Connect with us

Punjab

ਮੁੱਖ ਮੰਤਰੀ ਭਗਵੰਤ ਮਾਨ ਨੇ 8 ਦਿਨਾਂ ‘ਚ ਕੀਤਾ ਵਾਅਦਾ ਪੂਰਾ

Published

on

7 ਮਾਰਚ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਦਾਸਪੁਰ ਦੀ ਜਨਤਾ ਨਾਲ ਕੀਤਾ ਗਿਆ ਵਾਅਦਾ 8 ਦਿਨਾਂ ਵਿੱਚ ਹੀ ਪੂਰਾ ਕਰ ਦਿੱਤਾ ਗਿਆ ਹੈ। ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਪਾਰੀਆਂ ਨਾਲ ਮੀਟਿੰਗ ਕਰਨ ਲਈ ਦੀਨਾਨਗਰ ਆਏ ਸਨ| ਜਿੱਥੇ ਗੁਰਦਾਸਪੁਰ ਦੇ ਉਦਯੋਗਿਕ ਖੇਤਰ ਦੇ ਵਪਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸਨ। ਮੰਤਰੀ ਭਗਵੰਤ ਸਿੰਘ ਮਾਨ ਅੱਗੇ ਮੰਗ ਰੱਖੀ ਸੀ ਕਿ ਗੁਰਦਾਸਪੁਰ ਦੇ ਸਨਅਤੀ ਖੇਤਰ ਦਾ ਦੌਰਾ ਕਰਨ ਉਪਰੰਤ ਕਈ ਕੰਮ ਅਧੂਰੇ ਪਏ ਹਨ ਜਿਵੇਂ ਕਿ ਬਿਜਲੀ ਦੀ ਸਹੂਲਤ ਨਹੀਂ, ਸੜਕਾਂ ਨਹੀਂ ਬਣੀਆਂ, ਸੀਵਰੇਜ ਪਿਛਲੇ ਲੰਮੇ ਸਮੇਂ ਤੋਂ ਬੰਦ ਪਿਆ ਹੈ। ਵਪਾਰੀਆਂ ਨਾਲ ਵਾਅਦਾ ਕੀਤਾ ਗਿਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਆਪਣਾ ਵਾਅਦਾ ਪੂਰਾ ਕੀਤਾ ਅਤੇ 8 ਦਿਨਾਂ ਦੇ ਅੰਦਰ ਪ੍ਰੋਜੈਕਟ ਲਈ ਲੋੜੀਂਦੀ ਰਕਮ ਦੇ ਦਿੱਤੀ ਹੈ।