Corona Virus
ਸੀਐਮ ਪੰਜਾਬ ਸ਼ਨੀਵਾਰ ਨੂੰ ਲਾਇਵ ਹੋ ਕੇ ਜਨਤਾ ਦੇ ਸਵਾਲ ਦੇ ਦੇਣਗੇ ਜਵਾਬ

ਪੰਜਾਬ ਸੀਐਮ ਕੈਪਟਨ ਅਮਰਿੰਦਰ ਸਿੰਘ ਸ਼ਨੀਵਾਰ ਨੂੰ ਲਾਇਵ ਹੋ ਕੇ ਜਨਤਾ ਦੇ ਸਵਾਲ ਦੇ ਜਵਾਬ ਦੇਣਗੇ। ਇਸ ਸਬੰਧੀ ਜਾਣਕਾਰੀ ਕੈਪਟਨ ਨੇ ਟਵੀਟ ਰਾਹੀਂ ਦਿੱਤੀ। ਕੈਪਟਨ ਨੇ ਲਿਖਿਆ-
ਇਸ ਸ਼ਨੀਵਾਰ ਮੈਂ ਤੁਹਾਡੇ ਸਵਾਲਾਂ/ਸੁਝਾਵਾਂ ਨਾਲ ਲਾਈਵ ਹੋਵਾਂਗਾ। ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਪਿਛਲੇ ਲਾਈਵ ਵਿੱਚ ਤੁਸੀਂ ਸਾਰਿਆਂ ਨੇ ਇੰਨੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਮੇਰੀ ਤੁਹਾਨੂੰ ਬੇਨਤੀ ਹੈ ਕਿ ਆਪਣੇ ਸਵਾਲ ਮੈਨੂੰ ਸ਼ੁੱਕਰਵਾਰ ਸ਼ਾਮ ਤੱਕ ਭੇਜ ਦਿਓ ਤੇ ਇਹ ਸਾਰੀ ਜਾਣਕਾਰੀ ਆਪਣੇ ਮਿੱਤਰਾਂ ਤੇ ਪਰਿਵਾਰਕ ਮੈਂਬਰਾਂ ਨਾਲ ਵੀ ਸਾਂਝੀ ਕਰੋ। ਤੁਹਾਡੇ ਸਾਰਿਆਂ ਦਾ ਧੰਨਵਾਦ ਤੇ ਮੈਨੂੰ ਤੁਹਾਡੇ ਸਵਾਲਾਂ ਦੀ ਉਡੀਕ ਰਹੇਗੀ ਤੇ ਇਸਦਾ ਹਿੱਸਾ ਜ਼ਰੂਰ ਬਣਿਓ। #AskCaptain
ਜ਼ਿਕਰਯੋਗ ਹੈ ਕਿ ਪਹਿਲਾਂ ਜਦੋਂ ਸੀਐਮ ਲਾਇਵ ਹੋਏ ਸੀ ਤਾਂ ਉਨ੍ਹਾਂ ਨੇ ਜਨਤਾ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਪੰਜਾਬ ਵਿੱਚ ਕਰਫ਼ਿਊ ਹਟਾ ਕੇ ਸਿਰਫ਼ ਲੌਕਡਾਊਨ ਰੱਖਣ ਦਾ ਐਲਾਨ ਕੀਤਾ ਸੀ।