Corona Virus
ਹਰਿਆਣਾ ਦੀਆਂ ਮੰਡੀਆਂ ਵਿੱਚ ਸਰੋਂ ਅਤੇ ਕਣਕ ਦੀ ਖਰੀਦ ਲਈ ਪ੍ਰਬੰਧ ਮੁਕੰਮਲ- ਡਿਪਟੀ ਮੁੱਖ ਮੰਤਰੀ

ਚੰਡੀਗੜ, 14 ਅਪ੍ਰੈਲ , ( ਬਲਜੀਤ ਮਰਵਾਹਾ ) : ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿਚ 15 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਸਰੋਂ ਦੀ ਖਰੀਦ ਅਤੇ 20 ਅਪ੍ਰੈਲ ਤੋਂ ਕਣਕ ਦੀ ਖਰੀਦ ਦੇ ਵਿਆਪਕ ਪ੍ਰਬੰਧ ਕਰ ਲਏ ਗਏ ਹਨ| ਲਾਕਡਾਊਨ ਸਮੇਂ 3 ਮਈ ਤਕ ਦੇ ਦੂਸਰੇ ਪੜਾਅ ਦੇ ਮੱਦੇਨਜਰ ਮੰਡੀਆਂ ਵਿਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਯਕੀਨੀ ਕੀਤੀ ਜਾਵੇਗੀ ਅਤੇ ਇਸ ਸੀਜਨ ਦੌਰਾਨ ਖਰੀਦ ਕੇਂਦਰਾਂ ਦੀ ਗਿਣਤੀ ਨੂੰ ਵੀ ਪਹਿਲਾਂ ਦੀ ਤੁਲਣਾ ਵਿਚ ਕਈ ਕੁਣਾ ਵਧਾਇਆ ਗਿਆ ਹੈ।
ਉਨਾਂ ਨੇ ਦਸਿਆ ਕਿ ਸੋਸ਼ਲ ਡਿਸਟੈਂਸਿੰਗ ਨੂੰ ਬਣਾਏ ਰੱਖਣ ਅਤੇ ਸੀਮਿਤ ਗਿਣਤੀ ਵਿਚ ਕਿਸਾਨ ਮੰਡੀਆਂ ਵਿਚ ਆਪਣੀ ਉਪਜ ਲੈ ਕੇ ਆਉਣ, ਇਸ ਲਈ ਸਰੋਂ ਦੀ ਖਰੀਦ ਕੇਂਦਰਾਂ ਦੀ ਗਿਣਤੀ 67 ਤੋਂ ਵਧਾ ਕੇ ਲਗਭਗ 243 ਅਤੇ ਕਣਕ ਦੇ ਲਈ ਮੰਡੀਆਂ ਅਤੇ ਖਰੀਦ ਕੇਂਦਰਾਂ ਦੀ ਗਿਣਤੀ 477 ਤੋਂ ਵਧਾ ਦੇ ਲਗਭਗ 2000 ਕਰਨ ਦਾ ਪ੍ਰਸਤਾਵ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰਾ ਦੀ ਮੁਸ਼ਕਲ ਨਾ ਹੋਵੇ|
ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਦੂਜੇ ਪੜਾਅ ਦੇ ਲਾਕਡਾਊਨ ਸਮੇਂ ਨੂੰ 19 ਦਿਨਾਂ ਤਕ ਵਧਾਇਆ ਗਿਆ ਹੈ| ਉਨਾਂ ਨੇ ਕਿਹਾ ਕਿ ਸਰਕਾਰ ਜਰੂਰਤ ਅਨੁਸਾਰ ਫੈਸਲੇ ਲਵੇਗੀ| ਉਨਾਂ ਨੇ ਕਿਹਾ ਕਿ ਇਸ ਦੌਰਾਨ ਸੂਬੇ ਵਿਚ ਜਰੂਰੀ ਚੀਜਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਜੋ ਲੋਕ ਇਨਾਂ ਚੀਜਾਂ ਦੀ ਕਾਲਾਬਾਜਾਰੀ ਅਤੇ ਮੁਨਾਫ਼ਾਖੋਰੀ ਕਰਣਗੇ ਉਨਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਉਨਾਂ ਨੇ ਦਸਿਆ ਕਿ ਪਿਛਲੇ ਦਿਨਾਂ 5000 ਲੀਟਰ ਤੋਂ ਵੱਧ ਦੇਸੀ ਸ਼ਰਾਬ ਫੜੀ ਗਈ ਹੈ ਅਤੇ ਕਈ ਲੋਕਾਂ ਦੇ ਵਿਰੁੱਧ ਮਾਮਲੇ ਵੀ ਦਰਜ ਕੀਤੇ ਗਏ ਹਨ|
ਦੁਸ਼ਯੰਤ ਚੌਟਾਲਾ ਨੇ ਕਿਹਾ ਕਿ 30 ਫੀਸਦੀ ਮਨੁੱਖ ਸ਼ਕਤੀ ਦੇ ਨਾਲ ਫੈਕਟਰੀਆਂ ਵਿਚ ਉਤਪਾਦਨ ਦੀ ਮੰਜੂਰੀ ਦਿੱਤੀ ਜਾ ਸਕਦੀ ਹੈ| ਉਨਾਂ ਨੇ ਦਸਿਆ ਕਿ ਲਾਕਡਾਊਨ ਦੇ ਸਮੇਂ ਦੌਰਾਨ ਸੂਬੇ ਵਿਚ ਇੱਟ ਭੱਠਿਆਂ, ਭਵਨ ਨਿਰਮਾਣ ਸਥਾਨਾਂ ਅਤੇ ਵੱਖ-ਵੱਖ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਲਗਭਗ 3 ਲੱਖ ਮਜਦੂਰਾਂ ਦਾ ਖਿਆਲ ਰੱਖਿਆ ਜਾ ਰਿਹਾ ਹੈ।