Connect with us

Punjab

ਸਿਹਤ ਵਿਭਾਗ ਵੱਲੋਂ ਕਿਸੇ ਵੀ ਤਰ੍ਹਂ ਦੀ ਮਹਾਂਮਾਰੀ ਦੀ ਫ਼ੌਰੀ ਰੋਕਥਾਮ ਲਈ ਕੰਟਰੋਲ ਰੂਮ 0175- 5128793 ਸਥਾਪਿਤ

Published

on

ਪਟਿਆਲਾ:

ਜ਼ਿਲ੍ਹੇ ਵਿੱਚ ਕਿਸੇ ਕਿਸਮ ਦੀ ਮਹਾਂਮਾਰੀ ਹੋਣ ‘ਤੇ ਉਸ ‘ਤੇ ਜਲਦ ਕਾਬੂ ਪਾਉਣ ਦੇ ਲਈ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਪਟਿਆਲਾ ਡਾ. ਰਾਜੂ ਧੀਰ ਵੱਲੋਂ ਦਫ਼ਤਰ ਸਿਵਲ ਸਰਜਨ ਵਿਖੇ ਜ਼ਿਲ੍ਹਾ ਸਿਹਤ ਵਿਭਾਗ ਦਾ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਜਿਸ ਦਾ ਨੰਬਰ 0175-5128793 ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੂ ਧੀਰ ਨੇ ਕਿਹਾ ਕਿ ਜਦੋਂ ਵੀ ਕਿਸੇ ਖੇਤਰ ‘ਚ ਕਿਸੇ ਕਿਸਮ ਦੀ ਬਿਮਾਰੀ ਫੈਲਦੀ ਹੈ ਤਾਂ ਅਕਸਰ ਉਸ ਦੀ ਸੂਚਨਾ ਜ਼ਿਲ੍ਹਾ ਸਿਹਤ ਵਿਭਾਗ ਨੂੰ ਕਈ ਵਾਰ ਦੇਰ ਨਾਲ ਪ੍ਰਾਪਤ ਹੁੰਦੀ ਹੈ, ਜਿਸ ਨਾਲ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਕਾਫ਼ੀ ਸਮਾਂ ਲਗ ਜਾਂਦਾ ਜਾਂਦਾ ਹੈ। ਇਸ ਲਈ ਸਿਵਲ ਸਰਜਨ ਦਫ਼ਤਰ ‘ਚ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਹੈ ਜਿਸ ਦਾ ਨੰਬਰ 0175-5128793 ਹੈ ਜੋ ਕਿ 24 ਘੰਟੇ ਖੁੱਲ੍ਹਾ ਰਹੇਗਾ ਅਤੇ ਛੁੱਟੀ ਵਾਲੇ ਦਿਨ ਵੀ ਚਲਦਾ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਖੇਤਰ ‘ਚ ਉਲਟੀਆਂ, ਦਸਤ, ਬੁਖ਼ਾਰ ਜਿਵੇਂ ਡੇਂਗੂ, ਚਿਕਨਗੁਨੀਆਂ, ਕੋਵਿਡ ਆਦਿ ਦੇ ਕੇਸ ਜ਼ਿਆਦਾ ਮਾਤਰਾ ਵਿੱਚ ਆਉਣੇ ਸ਼ੁਰੂ ਹੁੰਦੇ ਹਨ ਤਾਂ ਅਜਿਹੀ  ਸਥਿਤੀ ਵਿੱਚ ਲੋਕਾਂ ਵੱਲੋਂ ਇਸ ਨੰਬਰ ‘ਤੇ ਸੂਚਨਾ ਦਿੱਤੀ ਜਾ ਸਕਦੀ ਤਾਂ ਜੋ ਉਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਨਜ਼ਦੀਕੀ ਸਬੰਧਤ ਅਫ਼ਸਰ ਨਾਲ ਤਾਲਮੇਲ ਕਰਕੇ ਫ਼ੌਰੀ ਐਕਸ਼ਨ ਲਿਆ ਜਾ ਸਕੇ। ਇਸ ਮੌਕੇ ਜੇਕਰ ਲੋੜ ਪਵੇਗੀ ਤਾਂ ਰੈਫਰਲ ਕਾਲ ਲਈ ਸਬੰਧਤ ਡਾਕਟਰ ਨਾਲ ਵੀ ਸੰਪਰਕ ਕਰਵਾਇਆ ਜਾਵੇਗਾ। ਇਸੇ ਤਰਾਂ ਕਿਸੇ ਇੱਕ ਖਾਣਪੀਣ ਦੀ ਥਾਂ ਤੇ ਅਗਰ ਦੋ ਜਾਂ ਇਸ ਤੋਂ ਵੱਧ ਲੋਕ ਬਿਮਾਰ ਹੁੰਦੇ ਹਨ ਤਾਂ ਵੀ ਇਸ ਦੀ ਸੂਚਨਾ ਵੀ ਇਸ ਨੰਬਰ ਤੇ ਦਿੱਤੀ ਜਾ ਸਕਦੀ ਹੈ।

ਜ਼ਿਲ੍ਹਾ ਐਪੋਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਬਿਮਾਰੀਆਂ ਖਾਸ ਤੌਰ ‘ਤੇ ਹੁਣ ਚੱਲ ਰਹੀ ਹੈਂਡ ਫੂਟ ਮਾਉਥ ਬਿਮਾਰੀ ਜੋ ਕਿ ਬੱਚਿਆਂ ਵਿੱਚ ਹੋ ਰਹੀ ਹੈ ਜਿਸ ਨੂੰ ਮੰਕੀ ਪਾਕਸ ਦੇ ਨਾਮ ਨਾਲ ਜੋੜਦੇ ਹੋਏ ਲੋਕਾਂ ਵਿੱਚ ਘਬਰਾਹਟ ਦੇਖਣ ਨੂੰ ਮਿਲ ਰਹੀ ਹੈ ਅਜਿਹੇ ਕਿਸੇ ਸ਼ੰਕੇ ਦੇ ਨਿਵਾਰਣ ਲਈ ਵੀ ਇਸ ਕੰਟਰੋਲ ਰੂਮ ‘ਤੇ ਸੰਪਰਕ ਕੀਤਾ ਜਾ ਸਕਦਾ ਹੈ, ਜਿਸ ‘ਤੇ ਸ਼ੰਕੇ ਦਰਜ ਕਰਦੇ ਹੋਏ ਉਸ ਦਾ ਜਵਾਬ ਡਾਕਟਰ ਵੱਲੋਂ ਲੈ ਕੇ ਵਾਪਸ ਸੰਪਰਕ ਕੀਤੀ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਬਿਮਾਰੀਆਂ ਦੇ ਖਾਤਮੇ ਲਈ ਸਿਹਤ ਵਿਭਾਗ ਦਾ ਸਹਿਯੋਗ ਦੇਣ। ਇਸ ਤੋਂ ਇਲਾਵਾ ਸਿਹਤ ਸਬੰਧੀ ਹੋਰ ਕਿਸੇ ਕਿਸਮ ਦੀ ਵਧੇਰੇ ਜਾਣਕਾਰੀ ਲਈ ਰਾਜ ਪੱਧਰੀ ਹੈਲਪ ਲਾਈਨ ਨੰਬਰ 104 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।