National
CM ਕੇਜਰੀਵਾਲ ਨੂੰ ਮਿਲੀ ਜ਼ਮਾਨਤ, ‘ਆਪ’ ਵਰਕਰਾਂ ਨੇ ਨੱਚ ਕੇ ਮਨਾਇਆ ਜਸ਼ਨ

ARVIND KEJRIWAL : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਮਿਲੀ ਹੈ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਆਬਕਾਰੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀਆਂ ਸਾਰੀਆਂ ਦਲੀਲਾਂ ਨੂੰ ਰੱਦ ਕਰਦਿਆਂ ਵਿਸ਼ੇਸ਼ ਜੱਜ ਨਿਆ ਬਿੰਦੂ ਨੇ 1 ਲੱਖ ਰੁਪਏ ਦੇ ਮੁਚਲਕੇ ‘ਤੇ ਜ਼ਮਾਨਤ ਦੇ ਦਿੱਤੀ ਹੈ।
ਕੇਜਰੀਵਾਲ ਨੂੰ ਈਡੀ ਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਆਮ ਚੋਣਾਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਮਈ ਵਿੱਚ 1 ਜੂਨ ਤੱਕ ਅੰਤਰਿਮ ਜ਼ਮਾਨਤ ਦਿੱਤੀ ਸੀ। ਇਸ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੇ 2 ਜੂਨ ਨੂੰ ਜੇਲ੍ਹ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ।
‘ਆਪ’ ਵਰਕਰਾਂ ‘ਚ ਜਸ਼ਨ
ਕੇਜਰੀਵਾਲ ਦੀ ਜ਼ਮਾਨਤ ’ਤੇ ‘ਆਪ’ ’ਚ ਜਸ਼ਨ ਮਨਾਇਆ ਜਾ ਰਿਹਾ ਹੈ। ਮੰਤਰੀ ਕੁਲਦੀਪ ਧਾਲੀਵਾਲ ਨੇ ਖੁਸ਼ੀ ਵਿਚ ਪਟਾਕੇ ਚਲਾਏ। ਸਾਰੇ ਆਪ ਵਰਕਰਾਂ ਨੇ ਨੱਚ ਕੇ ਜਸ਼ਨ ਮਨਾਇਆ ਹੈ।
ਜ਼ਮਾਨਤ ’ਤੇ CM ਭਗਵੰਤ ਮਾਨ ਨੇ ਜਤਾਈ ਖ਼ੁਸ਼ੀ
ਕਿਹਾ- ਸੱਚਾਈ ਦੀ ਹੋਈ ਜਿੱਤ, ਸਾਨੂੰ ਅਦਾਲਤ ’ਤੇ ਪੂਰਾ ਭਰੋਸਾ
ਚੋਣਾਂ ‘ਚ ਪ੍ਰਚਾਰ ਲਈ ਸੁਪਰੀਮ ਕੋਰਟ ਨੇ ਦਿੱਤੀ ਸੀ ਅੰਤਰਿਮ ਜ਼ਮਾਨਤ
ਮਿਆਦ ਪੂਰੀ ਹੋਣ ਤੋਂ ਬਾਅਦ 2 ਜੂਨ ਨੂੰ ਕੀਤਾ ਸੀ ਆਤਮ ਸਮਰਪਣ