਤੀ ਉੱਥੇ ਉਹਨਾਂ ਸਮੁੱਚੇ ਪ੍ਰਵਾਸੀ ਭਾਈਚਾਰੇ ਨੂੰ ਇਸ ਪਵਿੱਤਰ ਤਿਉਹਾਰ ਤੇ ਵਧਾਈਆਂ ਵੀ ਦਿੱਤੀਆਂ।
ਰਾਜੂ ਖੰਨਾ ਨੇ ਕਿਹਾ ਕਿ ਪ੍ਰਵਾਸੀ ਭਾਈਚਾਰੇ ਦੀ ਮੰਡੀਗੌਬਿੰਦਗੜ ਦੀ ਇੰਡਸਟਰੀ ਨੂੰ ਵੱਡੀ ਦੇਣ ਹੈ। ਕਿਉਂਕਿ ਅੱਜ ਮੰਡੀਗੌਬਿੰਦਗੜ ਵਿੱਚ ਅਜਿਹਾ ਕੋਈ ਉਦਯੋਗ ਨਹੀਂ ਜਿਸ ਵਿੱਚ ਪਰਵਾਸੀ ਭਾਈਚਾਰਾ ਕੰਮ ਨਾ ਕਰਦਾ ਹੋਵੇ। ਉਹਨਾਂ ਕਿਹਾ ਕਿ ਪ੍ਰਵਾਸੀ ਭਾਈਚਾਰੇ ਦੇ ਵੱਡੇ ਸਹਿਯੋਗ ਸਦਕਾਂ ਲੋਹਾ ਨਗਰੀ ਮੰਡੀਗੌਬਿੰਦਗੜ ਦੇਸ਼ਾਂ ਵਿਦੇਸ਼ਾਂ ਵਿੱਚ ਬੁਲੰਦੀਆਂ ਨੂੰ ਛੂਹ ਰਹੀ ਹੈ। ਰਾਜੂ ਖੰਨਾ ਨੇ ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਗੱਲ ਕਰਦਿਆਂ ਕਿਹਾ ਕਿ ਉਸ ਸਮੇਂ ਜਿਥੇ ਪ੍ਰਵਾਸੀ ਭਾਈਚਾਰੇ ਦੀਆਂ ਸਮੱਸਿਆਂਵਾਂ ਨੂੰ ਹੱਲ ਕਰਨ ਲਈ ਪ੍ਰਵਾਸੀ ਭਲਾਈ ਬੋਰਡ ਦਾ ਗਠਨ ਕੀਤਾ ਗਿਆ ਸੀ। ਉਥੇ ਇਸ ਬੋਰਡ ਰਾਹੀਂ ਪ੍ਰਵਾਸੀਆਂ ਦੀ ਹਰ ਸਮੱਸਿਆਂ ਦਾ ਹੱਲ ਵੀ ਕੀਤਾ ਜਾਂਦਾ ਰਿਹਾ। ਰਾਜੂ ਖੰਨਾ ਨੇ ਹਰ ਸਾਲ ਇਸ ਤਿਉਹਾਰ ਨੂੰ ਮਨਾਉਣ ਲਈ ਕੀਤੇ ਜਾਂਦੇ ਪ੍ਰਬੰਧਾ ਨੂੰ ਲੈਕੇ ਸਮੁੱਚੀਆਂ ਛੱਠ ਪੂਜਾ ਸੰਸਥਾਵਾਂ ਦਾ ਧੰਨਵਾਦ ਵੀ ਕੀਤਾ।