Connect with us

Corona Virus

ਕੋਰੋਨਾ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ ਸੇਫਟੀ ਸਟੇਸ਼ਨ ਦਾ ਨਿਰਮਾਣ

Published

on

ਸੰਗਰੂਰ, 6 ਅਪ੍ਰੈਲ :
ਕਣਕ ਦੀ ਖ਼ਰੀਦ ਦੇ ਆਉਣ ਵਾਲੇ  ਸੀਜ਼ਨ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਨਾਜ ਮੰਡੀਆਂ ਵਿਚ ਪਹੁੰਚਣ ਵਾਲੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਅਧਿਕਾਰੀਆਂ ਸਮੇਤ ਵੱਖ-ਵੱਖ ਵਰਗਾਂ ਨੂੰ ਕਰੋਨਾ ਵਾਇਰਸ ਦੇ ਮਾਰੂ ਪ੍ਰਭਾਵਾਂ ਤੋਂ ਮੁਕਤ ਰੱਖਣ ਲਈ ਕੋਵਿਡ ਸੇਫਟੀ ਸਟੇਸ਼ਨ ਤਿਆਰ ਕਰਵਾਇਆ ਗਿਆ ਹੈ, ਜਿਸ ਨੂੰ ਪਾਇਲਟ ਪ੍ਰੋਜੈਕਟ ਵਜੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਾਪਤ ਕੀਤਾ ਗਿਆ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ 10 ਅਪ੍ਰੈਲ ਤੋ ਅਨਾਜ ਮੰਡੀਆਂ ਵਿਚ ਕਣਕ ਦੀ ਆਮਦ ਪ੍ਰਕਿਰਿਆ ਆਰੰਭ ਹੋਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਕਣਕ ਦੀ ਕੁੱਲ ਖਰੀਦ ਦਾ 10 ਫ਼ੀਸਦੀ ਤੋਂ ਵੱਧ ਹਿੱਸਾ ਕੇਵਲ ਸੰਗਰੂਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਖਰੀਦਿਆ ਜਾਂਦਾ ਹੋਣ ਕਾਰਨ ਸੁਭਾਵਿਕ ਹੈ ਕਿ ਇਥੇ ਹੋਰਨਾਂ ਜ਼ਿਲ੍ਹਿਆ ਨਾਲੋਂ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਦੀ ਆਮਦ ਵਧੇਰੇ ਹੁੰਦੀ ਹੈ ਅਤੇ ਅਜਿਹੇ ਵੇਲੇ ਅਨਾਜ ਦੀ ਖਰੀਦੋ-ਫਰੋਖ਼ਤ ਨਾਲ ਜੁੜੇ ਇਨ੍ਹਾਂ ਸਮੂਹ ਵਰਗਾਂ ਦੀ ਸਿਹਤ ਸੁਰੱਖਿਆ ਇਕ ਵੱਡੀ ਚੁਣੌਤੀ ਹੈ, ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ ਸੇਫਟੀ ਸਟੇਸ਼ਨ ਦਾ ਨਿਰਮਾਣ ਕਰਵਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਦਸਿਆ ਕਿ ਇਸ ਸੇਫਟੀ ਸਟੇਸ਼ਨ ਰਾਹੀ ਹਰੇਕ ਨਾਗਰਿਕ ਨੂੰ ਚਾਰ ਵੱਖ-ਵੱਖ ਪੜ੍ਹਾਵਾਂ ਦੀ ਪ੍ਰਕਿਰਿਆ ਵਿਚੋਂ ਲੰਘਣਾ ਪਵੇਗਾ।ਜਿਸ ਤਹਿਤ ਪਹਿਲੇ ਪੜਾਅ ਵਿਚ ਇਨਫ੍ਰਾਰੈਡ ਥਰਮਲ ਸਕੈਨਰ ਰਾਹੀ ਵਿਅਕਤੀ ਦੇ ਸਰੀਰਕ ਤਾਪਮਾਨ ਦਾ ਨਿਰੀਖਣ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਪ੍ਰਕਿਰਿਆ ਰਾਹੀ ਜੇ ਕਿਸੇ ਵਿਅਕਤੀ ਦਾ ਤਾਪਮਾਨ ਵਧਿਆ ਹੋਇਆ ਪਾਇਆ ਜਾਂਦਾ ਹੈ ਤਾਂ ਉਸ ਨੂੰ ਸਿਵਲ ਹਸਪਤਾਲ ਵਿਚ ਸਥਾਪਤ ਕੀਤੇ ਗਏ ਫਲੂ ਸੈਂਟਰ ਵਿਚ ਭੇਜ ਦਿੱਤਾ ਜਾਵੇਗਾ, ਜਿਥੇ ਕਿ ਡਾਕਟਰਾਂ ਵੱਲੋਂ ਉਸ ਦੇ ਹੋਰ ਮੁੱਢਲੇ ਟੈਸਟ ਕੀਤੇ ਜਾਣਗੇ।ਸ੍ਰੀ ਥੋਰੀ ਨੇ ਦਸਿਆ ਕਿ ਜੇ ਪਹਿਲੇ ਪੜਾਅ ਵਿਚ ਤਾਪਮਾਨ ਸਹੀ ਪਾਇਆ ਜਾਂਦਾ ਹੈ ਤਾਂ ਉਹ ਨਾਗਰਿਕ ਸੇਫਟੀ ਸੈਂਟਰ ਵੱਲ ਵਧੇਗਾ ਜਿਥੇ ਕਿ ਹੱਥ ਧੋਣ ਲਈ ਸਥਾਨ ਬਣਿਆ ਹੋਵੇਗਾ ਅਤੇ ਟੂਟੀ ਨੂੰ ਹੱਥ ਨਾਲ ਚਲਾਉਣ ਦੀ ਜ਼ਰੂਰਤ ਨਹੀਂ ਪਵੇਗੀ ਬਲਕਿ ਪੈਰ ਨਾਲ ਦਬਾਉਣ ਲਈ ਪੈਡਲਨੁਮਾ ਯੰਤਰ ਲਗਾਇਆ ਗਿਆ ਹੈ ਜਿਸ ਨੂੰ ਦਬਾਉਣ ਨਾਲ ਪਾਣੀ ਚਾਲੂ ਹੋ ਜਾਵੇਗਾ ਅਤੇ ਇਸ ਤੋਂ ਤੁਰੰਤ ਬਾਅਦ ਨਾਗਰਿਕ ਅਗਲੇ ਬੂਥ ਵਿੱਚ ਦਾਖਲ ਹੋਵੇਗਾ ਜਿਥੇ ਕਿ ਸੋਡੀਅਮ ਹਾਇਪੋਕਲੋਰਾਇਟ ਦੇ ਆਟੋਮੈਟਿਕ ਪ੍ਰਣਾਲੀ ਨਾਲ ਹੋਣ ਵਾਲੇ ਛਿੜਕਾਅ ਨਾਲ ਸਮੁੱਚੇ ਸਰੀਰ ਨੂੰ ਕੱਪੜਿਆਂ ਸਮੇਤ ਸੰਕ੍ਰਮਣ ਰਹਿਤ ਕੀਤਾ ਜਾਵੇਗਾ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਛਿੜਕਾਅ ਤੋਂ ਬਾਅਦ ਹੱਥ ਸਕਾਉਣ ਦੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾਵੇਗੀ, ਜੋ ਕਿ ਤੌਲੀਆ ਰਹਿਤ ਹੋਵੇਗੀ।ਕਿਉਂਕਿ ਇਕੋ ਤੌਲੀਏ ਦੀ ਵਰਤੋਂ ਵੱਖ-ਵੱਖ ਨਾਗਰਿਕਾਂ ਦੁਆਰਾ ਕੀਤੇ ਜਾਣ ਤੇ ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ ਵਧੇਰੇ ਹੁੰਦਾ ਹੈ। ਉਨ੍ਹਾ ਦਸਿਆ ਕਿ ਇਸੇੇ ਬੂਥ ਵਿਚ ਛੱਤ ‘ਤੇ ਪੱਖਾ ਲੱਗਿਆ ਹੋਵੇਗਾ ਜਿਸ ਨਾਲ ਕੱਪੜੇ ਵੀ ਸੁੱਕ ਜਾਣਗੇ ਅਤੇ ਇਸ ਸਮੁੱਚੀ ਚਾਰ ਪ੍ਰਣਾਲੀ ਪ੍ਰਕਿਰਿਆ ਵਿਚ ਮਹਿਜ ਇਕ ਮਿੰਟ  ਲੱਗੇਗਾ।


ਡਿਪਟੀ ਕਮਿਸ਼ਨਰ ਨੇ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ ਦਾ ਸਾਹਮਣਾ ਕਰਨ ਲਈ ਇਕ ਇਨੋਵੇਸ਼ਨ ਸੈਲ ਸਥਾਪਤ ਕੀਤਾ ਗਿਆ ਹੈ ਜਿਸ ਵਿਚ ਜ਼ਿਲ੍ਹਾ ਮਾਲ ਅ਼ਫਸਰ ਗਗਨਦੀਪ ਸਿੰਘ, ਪੀ.ਐਸ.ਓ. ਕਮ ਸੁਰੱਖਿਆ ਅਧਿਕਾਰੀ ਜਸਵੀਰ ਸਿੰਘ ਅਤੇ ਡੀ.ਸੀ. ਦਫ਼ਤਰ ਦੇ ਨਾਜਰ ਅਮਰਿੰਦਰ ਸਿੰਘ ਵਲੋਂ ਸੇਵਾਵਾਂ ਨਿਭਾਈਆ ਜਾ ਰਹੀਆਂ ਹਨ। ਸ੍ਰੀ ਥੋਰੀ ਨੇ ਕਿਹਾ ਕਿ ਮੁੱਢਲੇ ਤੌਰ ‘ਤੇ ਇਸ ਕੋਵਿਡ ਸੇਫਟੀ ਸਟੇਸ਼ਨ ਨੂੰ ਡੀ.ਸੀ. ਕੰਪਲੈਕਸ ਵਿਖੇ ਸਥਾਪਤ ਕੀਤਾ ਗਿਆ ਹੈ ਅਤੇ ਕਣਕ ਦਾ ਸੀਜ਼ਨ ਰਸਮੀ ਤੌਰ ‘ਤੇ ਆਰੰਭ ਹੋਣ ‘ਤੇ ਇਸ ਨੂੰ ਮੰਡੀਆਂ ਵਿਚ ਸਥਾਪਤ ਕਰਵਾਇਆ ਜਾਵੇਗਾ।

Continue Reading
Click to comment

Leave a Reply

Your email address will not be published. Required fields are marked *