Corona Virus
ਪ੍ਰਸ਼ਾਸਨ ਵੱਲੋਂ ਮੁਸਲਿਮ ਭਾਈਚਾਰੇ ਲਈ ਕੀਤੇ ਗਏ ਮੁਕੰਮਲ ਪ੍ਰਬੰਧ

ਮਲੇਰਕੋਟਲਾ, 06 ਅਪ੍ਰੈਲ:
ਦਿੱਲੀ ਨਿਜ਼ਾਮੁਦੀਨ ਦੀ ਤਬਲੀਗੀ ਮਰਕਜ ਵਿੱਚੋਂ ਦੇਸ਼ ਦੇ ਕੋਨੇ ਕੋਨੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਫੈਲੇ ਹੋਏ ਨੇ, ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਮਲੇਰਕੋਟਲਾ ਅਹਿਮਦਗੜ੍ਹ ਅਤੇ ਅਮਰਗੜ੍ਹ, ਬਰਨਾਲਾ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਜਮਾਤਾਂ ਦੇ ਰੂਪ ਵਿੱਚ ਇਹ ਮੁਸਲਿਮ ਭਾਈਚਾਰੇ ਦੇ ਲੋਕ ਮਸਜਿਦਾਂ ਦੇ ਵਿੱਚ ਠਹਿਰੇ ਹੋਏ ਸੀ ਜਿਸ ਤੋਂ ਬਾਅਦ ਹੁਣ ਇਨ੍ਹਾਂ ਜਮਾਤਾਂ ਰਾਹੀਂ ਜੋ ਲੋਕ ਆਏ ਨੇ ਇਨ੍ਹਾਂ ਨੂੰ ਇਕੱਠਾ ਕਰਕੇ ਜਿੱਥੇ ਇਨ੍ਹਾਂ ਨੂੰ ਕੋਰਨਟਾਈਨ ਕੀਤਾ ਜਾ ਰਿਹਾ ਹੈ ਉੱਥੇ ਹੀ ਇਨ੍ਹਾਂ ਦੇ ਕੋਰੋਨਾ ਦੇ ਟੈਸਟ ਵੀ ਕਰਵਾਏ ਜਾ ਰਹੇ ਨੇ ਅਤੇ ਜੇਕਰ ਮਾਲੇਰਕੋਟਲਾ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਟੈਸਟ ਹਾਲੇ ਤੱਕ ਜਿਹੜੇ ਆਏ ਨੇ ਉਹ ਨੈਗਟਿਵ ਹੀ ਆਏ ਨੇ। ਕੋਈ ਵੀ ਕੇਸ ਪੋਜ਼ਟਿਵ ਨਹੀਂ ਆਇਆ ਜਿਹੜੀ ਕਿ ਮਾਲੇਰਕੋਟਲਾ ਦੇ ਲੋਕਾਂ ਲਈ ਰਾਹਤ ਭਰੀ ਖਬਰ ਹੈ।
ਹੁਣ ਮਾਲੇਰਕੋਟਲਾ ਪੁਲਿਸ ਪ੍ਰਸ਼ਾਸਨ ਸਖਤ ਹੈ ਅਤੇ ਜੋ ਮਲੇਰਕੋਟਲਾ ਇਲਾਕੇ ਦੇ ਵਿੱਚ ਇਸਲਾਮਿਕ ਮੁਸਲਿਮ ਮਦਰਸੇ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਯੂਪੀ ਬਿਹਾਰ ਵਰਗੇ ਸੂਬਿਆਂ ਦੇ ਵਿਦਿਆਰਥੀ ਪੜ੍ਹਨ ਲਈ ਆਏ ਸਨ ਅਤੇ ਹੁਣ ਇਸ ਕਰਫ਼ਿਊ ਦੇ ਚੱਲਦਿਆਂ ਇੱਥੇ ਫਸ ਗਏ ਨੇ ਉਨ੍ਹਾਂ ਨੂੰ ਜਾ ਕੇ ਜਿੱਥੇ ਚੈੱਕ ਕੀਤਾ ਜਾ ਰਿਹਾ ਉੱਥੇ ਉਨ੍ਹਾਂ ਦੇ ਰਹਿਣ ਸਹਿਣ ਕਿਸ ਤਰ੍ਹਾਂ ਦਾ ਉਸ ਨੂੰ ਵੀ ਜਾਂਚਿਆ ਜਾ ਰਿਹਾ ਹੈ।
ਐੱਸਪੀ ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਵੱਖ ਵੱਖ ਇਸਲਾਮਿਕ ਮਦਰਸਿਆਂ ਵਿਚ ਪੜ੍ਹ ਰਹੇ ਯੂਪੀ ਤੇ ਬਿਹਾਰ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ ਅਤੇ ਹਰ ਸੰਭਵ ਮਦਦ ਕੀਤੀ ਜਾ ਰਹੀ ਰਹਿਣ ਸਹਿਣ ਤੇ ਵੀ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਇਹ ਆਪਣੇ ਘਰ ਨਹੀਂ ਜਾ ਸਕਦੇ ਇਸ ਕਰਕੇ ਇੱਥੇ ਹੀ ਸਾਰਾ ਪ੍ਰਬੰਧ ਮੁਕੰਮਲ ਕੀਤਾ ਗਿਆ ਹੈ।