Punjab
ਰਵੀ ਸ਼ੰਕਰ ਝਾਅ ਨੇ ਜਸਟਿਸ ਮੁਰਲੀਧਰ ਨੂੰ ਚੁਕਾਈ ਜੱਜ ਵੱਜੋ ਸਹੁੰ

ਚੰਡੀਗੜ, 6 ਮਾਰਚ: ਜਸਟਿਸ ਐੱਸ. ਮੁਰਲੀਧਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਵੱਜੋਂ ਸਹੁੰ ਚੁਕਾਈ। ਦੱਸ ਦੇਈਏ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਨੇ ਸ਼ੁਕਰਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਵੱਜੋਂ ਜਸਟਿਸ ਐੱਸ. ਮੁਰਲੀਧਰ ਨੂੰ ਸਹੁੰ ਚੁਕਾਈ।
ਇਸ ਸਹੁੰ ਚੁੱਕ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਰੇ ਜੱਜ ਸਾਹਿਬਾਨ, ਰਜਿਸਟਰਾਰ, ਰਜਿਸਟਰੀ ਦੇ ਅਫ਼ਸਰ, ਸੀਨੀਅਰ ਐਡਵੋਕੇਟ ਅਤੇ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਅਹੁਦੇਦਾਰ ਹਾਜ਼ਰ ਸਨ।

ਦੱਸਣਯੋਗ ਹੈ ਜੱਜ ਜਸਟਿਸ ਐਸ. ਮੁਰਲੀਧਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਟਰਾਂਸਫਰ ਕੀਤਾ ਸੀ। ਦਰਅਸਲ ਜੱਜ ਮੁਰਲੀਧਰ ਨੇ ਦਿੱਲੀ ਹਿੰਸਾ ਨੂੰ ਲੈ ਕੇ ਪੁਲਿਸ ਨੂੰ ਝਾੜ ਪਾਈ ਸੀ। ਜਿਸਤੋ ਬਾਅਦ ਇਨ੍ਹਾਂ ਦਾ ਤਬਾਦਲਾ ਕਰ ਦਿੱਤਾ ਸੀ। ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਵੱਜੋਂ ਜਸਟਿਸ ਐੱਸ. ਮੁਰਲੀਧਰ ਨੂੰ ਸਹੁੰ ਚੁਕਾਈ ਹੈ ।