Punjab
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ,ਹੜ੍ਹਾਂ ਕਾਰਨ ਬੱਕਰੀ ਤੇ ਮੁਰਗੀ ਮਰੀ ਦੇ ਵੀ ਦਿਆਂਗਾ ਪੈਸੇ…

ਚੰਡੀਗੜ੍ਹ 31 ਜੁਲਾਈ 2023 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ| ਸੀਐਮ ਮਾਨ ਵਲੋਂ ਕਿਹਾ ਗਿਆ ਹੈ ਕਿ ਹੜ੍ਹਾਂ ਕਾਰਨ ਜਿਹੜੀ ਤਬਾਹੀ ਹੋਈ ਹੈ, ਉਸਦਾ ਮੈਂ ਪੂਰਾ ਮੁਆਵਜ਼ਾ ਦਵਾਂਗਾ ਪਰ ਉਸਦੇ ਲਈ ਮੈਂ ਵੇਰਵਾ ਮੰਗ ਰਿਹਾ ਹਾਂ। ਓਥੇ ਹੀ ਉਹਨਾਂ ਕਿਹਾ ਕਿ, ਮੈਂ ਹੜ੍ਹਾਂ ਕਾਰਨ ਬੱਕਰੀ ਤੇ ਮੁਰਗੀ ਮਰੀ ਦੇ ਵੀ ਪੈਸੇ ਦਿਆਂਗਾ। ਇਸ ਦੇ ਨਾਲ ਹੀ ਫ਼ਸਲਾਂ ਦੇ ਖ਼ਰਾਬੇ ਅਤੇ ਝੋਨਾ ਲਾਉਣ ਤੱਕ ਦੇ ਪੈਸੇ ਦਿੱਤੇ ਜਾਣਗੇ। ਦੱਸ ਦੇਈਏ ਕਿ ਓਥੇ ਹੀ ਇਹ ਵੀ ਕਿਹਾ ਗਿਆ ਕਿ15 ਅਗਸਤ ਤੱਕ ਸਾਰੇ ਕੰਮ ਨਬੇੜ ਲਏ ਜਾਣਗੇ ਅਤੇ ਜਲਦ ਮੁਆਵਜਾ ਦਿੱਤਾ ਜਾਵੇ।
