Punjab
ਦੋ ਘੰਟਿਆਂ ਦੀ ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ

ਮੁਕਤਸਰ, 12 ਜੁਲਾਈ (ਅਸ਼ਫਾਕ ਢੁੱਡੀ): ਸ਼ਨੀਵਾਰ ਦੇਰ ਰਾਤ ਤੇਜ਼ ਤੂਫ਼ਾਨ ਤੋਂ ਬਾਅਦ ਐਤਵਾਰ ਸਵੇਰ ਵੇਲੇ ਬੱਦਲਾਂ ਦੀ ਆਮਦ ਤੋਂ ਬਾਅਦ ਇਲਾਕੇ ਅੰਦਰ ਕਰੀਬ ਦੋ ਘੰਟੇ ਤੱਕ ਹੋਈ ਤੇਜ਼ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਨਿਜ਼ਾਤ ਦੁਆਈ ਹੈ, ਉਥੇ ਹੀ ਹਰ ਵਾਰ ਦੀ ਤਰ੍ਹਾਂ ਨੀਵੇਂ ਇਲਾਕਿਆਂ ‘ਚ ਪਾਣੀ ਜਮ੍ਹਾ ਹੋਣ ਦਾ ਸਿਲਸਿਲਾ ਵੀ ਜਾਰੀ ਰਿਹਾ। ਸ਼ਹਿਰ ਦੇ ਕਈ ਹਿੱਸਿਆਂ ‘ਚ ਤਾਂ ਗੋਡੇ-ਗੋਡੇ ਪਾਣੀ ਜਮ੍ਹਾ ਹੋ ਗਿਆ, ਜਿਸ ਨਾਲ ਆਵਾਜਾਈ ਪੂਰਨ ਤੌਰ ‘ਤੇ ਪ੍ਰਭਾਵਿਤ ਹੋਈ। ਲੋਕ ਜੱਦੋ ਜ਼ਹਿਦ ਨਾਲ ਲੰਘਦੇ ਹੋਏ ਵਿਖਾਈ ਦਿੱਤੇ। ਅੱਜ ਸ਼ਹਿਰ ਦਾ ਪਾਰਾ 31 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜਦੋਂ ਕਿ ਬਾਰਿਸ਼ ਤੋਂ ਬਾਅਦ 13 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਠੰਡੀਆਂ ਹਵਾਵਾਂ ਚੱਲੀਆਂ।
ਸ਼ਹਿਰ ਸ਼ੇਰ ਸਿੰਘ ਚੌਂਕ, ਨਵੀਂ ਅਨਾਜ ਮੰਡੀ ਦੇ ਰਸਤੇ, ਘਾਹ ਮੰਡੀ ਚੌਂਕ, ਸਦਰ ਬਜ਼ਾਰ, ਕੋਟਲਾ ਬਜ਼ਾਰ, ਤੇਲੀਆਂ ਵਾਲੀ ਗਲੀ, ਗਾਂਧੀ ਚੌਂਕ, ਬੈਂਕ ਰੋਡ, ਗਾਂਧੀ ਨਗਰ, ਕੋਟਲੀ ਰੋਡ , ਮੋਹਨ ਲਾਲ ਸਟਰੀਟ, ਹਕੀਮਾਂ ਵਾਲੀ ਗਲੀ, ਜੋਧੂ ਕਲੋਨੀ ਤੋਂ ਇਲਾਵਾ ਸ਼ਹਿਰ ਦੇ ਹੋਰਨਾਂ ਇਲਾਕਿਆਂ ‘ਚ ਬਾਰਿਸ਼ ਕਾਰਨ ਜਲਥਲ ਬਣ ਗਿਆ ਤੇ ਨਿਕਾਸੀ ਨਾ ਹੋਣ ਕਰਕੇ ਸ਼ਹਿਰ ਦੇ ਸਾਰੇ ਪਾਸੇ ਜਲ ਥਲ ਬਣਿਆ ਹੋਇਆ ਹੈ
ਮੀਹ ਤੇ ਹਨੇਰੀ ਤੇ ਸੀ ਕਈ ਜਗ੍ਹਾ ਤੇ ਸੜਕ ਕਿਨਾਰੇ ਖੜੇ ਦਰਖਤ ਅਤੇ ਬਿਜਲੀ ਦੇ ਖੰਬੇ ਪਟ ਕੇ ਸੜਕ ਵਿਚਕਾਰ ਸੁੱਟ ਦਿਤੇ ਜਿਸ ਨਾਲ ਰਸਤਾ ਬਲਾਕ ਹੋ ਗਿਆ।