Connect with us

Punjab

CM ਮਾਨ ਅੱਜ ਹੁਸ਼ਿਆਰਪੁਰ ਤੇ ਮੋਗਾ ਦੇ ਕਾਰੋਬਾਰੀਆਂ ਨਾਲ ਕਰਨਗੇ ਮੁਲਾਕਾਤ

Published

on

12 ਮਾਰਚ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਅਤੇ ਮੋਗਾ ਦੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਨਗੇ। ਹੁਸ਼ਿਆਰਪੁਰ ਵਿੱਚ ਸਵੇਰੇ 11.30 ਵਜੇ ਸਰਕਾਰੀ ਕਾਰੋਬਾਰੀ ਮੀਟਿੰਗ ਰੱਖੀ ਗਈ ਹੈ ਜਦੋਂਕਿ ਮੋਗਾ ਵਿੱਚ ਬਾਅਦ ਦੁਪਹਿਰ 3 ਵਜੇ। ਇਸ ਦੌਰਾਨ ਮੁੱਖ ਮੰਤਰੀ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਉਨ੍ਹਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਜਾਵੇਗਾ।

ਸੋਮਵਾਰ ਨੂੰ ਮੁੱਖ ਮੰਤਰੀ ਮਾਨ ਨੇ ਪਟਿਆਲਾ ਜ਼ਿਲ੍ਹੇ ਦੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਸੀ। ਇਸ ਮੌਕੇ ਸੀ.ਐਮ. ਨਵੀਂ ਅਨਾਜ ਮੰਡੀ ਦੀ ਚਾਰ ਦੀਵਾਰੀ, ਮੇਨ ਗੇਟ ਅਤੇ ਐਲ.ਈ.ਡੀ. ਲਾਈਟਾਂ ਲਈ ਮੌਕੇ ’ਤੇ ਹੀ 55 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ।