National
ਹਿਮਾਚਲ ‘ਚ ਫਟਿਆ ਬੱਦਲ, ਇਕ ਦੀ ਮੌਤ 9 ਵਾਹਨ ਵਹੇ

17 july 2023: ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੇ ਕਾਯਾਸ ਪਿੰਡ ਵਿੱਚ ਸੋਮਵਾਰ ਸਵੇਰੇ ਬੱਦਲ ਫਟ ਗਿਆ।ਜਿਸ ਕਾਰਨ ਇਕ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ। 9 ਵਾਹਨ ਪਾਣੀ ‘ਚ ਵਹਿ ਗਏ ਹਨ।
ਕੁੱਲੂ ਦੇ ਹੀ ਖਰਹਾਲ ‘ਚ ਅੱਧੀ ਰਾਤ ਨੂੰ ਬੱਦਲ ਫਟ ਗਿਆ, ਨਾਲੇ ‘ਚ ਹੜ੍ਹ ਆਉਣ ਕਾਰਨ ਨਿਉਲੀ ਸਕੂਲ ਅਤੇ ਕਈ ਘਰਾਂ ‘ਚ ਪਾਣੀ ਭਰ ਗਿਆ। ਇੱਕ ਵਾਹਨ ਵੀ ਇਸ ਦੀ ਲਪੇਟ ਵਿੱਚ ਆ ਗਿਆ।
ਦਿੱਲੀ ਵਿੱਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ। ਦੂਜੇ ਪਾਸੇ ਉੱਤਰਾਖੰਡ ਅਤੇ ਯੂਪੀ ਦੇ ਕਈ ਜ਼ਿਲ੍ਹਿਆਂ ਵਿੱਚ ਗੰਗਾ ਨਦੀ ਦੇ ਪਾਣੀ ਦਾ ਪੱਧਰ ਹੁਣ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ।
ਐਤਵਾਰ ਨੂੰ ਹਰਿਦੁਆਰ ਵਿੱਚ ਗੰਗਾ ਦਾ ਜਲ ਪੱਧਰ 293.15 ਮੀਟਰ ਦਰਜ ਕੀਤਾ ਗਿਆ, ਜਦੋਂ ਕਿ ਖਤਰੇ ਦਾ ਨਿਸ਼ਾਨ 294 ਮੀਟਰ ਹੈ। ਨਦੀ ਦੇ ਨਾਲ ਲੱਗਦੇ ਇਲਾਕਿਆਂ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਗੰਗਾ ਨਦੀ ਦੇਵਪ੍ਰਯਾਗ ਵਿਖੇ 20 ਮੀਟਰ ਅਤੇ ਰਿਸ਼ੀਕੇਸ਼ ਪਹੁੰਚਣ ਤੱਕ 10 ਸੈਂਟੀਮੀਟਰ ਵੱਧ ਗਈ ਸੀ। ਵਾਰਾਣਸੀ ਅਤੇ ਪ੍ਰਯਾਗਰਾਜ ਵਿੱਚ ਘਾਟ ਡੁੱਬਣ ਲੱਗੇ ਹਨ। ਕੁਝ ਛੋਟੇ ਮੰਦਰ ਪਹਿਲਾਂ ਹੀ ਪਾਣੀ ਨਾਲ ਭਰ ਚੁੱਕੇ ਹਨ।
ਦੂਜੇ ਪਾਸੇ ਸੋਮਵਾਰ ਸਵੇਰੇ 8 ਵਜੇ ਤੱਕ ਦਿੱਲੀ ‘ਚ ਯਮੁਨਾ ਦੇ ਪਾਣੀ ਦਾ ਪੱਧਰ 205.50 ਮੀਟਰ ਤੱਕ ਪਹੁੰਚ ਗਿਆ। ਪਿਛਲੇ ਤਿੰਨ ਘੰਟਿਆਂ ਤੋਂ ਇਹ 205.45 ਦੇ ਪੱਧਰ ਤੱਕ ਰਿਕਾਰਡ ਕੀਤਾ ਗਿਆ ਸੀ।