Punjab
ਸਹਿਕਰੀ ਸ਼ੂਗਰ ਮਿੱਲ ਪਨਿਆੜ ਦੇ ਹੋਂਧ ਚੋ ਮਿਲੀ ਲਾਸ਼, ਪੁਲਿਸ ਵਲੋ ਮਾਮਲਾ ਦਰਜ਼ ਕਰ ਤਫਤੀਸ਼ ਸ਼ੁਰੂ

ਗੁਰਦਾਸਪੁਰ ਚ ਸਹਿਕਾਰੀ ਪਨਿਆੜ ਸ਼ੂਗਰ ਮਿਲ ਚੋ ਅਣਪਛਾਤੀ ਸ਼ੱਕੀ ਹਾਲਤ ਚ ਲਾਸ਼ ਮਿਲਣ ਤੋਂ ਬਾਅਦ ਇਲਾਕੇ ਚ ਸਨਸਨੀ ਫੇਲ ਗਈ ਉਥੇ ਹੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਥਾਣਾ ਦੀਨਾਨਗਰ ਤੋਂ ਪੁਲਿਸ ਅਧਕਾਰੀ ਅਤੇ ਪੁਲਿਸ ਪਾਰਟੀ ਵਲੋਂ ਪਹੁਚ ਲਾਸ਼ ਨੂੰ ਕਬਜ਼ੇ ਚ ਲੈਕੇ ਪੋਸਟਮਾਰਟਮ ਲਈ ਭੇਜਿਆ ਗਿਆ ਉਥੇ ਹੀ ਪੁਲਿਸ ਅਧਕਾਰੀ ਦਾ ਕਹਿਣਾ ਸੀ ਕਿ ਲਾਸ਼ ਦੀ ਹਾਲਤ ਤੋਂ ਸਾਫ ਹੈ ਕਿ ਕਈ ਮਹੀਨੇ ਪੁਰਾਣੀ ਹੈ ਅਤੇ ਉਧਰ ਉਹਨਾਂ ਕਿਹਾ ਕਿ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਸ਼ੂਗਰ ਮਿਲ ਚ ਪਹੁਚੇ ਦੀਨਾਨਗਰ ਥਾਣਾ ਮੁਖੀ ਕਪਿਲ ਕੌਸ਼ਲ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਹੋੰਧ ਦੀ ਸਫਾਈ ਕਰਨ ਦੌਰਾਨ ਇਕ ਲਾਸ਼ ਮਿਲੀ ਹੈ ਅਤੇ ਉਹਨਾਂ ਵਲੋਂ ਮੁਢਲੀ ਜਾਂਚ ਚ ਇਹ ਸਾਮਣੇ ਆਇਆ ਹੈ
ਕਿ ਲਾਸ਼ ਕਾਫੀ ਮਹੀਨੇ ਪੁਰਾਣੀ ਹੈ ਅਤੇ ਚੇਹਰਾ ਪੂਰੀ ਤਰ੍ਹਾਂ ਸੜ ਚੁੱਕਾ ਹੈ ਅਤੇ ਉਹਨਾਂ ਕਿਹਾ ਇਹ ਵੀ ਸਾਮਣੇ ਆਇਆ ਹੈ ਕਿ ਮਿਲ ਦਾ ਕੋਈ ਵੀ ਮੁਲਾਜਿਮ ਲਾਪਤਾ ਨਹੀਂ ਹੈ ਇਸ ਲਈ ਜਿਥੇ ਉਹਨਾਂ ਵਲੋਂ ਆਈ ਪੀ ਸੀ ਦੀ ਧਾਰਾ 174 ਦੇ ਤਹਿਤ ਮਾਮਲਾ ਦਰਜ਼ ਕਰ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ ਉਥੇ ਹੀ ਉਹਨਾਂ ਦਾ ਮੁਖ ਮਕਸਦ ਹੈ ਕਿ ਲਾਸ਼ ਦੀ ਪਹਿਚਾਣ ਹੋ ਸਕੇ |