Corona Virus
ਕੈਪਟਨ ਅਮਰਿੰਦਰ ਨੇ ਏਐਸਆਈ ਹਰਜੀਤ ਨੂੰ ਵੀਡੀਓ ਕਾਲ ਰਾਹੀਂ ਪੁੱਛਿਆ ਹਾਲ-ਚਾਲ

ਚੰਡੀਗੜ੍ਹ, 13 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਏਐੱਸਆਈ ਹਰਜੀਤ ਸਿੰਘ ਨਾਲ ਗੱਲ ਕੀਤੀ, ਜਿਨ੍ਹਾਂ ਦਾ ਹੱਥ ਕੱਲ੍ਹ ਪਟਿਆਲਾ ਵਿਖੇ ਹੋਏ ਹਮਲੇ ਵਿਚ ਕੱਟਿਆ ਗਿਆ ਸੀ। ਮੁੱਖ ਮੰਤਰੀ ਨੇ ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਵੱਲੋਂ ਹਰਜੀਤ ਦੀ ਸਫਲ ਪਲਾਸਟਿਕ ਸਰਜਰੀ ‘ਤੇ ਖੁਸ਼ੀ ਪ੍ਰਗਟ ਕੀਤੀ ਅਤੇ ਭਰੋਸਾ ਪ੍ਰਗਟਾਇਆ ਕਿ ਉਹ ਆਪਣੀ ਮੰਦਭਾਗੀ ਘਟਨਾ ਤੋਂ ਸਿਹਤਮੰਦ ਅਤੇ ਠੀਕ ਹੋ ਜਾਣਗੇ। ਉਨ੍ਹਾਂ ਕਿਹਾ ਕਿ ਪੂਰੇ ਰਾਜ ਨੂੰ ਉਸ ‘ਤੇ ਮਾਣ ਹੈ ਅਤੇ ਉਸ ਨੂੰ ਬੇਨਤੀ ਕੀਤੀ ਕਿ ਉਹ ਕਿਸੇ ਵੀ ਲੋੜ ਦੀ ਸੂਰਤ ਵਿਚ ਹਸਪਤਾਲ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਰਾਹੀਂ ਉਸ ਨੂੰ ਦੱਸੇ। ਮੁੱਖ ਮੰਤਰੀ ਨੇ ਹਰਜੀਤ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ।

ਏਐੱਸਆਈ ਨੂੰ ਪ੍ਰੇਰਿਤ ਕਰਦੇ ਹੋਏ ਕੈਪਟਨ ਅਮਰਿੰਦਰ ਨੇ ਆਪਣੇ ਇਕ ਸਾਥੀ ਦਾ ਵੀ ਇਹੋ ਜਿਹਾ ਅਨੁਭਵ ਯਾਦ ਕੀਤਾ, ਜਿਸ ਦਾ ਹੱਥ ਵੀ ਕਟਿਆ ਗਿਆ ਸੀ ਅਤੇ ਉਸ ਨੂੰ ਲਗਾਉਣ ਲਈ ਵੀ ਇਸੇ ਤਰ੍ਹਾਂ ਦੀ ਸਰਜਰੀ ਕਰਵਾਉਣੀ ਪਈ ਸੀ। ਜਿਸ ਤੋਂ ਬਾਅਦ ਹੁਣ ਉਹ ਪੂਰੀ ਤਰ੍ਹਾਂ ਠੀਕ ਹੈ। ਸੀਐਮ ਨੇ ਹਰਜੀਤ ਨੂੰ ਵੀ ਜਲਦੀ ਤੰਦਰੁਸਤ ਹੋਣ ਦਾ ਹੌਂਸਲਾ ਦਿੱਤਾ।
ਮੁੱਖ ਮੰਤਰੀ ਨੇ ਕੱਲ੍ਹ ਹੀ ਡੀਜੀਪੀ ਦਿਨਕਰ ਗੁਪਤਾ ਨੂੰ ਹਦਾਇਕੀਤੀ ਸੀ ਕਿ ਉਹ ਹਰਜੀਤ ਲਈ ਸਭ ਤੋਂ ਵਧੀਆ ਡਾਕਟਰੀ ਸਹੂਲਤਾਂ ਯਕੀਨੀ ਬਣਾਉਣ, ਉਨ੍ਹਾਂ ਏਐਸਆਈ ਨੂੰ ਕਿਹਾ ਕਿ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਦਾ ਧਿਆਨ ਰੱਖਿਆ ਜਾਵੇਗਾ ਅਤੇ ਉਨ੍ਹਾਂ ਨੂੰ ਇਸ ਸੰਕਟ ਵਿਚੋਂ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।ਉਨ੍ਹਾਂ ਨੇ ਏਐਸਆਈ ਨੂੰ ਭਰੋਸਾ ਦਿੱਤਾ ਕਿ ਸਾਰਾ ਰਾਜ ਉਸ ਦੇ ਨਾਲ ਖੜ੍ਹਾ ਹੈ।