Punjab
CM ਨੇ ਆਦੇਸ਼ ਦਿੱਤੇ ਕਿ ਪੰਜਾਬ ‘ਚ ਬਾਹਰੋ ਆਉਣ ਵਾਲੇ ਨਾਗਰਿਕਾਂ ਨੂੰ 21 ਦਿਨਾਂ ਲਈ ਇਕਾਂਤਵਾਸ ਕੀਤਾ ਜਾਵੇਂ
ਚੰਡੀਗੜ੍ਹ, 28 ਅਪ੍ਰੈਲ: ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਆਉਣ ਵਾਲੇ ਦਿਨਾਂ ‘ਚ ਕੁੱਝ ਕੁ ਛੋਟ ਦੇਣ ਦੇ ਸੰਦੇਸ਼ ਦਿੱਤੇ ਸੀ ਹੁਣ ਇਹਨਾ ਨੇ ਬਾਹਰ ਤੋਂ ਪੰਜਾਬ ‘ਚ ਆਉਣ ਵਾਲੇ ਹਰ ਨਾਗਰਿਕ ਨੂੰ 21 ਦਿਨਾਂ ਲਈ ਇਕਾਂਤਵਾਸ ‘ਚ ਰੱਖਣ ਦੇ ਆਦੇਸ਼ ਦਿੱਤੇ ਹਨ ਤਾਂ ਕਿ ਕੋਰੋਨਾ ਨੂੰ ਅੱਗੇ ਹੋਰ ਫੈਲਣ ਤੋ ਰੋਕਿਆ ਜਾ ਸਕੇ।
ਜਿੰਨੇ ਵੀ ਵਿਦਿਆਰਥੀ ਅਤੇ ਕਰਮਚਾਰੀ ਰਾਜਸਥਾਨ ਤੋ ਪਰਤ ਰਹੇ ਹਨ ਜਾਂ ਨਾਂਦੇੜ ਤੋਂ ਅਾ ਰਹੇ ਹਨ ਇਨ੍ਹਾਂ ਸਾਰੀਆਂ ਨੂੰ ਬਾਡਰ ਉੱਤੇ ਹੀ ਰੋਕ ਕੇ ਸਰਕਾਰੀ ਕੁਅਰਨਟਾਇਨ ਸੈਂਟਰ ਭੇਜਿਆ ਜਾਵੇਗਾ ਤਾਂ ਕਿ ਜੇਕਰ ਇਨ੍ਹਾਂ ਵਿੱਚੋਂ ਕਿਸੇ ਅੰਦਰ ਕੋਰੋਨਾ ਵਾਇਰਸ ਦੇ ਲੱਛਣ ਹੋਣ ਤਾਂ ਉਸਦਾ ਇਲਾਜ਼ ਕੀਤਾ ਜਾ ਸਕੇ ਅਤੇ ਇਹ ਵਾਇਰਸ ਉਸ ਇਨਸਾਨ ਤੋਂ ਅੱਗੇ ਨਾ ਫੈਲੇ। ਇਸ ਲਈ ਸੁਰੱਖਿਆ ਦੇ ਤੌਰ ਉੱਤੇ ਬਾਹਰ ਤੋਂ ਪੰਜਾਬ ਵਿੱਚ ਦਾਖ਼ਲ ਹੋਣ ਵਾਲੇ ਹਰ ਇਨਸਾਨ ਨੂੰ 21 ਦਿਨਾਂ ਲਈ ਇਕਾਂਤਵਾਸ ਕੀਤਾ ਜਾ ਰਿਹਾ ਹੈ।