Connect with us

Punjab

ਸੰਗਰੂਰ ਦੇ ਸਿਵਿਲ ਸਰਜਨ ਡਾ. ਰਾਜ ਕੁਮਾਰ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ

Published

on

  • ਬਰਨਾਲਾ ਸਿਵਿਲ ਸਰਜਨ ਨੇ ਸਾਂਭਿਆ ਸਂਗਰੂਰ ਦਾ ਚਾਰਜ
  • ਡਾ. ਰਾਜ ਕਜੁਮਾਰ ਪਾਟਿਲ ਰਾਜਿੰਦਰ ਹਸਪਤਾਲ ‘ਚ ਭਾਰਤੀ

ਸੰਗਰੂਰ , 08 ਜੁਲਾਈ (ਵਿਨੋਦ ਗੋਇਲ): ਡਾ. ਗੁਰਿੰਦਰਬੀਰ ਸਿੰਘ ਸਰਜਨ ਬਰਨਾਲਾ ਨੇ ਦੱਸਿਆ ਕਿ ਸੰਗਰੂਰ ਦੇ ਸਿਵਲ ਸਰਜਨ ਡਾ. ਰਾਜ ਕੁਮਾਰ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ। ਤੇਜ਼ ਬੁਖਾਰ ਤੇ ਕੁਝ ਹੋਰ ਲੱਛਣਾਂ ਕਾਰਨ ਉਨ੍ਹਾਂ ਨੂੰ ਸਰਕਾਰੀ ਰਜਿੰਦਰ ਹਸਪਤਾਲ ਦੇ ਆਇਸੋਲੇਸ਼ਨ ਵਾਰਡ ‘ਚ ਦਾਖ਼ਲ ਕਰ ਲਿਆ ਗਿਆ ਸੀ। ਸੰਗਰੂਰ ਦੇ ਸਿਵਿਲ ਸਰਜਨ ਨੇ ਬੀਤੇ ਦਿਨੀ ਹੀ ਆਪਣਾ ਕੋਰੋਨਾ ਸੈਂਪਲ ਦੇਣ ਤੋਂ ਬਾਅਦ ਪਟਿਆਲਾ ਦੇ ਹਸਪਤਾਲ ਵਿਖੇ ਦਾਖਲ ਹੋ ਗਏ ਸਨ। ਜਿਨ੍ਹਾਂ ਦੀ ਰਿਪੋਰਟ ਅੱਜ ਪਾਜ਼ਿਟਿਵ ਪਾਈ ਗਈ ਹੈ। ਦੱਸ ਦਈਏ ਕਿ ਬੀਤੇ ਸੋਮਵਾਰ ਨੂੰ ਡਾ. ਰਾਜ ਕੁਮਾਰ ਦਫਤਰ ਆਏ ਸਨ ਇਸਲਈ ਉਨ੍ਹਾਂ ਦੇ ਆਫਿਸ ਨੂੰ ਵੀ ਸੈਨਿਟਾਈਜ਼ ਕੀਤਾ ਜਾ ਰਿਹਾ ਹੈ ਅਤੇ ਆਫਿਸ ਦੇ ਬਾਕੀ ਲੋਕਾਂ ਦੇ ਵੀ ਕੋਰੋਨਾ ਟੈਸਟ ਕੀਤੇ ਜਾਣਗੇ।