Corona Virus
ਸੀਐਮ ਨੇ ਲੋਕਾਂ ਨੂੰ Cova ਐਪ ਡਾਊਨਲੋਡ ਕਰਨ ਦੀ ਕੀਤੀ ਅਪੀਲ

26 ਮਈ 2020: ਪੂਰੀ ਦੁਨੀਆਂ ਵਿੱਚ ਫੈਲੀ ਮਹਾਂਮਾਰੀ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ Cova ਐਪ ਲਾਂਚ ਕੀਤੀ ਗਈ ਸੀ, ਜਿਸ ਰਾਹੀਂ ਕੋਈ ਵੀ ਵਿਅਕਤੀ ਕੋਰੋਨਾ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਸ ਐਪ ਨੂੰ ਲੈ ਕੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕੁਰਨ ਲਈ ਕਿਹਾ ਹੈ। ਸੀਐਮ ਨੇ ਟਵੀਟ ਵਿਚ ਲਿਖਿਆ-

ਸਾਡੀ ਸਰਕਾਰ ਨੇ ਕੋਵਾ ਐਪ ਤਿਆਰ ਕੀਤਾ ਹੈ ਜਿੱਥੋਂ ਤੁਸੀਂ ਕੋਵਿਡ 19 ‘ਤੇ ਰੋਜ਼ਾਨਾ ਅਪਡੇਟ ਪ੍ਰਾਪਤ ਕਰ ਸਕਦੇ ਹੋ ਅਤੇ ਕਈ ਹੋਰ ਕਾਰਜਕੁਸ਼ਲਤਾਵਾਂ ਵਿਚ ਅੰਤਰ-ਰਾਜ ਯਾਤਰਾ ਲਈ ਈ-ਪਾਸ ਲਈ ਅਰਜ਼ੀ ਦੇ ਸਕਦੇ ਹੋ। 23 ਲੱਖ ਪੰਜਾਬੀਆਂ ਨੇ ਪਹਿਲਾਂ ਹੀ ਇਸ ਐਪ ਨੂੰ ਡਾਉਨਲੋਡ ਕੀਤਾ ਹੈ ਅਤੇ ਮੈਂ ਹੋਰਾਂ ਨੂੰ ਵੀ ਇਸ ਨੂੰ ਡਾਉਨਲੋਡ ਕਰਨ ਦੀ ਅਪੀਲ ਕਰਦਾ ਹਾਂ।