Punjab
ਮੁੱਖ ਮੰਤਰੀ ਬਣਨ ਤੋਂ ਬਾਅਦ ਸੀਐਮ ਭਗਵੰਤ ਮਾਨ ਅੱਜ ਪਹਿਲੀ ਵਾਰ ਬਠਿੰਡਾ ਦਾ ਦੌਰਾ ਕੀਤਾ।

ਬਠਿੰਡਾ – ਮੁੱਖ ਮੰਤਰੀ ਬਣਨ ਤੋਂ ਬਾਅਦ ਸੀਐਮ ਭਗਵੰਤ ਮਾਨ ਅੱਜ ਪਹਿਲੀ ਵਾਰ ਬਠਿੰਡਾ ਦਾ ਦੌਰਾ ਕੀਤਾ। ਸੀਐਮ ਭਗਵੰਤ ਮਾਨ ਅਤੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਅੱਜ ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਡਿਗਰੀ ਵੰਡ ਸਮਾਰੋਹ ਵਿਖੇ ਪਹੁੰਚੇ।
ਇਸ ਮੌਕੇ ਰਾਜਪਾਲ ਤੇ ਮੁੱਖ ਮੰਤਰੀ ਵਲੋਂ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਸਮਾਗਮ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬੂਟਾ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਵਿਦਿਆਰਥੀਆਂ ਨੂੰ ਡਿਗਰੀ ਦਿੱਤੀ ਜਾਂਦੀ ਹੈ ਤਾਂ ਉਹ ਦਿਨ ਵਿਦਿਆਰਥੀਆਂ ਲਈ ਬੇਹੱਦ ਖ਼ੁਸ਼ੀ ਭਰਿਆ ਦਿਨ ਹੁੰਦਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਅੱਜ ਸੂਬੇ ਦੇ ਵਿਦਿਆਰਥੀ ਨੂੰ ਡਿਗਰੀਆਂ ਹਾਸਲ ਕਰਕੇ ਵੀ ਚੰਗੀਆਂ ਨੌਕਰੀਆਂ ਲਈ ਧੱਕੇ ਖਾਣੇ ਪੈਂਦੇ ਹਨ। ਕਈ ਵਿਦਿਆਰਥੀ ਉਚ ਪੜ੍ਹਾਈਆਂ ਕਰਕੇ ਵੀ ਆਈਲੈਟਸ ਕਰ ਰਹੇ ਹਨ ਅਤੇ ਹੁਣ ਪੰਜਾਬ ਦੇ ਵਿਦਿਆਰਥੀ ਆਈਲੈਟਸ ਨੂੰ ਸਭ ਤੋਂ ਵੱਡੀ ਡਿਗਰੀ ਸਮਝਣ ਲੱਗ ਪਏ ਹਨ।
ਇਹ ਠੀਕ ਨਹੀਂ ਹੈ ਅਤੇ ਇਸ ਨੂੰ ਰੋਕਾਂਗੇ। ਪੰਜਾਬ ਵਿੱਚ ਹੁਣ ਅਜਿਹਾ ਸਿਸਟਮ ਬਣਾਵਾਂਗੇ ਜਿਸ ਨਾਲ ਹੁਣ ਵਿਦਿਆਰਥੀਆਂ ਨੂੰ ਵਿਦੇਸ਼ ਨਹੀਂ ਜਾਣਾ ਪਵੇਗਾ, ਸਗੋਂ ਵਿਦੇਸ਼ੀ ਵੀ ਨੌਕਰੀਆਂ ਲਈ ਪੰਜਾਬ ਆਉਣਗੇ।
ਸੀਐਮ ਭਗਵੰਤ ਮਾਨ ਨੇ ਇੱਕ ਕਵਿਤਾ ਵੀ ਸੁਣਾ ਕੇ ਧੀਆਂ ਨੂੰ ਕੁੱਖ ਵਿੱਚ ਨਾ ਮਾਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕੀ ਅਸੀਂ ਕੁੜੀਆਂ ਨੂੰ ਕੁੱਖਾਂ ਵਿਚ ਮਾਰ ਰਹੇ ਹਾਂ, ਇਹਨਾਂ ਨੂੰ ਉੱਡਣ ਦਾ ਮੌਕਾ ਦੇਣਾ ਚਾਹੀਦਾ ਹੈ।