Punjab
ਅਰਵਿੰਦ ਕੇਜਰੀਵਾਲ ਵੱਲੋਂ ‘ਜੇਲ੍ਹ ’ਚ 24 ਘੰਟੇ ਨਿਗਰਾਨੀ’ ਸਣੇ ਕਈ ਖ਼ੁਲਾਸੇ, ਪੜ੍ਹੋ ਪੂਰੀ ਖ਼ਬਰ
ਜੇਲ੍ਹ ਚੋਂ ਬਾਹਰ ਆਉਣ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦੌਰੇ ‘ਤੇ ਹਨ। ਅੱਜ ਅੰਮ੍ਰਿਤਸਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਸੁਪਰੀਮੋ ਕੇਜਰੀਵਾਲ ਨੇ ਜਿੱਥੇ ਆਪਣੇ ਹਮਾਇਤੀਆਂ ਨਾਲ ਰੂਬਰੂ ਹੋਏ, ਉੱਥੇ ਉਨ੍ਹਾਂ ਵੱਲ਼ੋ ਆਪਣੇ ਸਮਰੱਥਕਾਂ ਨੂੰ ਸੰਬੋਧਨ ਕੀਤਾ ਗਿਆ।
ਇਸ ਦੌਰਾਨ ਭਗਵੰਤ ਮਾਨ ਨੇ ਬਿੱਗ ਬੌਸ ਸ਼ੋਅ ਦੀ ਉਦਾਹਰਣ ਦੇ ਕੇ ਵਿਰੋਧੀਆਂ ’ਤੇ ਨਿਸ਼ਾਨਾ ਸਾਧਿਆ। ਇਸ ਦੌਰਾਨ ਹੋਰ ਕੀ ਬੋਲੇ CM ਮਾਨ ਤੇ ਅਰਵਿੰਦ ਕੇਜਰੀਵਾਲ, ਆਓ ਮਾਰਦੇ ਹਾਂ ਇੱਕ ਨਜ਼ਰ…
ਮੁੱਖ ਮੰਤਰੀ ਭਗਵੰਤ ਮਾਨ ਬੋਲੇ-
- ਆਪਣੀ ਸਿਹਤ ਨਾਲੋਂ ਕੇਜਰੀਵਾਲ ਨੂੰ ਪੰਜਾਬ-ਦਿੱਲੀ ਦਾ ਸੀ ਫਿਕਰ
- ਪਾਰਟੀ ‘ਚ ਮਾੜੀ-ਮੋਟੀ ਤਲਖ਼ੀ ਤਾਂ ਚੱਲਦੀ ਹੀ ਰਹਿੰਦੀ ਹੈ
- ਕੇਜਰੀਵਾਲ ਦੇ ਜੇਲ੍ਹ ਜਾਣ ‘ਤੇ ਵੀ ਪਾਰਟੀ ਨੇ ਦਿਖਾਈ ਇਕਜੁੱਟਤਾ
- ਚੋਣਾਂ ‘ਚ ਰਹਿੰਦੇ ਦਿਨਾਂ ਵਿੱਚ ਦੁੱਗਣੀ ਸਪੀਡ ਨਾਲ ਕੰਮ ਕਰਨ ਸਮਰਥਕ
ਇਸ ਤੋਂ ਇਲਾਵਾ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੀ ਕਿਹਾ-
- ਜੇਲ੍ਹ ‘ਚ ਮੈਨੂੰ ਤੋੜਨ ਲਈ ਅਪਣਾਏ ਗਏ ਕਈ ਹੀਲੇ
- ਜੇਲ੍ਹ ਵਿੱਚ ਬੰਦ ਕੀਤੀ ਇਨਸੁਲਿਨ
- ਜਿਸ ਸੈੱਲ ‘ਚ ਮੈਨੂੰ ਰੱਖਿਆ ਸੀ ਉੱਥੇ 2 ਸੀ.ਸੀ.ਟੀ.ਵੀ ਕੈਮਰੇ ਲੱਗੇ ਸਨ
- 13 ਅਧਿਕਾਰੀਆਂ ਦੇ ਕਮਰਿਆਂ ‘ਚ ਜਾਂਦੀ ਸੀ ਮੇਰੇ ‘ਤੇ ਲੱਗੇ ਕੈਮਰਿਆਂ ਦੀ ਫੁਟੇਜ
- 24 ਘੰਟੇ ਮੇਰੀ ਰੱਖੀ ਜਾਂਦੀ ਸੀ ਨਿਗਰਾਨੀ
- PMO ਤੱਕ ਵੀ ਜਾਂਦੀ ਸੀ ਮੇਰੇ ‘ਤੇ ਲੱਗੇ ਕੈਮਰਿਆਂ ਦੀ ਫੀਡ
- ਆਖ਼ਰ ਮੇਰੀ ਨਿਗਰਾਨੀ ਰੱਖਣ ਦਾ ਕੀ ਸੀ ਮਕਸਦ?
- ਮੇਰੀ ਗ੍ਰਿਫਤਾਰੀ ਕਰਵਾ 75 ਸਾਲਾਂ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਇਆ
(ਸਟੋਰੀ – ਇਕਬਾਲ ਕੌਰ, ਵਰਲਡ ਪੰਜਾਬੀ)