News
CM ਮਾਨ ਵਲੋਂ ਸਰਕਾਰੀ ਸਕੂਲ ਦੇ ਬੱਚਿਆਂ ਲਈ ‘ਸਟੂਡੈਂਟ ਪੁਲਿਸ ਕੈਡਿਟ ਸਕੀਮ’ ਦੀ ਸ਼ੁਰੂਆਤ, ਦੇਖੋ ਕੀ ਹੈ ਖਾਸ

ਪੰਜਾਬ ਦੇ ਸਰਕਾਰੀ ਸਕੂਲ ਦੇ ਬੱਚਿਆਂ ਦੇ ਭਵਿੱਖ ਨੂੰ ਧਿਆਨ ‘ਚ ਰੱਖਦੇ ਹੋਏ ਪੰਜਾਬ ਦੀ ਮਾਨ ਸਰਕਾਰ ਨੇ ਵੱਡਾ ਕਦਮ ਚੁਕਿਆ ਹੈ ,, ਮੁਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਇਸਦੀ ਜਾਣਕਾਰੀ ਦਿੱਤੀ। ਉਨਾਂ ਲਿਖਿਆ ਕਿ..
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਇੱਕ ਹੋਰ ਉਪਰਾਲਾ ਕੀਤਾ ਹੈ…ਬੱਚਿਆਂ ਨੂੰ ਕਾਨੂੰਨ ਸਬੰਧੀ ਤੇ ਉਹਨਾਂ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਸੰਬੰਧੀ ਜਾਗਰੂਕ ਕਰਨ ਲਈ ‘ਸਟੂਡੈਂਟ ਪੁਲਿਸ ਕੈਡਿਟ ਸਕੀਮ’ ਦੀ ਸ਼ੁਰੂਆਤ ਕੀਤੀ…
ਪਹਿਲੇ ਚਰਣ ‘ਚ 280 ਸਕੂਲਾਂ ਦੇ 11,200 ਵਿਦਿਆਰਥੀਆਂ ਨੂੰ ਇਸ ਸਕੀਮ ਲਈ ਚੁਣਿਆ ਗਿਆ ਹੈ…ਜਿਸ ਤਹਿਤ ਵੱਖ ਵੱਖ ਵਿਸ਼ਿਆਂ ‘ਤੇ ਕਲਾਸਾਂ ਤੋਂ ਇਲਾਵਾ ਆਊਟਡੋਰ ਐਕਟੀਵਿਟੀ ਵੀ ਕਰਾਈ ਜਾਵੇਗੀ…
ਮੈਂਨੂੰ ਉਮੀਦ ਹੈ ਕਿ ਇਹ ਸਕੀਮ ਬੱਚਿਆਂ ਨੂੰ ਦੇਸ਼ ਦਾ ਬਿਹਤਰ ਨਾਗਰਿਕ ਬਣਾਉਣ ‘ਚ ਮੀਲ ਦਾ ਪੱਥਰ ਸਾਬਿਤ ਹੋਵੇਗੀ..