Connect with us

Punjab

ਵੱਡੀ ਖ਼ਬਰ :ਮੁੱਖ ਮੰਤਰੀ ਭਗਵੰਤ ਮਾਨ ਅੱਜ ਫ਼ਰੀਦਕੋਟ ਦੌਰੇ ‘ਤੇ ਰਹਿਣਗੇ

Published

on

 ਚੰਡੀਗੜ੍ਹ 8 ਦਸੰਬਰ 2023:  ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਅੱਜ ਫ਼ਰੀਦਕੋਟ ਦੌਰੇ ‘ਤੇ ਰਹਿਣਗੇ | ਅੱਜ ਫ਼ਰੀਦਕੋਟ ਨੂੰ CM ਮਾਨ ਦੇ ਵੱਲੋਂ ਵੱਡੀ ਸੌਗਾਤ ਦਿੱਤੀ ਜਾਵੇਗੀ| ਓਥੇ ਹੀ CM ਮਾਨ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸਿਲਵਰ ਜੁਬਲੀ ਸਮਾਗਮ ‘ਚ ਸ਼ਿਰਕਤ ਕਰਨਗੇ | ਓਥੇ ਹੀ 250 ਸਟਾਫ ਨਰਸਾਂ ਨੂੰ ਨਿਯੁਕਤੀ ਪੱਤਰ ਵੀ ਦੇਣਗੇ | ਇਹ ਵੀ ਕਿਹਾ ਜਾ ਰਿਹਾ  ਹੈ  ਕਿ ਯੂਨੀਵਰਸ ਦੇ ਮਦਰ ਐਂਡ ਚਾਈਲਡ ਬਲਾਕ ਦਾ ਉਦਘਾਟਨ ਵੀ ਕਰਨਗੇ |

ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਦੇ 33.53 ਕਰੋੜ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਜਾਵੇਗਾ| ਫ਼ਰੀਦਕੋਟ ਸ਼ਹਿਰ ਲਈ ਵੀ ਕਈ ਵਿਕਾਸ ਪ੍ਰੋਜੈਕਟ ਲੋਕਾਂ ਨੂੰ ਸਮੱਰਪਿਤ ਕਰਨਗੇ| CM ਮਾਨ 55.80 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ | ਤੇ ਫ਼ਰੀਦਕੋਟ ਲਈ ਕਈ ਹੋਰ ਪ੍ਰੋਜੈਕਟਾਂ ਦਾ ਵੀ ਐਲਾਨ ਕੀਤਾ ਜਾਵੇਗਾ | ਦੱਸਿਆ ਜਾ ਰਿਹਾ ਹੈ ਕਿ CM ਮਾਨ 144.35 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਐਲਾਨ ਕਰ ਸਕਦੇ ਹਨ|